ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਚੰਗੀ ਜ਼ਿੰਦਗੀ ਦੀ ਆਸ ‘ਚ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਕਿਉਂ ਧੋਖਾ ਦੇ ਰਿਹਾ ਦਿਲ

Special Story: ਪੰਜਾਬ ਤੋਂ ਕੈਨੇਡਾ ਗਏ ਪੰਜ ਨੌਜਵਾਨਾਂ ਨੂੰ ਜੁਲਾਈ ਮਹੀਨੇ ਦੌਰਾਨ ਦਿਲ ਦਾ ਦੌਰਾ ਪੈ ਗਿਆ। ਭਾਰਤ ਤੋਂ ਲੱਖਾਂ ਸੁਫਨੇ ਲੈ ਕੇ ਗਏ ਇਹ ਨੌਜਵਾਨ ਪਰਿਵਾਰ ਨੂੰ ਸਦਮੇ ਵਿੱਚ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਿਹਤਮੰਦ ਇਨ੍ਹਾਂ ਨੌਜਵਾਨਾਂ ਨਾਲ ਆਖਰ ਕਿਉਂ ਵਾਪਰ ਰਿਹਾ ਹੈ ਇਹ ਭਾਣਾ...।

ਚੰਗੀ ਜ਼ਿੰਦਗੀ ਦੀ ਆਸ 'ਚ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਕਿਉਂ ਧੋਖਾ ਦੇ ਰਿਹਾ ਦਿਲ
Follow Us
kusum-chopra
| Updated On: 06 Nov 2023 22:34 PM IST

Heart Attack to Indian Boys in Canada: ਪੰਜਾਬ ਵਿੱਚ ਜਿਆਦਾਤਰ ਪੰਜਾਬੀ ਮੁੰਡੇ ਵਿਦੇਸ਼ ਜਾਣ ਦੇ ਸੁਫਨੇ ਨਾਲ ਹੀ ਵੱਡੇ ਹੁੰਦੇ ਹਨ। ਜਿਵੇਂ- ਜਿਵੇਂ ਉਹ ਵੱਡੇ ਹੁੰਦੇ ਜਾਂਦੇ ਹਨ, ਉਵੇਂ-ਉਂਵੇ ਉਨ੍ਹਾਂ ਦਾ ਇਹ ਸੁਫਨਾ ਵੀ ਵੱਡਾ ਹੁੰਦਾ ਜਾਂਦਾ ਹੈ। ਕੋਈ ਉਚੇਰੀ ਸਿੱਖਿਆ ਲਈ ਤਾਂ ਕੋਈ ਘਰ ਦੇ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਪਰਿਵਾਰ ਦੇ ਹਾਲਾਤ ਸੁਧਾਰਣ ਲਈ ਅਤੇ ਕੋਈ ਵਿਦੇਸ਼ ਦੀ ਸੌਖੀ ਜਿੰਦਗੀ ਦਾ ਹਿੱਸਾ ਬਣਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ।

ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਮਾਪੇ ਵੀ ਪਿੱਛੇ ਨਹੀਂ ਹੱਟਦੇ। ਜ਼ਮੀਨ, ਘਰ ਵੇਚਣ ਤੋਂ ਬਾਅਦ ਵੀ ਜੇਕਰ ਪੈਸਾ ਘੱਟ ਪੈਂਦਾ ਹੈ ਤਾਂ ਲੱਖਾਂ ਰੁਪਏ ਦਾ ਕਰਜਾ ਚੁੱਕਣ ਤੋਂ ਵੀ ਉਹ ਪਰਹੇਜ਼ ਨਹੀਂ ਕਰਦੇ। ਗਰੀਬ ਮਾਪੇ ਆਪਣੇ ਆਪ ਨੂੰ ਗਿਰਵੀ ਰੱਖ ਕੇ ਵੀ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਵਿਦੇਸ਼ ਭੇਜਣ ਦੀ ਹਰ ਸਭੰਵ ਕੋਸ਼ਿਸ਼ ਕਰਦੇ ਹਨ।

