AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਇੰਟਰਨੈੱਟ ਸੀ ਬੈਨ, ਫਿਰ CJP ਪ੍ਰਦਰਸ਼ਨ ‘ਚ ਕਿਵੇਂ ਜੁੜੇ ਲੋਕ? ਜਾਣੋ ਬਲੂਟੁੱਥ ਮੈਸੇਜਿੰਗ ਟੈਕਨਾਲੋਜੀ

ਜ਼ਰਾ ਸੋਚੋ, ਜੇਕਰ ਤੁਹਾਡੇ ਮੋਬਾਈਲ ਵਿੱਚ ਡਾਟਾ, ਵਾਈ-ਫਾਈ (Wi-Fi) ਜਾਂ ਫ਼ੋਨ ਨੈੱਟਵਰਕ ਨਾ ਹੋਵੇ, ਫਿਰ ਵੀ ਤੁਹਾਡਾ ਮੈਸੇਜ ਦੂਜੇ ਵਿਅਕਤੀ ਤੱਕ ਪਹੁੰਚ ਜਾਵੇ? ਇਹ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਕਿ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ। ਭਾਵੇਂ ਇਹ ਸੁਣਨ ਵਿੱਚ ਅਸੰਭਵ ਲੱਗੇ, ਪਰ 'ਬਲੂਟੁੱਥ ਮੈਸ਼ ਮੈਸੇਜਿੰਗ ਐਪਸ' ਆਲੇ-ਦੁਆਲੇ ਦੇ ਸਮਾਰਟਫ਼ੋਨਾਂ ਵਿਚਾਲੇ ਇੱਕ ਆਪਣਾ ਨੈੱਟਵਰਕ ਤਿਆਰ ਕਰਕੇ ਇਸ ਨੂੰ ਸੰਭਵ ਬਣਾਉਂਦੇ ਹਨ।

ਇੰਟਰਨੈੱਟ ਸੀ ਬੈਨ, ਫਿਰ CJP ਪ੍ਰਦਰਸ਼ਨ 'ਚ ਕਿਵੇਂ ਜੁੜੇ ਲੋਕ? ਜਾਣੋ ਬਲੂਟੁੱਥ ਮੈਸੇਜਿੰਗ ਟੈਕਨਾਲੋਜੀ
tv9-punjabi
| Published: 23 Jul 2026 19:22 PM IST
Share

ਜ਼ਰਾ ਸੋਚੋ, ਜੇਕਰ ਤੁਹਾਡੇ ਮੋਬਾਈਲ ਵਿੱਚ ਡਾਟਾ, ਵਾਈ-ਫਾਈ (Wi-Fi) ਜਾਂ ਫ਼ੋਨ ਨੈੱਟਵਰਕ ਨਾ ਹੋਵੇ, ਫਿਰ ਵੀ ਤੁਹਾਡਾ ਮੈਸੇਜ ਦੂਜੇ ਵਿਅਕਤੀ ਤੱਕ ਪਹੁੰਚ ਜਾਵੇ? ਇਹ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਕਿ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ। ਭਾਵੇਂ ਇਹ ਸੁਣਨ ਵਿੱਚ ਅਸੰਭਵ ਲੱਗੇ, ਪਰ ‘ਬਲੂਟੁੱਥ ਮੈਸ਼ ਮੈਸੇਜਿੰਗ ਐਪਸ’ ਆਲੇ-ਦੁਆਲੇ ਦੇ ਸਮਾਰਟਫ਼ੋਨਾਂ ਵਿਚਾਲੇ ਇੱਕ ਆਪਣਾ ਨੈੱਟਵਰਕ ਤਿਆਰ ਕਰਕੇ ਇਸ ਨੂੰ ਸੰਭਵ ਬਣਾਉਂਦੇ ਹਨ। ਇਸ ਤਕਨੀਕ ਰਾਹੀਂ ਬਿਨਾਂ ਇੰਟਰਨੈੱਟ ਦੀ ਵਰਤੋਂ ਕੀਤੇ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ਤੱਕ ਸੁਨੇਹਾ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ।

