AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬੀ ਦੀ 17 ਸਾਲਾ ਕੁੜੀ ਨੇ ਸੁਲਝਾਈ 53 ਸਾਲ ਪੁਰਾਣੀ ਮੈਡੀਕਲ ਸਮੱਸਿਆ, ਦੁਨੀਆ ਭਰ ਵਿੱਚ ਚਰਚਾ

Canadian Punjabi Student Gurnoor Kaur: ਕੈਨੇਡਾ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ 17 ਸਾਲਾ ਵਿਦਿਆਰਥਣ ਗੁਰਨੂਰ ਕੌਰ ਨੇ ਇਸ ਜਾਨ ਬਚਾਉਣ ਵਾਲੀ ਮਸ਼ੀਨ ਦੇ ਮੈਥਮੇਟਿਕਲ ਫਾਰਮੂਲੇ ਵਿੱਚ ਸੁਧਾਰ ਕਰਕੇ 53 ਸਾਲ ਪੁਰਾਣੀ ਇਸ ਗੰਭੀਰ ਗਲਤੀ ਨੂੰ ਹਮੇਸ਼ਾ ਲਈ ਠੀਕ ਕਰ ਦਿੱਤਾ ਹੈ।

ਪੰਜਾਬੀ ਦੀ 17 ਸਾਲਾ ਕੁੜੀ ਨੇ ਸੁਲਝਾਈ 53 ਸਾਲ ਪੁਰਾਣੀ ਮੈਡੀਕਲ ਸਮੱਸਿਆ, ਦੁਨੀਆ ਭਰ ਵਿੱਚ ਚਰਚਾ
ਕੈਨੇਡਾ ਦੀ ਪੰਜਾਬੀ ਵਿਦਿਆਰਥਣ ਗੁਰਨੂਰ ਕੌਰ
tv9-punjabi
| Published: 03 Jun 2026 12:25 PM IST
Share

ਕੀ ਮੈਡੀਕਲ ਡਿਵਾਈਸ ਵੀ ਗੋਰੇ ਅਤੇ ਕਾਲੇ-ਸਾਂਵਲੇ ਰੰਗ ਦੇ ਲੋਕਾਂ ਨਾਲ ਭੇਦਭਾਵ ਕਰ ਸਕਦੀ ਹੈ? ਜਵਾਬ ਹੈ—ਹਾਂ! ਪਿਛਲੇ 53 ਸਾਲਾਂ ਤੋਂ ਹਸਪਤਾਲਾਂ ਵਿੱਚ ਵਰਤਿਆ ਜਾ ਰਿਹਾ ਪਲਸ ਆਕਸੀਮੀਟਰ ਅਜਿਹਾ ਭੇਦਭਾਵ ਕਰ ਰਿਹਾ ਸੀ। ਆਕਸੀਮੀਟਰ ਗੋਰੇ ਲੋਕਾਂ ਦਾ ਆਕਸੀਜਨ ਲੈਵਲ ਤਾਂ ਸਹੀ ਦਿਖਾਉਂਦਾ ਸੀ, ਪਰ ਕਾਲੇ ਅਤੇ ਸਾਂਵਲੇ ਲੋਕਾਂ ਦਾ ਆਕਸੀਜਨ ਲੈਵਲ ਗਲਤ ਦੱਸਦਾ ਰਿਹਾ। ਹਾਲਾਂਕਿ, ਹੁਣ ਅਜਿਹਾ ਨਹੀਂ ਹੋਵੇਗਾ। ਕੈਨੇਡਾ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ 17 ਸਾਲਾ ਵਿਦਿਆਰਥਣ ਗੁਰਨੂਰ ਕੌਰ ਨੇ ਇਸ ਜਾਨ ਬਚਾਉਣ ਵਾਲੀ ਮਸ਼ੀਨ ਦੇ ਮੈਥਮੇਟਿਕਲ ਫਾਰਮੂਲੇ ਵਿੱਚ ਸੁਧਾਰ ਕਰਕੇ 53 ਸਾਲ ਪੁਰਾਣੀ ਇਸ ਗੰਭੀਰ ਗਲਤੀ ਨੂੰ ਹਮੇਸ਼ਾ ਲਈ ਠੀਕ ਕਰ ਦਿੱਤਾ ਹੈ।