ਪਰ ਬੀਤੇ ਕੁਝ ਦਿਨਾਂ ਤੋਂ ਕੈਨੇਡਾ ਦੇ ਨਾਲ-ਨਾਲ ਹੋਰਨਾਂ ਕਈ ਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਬੜੀਆਂ ਹੀ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਸੁਣਕੇ ਰੁਹ ਤੱਕ ਕੰਬ ਰਹੀ ਹੈ। ਦਰਅਸਲ, ਲੰਘੇ ਇੱਕ ਮਹੀਨੇ ਵਿੱਚ ਹੀ ਇੱਕ ਤੋਂ ਬਾਅਦ ਇੱਕ ਘੱਟ ਉਮਰ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੇ ਕੁਝ ਦਿਨਾਂ ਬਾਅਦ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਭਾਰੀ ਦੁੱਖ ਤਾਂ ਹੋ ਹੀ ਰਿਹਾ ਹੈ ਨਾਲ ਹੀ ਹੈਰਾਨੀ ਵੀ ਬਹੁਤ ਜਿਆਦਾ ਹੈ।

ਬੀਤੇ ਇੱਕ ਮਹੀਨੇ ਦੀ ਹੀ ਗੱਲ ਕਰੀਏ ਤਾਂ ਸਿਰਫ ਜੁਲਾਈ ਵਿੱਚ ਹੀ ਪੰਜ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਸਭ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 17 ਤੋਂ ਲੈ ਕੇ 26 ਸਾਲ ਦੇ ਵਿਚਾਲੇ ਹੈ।

  • 28 ਜੁਲਾਈ – ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਦੇ ਰਹਿਣ ਵਾਲਾ 22 ਸਾਲਾ ਨੌਜਵਾਨ ਗਗਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।ਗਗਨਦੀਪ ਸਿੰਘ ਪਿਛਲੇ ਸਾਲ 8 ਅਗਸਤ ਨੂੰ ਕੈਨੇਡਾ ਗਿਆ ਸੀ।
  • 26 ਜੁਲਾਈ – ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਦੇ ਸਿਰਫ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਇਹ 10 ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ।
  • 20 ਜੁਲਾਈ – ਗੁਰਦਸਾਪੁਰ ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਦੇ 24 ਸਾਲਾ ਨੌਜਵਾਨ ਰਜਤ ਮਹਿਰਾ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 23 ਦਿਨ ਪਹਿਲਾਂ ਕੈਨੇਡਾ ਗਿਆ ਸੀ।।
  • 17 ਜੁਲਾਈ – ਜਲਾਲਾਬਾਦ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਸੰਜੇ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਨਾਲ ਮੌਤ। ਉਹ ਤਿੰਨ ਸਾਲ ਪਹਿਲਾਂ ਉੱਥੇ ਗਿਆ ਸੀ।
  • 4 ਜੁਲਾਈ – ਗੁਰਦਾਸਪੁਰ ਦੇ ਪਿੰਡ ਵਡਾਲਾ ਬਾਂਗਰ ਦੇ ਨੌਜਵਾਨ ਕੰਵਰਜੀਤ ਸਿੰਘ (24) ਦੀ ਨਿਊਜ਼ੀਲੈਂਡ ਵਿੱਚ ਦਿੱਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਹ ਵੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ

ਇਸ ਤੋਂ ਇਲਾਵਾ ਬੀਤੀ 11 ਜੂਨ ਨੂੰ ਵੀ ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਤਰਨਵੀਰ ਸਿੰਘ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ। ਤਰਨਵੀਰ ਰਾਤ ਨੁੰ ਚੰਗਾ ਭਲਾ ਸੁੱਤਾ ਸੀ, ਪਰ ਸਵੇਰੇ ਉੱਠ ਹੀ ਨਹੀਂ ਸਕਿਆ। ਉਸਦੀ ਮੌਤ ਦੇ ਪਿੱਛੇ ਵੀ ਹਾਰਟ ਅਟੈਕ ਹੀ ਵਜ੍ਹਾ ਦੱਸੀ ਜਾ ਰਹੀ ਹੈ। ਉਹ ਉਚੇਰੀ ਸਿੱਖਿਆ ਲਈ ਜਨਵਰੀ 2021 ਵਿੱਚ ਕੈਨੇਡਾ ਗਿਆ ਸੀ।

ਨੌਜਵਾਨਾਂ ਨਾਲ ਆਖਰ ਕਿਉਂ ਵਾਪਰ ਰਹੀ ਹੈ ਅਣਹੋਣੀ?

