AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਟ੍ਰੇਨ ‘ਚ ਮੰਗਵਾਉਂਦੇ ਹੋ ਖਾਣਾ? ਤਾਂ ਸਾਵਧਾਨ, IRCTC ਨੇ ਇਨ੍ਹਾਂ ਐਪਸ ਅਤੇ ਸਾਈਟਾਂ ਤੇ ਕੱਸਿਆ ਸ਼ਿਕੰਜਾ

IRCTC e-catering: IRCTC ਨੇ ਟ੍ਰੇਨ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨਾਲ ਠੱਗੀ ਕਰਨ ਵਾਲੀਆਂ ਕੁਝ ਫਰਜ਼ੀ ਕੇਟਰਿੰਗ ਵੈਬਸਾਈਟਾਂ ਅਤੇ ਐਪਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਹ ਸਾਰੇ ਪਲੇਟਫਾਰਮ IRCTC ਦੇ ਨਾਮ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਦੀ ਸੰਵੇਦਨਸ਼ੀਲ ਜਾਣਕਾਰੀ ਅਤੇ ਪੈਸੇ ਲੈਂਦੇ ਸਨ। ਜੇ ਤੁਸੀਂ ਵੀ ਟ੍ਰੇਨ ਵਿੱਚ ਫੂਡ ਆਰਡਰ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ 14 ਫਰਜ਼ੀ ਪਲੇਟਫਾਰਮਾਂ ਦੇ ਨਾਮ ਪਤਾ ਹੋਣੇ ਚਾਹੀਦੇ ਹਨ ਤਾਂ ਜੋ ਤੁਹਾਡੇ ਨਾਲ ਕੁਝ ਗਲਤ ਨਾ ਹੋਵੇ।

ਟ੍ਰੇਨ 'ਚ ਮੰਗਵਾਉਂਦੇ ਹੋ ਖਾਣਾ? ਤਾਂ ਸਾਵਧਾਨ, IRCTC ਨੇ ਇਨ੍ਹਾਂ ਐਪਸ ਅਤੇ ਸਾਈਟਾਂ ਤੇ ਕੱਸਿਆ ਸ਼ਿਕੰਜਾ
Irctc Action Unauthorised E Catering Sites
tv9-punjabi
| Published: 10 Jun 2026 20:55 PM IST
Share

ਟ੍ਰੇਨ ਵਿੱਚ ਸਫ਼ਰ ਕਰਦੇ ਸਮੇਂ ਮੀਲ ਆਨ ਵੀਲਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਵੈਬਸਾਈਟਾਂ ਅਤੇ ਐਪਸ ਸਰਗਰਮ ਹਨ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਐਪਸ ਨਕਲੀ ਨਿਕਲ ਜਾਂਦੀਆਂ ਹਨ। ਅਜਿਹੇ ਵਿੱਚ ਯਾਤਰੀ ਦਾ ਪੈਸਾ ਵੀ ਲੱਗ ਜਾਂਦਾ ਹੈ ਅਤੇ ਖਾਣਾ ਵੀ ਨਹੀਂ ਮਿਲਦਾ। ਇਨ੍ਹਾਂ ਵੈਬਸਾਈਟਾਂ ਦੇ ਖਿਲਾਫ ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਗੈਰਕਾਨੂੰਨੀ ਈ-ਕੈਟਰਿੰਗ ਵੈਬਸਾਈਟਾਂ ਤੇ ਸਖ਼ਤ ਕਾਰਵਾਈ ਕੀਤੀ ਹੈ। ਇਸ ਤਹਿਤ ਕਈ ਅਣਅਧਿਕਾਰਤ ਵੈਬਸਾਈਟਾਂ ਅਤੇ ਐਪਸ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ। IRCTC ਦੇ ਅਨੁਸਾਰ ਕਈ ਨਿੱਜੀ ਵੈਬਸਾਈਟਾਂ ਅਤੇ ਐਪਸ ਉਸਦੇ ਨਾਮ ਅਤੇ ਬ੍ਰਾਂਡ ਦਾ ਗਲਤ ਇਸਤੇਮਾਲ ਕਰਕੇ ਯਾਤਰੀਆਂ ਨੂੰ ਭੋਜਨ ਉਪਲਬਧ ਕਰਵਾਉਣ ਦਾ ਦਾਅਵਾ ਕਰ ਰਹੀਆਂ ਸਨ।

