AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Video: ਤਰਨਤਾਰਨ ਦੀ ਸ਼ਾਹੀ ਵੈਡਿੰਗ ‘ਚ ਲਾੜੇ-ਲਾੜੀ ‘ਤੇ ਲੁਟਾਏ ਸਨ 8 ਕਰੋੜ ਦੇ ਨੋਟ! ਵਾਇਰਲ Video ਦਾ ਹੈਰਾਨ ਕਰਨ ਵਾਲਾ ਸੱਚ

Tarantaran Patti Wedding Viral Video : ਬੀਤੀ 14 ਫਰਵਰੀ ਨੂੰ ਤਰਨਤਾਰਨ ਦੇ ਪੱਟੀ ਵਿੱਚ ਇੱਕ ਅਜਿਹਾ ਵਿਆਹ ਹੋਇਆ, ਜਿਸਨੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਬਟੋਰੀ। ਲੋਕਾਂ ਦਾ ਦਾਅਵਾ ਹੈ ਕਿ ਇਸ ਵਿਆਹ ਵਿੱਚ 8 ਕਰੋੜ ਤੋਂ ਵੱਧ ਦੇ ਨੋਟ ਲਾੜੀ ਤੋਂ ਵਰ੍ਹਾਏ ਗਏ। ਹਾਲਾਂਕਿ, ਵਿਵਾਦ ਵੱਧਣ ਤੋਂ ਬਾਅਦ ਹੁਣ ਡੀਜੇ ਆਪਰੇਟਰ ਨੇ ਇਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

Viral Video: ਤਰਨਤਾਰਨ ਦੀ ਸ਼ਾਹੀ ਵੈਡਿੰਗ 'ਚ ਲਾੜੇ-ਲਾੜੀ 'ਤੇ ਲੁਟਾਏ ਸਨ 8 ਕਰੋੜ ਦੇ ਨੋਟ! ਵਾਇਰਲ Video ਦਾ ਹੈਰਾਨ ਕਰਨ ਵਾਲਾ ਸੱਚ
ਤਰਨਤਾਰਨ ਦੇ ਵਿਆਹ ਵਿੱਚ ਕਰੋੜਾਂ ਉਡਾਉਣ ਦਾ ਸੱਚ
nishan-sahota-tarantaran
| Updated On: 18 Feb 2026 16:34 PM IST
Share

Tarantaran Patti Wedding Viral Video Controversy: ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਵਿੱਚ ਹੋਇਆ ਇੱਕ ਵਿਆਹ ਇਸ ਸਮੇਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਸਮਾਰੋਹ ਦਾ ਮਾਹੌਲ ਉਦੋਂ ਪੂਰੀ ਤਰ੍ਹਾਂ ਬਦਲ ਗਿਆ ਜਦੋਂ ਲਾੜੇ ਨੇ ਆਪਣੀ ਲਾੜੀ ‘ਤੇ ਕਰੰਸੀ ਨੋਟਾਂ ਦੀ ਵਰਖਾ ਕਰ ਦਿੱਤੀ। ਵਿਆਹ ਵਿੱਚ ਮੌਜੂਦ ਲੋਕਾਂ ਨੇ ਇਸ ਪਲ ਨੂੰ ਰਿਕਾਰਡ ਕੀਤਾ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ।

ਵੀਡੀਓ ਵਿੱਚ ਲਾੜਾ ਲਾੜੀ ‘ਤੇ ਕਰੰਸੀ ਨੋਟਾਂ ਦੀ ਵਰਖਾ ਕਰਦਾ ਦਿਖਾਈ ਦੇ ਰਿਹਾ ਹੈ। ਮੌਜੂਦ ਮਹਿਮਾਨ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਕਈਆਂ ਨੇ ਇਸਨੂੰ ਸ਼ਾਹੀ ਅੰਦਾਜ ਦੱਸਿਆ, ਜਦੋਂ ਕਿ ਦੂਜਿਆਂ ਨੇ ਇਸਨੂੰ ਫਜ਼ੂਲਖਰਚੀ ਕਹਿ ਕੇ ਖਾਰਜ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਵੀ ਚਰਚਾ ਸ਼ੁਰੂ ਹੋ ਗਈ ਕਿ ਵਿਆਹ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।

