AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕੈਨੇਡਾ ‘ਚ ਪੰਜਾਬੀ ਪੁਲਿਸ ਅਫ਼ਸਰ ਸ਼ਹੀਦ, ਫਰਾਰ ਮੁਲਜ਼ਮ ਨੇ ਉੱਪਰ ਚੜ੍ਹਾਈ ਗੱਡੀ

ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਮੂਲ ਦੇ 29 ਸਾਲਾ ਪੁਲਿਸ ਕਾਂਸਟੇਬਲ ਤਰੁਣ ਬਾਲੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਹਨ। ਇੱਕ ਫਰਾਰ ਹੋਏ ਨੌਜਵਾਨ ਨੂੰ ਕਾਬੂ ਕਰਨ ਦੀ ਕਾਰਵਾਈ ਦੌਰਾਨ ਮੁਲਜ਼ਮ ਨੇ ਆਪਣੀ ਤੇਜ਼ ਰਫ਼ਤਾਰ ਗੱਡੀ ਪੁਲਿਸ ਅਧਿਕਾਰੀ ਉੱਪਰ ਚੜ੍ਹਾ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਸਹਿਂਦੇ ਹੋਏ ਉਨ੍ਹਾਂ ਨੇ ਦਮ ਤੋੜ ਦਿੱਤਾ।

ਕੈਨੇਡਾ 'ਚ ਪੰਜਾਬੀ ਪੁਲਿਸ ਅਫ਼ਸਰ ਸ਼ਹੀਦ, ਫਰਾਰ ਮੁਲਜ਼ਮ ਨੇ ਉੱਪਰ ਚੜ੍ਹਾਈ ਗੱਡੀ
davinder-kumar-jalandhar
| Updated On: 10 Jun 2026 19:31 PM IST
Share

ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਮੂਲ ਦੇ 29 ਸਾਲਾ ਪੁਲਿਸ ਕਾਂਸਟੇਬਲ ਤਰੁਣ ਬਾਲੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਹਨ। ਇੱਕ ਫਰਾਰ ਹੋਏ ਨੌਜਵਾਨ ਨੂੰ ਕਾਬੂ ਕਰਨ ਦੀ ਕਾਰਵਾਈ ਦੌਰਾਨ ਮੁਲਜ਼ਮ ਨੇ ਆਪਣੀ ਤੇਜ਼ ਰਫ਼ਤਾਰ ਗੱਡੀ ਪੁਲਿਸ ਅਧਿਕਾਰੀ ਉੱਪਰ ਚੜ੍ਹਾ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਸਹਿਂਦੇ ਹੋਏ ਉਨ੍ਹਾਂ ਨੇ ਦਮ ਤੋੜ ਦਿੱਤਾ।

ਲੁਧਿਆਣਾ ਵਿੱਚ ਹੈ ਨਾਨਕਾ ਅਤੇ ਨੰਗਲ ‘ਚ ਜੱਦੀ ਪਿੰਡ

ਸ਼ਹੀਦ ਹੋਏ ਤਰੁਣ ਬਾਲੀ ਦਾ ਨਾਨਕਾ ਪਰਿਵਾਰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਰਹਿੰਦਾ ਹੈ, ਜਦੋਂ ਕਿ ਉਨ੍ਹਾਂ ਦਾ ਜੱਦੀ ਪਿੰਡ ਨੰਗਲ ਖੇਤਰ ਵਿੱਚ ਹੈ। ਤਰੁਣ ਦੇ ਮਾਮਾ ਸੁਸ਼ੀਲ ਗੌਤਮ ਵੀ ਇਸ ਵੇਲੇ ਕੈਨੇਡਾ ਵਿੱਚ ਹੀ ਰਹਿ ਰਹੇ ਹਨ। ਉਨ੍ਹਾਂ ਨੇ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਤਰੁਣ ਕੈਨੇਡਾ ਦੀ ਓਂਟਾਰੀਓ ਪੁਲਿਸ ਵਿੱਚ ਬਤੌਰ ਪ੍ਰੋਵੈਂਸ਼ੀਅਲ ਅਫ਼ਸਰ ਤਾਇਨਾਤ ਸੀ। ਉਹ ਆਪਣੇ ਬਚਪਨ ਦੇ ਦਿਨਾਂ ਵਿੱਚ ਹੀ ਪਰਿਵਾਰ ਸਮੇਤ ਕੈਨੇਡਾ ਸ਼ਿਫਟ ਹੋ ਗਿਆ ਸੀ। ਉੱਥੇ ਹੀ ਉਸ ਨੇ ਆਪਣੀ ਉੱਚ ਸਿੱਖਿਆ ਪੂਰੀ ਕੀਤੀ ਅਤੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਅਧਿਕਾਰੀ ਬਣਿਆ।

