AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Video: ਪਿਆਸੇ ਲੰਗੂਰ ਨੂੰ ਪਾਣੀ ਪਿਲਾ ਕੇ ਮਹਿਲਾ ਨੇ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਇਆ ਵਾਇਰਲ

Viral Video: ਇੱਕ ਔਰਤ ਨੇ ਗਰਮੀ ਤੋਂ ਪੀੜਤ ਇੱਕ ਪਿਆਸੇ ਬਾਂਦਰ ਦੀ ਮਦਦ ਕਰਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਟੂਟੀ ਖੋਲ੍ਹਣ ਤੋਂ ਅਸਮਰੱਥ, ਉਸ ਨੇ ਖੁਦ ਬਾਂਦਰ ਨੂੰ ਪਾਣੀ ਪਿਲਾਇਆ, ਜਿਸ ਨਾਲ ਹਰ ਕੋਈ ਭਾਵੁਕ ਹੋ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਇਹ ਵੀਡੀਓ ਜਾਨਵਰਾਂ ਪ੍ਰਤੀ ਹਮਦਰਦੀ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦਾ ਸੰਦੇਸ਼ ਦੇ ਰਿਹਾ ਹੈ।

Viral Video: ਪਿਆਸੇ ਲੰਗੂਰ ਨੂੰ ਪਾਣੀ ਪਿਲਾ ਕੇ ਮਹਿਲਾ ਨੇ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਇਆ ਵਾਇਰਲ
ਮਹਿਲਾ ਨੇ ਪਿਆਸੇ ਲੰਗੂਰ ਨੂੰ ਪਿਲਾਇਆ ਪਾਣੀ
tv9-punjabi
| Published: 13 Jul 2026 12:00 PM IST
Share

ਗਰਮੀ ਦੇ ਮੌਸਮ ਵਿੱਚ ਇਹ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਤੇਜ਼ ਧੁੱਪ ਅਤੇ ਵੱਧਦੇ ਤਾਪਮਾਨ ਕਾਰਨ ਇਨਸਾਨਾਂ ਵਾਂਗ ਜਾਨਵਰਾਂ ਨੂੰ ਵੀ ਪਾਣੀ ਦੀ ਸਖ਼ਤ ਲੋੜ ਹੁੰਦੀ ਹੈ। ਪਰ ਕਈ ਵਾਰ ਉਨ੍ਹਾਂ ਨੂੰ ਆਸਾਨੀ ਨਾਲ ਪਾਣੀ ਨਹੀਂ ਮਿਲਦਾ। ਅਜਿਹੇ ਵਿੱਚ ਜੇਕਰ ਕੋਈ ਇਨਸਾਨ ਥੋੜ੍ਹੀ ਜਿਹੀ ਮਦਦ ਕਰ ਦੇਵੇ, ਤਾਂ ਕਿਸੇ ਬੇਜ਼ੁਬਾਨ ਦੀ ਜਾਨ ਵੀ ਬਚ ਸਕਦੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਹੀ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਜਿਸ ਵਿੱਚ ਇੱਕ ਮਹਿਲਾ ਨੇ ਪਿਆਸ ਨਾਲ ਤੜਫ਼ ਰਹੇ ਇੱਕ ਲੰਗੂਰ ਦੀ ਮਦਦ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੰਗੂਰ ਕਾਫ਼ੀ ਦੇਰ ਤੋਂ ਪਾਣੀ ਪੀਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਉਸ ਦੇ ਸਾਹਮਣੇ ਇੱਕ ਟੂਟੀ ਮੌਜੂਦ ਹੈ, ਪਰ ਉਹ ਉਸ ਨੂੰ ਖੋਲ੍ਹ ਨਹੀਂ ਸਕਦਾ। ਲੰਗੂਰ ਵਾਰ-ਵਾਰ ਟੂਟੀ ਨੂੰ ਛੂਹਦਾ ਹੈ ਅਤੇ ਉਸ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਰ ਵਾਰ ਨਾਕਾਮ ਰਹਿੰਦਾ ਹੈ। ਉਸ ਦੀ ਬੇਚੈਨੀ ਸਾਫ਼ ਨਜ਼ਰ ਆਉਂਦੀ ਹੈ। ਅਜਿਹਾ ਲੱਗਦਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਪਿਆਸਾ ਹੈ ਅਤੇ ਕਿਸੇ ਵੀ ਤਰ੍ਹਾਂ ਪਾਣੀ ਪੀਣਾ ਚਾਹੁੰਦਾ ਹੈ। ਇਸੇ ਦੌਰਾਨ ਉੱਥੇ ਮੌਜੂਦ ਇੱਕ ਮਹਿਲਾ ਦੀ ਨਜ਼ਰ ਉਸ ਲੰਗੂਰ ‘ਤੇ ਪੈਂਦੀ ਹੈ। ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਉਸ ਦੇ ਕੋਲ ਜਾਂਦੀ ਹੈ। ਮਹਿਲਾ ਨੂੰ ਦੇਖ ਕੇ ਲੰਗੂਰ ਵੀ ਕੋਈ ਹਮਲਾਵਰ ਵਿਵਹਾਰ ਨਹੀਂ ਕਰਦਾ। ਮਹਿਲਾ ਤੁਰੰਤ ਟੂਟੀ ਖੋਲ੍ਹ ਦਿੰਦੀ ਹੈ, ਜਿਸ ਨਾਲ ਪਾਣੀ ਵਹਿਣ ਲੱਗ ਪੈਂਦਾ ਹੈ। ਇਸ ਤੋਂ ਬਾਅਦ ਉਹ ਆਪਣੇ ਹੱਥ ਦੀ ਮਦਦ ਨਾਲ ਲੰਗੂਰ ਨੂੰ ਆਰਾਮ ਨਾਲ ਪਾਣੀ ਪੀਣ ਵਿੱਚ ਮਦਦ ਕਰਦੀ ਹੈ।