ਯਾਤਰੀਆਂ ਨੂੰ ਝਾਂਸਾ ਦੇ ਕੇ ਫਸਾਉਂਦੇ ਸਨ

IRCTC ਦਾ ਦਾਅਵਾ ਹੈ ਕਿ ਕੁਝ ਐਪਸ ਅਤੇ ਵੈਬਸਾਈਟਾਂ ਉਸਦੀ ਅਧਿਕਾਰਿਕ ਲਿਸਟ ਵਿੱਚ ਸ਼ਾਮਲ ਨਹੀਂ ਹਨ। ਅਜਿਹੇ ਵਿੱਚ ਕੁਝ ਪਲੇਟਫਾਰਮ ਹਨ, ਜਿਨ੍ਹਾਂ ਦੇ ਰੈਫਰੈਂਸ ਦਾ ਇਸਤੇਮਾਲ ਕਰਕੇ ਫਰਜ਼ੀ ਵੈਬਸਾਈਟਾਂ ਯਾਤਰੀਆਂ ਤੋਂ PNR, ਈ-ਮੇਲ, ਮੋਬਾਈਲ ਨੰਬਰ ਅਤੇ ਭੁਗਤਾਨ ਸੰਬੰਧੀ ਜਾਣਕਾਰੀ ਲੈ ਕੇ ਆਰਡਰ ਲੈ ਰਹੀਆਂ ਸਨ।

ਪਹਿਲਾਂ ਨੋਟਿਸ ਫਿਰ ਐਕਸ਼ਨ

IRCTC ਨੇ ਸਭ ਤੋਂ ਪਹਿਲਾਂ ਗੈਰਕਾਨੂੰਨੀ ਵੈਬਸਾਈਟਾਂ ਅਤੇ ਐਪਸ ਨੂੰ 18 ਫਰਵਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਜਦੋਂ ਕੋਈ ਸਕਾਰਾਤਮਕ ਅਸਰ ਦਿਖਾਈ ਨਹੀਂ ਦਿੱਤਾ, ਤਾਂ ਪਹਿਲੀ ਫੌਜਦਾਰੀ ਸ਼ਿਕਾਇਤ 16 ਮਾਰਚ 2026 ਨੂੰ ਦਰਜ ਕੀਤੀ ਗਈ। ਇਸ ਤੋਂ ਬਾਅਦ ਦੂਜੀ ਸ਼ਿਕਾਇਤ 11 ਅਪ੍ਰੈਲ ਨੂੰ ਦਰਜ ਹੋਈ। ਸ਼ਿਕਾਇਤਾਂ ਦੇ ਬਾਅਦ ਗੈਰਕਾਨੂੰਨੀ ਓਪਰੇਟਰਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ।

ਇਨ੍ਹਾਂ ਵੈਬਸਾਈਟਾਂ ਤੇ ਹੋਈ ਕਾਰਵਾਈ

IRCTC ਨੇ railrestro.com / railrestro.in, railmitra.com, travelkhana.com, trainscafe.com, dibrail.com, railfood.net, comesum.com, travelerfood.com, foodontrack.in, ecatering.app, khanaonline.in, trainway.in, railmeal.com ਅਤੇ trainmenu.com ਦੇ ਖਿਲਾਫ ਕਾਨੂੰਨ ਤਹਿਤ ਕਾਰਵਾਈ ਕੀਤੀ ਹੈ।

IRCTC ਦੇ ਮੁਤਾਬਕ, ਅਪ੍ਰੈਲ 2026 ਤੱਕ ਉਸਦੀ ਈ-ਕੈਟਰਿੰਗ ਸੇਵਾ 400 ਤੋਂ ਵੱਧ ਰੇਲਵੇ ਸਟੇਸ਼ਨਾਂ ਤੇ ਮੌਜੂਦ ਸੀ। ਇਸ ਨਾਲ 629 ਸਿੱਧੇ ਵਿਕਰੇਤਾ ਅਤੇ 13 ਅਧਿਕਾਰਤ ਫੂਡ ਐਗਰੀਗੇਟਰਾਂ ਰਾਹੀਂ 5,604 ਤੋਂ ਵੱਧ ਵਿਕਰੇਤਾ ਜੁੜੇ ਹੋਏ ਸਨ। ਇਸ ਸਹੂਲਤ ਰਾਹੀਂ ਰਿਜ਼ਰਵ ਟ੍ਰੇਨਾਂ ਦੇ ਯਾਤਰੀਆਂ ਨੂੰ ਉਨ੍ਹਾਂ ਦੀ ਸੀਟ ਤੱਕ ਖਾਣਾ ਪਹੁੰਚਾਇਆ ਜਾਂਦਾ ਹੈ। ਅੰਕੜਿਆਂ ਦੇ ਅਨੁਸਾਰ, ਅਪ੍ਰੈਲ 2026 ਵਿੱਚ ਇਸ ਸੇਵਾ ਰਾਹੀਂ ਹਰ ਰੋਜ਼ ਔਸਤਨ 1.55 ਲੱਖ ਤੋਂ ਵੱਧ ਖਾਣੇ ਦੇ ਆਰਡਰ ਕੀਤੇ ਗਏ ਹਨ।

Source: TV9Hindi.com

Follow Us
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...