ਮਾਨਸਿਕ ਹਸਪਤਾਲ ਤੋਂ ਫਰਾਰ ਨੌਜਵਾਨ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਇਹ ਦਰਦਨਾਕ ਘਟਨਾ ਉੱਤਰੀ ਓਂਟਾਰੀਓ ਦੇ ਹਰਸਟ ਇਲਾਕੇ ਦੇ ਨਜ਼ਦੀਕ ਵਾਪਰੀ। ਪੁਲਿਸ ਟੀਮ ਇੱਕ ਅਜਿਹੇ ਨੌਜਵਾਨ ਦੀ ਭਾਲ ਕਰ ਰਹੀ ਸੀ, ਜਿਸ ਨੂੰ ਮਾਨਸਿਕ ਸਿਹਤ ਕਾਨੂੰਨ ਤਹਿਤ ਹਸਪਤਾਲ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਉਹ ਉੱਥੋਂ ਚਕਮਾ ਦੇ ਕੇ ਭੱਜ ਨਿਕਲਿਆ ਸੀ। ਜਦੋਂ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਖ਼ੁਦ ਨੂੰ ਘਿਰਿਆ ਦੇਖ ਕੇ ਉਸ ਨੇ ਬਚਣ ਲਈ ਆਪਣੀ ਤੇਜ਼ ਰਫ਼ਤਾਰ ਗੱਡੀ ਸਿੱਧੀ ਕਾਂਸਟੇਬਲ ਤਰੁਣ ਬਾਲੀ ਉੱਪਰ ਚੜ੍ਹਾ ਦਿੱਤੀ।

ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 18 ਸਾਲਾ ਨੌਜਵਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਕਤਲ ਕਰਨ, ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਣ, ਲਾਪਰਵਾਹੀ ਅਤੇ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਸਮੇਤ ਕਈ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਬਚਪਨ ਤੋਂ ਹੀ ਸੀ ਪੁਲਿਸ ਅਫ਼ਸਰ ਬਣਨ ਦਾ ਸੁਪਨਾ

ਤਰੁਣ ਬਾਲੀ ਪਿਛਲੇ ਢਾਈ ਸਾਲਾਂ ਤੋਂ ਓਂਟਾਰੀਓ ਪ੍ਰੋਵੈਂਸ਼ੀਅਲ ਪੁਲਿਸ ਵਿੱਚ ਨਿਰੰਤਰ ਆਪਣੀਆਂ ਸੇਵਾਵਾਂ ਦੇ ਰਹੇ ਸਨ। ਬਚਪਨ ਤੋਂ ਹੀ ਉਨ੍ਹਾਂ ਦਾ ਇਹ ਸੁਪਨਾ ਸੀ ਕਿ ਉਹ ਪੁਲਿਸ ਅਧਿਕਾਰੀ ਬਣ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ। ਘਟਨਾ ਦੇ ਸਮੇਂ ਉਹ ਇੱਕ ਵਿਸ਼ੇਸ਼ ਡਿਊਟੀ ਦੇ ਤਹਿਤ ‘ਜੇਮਸ ਬੇਅ’ ਖੇਤਰ ਵਿੱਚ ਤਾਇਨਾਤ ਸਨ। ਇਸ ਸ਼ਹਾਦਤ ਦੀ ਖ਼ਬਰ ਤੋਂ ਬਾਅਦ ਪੂਰੇ ਕੈਨੇਡਾ ਦੇ ਪੁਲਿਸ ਮਹਿਕਮੇ ਅਤੇ ਭਾਰਤੀ-ਕੈਨੇਡੀਅਨ (ਪੰਜਾਬੀ) ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਓਂਟਾਰੀਓ ਪੁਲਿਸ ਦੇ ਚੀਫ਼ ਥਾਮਸ ਕੈਰਿਕ ਨੇ ਇਸ ਨੂੰ ਪੁਲਿਸ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਕਿਹਾ ਕਿ ਤਰੁਣ ਬਾਲੀ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸਰਵਉੱਚ ਕੁਰਬਾਨੀ ਦਿੱਤੀ ਹੈ। ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਲਈ ਕੰਮ ਕਰਨ ਵਾਲੇ ਜੋਗਿੰਦਰ ਸਿੰਘ ਨੇ ਇਸ ਘਟਨਾ ਨੂੰ ਪੂਰੇ ਸਮਾਜ ਲਈ ਇੱਕ ਡੂੰਘਾ ਜ਼ਖਮ ਕਰਾਰ ਦਿੱਤਾ ਹੈ।

