ਪੈਰਿਸ ਓਲੰਪਿਕ 2024
33ਵੀਂ ਓਲੰਪਿਕ ਖੇਡਾਂ ਦਾ ਆਯੋਜਨ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕੀਤਾ ਜਾ ਰਿਹਾ ਹੈ। ਖੇਡਾਂ ਦੀ ਇਹ ਵੱਡੀ ਜੰਗ 26 ਜੁਲਾਈ ਤੋਂ 11 ਅਗਸਤ 2024 ਤੱਕ ਚੱਲੇਗੀ। ਪੈਰਿਸ ਵਿੱਚ 100 ਸਾਲ ਬਾਅਦ ਓਲੰਪਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਸ਼ਹਿਰ ਵਿੱਚ ਸਾਲ 1900 ਅਤੇ 1924 ਵਿੱਚ ਓਲੰਪਿਕ ਖੇਡਾਂ ਕਰਵਾਈਆਂ ਗਈਆਂ ਸਨ। ਲੰਡਨ ਤੋਂ ਬਾਅਦ ਪੈਰਿਸ ਹੀ ਅਜਿਹਾ ਸ਼ਹਿਰ ਹੈ ਜੋ ਤੀਜੀ ਵਾਰ ਓਲੰਪਿਕ ਦੀ ਮੇਜ਼ਬਾਨੀ ਕਰੇਗਾ। ਪੈਰਿਸ ਓਲੰਪਿਕ ਵਿੱਚ 329 ਈਵੈਂਟ ਹੋਣਗੇ ਅਤੇ 19 ਦਿਨਾਂ ਵਿੱਚ 32 ਖੇਡ ਮੁਕਾਬਲੇ ਹੋਣਗੇ। ਪੈਰਿਸ ਓਲੰਪਿਕ ‘ਚ 10,500 ਐਥਲੀਟ ਹਿੱਸਾ ਲੈਣ ਜਾ ਰਹੇ ਹਨ ਅਤੇ ਇਨ੍ਹਾਂ ਖੇਡਾਂ ‘ਤੇ ਕੁੱਲ 81 ਹਜ਼ਾਰ ਕਰੋੜ ਰੁਪਏ ਖਰਚ ਹੋਣ ਦੀ ਉਮੀਦ ਹੈ।