ਇਸ ਟੈਕਨਾਲੋਜੀ ‘ਤੇ ਉਦੋਂ ਸਭ ਦਾ ਧਿਆਨ ਗਿਆ ਜਦੋਂ ‘ਦਿ ਟਾਈਮਜ਼ ਆਫ਼ ਇੰਡੀਆ’ (TOI) ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਅਨੁਸਾਰ, ਦਿੱਲੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ‘ਕੌਕਰੋਚ ਜਨਤਾ ਪਾਰਟੀ’ (CJP) ਦੇ ਪ੍ਰਦਰਸ਼ਨਕਾਰੀਆਂ ਨੇ ਸੈਂਟਰਲ ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਕਿਸੇ ਅਜਿਹੇ ਹੀ ਬਲੂਟੁੱਥ ਮੈਸੇਜਿੰਗ ਐਪ ਦੀ ਵਰਤੋਂ ਕੀਤੀ ਸੀ, ਜਿੱਥੇ ਮੋਬਾਈਲ ਇੰਟਰਨੈੱਟ ਸੇਵਾਵਾਂ ਕਥਿਤ ਤੌਰ ‘ਤੇ ਠੱਪ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਕਿਸੇ ਖ਼ਾਸ ਐਪ ਦੀ ਵਰਤੋਂ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਇਸ ਜਾਂਚ ਨੇ ਇਹ ਜਾਣਨ ਦੀ ਉਤਸੁਕਤਾ ਵਧਾ ਦਿੱਤੀ ਹੈ ਕਿ ਇਹ ਆਫ਼ਲਾਈਨ ਮੈਸੇਜਿੰਗ ਐਪਸ ਆਖ਼ਰ ਕਿਵੇਂ ਕੰਮ ਕਰਦੇ ਹਨ।

ਇਹ ਐਪਸ ਚਰਚਾ ਵਿੱਚ ਕਿਉਂ ਹਨ?

ਦਿੱਲੀ ਪੁਲਿਸ ਨੂੰ ਖ਼ਦਸ਼ਾ ਹੈ ਕਿ ਇੰਟਰਨੈੱਟ ‘ਤੇ ਪਾਬੰਦੀ ਦੇ ਬਾਵਜੂਦ ਕੁੱਝ ਪ੍ਰਦਰਸ਼ਨਕਾਰੀ ਮੈਸੇਜਿੰਗ ਐਪਸ ਜ਼ਰੀਏ ਇੱਕ-ਦੂਜੇ ਨਾਲ ਜੁੜੇ ਰਹੇ, ਜੋ ਮੋਬਾਈਲ ਡਾਟਾ ਜਾਂ ਵਾਈ-ਫਾਈ ਤੋਂ ਬਿਨਾਂ ਕੰਮ ਕਰਦੇ ਹਨ। ਰਿਪੋਰਟਾਂ ਅਨੁਸਾਰ, ਅਧਿਕਾਰੀ ਇਸ ਗੱਲ ਦੀ ਤਫ਼ਤੀਸ਼ ਕਰ ਰਹੇ ਹਨ ਕਿ ਕੀ ਇਨ੍ਹਾਂ ਐਪਸ ਨੇ ਕਨਾਟ ਪਲੇਸ ਅਤੇ ਜੰਤਰ-ਮੰਤਰ ਵਰਗੇ ਇਲਾਕਿਆਂ ਵਿੱਚ ‘ਸੰਸਦ ਚਲੋ’ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਆਪਸ ਵਿੱਚ ਗੱਲਬਾਤ ਕਰਨ ਵਿੱਚ ਮਦਦ ਕੀਤੀ, ਜਦੋਂ 4G ਅਤੇ 5G ਸੇਵਾਵਾਂ ਕਥਿਤ ਤੌਰ ‘ਤੇ ਪ੍ਰਭਾਵਿਤ ਸਨ।

ਇਹ ਐਪਸ ਕਿਵੇਂ ਕੰਮ ਕਰਦੇ ਹਨ?

ਵਾਟਸਐਪ, ਸਿਗਨਲ ਜਾਂ ਟੈਲੀਗ੍ਰਾਮ ਰਾਹੀਂ ਮੈਸੇਜ ਭੇਜਣ ਲਈ ਮੋਬਾਈਲ ਡਾਟਾ ਜਾਂ ਵਾਈ-ਫਾਈ ਦੀ ਲੋੜ ਹੁੰਦੀ ਹੈ, ਪਰ ਇਹ ਆਫ਼ਲਾਈਨ ਐਪਸ ਮੋਬਾਈਲ ਨੈੱਟਵਰਕ ਜਾਂ ਵਾਈ-ਫਾਈ ‘ਤੇ ਨਿਰਭਰ ਨਹੀਂ ਹਨ। ਇਸ ਦੀ ਜਗ੍ਹਾ, ਇਹ ਐਪਸ ‘ਬਲੂਟੁੱਥ ਲੋਅ ਐਨਰਜੀ’ (Bluetooth Low Energy – BLE) ਨਾਮਕ ਤਕਨੀਕ ਦੀ ਵਰਤੋਂ ਕਰਦੇ ਹਨ, ਜੋ ਲਗਭਗ ਹਰ ਸਮਾਰਟਫ਼ੋਨ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਹੈ।