ਸਰਕਾਰੀ ਸਨਮਾਨ ਅਤੇ ਝੰਡੇ ਅੱਧੇ ਝੁਕੇ

ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਸਮੇਤ ਕੈਨੇਡਾ ਦੇ ਕਈ ਚੋਟੀ ਦੇ ਸਿਆਸੀ ਆਗੂਆਂ ਨੇ ਸ਼ਹੀਦ ਕਾਂਸਟੇਬਲ ਤਰੁਣ ਬਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪੁਲਿਸ ਵਿਭਾਗ ਨੇ ਆਮ ਲੋਕਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੀ ਨਿਜਤਾ ਦਾ ਪੂਰਾ ਸਤਿਕਾਰ ਕੀਤਾ ਜਾਵੇ। ਤਰੁਣ ਬਾਲੀ ਦੀ ਬਹਾਦਰੀ ਅਤੇ ਫ਼ਰਜ਼ ਪ੍ਰਤੀ ਵਫ਼ਾਦਾਰੀ ਨੂੰ ਸਨਮਾਨ ਦੇਣ ਲਈ ਕੈਨੇਡਾ ਭਰ ਦੀਆਂ ਪੁਲਿਸ ਇਕਾਈਆਂ ਵਿੱਚ ਸੋਗ ਮਨਾਇਆ ਜਾ ਰਹੀ ਹੈ ਅਤੇ ਸਰਕਾਰੀ ਝੰਡੇ ਅੱਧੇ ਝੁਕਾ ਦਿੱਤੇ ਗਏ ਹਨ। ਉਨ੍ਹਾਂ ਦੀ ਇਸ ਵੀਰਤਾ ਅਤੇ ਦੇਸ਼ ਪ੍ਰੇਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Follow Us
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ...
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ...
ਭਾਰਤ ਦੇ ਪ੍ਰਾਪਰਟੀ ਬਾਜ਼ਾਰ 'ਚ ਮੰਦੀ, ਕੀ ਘਰ ਹੋਣਗੇ ਸਸਤੇ ?
ਭਾਰਤ ਦੇ ਪ੍ਰਾਪਰਟੀ ਬਾਜ਼ਾਰ 'ਚ ਮੰਦੀ, ਕੀ ਘਰ ਹੋਣਗੇ ਸਸਤੇ ?...
ਸ਼੍ਰੀਨਗਰ ਦੀ ਡੱਲ ਝੀਲ ਵਿੱਚ ਸੈਲਾਨੀਆਂ ਦੀ ਰੌਣਕ, ਸੈਲਾਨੀਆਂ ਨੇ ਸ਼ੇਅਰ ਕੀਤਾ ਸ਼ਾਨਦਾਰ ਮੌਕਾ
ਸ਼੍ਰੀਨਗਰ ਦੀ ਡੱਲ ਝੀਲ ਵਿੱਚ ਸੈਲਾਨੀਆਂ ਦੀ ਰੌਣਕ, ਸੈਲਾਨੀਆਂ ਨੇ ਸ਼ੇਅਰ ਕੀਤਾ ਸ਼ਾਨਦਾਰ ਮੌਕਾ...
ਬੇਅਦਬੀ ਕਾਨੂੰਨ ਨੂੰ ਮੁੜ ਸੋਧਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ
ਬੇਅਦਬੀ ਕਾਨੂੰਨ ਨੂੰ ਮੁੜ ਸੋਧਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ...
Amarnath Yatra 2026: ਅਮਰਨਾਥ ਯਾਤਰਾ 3 ਜੁਲਾਈ ਤੋਂ, ਰਾਜਪਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2026: ਅਮਰਨਾਥ ਯਾਤਰਾ 3 ਜੁਲਾਈ ਤੋਂ, ਰਾਜਪਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ...
ਅੰਮ੍ਰਿਤਸਰ 'ਚ CM ਮਾਨ ਤੇ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ, ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ AAP ਮੰਤਰੀ ਤੇ ਵਿਧਾਇਕ
ਅੰਮ੍ਰਿਤਸਰ 'ਚ CM ਮਾਨ ਤੇ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ, ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ AAP ਮੰਤਰੀ ਤੇ ਵਿਧਾਇਕ...
CM ਮਾਨ ਵੱਲੋਂ ਸੂਰਮਾ ਮੁਹਿੰਮ ਦਾ ਆਗਾਜ਼, ਪੰਜਾਬ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ
CM ਮਾਨ ਵੱਲੋਂ ਸੂਰਮਾ ਮੁਹਿੰਮ ਦਾ ਆਗਾਜ਼, ਪੰਜਾਬ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ...
ਸਰਕਾਰ ਦੇ ਕੰਮਾਂ ਦਾ ਤੋੜ ਨਹੀਂ ਮਿਲ ਰਿਹਾ ਤਾਂ ਨਿੱਜੀ ਤੇ ਧਾਰਮਿਕ ਹਮਲਿਆਂ ਦੀ ਕੋਸ਼ਿਸ਼...ਕਥਿਤ ਵਾਇਰਲ ਵੀਡੀਓ 'ਤੇ ਬੋਲੇ ਡਾ. ਬਲਬੀਰ ਸਿੰਘ
ਸਰਕਾਰ ਦੇ ਕੰਮਾਂ ਦਾ ਤੋੜ ਨਹੀਂ ਮਿਲ ਰਿਹਾ ਤਾਂ ਨਿੱਜੀ ਤੇ ਧਾਰਮਿਕ ਹਮਲਿਆਂ ਦੀ ਕੋਸ਼ਿਸ਼...ਕਥਿਤ ਵਾਇਰਲ ਵੀਡੀਓ 'ਤੇ ਬੋਲੇ ਡਾ. ਬਲਬੀਰ ਸਿੰਘ...