ਡੀਜੇ ਆਪਰੇਟਰ ਨੇ ਕੀਤਾ ਸੱਚ ਦਾ ਖੁਲਾਸਾ

ਪਰ ਹੁਣ, ਇਸ ਵਾਇਰਲ ਵੀਡੀਓ ਤੋਂ ਬਾਅਦ, ਡੀਜੇ ਆਪਰੇਟਰ ਨੇ ਅੱਗੇ ਆ ਕੇ ਸੱਚਾਈ ਦਾ ਖੁਲਾਸਾ ਕੀਤਾ ਹੈ। ਡੀਜੇ ਦੇ ਅਨੁਸਾਰ, ਵਿਆਹ ਵਿੱਚ ਕਰੋੜਾਂ ਰੁਪਏ ਨਹੀਂ, ਸਗੋਂ ਲਗਭਗ 3 ਲੱਖ ਰੁਪਏ ਖਰਚ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਨੋਟ 10-10 ਰੁਪਏ ਦੇ ਸਨ। 10 ਰੁਪਏ ਦੇ ਬੰਡਲ ਵੱਡੀ ਗਿਣਤੀ ਵਿੱਚ ਹੋਣ ਕਾਰਨ, ਰਕਮ ਬਹੁਤ ਵੱਡੀ ਲੱਗ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਦੇ ਜਸ਼ਨ ਅਤੇ ਪਰਿਵਾਰ ਦੇ ਖੁਸ਼ੀ ਪ੍ਰਗਟ ਕਰਨ ਦੇ ਤਰੀਕੇ ਦਾ ਹਿੱਸਾ ਸੀ। ਇਸ ਵੇਲੇ, ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਅਤੇ ਲੋਕ ਇਸ ‘ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਇਸਨੂੰ ਇੱਕ ਅਣੋਖਾ ਅੰਦਾਜ ਦੱਸ ਰਹੇ ਹਨ, ਜਦੋਂ ਕਿ ਕੁਝ ਇਸਨੂੰ ਦਿਖਾਵਾ ਮੰਨ ਰਹੇ ਹਨ।

TV9 ਪੰਜਾਬੀ ਦੀ ਜਾਂਚ ਵਿੱਚ ਖੁਲਾਸਾ

TV9 ਪੰਜਾਬੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ 14 ਫਰਵਰੀ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਵਿੱਚ ਵਿਆਹ ਹੋਇਆ ਸੀ। ਲਾੜਾ ਆਸਟ੍ਰੇਲੀਆ ਵਿੱਚ ਟਰੱਕ ਦਾ ਕਾਰੋਬਾਰ ਕਰਦਾ ਹੈ ਅਤੇ ਵਿਆਹ ਲਈ ਆਪਣੇ ਪਿੰਡ ਆਇਆ ਸੀ। ਇਸ ਦੌਰਾਨ ਲਾੜੇ ਅਤੇ ਉਸਦੇ ਰਿਸ਼ਤੇਦਾਰਾਂ ਨੇ ਇਹ ਨੋਟ ਉਡਾਏ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ, ਲਾੜੇ ਦਾ ਪਰਿਵਾਰ ਕੈਮਰੇ ‘ਤੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ, ਪਰ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ 8 ਕਰੋੜ ਰੁਪਏ ਤੋਂ ਵੱਧ ਦੇ ਨੋਟ ਸੁੱਟਣ ਦਾ ਦਾਅਵਾ ਝੂਠਾ ਹੈ। ਉਨ੍ਹਾਂ ਨੇ ਲਾੜੀ ਦੇ ਸਵਾਗਤ ਲਈ ਸਿਰਫ਼ 3 ਤੋਂ 4 ਲੱਖ ਰੁਪਏ ਦੇ ਨੋਟ ਉਡਾਏ ਸਨ ਅਤੇ ਇਹ ਨੋਟ ਸਿਰਫ਼ 10 ਅਤੇ 20 ਰੁਪਏ ਦੇ ਸਨ।

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...