Emotional Family Video: ਪਰਪੋਤੇ ਦੀ ਜ਼ਿੱਦ ‘ਤੇ 90 ਸਾਲਾ ਪਰਦਾਦੀ ਨੇ ਗਾਇਆ ਲੋਕ ਗੀਤ, ਲੋਕਾਂ ਨੇ ਕਿਹਾ- ਸਭ ਤੋਂ ਸੋਹਣਾ ਵੀਡੀਓ
Emotional Family Video: ਸੋਸ਼ਲ ਮੀਡੀਆ 'ਤੇ 90 ਸਾਲਾ ਪਰਦਾਦੀ ਅਤੇ ਉਨ੍ਹਾਂ ਦੇ ਨਿੱਕੇ ਜਿਹੇ ਪਰਪੋਤੇ ਦਾ ਇੱਕ ਬੇਹੱਦ ਭਾਵੁਕ ਅਤੇ ਪਿਆਰਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪਰਪੋਤੇ ਦੀ ਜ਼ਿੱਦ 'ਤੇ ਪਰਦਾਦੀ ਨੇ ਜੋ ਕੀਤਾ, ਉਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਵੇਖੋ ਇਹ ਦਿਲ ਛੂਹ ਲੈਣ ਵਾਲਾ ਵੀਡੀਓ।
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਬੇਸ਼ੁਮਾਰ ਵੀਡੀਓ ਸ਼ੇਅਰ ਹੁੰਦੇ ਹਨ, ਪਰ ਉਨ੍ਹਾਂ ਵਿੱਚੋਂ ਕੁਝ ਅਜਿਹੇ ਵੀ ਹੁੰਦੇ ਹਨ ਜੋ ਸਿੱਧੇ ਦਿਲ ਨੂੰ ਛੂਹ ਜਾਂਦੇ ਹਨ। ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਇੱਕ ਅਜਿਹਾ ਹੀ ਬੇਹੱਦ ਪਿਆਰਾ ਵੀਡੀਓ ਛਾਇਆ ਹੋਇਆ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ ‘ਤੇ ਵੀ ਮੁਸਕਾਨ ਆ ਜਾਵੇਗੀ। ਇਹ ਵਾਇਰਲ ਵੀਡੀਓ 90 ਸਾਲਾ ਬਜ਼ੁਰਗ ਪਰਦਾਦੀ ਅਤੇ ਉਨ੍ਹਾਂ ਦੇ ਨਿੱਕੇ ਜਿਹੇ ਪਰਪੋਤੇ ਦਾ ਹੈ। ਦੋਵਾਂ ਵਿਚਕਾਰ ਦਾ ਪਿਆਰ ਅਤੇ ਮਾਸੂਮਿਯਤ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ।
‘ਹੈਲੋ ਦੋਸਤੋ, ਇਹ ਮੇਰੀ ਪਰਦਾਦੀ ਹੈ’
ਵਾਇਰਲ ਹੋ ਰਹੇ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਨਿੱਕਾ ਜਿਹਾ ਬੱਚਾ ਬੜੇ ਹੀ ਪਿਆਰ ਨਾਲ ਕੈਮਰੇ ਦੇ ਸਾਹਮਣੇ ਆ ਕੇ ਕਹਿੰਦਾ ਹੈ, “ਹੈਲੋ ਦੋਸਤੋ, ਇਹ ਮੇਰੀ ਪਰਦਾਦੀ ਹੈ।” ਜਿਵੇਂ ਹੀ ਬੱਚਾ ਇਹ ਗੱਲ ਕਹਿੰਦਾ ਹੈ, ਉਸ ਦੇ ਕੋਲ ਬੈਠੀ ਪਰਦਾਦੀ ਦੇ ਚਿਹਰੇ ‘ਤੇ ਇੱਕ ਬੇਹੱਦ ਪਿਆਰੀ ਅਤੇ ਖਿੜੀ ਹੋਈ ਮੁਸਕਾਨ ਆ ਜਾਂਦੀ ਹੈ।
90 ਨੂੰ ਕਹਿ ਦਿੱਤਾ 99