ਗੁਰਨੂਰ ਦੀ ਇਸ ਖੋਜ ਇਗੇਨਪਲਸ (EigenPulse) ਤੋਂ ਬਾਅਦ ਹੁਣ ਆਕਸੀਮੀਟਰ ਬਿਨਾਂ ਕਿਸੇ ਰੰਗਭੇਦ ਦੇ ਹਰ ਵਿਅਕਤੀ ਦੇ ਖੂਨ ਵਿੱਚ ਆਕਸੀਜਨ ਦੀ ਮਾਤਰਾ ਹੋਰ ਵੱਧ ਸਹੀ ਢੰਗ ਨਾਲ ਮਾਪ ਸਕੇਗਾ। ਇਸ ਇਤਿਹਾਸਕ ਉਪਲਬਧੀ ਲਈ ਗੁਰਨੂਰ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਨੈਸ਼ਨਲ ਸਾਇੰਸ ਫੇਅਰ ਵਿੱਚ ਬੈਸਟ ਪ੍ਰੋਜੈਕਟ ਅਵਾਰਡ ਫਾਰ ਇਨੋਵੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਆਕਸੀਮੀਟਰ ਕਿਵੇਂ ਕਰਦਾ ਸੀ ਰੰਗ ਦੇ ਆਧਾਰ ‘ਤੇ ਫਰਕ, ਜਾਣੋ

ਆਕਸੀਜਨ ਲੈਵਲ ਮਾਪਦਾ ਹੈ ਆਕਸੀਮੀਟਰ: ਪਲਸ ਆਕਸੀਮੀਟਰ ਇੱਕ ਛੋਟਾ ਜਿਹਾ ਉਪਕਰਣ ਹੁੰਦਾ ਹੈ, ਜਿਸਨੂੰ ਮਰੀਜ਼ ਦੀ ਉਂਗਲ ‘ਤੇ ਲਗਾ ਕੇ ਇਹ ਪਤਾ ਕੀਤਾ ਜਾਂਦਾ ਹੈ ਕਿ ਉਸਦੇ ਖੂਨ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੈ। ਫੇਫੜਿਆਂ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਇਹ ਮਸ਼ੀਨ ਕਿਸੇ ਜੀਵਨ ਰੱਖਿਅਕ ਤੋਂ ਘੱਟ ਨਹੀਂ ਹੈ। ਡਾਕਟਰ ਇਸ ਦੀ ਰੀਡਿੰਗ ਦੇ ਆਧਾਰ ‘ਤੇ ਇਹ ਫੈਸਲਾ ਕਰਦੇ ਹਨ ਕਿ ਮਰੀਜ਼ ਨੂੰ ਕਿੰਨੀ ਆਕਸੀਜਨ ਦੇਣੀ ਹੈ ਜਾਂ ਉਸਨੂੰ ICU ਵਿੱਚ ਦਾਖਲ ਕਰਨ ਦੀ ਲੋੜ ਹੈ ਜਾਂ ਨਹੀਂ।