ਇਨ੍ਹਾਂ ਸਾਰੇ ਮਾਮਲਿਆਂ ਨੂੰ ਵੇਖ ਕੇ ਇੱਕ ਸਵਾਲ ਜੋ ਦਿਮਾਗ ਵਿੱਚ ਆਉਂਦਾ ਹੈ। ਉਹ ਇਹ ਕਿ ਆਖਿਰ ਅਜਿਹਾ ਕੀ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਚੰਗੇ ਭਲੇ ਹੱਸਦੇ-ਖੇਡਦੇ ਇਹ ਨੌਜਵਾਨ ਵਿਦੇਸ਼ ਪਹੁੰਚਦਿਆਂ ਹੀ ਦਿਲ ਦੇ ਹੱਥੋਂ ਧੋਖਾ ਖਾ ਰਹੇ ਹਨ। ਇਸ ਬਾਰੇ ਜਦੋਂ ਟੀਵੀ9 ਨੇ ਰੰਧਾਵਾ ਹਾਰਟ ਕੇਅਰ ਸੈਂਟਰ ਦੀ ਹਾਰਟ ਸਪੈਸ਼ਲਿਸਟ ਡਾਕਟਰ ਨੈਨਾ ਕੌਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪਿੱਛੇ ਸਭ ਤੋਂ ਵੱਡੀ ਵਜ੍ਹਾ ਅਚਾਨਕ ਮੌਸਮ ਵਿੱਚ ਬਦਲਾਅ ਹੋਣਾ ਹੋ ਸਕਦਾ ਹੈ।

ਭਾਰਤ ਅਤੇ ਵਿਦੇਸ਼ਾਂ ਦੇ ਮੌਸਮ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਇਹ ਨੌਜਵਾਨ ਸਾਲਾਂ ਤੋਂ ਭਾਰਤ ਦੇ ਬਹੁਤ ਗਰਮ ਅਤੇ ਬਹੁਤ ਠੰਡੇ ਮੌਸਮ ਵਿੱਚ ਰਹਿਣ ਦੇ ਆਦਿ ਹੁੰਦੇ ਹਨ। ਅਚਾਨਕ ਜਦੋਂ ਇਹ ਬਦਲੇ ਮੌਸਮ ਵਿੱਚ ਸਾਹ ਲੈਂਦੇ ਹਨ ਤਾਂ ਸਿਹਤ ਸਬੰਧੀ ਸਮੱਸਿਆ ਪੈਦਾ ਹੋਣ ਲੱਗਦੀ ਹੈ, ਜਿਸਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ। ਜਿਸਤੋਂ ਬਾਅਦ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਦਿਲ ਦੀ ਸਮੱਸਿਆ ਹਲਕੇ ਦਰਦ ਦੇ ਨਾਲ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਦਰਦ ਵਧਦਾ ਜਾਂਦਾ ਹੈ ਅਤੇ ਫੇਰ ਅਚਾਨਕ ਅਟੈਕ ਆ ਜਾਂਦਾ ਹੈ।