ਵੀਡੀਓ ਵਿੱਚ ਅੱਗੇ ਬੱਚਾ ਬੜੇ ਮਾਣ ਨਾਲ ਸਭ ਨੂੰ ਦੱਸਦਾ ਹੈ ਕਿ ਉਸ ਦੀ ਪਰਦਾਦੀ 90 ਸਾਲ ਦੀ ਹੋ ਗਈ ਹੈ। ਪਰ ਜਦੋਂ ਪਰਦਾਦੀ ਆਪਣੀ ਉਮਰ ਬਾਰੇ ਹੌਲੀ ਜਿਹਾ ਇਸ਼ਾਰਾ ਕਰਦੀਆਂ ਹਨ, ਤਾਂ ਬੱਚਾ ਮਾਸੂਮਿਯਤ ਵਿੱਚ 90 ਦੀ ਥਾਂ 99 ਕਹਿ ਦਿੰਦਾ ਹੈ। ਬੱਚੇ ਦੀ ਇਹ ਭੋਲੀ-ਭਾਲੀ ਗੱਲ ਅਤੇ ਪਿਆਰੇ ਅੰਦਾਜ਼ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਪਰਪੋਤੇ ਦੀ ਜ਼ਿੱਦ ਅਤੇ ਪਰਦਾਦੀ ਦਾ ਗਾਣਾ
ਇਸ ਤੋਂ ਬਾਅਦ ਬੱਚਾ ਕਹਿੰਦਾ ਹੈ, “ਇਹ ਬਹੁਤ ਸੋਹਣਾ ਗਾਣਾ ਵੀ ਗਾਉਂਦੇ ਹਨ। ਦਾਦੀ, ਇੱਕ ਗਾਣਾ ਗਾ ਕੇ ਸੁਣਾਓ।” ਆਪਣੇ ਨਿੱਕੇ ਜਿਹੇ ਪਰਪੋਤੇ ਦੀ ਗੱਲ ਪਰਦਾਦੀ ਭਲਾ ਕਿਵੇਂ ਟਾਲਦੀ। ਉਨ੍ਹਾਂ ਨੇ ਤੁਰੰਤ ਇੱਕ ਲੋਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਗੀਤ ਗਾਉਂਦੇ ਜਦੋਂ ਪਰਦਾਦੀ ਵਿਚਕਾਰ ਥੋੜ੍ਹਾ ਜਾਂਦੀ ਹੈ,ਤਾਂ ਬੱਚਾ ਜ਼ਿੱਦ ਕਰਨ ਲੱਗ ਪੈਂਦਾ ਹੈ ਕਿ “ਪੂਰਾ ਗਾਓ।” ਆਪਣੀ ਚੌਥੀ ਪੀੜ੍ਹੀ ਦੀ ਇਸ ਪਿਆਰੀ ਜ਼ਿੱਦ ‘ਤੇ ਪਰਦਾਦੀ ਮੁਸਕੁਰਾਉਂਦੀ ਹੈ ਅਤੇ ਗਾਣਾ ਪੂਰਾ ਕਰਦੀ ਹੈ।
ਲੋਕਾਂ ਨੇ ਕੀ ਕਿਹਾ?
ਇਹ ਵੀਡੀਓ ਸੋਸ਼ਲ ਮੀਡੀਆ ‘ਤੇ Little World of Advit & Vivansh ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖ ਕੇ ਲੋਕ ਭਾਵੁਕ ਵੀ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਇਸ ਬੱਚੇ ਨੂੰ ਅਜੇ ਇਹ ਅੰਦਾਜ਼ਾ ਨਹੀਂ ਕਿ ਉਸ ਨੇ ਆਪਣੀ ਜ਼ਿੰਦਗੀ ਦੀ ਕਿੰਨੀ ਖੂਬਸੂਰਤ ਅਤੇ ਅਨਮੋਲ ਯਾਦ ਕੈਮਰੇ ਵਿੱਚ ਕੈਦ ਕਰ ਲਈ ਹੈ।”ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਇੰਟਰਨੈੱਟ ‘ਤੇ ਹੁਣ ਤੱਕ ਦਾ ਸਭ ਤੋਂ ਵਧੀਆ ਵੀਡੀਓ ਹੈ।”
ਇਹ ਵੀ ਪੜ੍ਹੋ
ਇੱਥੇ ਵੇਖੋ ਪਰਦਾਦੀ ਅਤੇ ਪਰਪੋਤੇ ਦਾ ਸਭ ਤੋਂ ਪਿਆਰਾ ਵੀਡੀਓ
View this post on Instagram