ਗੂੜ੍ਹੇ ਰੰਗ ਦੀ ਚਮੜੀ ਵਾਲੇ ਲੋਕਾਂ ਵਿੱਚ ਆਕਸੀਜਨ ਲੈਵਲ ਵੱਧ ਦਿਖਾਉਂਦਾ ਸੀ: ਲਗਭਗ 53 ਸਾਲ ਪਹਿਲਾਂ ਪਲਸ ਆਕਸੀਮੀਟਰ ਦੀ ਖੋਜ ਹੋਈ ਸੀ ਅਤੇ ਕਰੀਬ 50 ਸਾਲ ਪਹਿਲਾਂ ਇਸ ਦੀ ਵਰਤੋਂ ਮੈਡੀਕਲ ਖੇਤਰ ਵਿੱਚ ਸ਼ੁਰੂ ਹੋਈ। ਇਹ ਮਸ਼ੀਨ ਗੋਰੇ ਰੰਗ ਦੇ ਲੋਕਾਂ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਕਾਫ਼ੀ ਸਹੀ ਦਿਖਾਉਂਦੀ ਸੀ, ਪਰ ਜਿਵੇਂ ਹੀ ਇਸਦੀ ਵਰਤੋਂ ਗੂੜ੍ਹੇ ਰੰਗ ਦੀ ਚਮੜੀ, ਯਾਨੀ ਕਾਲੇ ਜਾਂ ਸਾਂਵਲੇ ਰੰਗ ਦੇ ਲੋਕਾਂ ‘ਤੇ ਕੀਤੀ ਜਾਂਦੀ ਸੀ, ਇਸ ਦੀ ਰੀਡਿੰਗ ਵਿੱਚ ਗਲਤੀ ਆਉਣ ਲੱਗਦੀ ਸੀ। ਕਈ ਵਾਰ ਮਰੀਜ਼ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਬਹੁਤ ਘੱਟ ਹੁੰਦਾ ਸੀ, ਪਰ ਮਸ਼ੀਨ ਉਸਨੂੰ ਆਮ ਦਿਖਾ ਦਿੰਦੀ ਸੀ। ਇਸ ਕਾਰਨ ਡਾਕਟਰਾਂ ਨੂੰ ਮਰੀਜ਼ ਦੀ ਅਸਲ ਹਾਲਤ ਦਾ ਸਹੀ ਅੰਦਾਜ਼ਾ ਨਹੀਂ ਲੱਗਦਾ ਸੀ।

ਇਸ ਕਮੀ ਨੂੰ ਦੂਰ ਕਰਨ ਲਈ ਵਿਗਿਆਨੀ ਲੰਬੇ ਸਮੇਂ ਤੋਂ ਜੁਟੇ ਹੋਏ ਸਨ: ਕਰੀਬ 35 ਸਾਲ ਪਹਿਲਾਂ ਇਸ ਸਮੱਸਿਆ ਦੀ ਪਛਾਣ ਕੀਤੀ ਗਈ ਸੀ। ਦੁਨੀਆ ਭਰ ਦੇ ਵੱਡੇ-ਵੱਡੇ ਵਿਗਿਆਨੀ ਅਤੇ ਕੰਪਨੀਆਂ ਇਹ ਮੰਨ ਕੇ ਚੱਲ ਰਹੀਆਂ ਸਨ ਕਿ ਇਹ ਸਮੱਸਿਆ ਡਾਟਾ ਦੀ ਕਮੀ ਕਾਰਨ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮਸ਼ੀਨਾਂ ਬਣਾਉਣ ਲਈ ਜ਼ਿਆਦਾਤਰ ਗੋਰੇ ਲੋਕਾਂ ਦੇ ਡਾਟੇ ਦੀ ਵਰਤੋਂ ਕੀਤੀ ਗਈ ਸੀ, ਇਸ ਲਈ ਇਹ ਸਾਂਵਲੇ ਜਾਂ ਗੂੜ੍ਹੇ ਰੰਗ ਦੀ ਚਮੜੀ ਵਾਲੇ ਲੋਕਾਂ ‘ਤੇ ਸਹੀ ਤਰ੍ਹਾਂ ਕੰਮ ਨਹੀਂ ਕਰਦੀਆਂ। ਇਸ ਸੋਚ ਦੇ ਤਹਿਤ ਵਿਗਿਆਨੀ ਸਾਲਾਂ ਤੋਂ ਸਾਂਵਲੇ ਲੋਕਾਂ ਦਾ ਹੋਰ ਡਾਟਾ ਇਕੱਠਾ ਕਰਨ ਵਿੱਚ ਲੱਗੇ ਹੋਏ ਸਨ, ਪਰ ਸਮੱਸਿਆ ਜਿਵੇਂ ਦੀ ਤਿਵੇਂ ਹੀ ਬਣੀ ਰਹੀ।