ਡਾ ਕੌਲ ਅੱਗੇ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਵਿਦੇਸ਼ ਜਾ ਕੇ ਰਹਿਣ ਦੀ ਅਤਿ ਉਤਸਕਤਾ ਜਾਂ ਖੁਸ਼ੀ ਵੀ ਦੂਜੀ ਵਜ੍ਹਾ ਹੋ ਸਕਦੀ ਹੈ। ਪੰਜਾਬ ਵਿੱਚ ਥੋੜਾਂ ਵੇਖਦੇ ਇਹ ਨੌਜਵਾਨ ਜਦੋਂ ਵਿਦੇਸ਼ ਦੀ ਚਕਾਚੌਂਧ ਵਾਲੀ ਜਿੰਦਗੀ ਵੇਖਦੇ ਹਨ ਤਾਂ ਅਤਿ ਉਤਸ਼ਾਹਿਤ ਹੋ ਜਾਂਦੇ ਹਨ। ਜਿਸ ਨਾਲ ਇਨ੍ਹਾਂ ਦੇ ਦਿਲ ਦੀ ਧੜਕਣ ਅਚਾਨਕ ਵਧਣੀ ਸ਼ੁਰੂ ਹੋ ਜਾਂਦੀ ਹੈ। ਦਿੱਲ ਨੂੰ ਕੰਮ ਕਰਨ ਲਈ ਜਿਆਦਾ ਜੋਰ ਲਗਾਉਣਾ ਪੈਂਦਾ ਹੈ। ਜਿਸ ਕਰਕੇ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਡਾ ਕੌਲ ਮੁਤਾਬਕ, ਜਿਮ ਅਤੇ ਸਪਲੀਮੈਂਟ ਦਾ ਜਿਆਦਾ ਇਸਤੇਮਾਲ ਵੀ ਦਿਲ ਦਾ ਦੌਰਾ ਪੈਣ ਦੀ ਤੀਜੀ ਵਜ੍ਹਾ ਹੋ ਸਕਦੀ ਹੈ। ਵਿਦੇਸ਼ ਦੇ ਜਿਮ ਵਿੱਚ ਜਿਆਦਾ ਸਹੂਲਤਾਂ ਵੇਖ ਕੇ ਇਹ ਨੌਜਵਾਨ ਜਲਦੀ-ਜਲਦੀ ਉਥੋਂ ਦੇ ਲੋਕਾਂ ਵਾਂਗ ਆਪਣੇ ਸ਼ਰੀਰ ਅਤੇ ਜੀਵਨਸ਼ੈਲੀ ਨੂੰ ਢਾਲਣਾ ਚਾਹੁੰਦੇ ਹਨ। ਪਰ ਉਨ੍ਹਾਂ ਦੀ ਇਹ ਜਲਦੀ ਦਿਲ ਨੂੰ ਹੌਲੀ ਕਰਦੀ ਜਾਂਦੀ ਹੈ ਅਤੇ ਅਚਾਨਕ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਵਿਦੇਸ਼ ਜਾਣ ਤੋਂ ਇਨ੍ਹਾਂ ਗੱਲਾਂ ਦਾ ਰਖੋ ਖਾਸ ਖਿਆਲ

ਡਾਕਟਰ ਨੈਨਾ ਕੌਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰਤ ਛੱਡਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ।

