AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Sweating Odor Reasons: ਆਖ਼ਿਰ ਪਸੀਨੇ ‘ਚੋਂ ਬਦਬੂ ਕਿਉਂ ਆਉਂਦੀ ਹੈ? ਤਣਾਅ ਵੀ ਹੋ ਸਕਦਾ ਇੱਕ ਕਾਰਨ, ਡਾਕਟਰ ਨੇ ਦੱਸਿਆ

Sweating Odor Reasons : ਕੁਝ ਲੋਕਾਂ ਦੇ ਸਰੀਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਅਤੇ ਕਈ ਵਾਰ ਇਹ ਸ਼ਰਮਿੰਦਗੀ ਦਾ ਕਾਰਨ ਬਣ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਪਸੀਨੇ ਵਿੱਚ ਕੋਈ ਬਦਬੂ ਨਹੀਂ ਹੁੰਦੀ? ਇਸ ਦੇ ਪਿੱਛੇ ਅਸਲ ਕਾਰਨ ਕੁਝ ਹੋਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਇਸ ਦੀ ਸਹੀ ਵਜ੍ਹਾ ਨਹੀਂ ਜਾਣਦੇ। ਆਓ ਜਾਣਦੇ ਹਾਂ ਕਿ ਸਰੀਰ ਵਿੱਚੋਂ ਬਦਬੂ ਆਉਣ ਦਾ ਅਸਲ ਕਾਰਨ ਕੀ ਹੈ।

Sweating Odor Reasons: ਆਖ਼ਿਰ ਪਸੀਨੇ 'ਚੋਂ ਬਦਬੂ ਕਿਉਂ ਆਉਂਦੀ ਹੈ? ਤਣਾਅ ਵੀ ਹੋ ਸਕਦਾ ਇੱਕ ਕਾਰਨ, ਡਾਕਟਰ ਨੇ ਦੱਸਿਆ
ਪਸੀਨੇ ਦੀ ਬਦਬੂ
tv9-punjabi
| Published: 30 Jun 2026 17:09 PM IST
Share

ਹੀਟਵੇਵ ਅਤੇ ਨਮੀ ਵਾਲੀਆਂ ਗਰਮੀਆਂ ਦੌਰਾਨ, ਸਰੀਰ ਦੀ ਬਦਬੂ ਬਹੁਤ ਸਾਰੇ ਲੋਕਾਂ ਲਈ ਇੱਕ ਸਮੱਸਿਆ ਬਣ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਦਬੂ ਕਿਵੇਂ ਪੈਦਾ ਹੁੰਦੀ ਹੈ? ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ, ਇੱਕ ਡਾਕਟਰ ਇਸਦੇ ਪਿੱਛੇ ਦਾ ਤਰਕ ਦੱਸਦਾ ਹੈ। ਉਸਦੇ ਅਨੁਸਾਰ, ਪਸੀਨੇ ਦੀ ਆਪਣੀ ਕੋਈ ਗੰਧ ਨਹੀਂ ਹੁੰਦੀ। ਫਿਰ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਡੇ ਅੰਡਰਆਰਮਜ਼ ਵਿੱਚੋਂ ਬਦਬੂ ਕਿਉਂ ਆਉਂਦੀ ਹੈ? ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਸਾਡੀ ਸਕਿਨ ‘ਤੇ ਮੌਜੂਦ ਬੈਕਟੀਰੀਆ ਹਨ।

ਦਰਅਸਲ, ਕੁਝ ਲੋਕਾਂ ਨੂੰ ਸਿਰਫ਼ ਅੰਡਰਆਰਮਜ਼ ਤੋਂ ਹੀ ਨਹੀਂ, ਸਗੋਂ ਜੁਰਾਬਾਂ ਅਤੇ ਜੁੱਤਿਆਂ ਵਿੱਚੋਂ ਵੀ ਬਹੁਤ ਤੇਜ਼ ਬਦਬੂ ਆਉਂਦੀ ਹੈ। ਹਾਲਤ ਇਹ ਹੁੰਦੀ ਹੈ ਕਿ ਜਿਵੇਂ ਹੀ ਉਹ ਜੁੱਤੇ ਉਤਾਰਦੇ ਹਨ, ਉਨ੍ਹਾਂ ਦੇ ਨੇੜੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਸ ਦੇ ਪਿੱਛੇ ਅਸਲ ਕਾਰਨ ਕੀ ਹਨ ਅਤੇ ਇਸ ਸਮੱਸਿਆ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਕੀ ਕਹਿੰਦੇ ਹਨ ਮਾਹਰ?