ਗੁਰਨੂਰ ਨੇ ਮੈਥਮੇਟਿਕਲ ਫਾਰਮੂਲੇ ਨਾਲ ਦੂਰ ਕੀਤੀ ਸਮੱਸਿਆ: 11ਵੀਂ ਜਮਾਤ ਵਿੱਚ ਪੜ੍ਹ ਰਹੀ ਗੁਰਨੂਰ ਨੇ ਇਸ ਪੁਰਾਣੀ ਸੋਚ ਤੋਂ ਹਟ ਕੇ ਕੁਝ ਨਵਾਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਸ ਮਸ਼ੀਨ ਦੇ ਕੰਮ ਕਰਨ ਦੇ ਪੂਰੇ ਤਰੀਕੇ ਅਤੇ ਇਸ ਦੇ ਪਿੱਛੇ ਦੇ ਵਿਗਿਆਨ ਦਾ ਡੂੰਘਾਈ ਨਾਲ ਅਧਿਐਨ ਕੀਤਾ। ਆਪਣੀ ਖੋਜ ਦੌਰਾਨ ਗੁਰਨੂਰ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਸਮੱਸਿਆ ਸਿਰਫ਼ ਡਾਟੇ ਦੀ ਕਮੀ ਦੀ ਨਹੀਂ ਹੈ, ਸਗੋਂ ਉਸ ਗਣਿਤਕ ਫਾਰਮੂਲੇ ਵਿੱਚ ਹੀ ਇੱਕ ਵੱਡੀ ਖਾਮੀ ਹੈ, ਜਿਸ ਦੇ ਆਧਾਰ ‘ਤੇ ਇਹ ਮਸ਼ੀਨ ਕੰਮ ਕਰਦੀ ਹੈ।

ਮਹੱਤਵਪੂਰਨ ਟਰਮ ਗਾਇਬ ਸੀ: ਗੁਰਨੂਰ ਦਾ ਕਹਿਣਾ ਹੈ ਕਿ ਮੌਜੂਦਾ ਕਾਰਡਿਯਕ ਮਾਡਲਾਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਟਰਮ ਗਾਇਬ ਸੀ। ਇਸ ਇੱਕ ਹਿੱਸੇ ਦੀ ਕਮੀ ਕਾਰਨ ਪੂਰੀ ਗਣਨਾ ਵਿੱਚ ਅਸਥਿਰਤਾ ਪੈਦਾ ਹੋ ਜਾਂਦੀ ਸੀ ਅਤੇ ਜਿਵੇਂ ਹੀ ਸਕਿਨ ਦਾ ਰੰਗ ਗੂੜ੍ਹਾ ਹੁੰਦਾ ਸੀ, ਮਸ਼ੀਨ ਗਲਤ ਅੰਕੜੇ ਦਿਖਾਉਣ ਲੱਗਦੀ ਸੀ। ਗੁਰਨੂਰ ਨੇ ਆਪਣੀ ਸੂਝ-ਬੂਝ ਅਤੇ ਖੋਜ ਦੇ ਆਧਾਰ ‘ਤੇ ਇਸ ਬੁਨਿਆਦੀ ਗਣਿਤਕ ਢਾਂਚੇ ਨੂੰ ਸੁਧਾਰਿਆ ਅਤੇ ਇੱਕ ਅਜਿਹਾ ਨਵਾਂ ਫਾਰਮੂਲਾ ਤਿਆਰ ਕੀਤਾ, ਜੋ ਸਕਿਨ ਦੇ ਰੰਗ ਦਾ ਕੋਈ ਭੇਦ ਕੀਤੇ ਬਿਨਾਂ ਹਰ ਵਿਅਕਤੀ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਬਹੁਤ ਹੀ ਸਹੀ ਢੰਗ ਨਾਲ ਮਾਪ ਸਕਦਾ ਹੈ।

Follow Us
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?...
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!...
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ...
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ...
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ...
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...