ਕੰਮ ਕਰਨ ਦੀ ਪੂਰੀ ਪ੍ਰਕਿਰਿਆ

ਸਟੈਪ 1: ਵਰਤੋਂਕਾਰ ਐਪ ਦੀ ਮਦਦ ਨਾਲ ਆਪਣਾ ਮੈਸੇਜ ਲਿਖਦਾ ਹੈ।

ਸਟੈਪ 2: ਬਲੂਟੁੱਥ ਇਸ ਮੈਸੇਜ ਨੂੰ ਨੇੜੇ ਦੇ ਫ਼ੋਨ ‘ਤੇ ਭੇਜਣ ਵਿੱਚ ਮਦਦ ਕਰਦਾ ਹੈ। ਮੋਬਾਈਲ ਟਾਵਰ ਜਾਂ ਇੰਟਰਨੈੱਟ ਸਰਵਰ ਦੀ ਵਰਤੋਂ ਕਰਨ ਦੀ ਬਜਾਏ, ਫ਼ੋਨ ਬਲੂਟੁੱਥ ਰਾਹੀਂ ਇਸ ਨੂੰ ਨੇੜੇ ਦੇ ਉਨ੍ਹਾਂ ਡਿਵਾਈਸਾਂ ਤੱਕ ਪਹੁੰਚਾਉਂਦਾ ਹੈ ਜੋ ਉਹੀ ਐਪ ਚਲਾ ਰਹੇ ਹੁੰਦੇ ਹਨ।

ਇਸ ਨਾਲ ਇੱਕ ‘ਬਲੂਟੁੱਥ ਮੈਸ਼ ਨੈੱਟਵਰਕ’ ਬਣ ਜਾਂਦਾ ਹੈ, ਜਿੱਥੇ ਹਰ ਸਮਾਰਟਫ਼ੋਨ ਇੱਕ ਛੋਟੇ ਕਮਿਊਨੀਕੇਸ਼ਨ ਬ੍ਰਿਜ (ਸੰਚਾਰ ਪੁਲ) ਵਜੋਂ ਕੰਮ ਕਰਦਾ ਹੈ।

ਕਿੰਨੀ ਰੇਂਜ ਤੱਕ ਜਾ ਸਕਦਾ ਹੈ ਮੈਸੇਜ?

ਬਲੂਟੁੱਥ ਦੀ ਵੀ ਇੱਕ ਨਿਸ਼ਚਿਤ ਸੀਮਾ ਹੁੰਦੀ ਹੈ। ਉਦਾਹਰਨ ਲਈ, ਫ਼ੋਨ A ਤੋਂ ਮੈਸੇਜ ਫ਼ੋਨ B ਨੂੰ ਜਾਂਦਾ ਹੈ, ਫ਼ੋਨ B ਇਸ ਮੈਸੇਜ ਨੂੰ ਅੱਗੇ ਫ਼ੋਨ C ਨੂੰ ਫਾਰਵਰਡ ਕਰਦਾ ਹੈ, ਅਤੇ ਫਿਰ ਫ਼ੋਨ C ਤੋਂ ਹੁੰਦਾ ਹੋਇਆ ਮੈਸੇਜ ਫ਼ੋਨ D ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਲੜੀਵਾਰ ਢੰਗ ਨਾਲ ਮੈਸੇਜ ਅੱਗੇ ਵੱਧਦਾ ਹੈ।

ਇਸ ਤਕਨੀਕ ਦੀਆਂ ਕੀ ਹਨ ਸੀਮਾਵਾਂ?

ਜ਼ਿਆਦਾ ਯੂਜ਼ਰਸ ਦੀ ਲੋੜ

ਘੱਟ ਰੇਂਜ

ਹੌਲੀ ਡਿਲੀਵਰੀ

ਬੈਟਰੀ ਦੀ ਤੇਜ਼ੀ ਨਾਲ ਖਪਤ

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...