ਵੀਡੀਓ ਵਿੱਚ ਡਾ. ਅਭਿਸ਼ੇਕ ਸ਼ੁਕਲਾ (ਜੇਰੀਆਟ੍ਰਿਸ਼ੀਅਨ) ਦੱਸਦੇ ਹਨ ਕਿ ਸਾਡੀ ਸਕਿਨ ‘ਤੇ ਕੁਦਰਤੀ ਤੌਰ ‘ਤੇ ਲੱਖਾਂ ਬੈਕਟੀਰੀਆ ਮੌਜੂਦ ਹੁੰਦੇ ਹਨ। ਉਹ ਕਹਿੰਦੇ ਹਨ ਕਿ ਸਰੀਰ ਵਿੱਚੋਂ ਨਿਕਲਣ ਵਾਲਾ ਪਸੀਨਾ ਅਸਲ ਵਿੱਚ ਨਮਕ ਵਾਲਾ ਪਾਣੀ ਹੁੰਦਾ ਹੈ ਅਤੇ ਇਸ ਵਿੱਚ ਆਪਣੇ ਆਪ ਕੋਈ ਬਦਬੂ ਨਹੀਂ ਹੁੰਦੀ। ਇਹ ਬੈਕਟੀਰੀਆ ਸਕਿਨ ‘ਤੇ ਮੌਜੂਦ ਚਰਬੀ (ਫੈਟ) ਅਤੇ ਪ੍ਰੋਟੀਨ ਨੂੰ ਆਪਣਾ ਭੋਜਨ ਬਣਾਉਂਦੇ ਹਨ। ਇਸ ਪ੍ਰਕਿਰਿਆ ਦੌਰਾਨ ਉਹ ਕੁਝ ਰਸਾਇਣਕ ਪਦਾਰਥ (ਕੈਮੀਕਲ ਪ੍ਰੋਡਕਟਸ) ਬਣਾਉਂਦੇ ਹਨ, ਜਿਨ੍ਹਾਂ ਕਾਰਨ ਸਰੀਰ ਵਿੱਚੋਂ ਬਦਬੂ ਆਉਣ ਲੱਗਦੀ ਹੈ। ਬਦਬੂ ਕਿੰਨੀ ਤੇਜ਼ ਹੋਵੇਗੀ, ਇਹ ਮੁੱਖ ਤੌਰ ‘ਤੇ ਤਿੰਨ ਗੱਲਾਂ ‘ਤੇ ਨਿਰਭਰ ਕਰਦਾ ਹੈ।

  • ਪਹਿਲਾ: ਤੁਹਾਡੇ ਸਰੀਰ ਵਿੱਚ ਕਿਸ ਕਿਸਮ ਦੀਆਂ Sweat Glands ਐਕਟਿਵ ਹਨ।
  • ਦੂਜਾ: ਤੁਹਾਡੀ ਸਕਿਨ ‘ਤੇ ਕਿਸ ਕਿਸਮ ਦੇ ਬੈਕਟੀਰੀਆ ਮੌਜੂਦ ਹਨ।
  • ਤੀਜਾ: ਤੁਹਾਡੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਅਤੇ ਆਲੇ-ਦੁਆਲੇ ਦਾ ਵਾਤਾਵਰਣ ਕਿਹੋ ਜਿਹਾ ਹੈ।

ਸਰੀਰ ਵਿੱਚ ਹੁੰਦੀਆਂ ਹਨ ਦੋ ਤਰ੍ਹਾਂ ਦੀਆਂ Sweat Glands

ਐਕਰਾਈਨ ਗ੍ਰੰਥੀਆਂ (Eccrine Glands) ਸਾਡੇ ਸਰੀਰ ਦੇ ਖੁੱਲ੍ਹੇ ਹਿੱਸਿਆਂ ਜਿਵੇਂ ਕਿ ਚਿਹਰਾ, ਹਥੇਲੀਆਂ ਅਤੇ ਮੱਥੇ ‘ਤੇ ਇਸ ਕਿਸਮ ਦੀਆਂ Sweat Glands ਹੁੰਦੀਆਂ ਹਨ। ਇਹ ਪਾਣੀ ਅਤੇ ਨਮਕ ਵਾਲਾ ਪਸੀਨਾ ਬਣਾਉਂਦੀਆਂ ਹਨ। ਅਸਲ ਵਿੱਚ, ਇਸ ਕਿਸਮ ਦਾ ਪਸੀਨਾ ਤਿੱਖੀ ਗਰਮੀ ਵਿੱਚ ਵੀ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਜਦੋਂ ਇਹ ਪਸੀਨਾ ਸਕਿਨ ‘ਤੇ ਆਉਂਦਾ ਹੈ, ਤਾਂ ਇਹ ਭਾਫ਼ ਬਣ ਕੇ ਉੱਡ ਜਾਂਦਾ ਹੈ ਅਤੇ ਆਪਣੇ ਨਾਲ ਸਰੀਰ ਦੀ ਵਾਧੂ ਗਰਮੀ ਵੀ ਲੈ ਜਾਂਦਾ ਹੈ। ਇਸ ਤਰ੍ਹਾਂ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ। ਇਸੇ ਕਰਕੇ ਸਰੀਰ ਦੇ ਇਨ੍ਹਾਂ ਹਿੱਸਿਆਂ ਤੋਂ ਆਮ ਤੌਰ ‘ਤੇ ਬਦਬੂ ਨਹੀਂ ਆਉਂਦੀ।