ਇਨਸਾਨੀਅਤ ਦੀ ਖੂਬਸੂਰਤ ਤਸਵੀਰ

ਵੀਡੀਓ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਲੰਗੂਰ ਪੂਰੇ ਸਮੇਂ ਦੌਰਾਨ ਬਿਲਕੁਲ ਸ਼ਾਂਤ ਰਹਿੰਦਾ ਹੈ। ਉਹ ਆਰਾਮ ਨਾਲ ਪਾਣੀ ਪੀਂਦਾ ਹੈ ਅਤੇ ਮਹਿਲਾ ‘ਤੇ ਪੂਰਾ ਭਰੋਸਾ ਕਰਦਾ ਹੋਇਆ ਨਜ਼ਰ ਆਉਂਦਾ ਹੈ। ਉੱਥੇ ਹੀ ਮਹਿਲਾ ਵੀ ਪੂਰੇ ਧੀਰਜ ਅਤੇ ਪਿਆਰ ਨਾਲ ਉਸ ਦੀ ਮਦਦ ਕਰਦੀ ਹੈ। ਦੋਵਾਂ ਵਿਚਕਾਰ ਦਾ ਇਹ ਭਰੋਸਾ ਅਤੇ ਆਪਣਾਪਣ ਲੋਕਾਂ ਨੂੰ ਕਾਫ਼ੀ ਭਾਵੁਕ ਕਰ ਰਿਹਾ ਹੈ। ਕੁਝ ਹੀ ਸਕਿੰਟਾਂ ਦਾ ਇਹ ਦ੍ਰਿਸ਼ ਇਹ ਅਹਿਸਾਸ ਕਰਵਾਉਂਦਾ ਹੈ ਕਿ ਪਿਆਰ ਦੀ ਭਾਸ਼ਾ ਹਰ ਜੀਵ ਸਮਝਦਾ ਹੈ।