  • ਵਿਦੇਸ਼ ਜਾਣ ਦੀ ਖੁਸ਼ੀ ਨੂੰ ਦਿਲ ਤੇ ਹਾਵੀ ਨਾ ਹੋਣ ਦਿਓ। ਆਪਣੇ ਉੱਪਰ ਕੰਟਰੋਲ ਰੱਖੋ।
  • ਵਿਦੇਸ਼ ਦੇ ਮੌਸਮ ਦਾ ਅਸਰ ਭਾਰਤ ਦੇ ਮੌਸਮ ਨਾਲੋਂ ਸ਼ਰੀਰ ਤੇ ਵੱਖ ਅਸਰ ਕਰਦਾ ਹੈ। ਭਾਰਤ ਛੱਡਣ ਤੋਂ ਪਹਿਲਾਂ ਡਾਕਟਰ ਕੋਲੋਂ ਸਿਹਤ ਸਬੰਧੀ ਜਰੂਰੀ ਸਲਾਹ ਜਰੂਰ ਲਵੋ।
  • ਵਿਦੇਸ਼ ਪਹੁੰਚਣ ਤੋਂ ਬਾਅਦ ਹੌਲੀ-ਹੌਲੀ ਖੁਦ ਨੂੰ ਉਸ ਮਾਹੌਲ ਚ ਢਾਲਣਾ ਸ਼ੁਰੂ ਕਰੋ। ਸ਼ਰੀਰ ਦੇ ਨਾਲ ਜਬਰਦਸਤੀ ਬਿਲਕੁੱਲ ਵੀ ਨਾ ਕਰੋ।
  • ਵਿਦੇਸ਼ ਪਹੁੰਚਣ ਤੋਂ ਘੱਟੋ-ਘੱਟ 5-6 ਮਹੀਨਿਆਂ ਤੱਕ ਜਿਮ ਜੁਆਇੰਨ ਕਰਨ ਤੋਂ ਬਚੋ।
  • ਆਪਣੇ ਸ਼ਰੀਰ ਤੇ ਵਿਦੇਸ਼ੀ ਸਪਲੀਮੈਂਟਸ ਦਾ ਪ੍ਰਯੋਗ ਬਿਲਕੁੱਲ ਵੀ ਨਾ ਕਰੋ।
  • ਸ਼ੁਰੂ ਦੇ ਕੁਝ ਦਿਨਾਂ ਚ ਹੈਲਦੀ ਚੀਜਾਂ ਜਿਵੇਂ ਕਿ ਫੱਲ, ਜੂਸ, ਦੁੱਧ, ਤਾਜ਼ਾ ਸਬਜ਼ੀਆਂ ਅਤੇ ਘਰ ਦੇ ਬਣੇ ਭੋਜਨ ਦਾ ਹੀ ਸੇਵਨ ਕਰੋ, ਜਿਸ ਤਰ੍ਹਾਂ ਨਾਲ ਭਾਰਤ ਵਿੱਚ ਕਰਦੇ ਆ ਰਹੇ ਸੀ।
  • ਫਾਸਟ ਫੂਡ, ਤਲੀਆਂ ਹੋਈਆਂ ਚੀਜਾਂ, ਕੋਲਡ ਡ੍ਰਿੰਕਸ ਅਤੇ ਹਾਰਡ ਡ੍ਰਿੰਕਸ ਤੋਂ ਦੂਰੀ ਬਣਾ ਕੇ ਰੱਖੋ।
  • ਗਰਮ ਖਾਣਾ ਖਾਣ ਤੋਂ ਬਾਅਦ ਤੁਰੰਤ ਠੰਡਾ ਪਾਣੀ ਨਾ ਪਿਓ। ਅਜਿਹਾ ਕਰਨ ਨਾਲ ਸ਼ਰੀਰ ਵਿੱਚ ਕੌਲੇਸਟ੍ਰੋਲ ਵੱਧ ਸਕਦਾ ਹੈ, ਜਿਸ ਨਾਲ ਨਸਾਂ ਦੇ ਬਲਾਕ ਹੋਣ ਦਾ ਖਤਰਾ ਰਹਿੰਦਾ ਹੈ। ਨਸਾਂ ਬਲਾਕ ਹੋਣ ਨਾਲ ਹਾਰਟ ਅਟੈਕ, ਸਟ੍ਰੌਕ ਆ ਸਕਦਾ ਹੈ।
  • ਵਿਦੇਸ਼ੀ ਲੋਕਾਂ ਵਿੱਚ ਪਹੁੰਚ ਕੇ ਉਨ੍ਹਾਂ ਵਾਂਗ ਇੰਗਲਿਸ਼ ਅਤੇ ਸਥਾਨਕ ਭਾਸ਼ਾ ਵਿੱਚ ਗੱਲਬਾਤ ਨਾ ਕਰ ਪਾਉਣ ਕਰਨ ਦਾ ਤਣਾਅ ਦਿੱਲ ਅਤੇ ਦਿਮਾਗ ਤੇ ਹਾਵੀ ਨਾ ਹੋਣ ਦਿਓ। ਹਰ ਚੀਜ ਨੂੰ ਸਿੱਖਣ ਵਿੱਚ ਥੋੜਾ ਸਮਾਂ ਤਾਂ ਲੱਗਦਾ ਹੀ ਹੈ।
  • ਇਨ੍ਹਾਂ ਕੁਝ ਚੀਜਾਂ ਦਾ ਖਿਆਲ ਰੱਖ ਕੇ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਹੌਲੀ-ਹੌਲੀ ਵਿਦੇਸ਼ ਦੇ ਮਾਹੌਲ ਵਿੱਚ ਆਸਾਨੀ ਨਾਲ ਢਾਲ ਸਕਦੇ ਹੋ। 5 ਤੋਂ 6 ਮਹੀਨਿਆਂ ਵਿੱਚ ਡੁਹਾਡਾ ਸ਼ਰੀਰ, ਦਿਮਾਗ ਅਤੇ ਦਿਲ ਉਥੋਂ ਦੇ ਮਾਹੌਲ ਵਿੱਚ ਖੁਦ ਨੂੰ ਢਾਲਣ ਦੇ ਕਾਬਲ ਹੋ ਜਾਣਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...