ਐਪੋਕ੍ਰਾਈਨ ਗ੍ਰੰਥੀਆਂ (Apocrine Glands) ਇਸ ਕਿਸਮ ਦੀਆਂ ਪਸੀਨਾ ਗ੍ਰੰਥੀਆਂ ਸਰੀਰ ਦੇ ਅੰਡਰਆਰਮਜ਼ ਅਤੇ ਜਾਂਘਾਂ ਦੇ ਆਲੇ-ਦੁਆਲੇ ਵਾਲੇ ਹਿੱਸਿਆਂ ਵਿੱਚ ਹੁੰਦੀਆਂ ਹਨ। ਇਹ ਆਮ ਤੌਰ ‘ਤੇ ਕਿਸ਼ੋਰ ਅਵਸਥਾ (ਟੀਨੇਜ) ਤੋਂ ਬਾਅਦ ਐਕਟਿਵ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਤਣਾਅ (Stress) ਅਤੇ ਚਿੰਤਾ (Anxiety) ਵੀ ਇਨ੍ਹਾਂ ਨੂੰ ਵੱਧ ਐਕਟਿਵ ਕਰ ਸਕਦੇ ਹਨ। ਮਾਹਰਾਂ ਅਨੁਸਾਰ, ਇਨ੍ਹਾਂ ਹਿੱਸਿਆਂ ਵਿੱਚ ਆਉਣ ਵਾਲਾ ਪਸੀਨਾ ਕੁਝ ਗਾੜ੍ਹਾ ਹੁੰਦਾ ਹੈ ਅਤੇ ਇਸ ਵਿੱਚ ਪ੍ਰੋਟੀਨ ਤੇ ਚਰਬੀ (ਫੈਟ) ਦੀ ਮਾਤਰਾ ਵੀ ਵੱਧ ਹੁੰਦੀ ਹੈ। ਇਸ ਕਾਰਨ ਸਕਿਨ ‘ਤੇ ਮੌਜੂਦ ਬੈਕਟੀਰੀਆ ਨੂੰ ਵੱਧ ਭੋਜਨ ਮਿਲ ਜਾਂਦਾ ਹੈ, ਜਿਸ ਨਾਲ ਉਹ ਜ਼ਿਆਦਾ ਐਕਟਿਵ ਹੋ ਕੇ ਅਜਿਹੇ ਰਸਾਇਣਕ ਪਦਾਰਥ ਬਣਾਉਂਦੇ ਹਨ ਜੋ ਸਰੀਰ ਵਿੱਚੋਂ ਤੇਜ਼ ਬਦਬੂ ਪੈਦਾ ਕਰਦੇ ਹਨ।

ਇਹ ਬੈਕਟੀਰੀਆ ਬਣਦੇ ਹਨ ਬਦਬੂ ਦਾ ਕਾਰਨ

ਡਾਕਟਰ ਅਨੁਸਾਰ ਸਟੈਫਿਲੋਕੋਕਸ (Staphylococcus) ਅਤੇ ਕੋਰੀਨੇਬੈਕਟੀਰੀਅਮ (Corynebacterium) ਨਾਮ ਦੇ ਬੈਕਟੀਰੀਆ ਪਸੀਨੇ ਨੂੰ ਤੋੜਦੇ ਹਨ। ਇਸ ਪ੍ਰਕਿਰਿਆ ਦੌਰਾਨ ਪ੍ਰੋਪੀਓਨਿਕ ਐਸਿਡ (Propionic Acid) ਵਰਗੇ ਰਸਾਇਣਕ ਪਦਾਰਥ ਬਣਦੇ ਹਨ, ਜੋ ਸਰੀਰ ਵਿੱਚੋਂ ਆਉਣ ਵਾਲੀ ਤੇਜ਼ ਬਦਬੂ ਦਾ ਮੁੱਖ ਕਾਰਨ ਹੁੰਦੇ ਹਨ। ਮਾਹਰਾ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ (Stress) ਲੈਂਦੇ ਹੋ, ਤਾਂ ਇਸ ਨਾਲ ਐਪੋਕ੍ਰਾਈਨ ਗ੍ਰੰਥੀਆਂ (Apocrine Glands) ਹੋਰ ਐਕਟਿਵ ਹੋ ਜਾਂਦੀਆਂ ਹਨ, ਜਿਸ ਕਾਰਨ ਸਰੀਰ ਦੀ ਬਦਬੂ ਵੱਧ ਸਕਦੀ ਹੈ। ਇਸ ਬਦਬੂ ਨੂੰ ਕਾਫ਼ੀ ਹੱਦ ਤੱਕ ਸਹੀ ਖਾਣ-ਪੀਣ ਦੀਆਂ ਆਦਤਾਂ ਅਪਣਾ ਕੇ ਕਾਬੂ ਕੀਤਾ ਜਾ ਸਕਦਾ ਹੈ। ਆਮ ਤੌਰ ‘ਤੇ ਬਹੁਤ ਜ਼ਿਆਦਾ ਪਿਆਜ਼, ਲਸਣ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Source:TV9Hindi.com

Follow Us
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...