ਇਸ ਦੌਰਾਨ ਉੱਥੇ ਮੌਜੂਦ ਹੋਰ ਲੋਕ ਵੀ ਇਹ ਨਜ਼ਾਰਾ ਦੇਖਦੇ ਰਹਿ ਜਾਂਦੇ ਹਨ। ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ ਕਿ ਇੱਕ ਛੋਟਾ ਜਿਹਾ ਕੰਮ ਇੰਨੇ ਲੋਕਾਂ ਦਾ ਦਿਲ ਜਿੱਤ ਲਵੇਗਾ। ਸੋਸ਼ਲ ਮੀਡੀਆ ‘ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਜ਼ਾਰਾਂ ਲੋਕ ਮਹਿਲਾ ਦੀ ਤਾਰੀਫ਼ ਕਰ ਰਹੇ ਹਨ। ਕਈ ਯੂਜ਼ਰਾਂ ਦਾ ਕਹਿਣਾ ਹੈ ਕਿ ਜੇਕਰ ਹਰ ਵਿਅਕਤੀ ਜਾਨਵਰਾਂ ਪ੍ਰਤੀ ਅਜਿਹਾ ਹੀ ਪਿਆਰ ਅਤੇ ਹਮਦਰਦੀ ਵਾਲਾ ਵਿਵਹਾਰ ਅਪਣਾਏ, ਤਾਂ ਦੁਨੀਆ ਰਹਿਣ ਲਈ ਹੋਰ ਵੀ ਬਿਹਤਰ ਥਾਂ ਬਣ ਸਕਦੀ ਹੈ।

ਅੱਜਕੱਲ੍ਹ ਇੰਟਰਨੈੱਟ ‘ਤੇ ਹਰ ਰੋਜ਼ ਹਜ਼ਾਰਾਂ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਮਨੋਰੰਜਨ ਲਈ ਹੁੰਦੀਆਂ ਹਨ, ਜਦਕਿ ਕੁਝ ਅਜਿਹੀਆਂ ਵੀ ਹੁੰਦੀਆਂ ਹਨ ਜੋ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਇਹ ਵੀਡੀਓ ਵੀ ਅਜਿਹੀਆਂ ਹੀ ਖ਼ਾਸ ਵੀਡੀਓਜ਼ ਵਿੱਚ ਸ਼ਾਮਲ ਹੋ ਗਈ ਹੈ, ਜਿਸ ਨੇ ਇਨਸਾਨੀਅਤ ਦੀ ਇੱਕ ਖੂਬਸੂਰਤ ਤਸਵੀਰ ਪੇਸ਼ ਕੀਤੀ ਹੈ। ਲੋਕਾਂ ਦਾ ਮੰਨਣਾ ਹੈ ਕਿ ਜਾਨਵਰ ਬੋਲ ਨਹੀਂ ਸਕਦੇ, ਪਰ ਉਨ੍ਹਾਂ ਨੂੰ ਵੀ ਭੁੱਖ, ਪਿਆਸ ਅਤੇ ਦਰਦ ਮਹਿਸੂਸ ਹੁੰਦਾ ਹੈ। ਇਸ ਲਈ ਜਦੋਂ ਵੀ ਮੌਕਾ ਮਿਲੇ, ਉਨ੍ਹਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ।

ਇਹ ਭਾਵੁਕ ਵੀਡੀਓ ਇੰਸਟਾਗ੍ਰਾਮ ‘ਤੇ @adv_nishad_soni ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਪੋਸਟ ਸਾਹਮਣੇ ਆਉਂਦੇ ਹੀ ਲੋਕਾਂ ਨੇ ਇਸ ਨੂੰ ਤੇਜ਼ੀ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਈ ਅਤੇ ਲੱਖਾਂ ਲੋਕਾਂ ਤੱਕ ਪਹੁੰਚ ਗਈ।

ਇੱਥੇ ਦੇਖੋ ਵੀਡੀਓ

Follow Us
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ...
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT...
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ...
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ...
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ...