AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

World Brain Day: ਦਿਮਾਗ ਲਈ ਵਿਟਾਮਿਨ B12 ਕਿਉਂ ਹੈ ਜ਼ਰੂਰੀ? ਜਾਣੋ ਮਾਹਰ ਦੀ ਰਾਏ

World Brain Day 2026: ਹਰ ਸਾਲ 22 ਜੁਲਾਈ ਨੂੰ ਵਰਲਡ ਬ੍ਰੇਨ ਡੇ (World Brain Day) ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਨੂੰ ਦਿਮਾਗ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸਮਰਪਿਤ ਹੈ। ਜਾਣੋ ਦਿਮਾਗ ਲਈ ਵਿਟਾਮਿਨ B12 ਕਿੰਨਾ ਜ਼ਰੂਰੀ ਹੁੰਦਾ ਹੈ, ਇਹ ਸਰੀਰ ਵਿੱਚ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੀ ਕਮੀ ਹੋਣ 'ਤੇ ਕੀ-ਕੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

World Brain Day: ਦਿਮਾਗ ਲਈ ਵਿਟਾਮਿਨ B12 ਕਿਉਂ ਹੈ ਜ਼ਰੂਰੀ? ਜਾਣੋ ਮਾਹਰ ਦੀ ਰਾਏ
ਦਿਮਾਗ ਲਈ B12 ਕਿਉਂ ਜ਼ਰੂਰੀ?
tv9-punjabi
| Published: 22 Jul 2026 16:12 PM IST
Share

ਦਿਮਾਗ ਸਾਡੇ ਸਰੀਰ ਦਾ ‘ਮਦਰਬੋਰਡ’ ਹੈ ਅਤੇ ਜੇਕਰ ਇਹੀ ਕਮਜ਼ੋਰ ਮਹਿਸੂਸ ਕਰਨ ਲੱਗੇ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕ ਤਣਾਅ ਵਿੱਚ ਰਹਿੰਦੇ ਹਨ, ਪਰ ਉਨ੍ਹਾਂ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਗੱਲਾਂ ਭੁੱਲ ਜਾਣਾ, ਹਰ ਵੇਲੇ ਤਣਾਅ ਮਹਿਸੂਸ ਕਰਨਾ, ਧਿਆਨ ਨਾ ਲੱਗਣਾ ਅਤੇ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਦਿਮਾਗ ਦੀ ਖਰਾਬ ਸਿਹਤ ਵੱਲ ਇਸ਼ਾਰਾ ਕਰਦੀਆਂ ਹਨ। ਲੋਕਾਂ ਨੂੰ ਦਿਮਾਗ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 22 ਜੁਲਾਈ ਨੂੰ ਵਰਲਡ ਬ੍ਰੇਨ ਡੇ (World Brain Day) ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਅਸੀਂ ਤੁਹਾਨੂੰ ਮਾਹਿਰਾਂ ਦੀ ਰਾਏ ਦੇ ਆਧਾਰ ‘ਤੇ ਦੱਸਾਂਗੇ ਕਿ ਦਿਮਾਗ ਅਤੇ ਵਿਟਾਮਿਨ B12 ਵਿਚਕਾਰ ਕੀ ਸਬੰਧ ਹੈ ਅਤੇ ਇਹ ਵਿਟਾਮਿਨ ਦਿਮਾਗ ਦੀ ਸਿਹਤ ਲਈ ਕਿਉਂ ਬਹੁਤ ਮਹੱਤਵਪੂਰਨ ਹੈ।

ਕੀ ਤੁਹਾਨੂੰ ਵੀ ਹਰ ਵੇਲੇ ਥਕਾਵਟ ਰਹਿੰਦੀ ਹੈ? ਇਹ ਵਿਟਾਮਿਨ B12 ਦੀ ਕਮੀ ਦਾ ਸੰਕੇਤ ਹੋ ਸਕਦਾ ਹੈ ਅਤੇ ਇਹ ਥਕਾਵਟ ਤੁਹਾਡੇ ਦਿਮਾਗ ਦੀ ਸਿਹਤ ‘ਤੇ ਵੀ ਅਸਰ ਪਾਉਂਦੀ ਹੈ। ਵਰਲਡ ਬ੍ਰੇਨ ਡੇ (World Brain Day) ਦੇ ਮੌਕੇ ‘ਤੇ ਜਾਣੋ ਕਿ ਦਿਮਾਗ ਲਈ ਵਿਟਾਮਿਨ B12 ਇੰਨਾ ਜ਼ਰੂਰੀ ਕਿਉਂ ਹੈ।

ਵਰਲਡ ਬ੍ਰੇਨ ਡੇ 2026 (World Brain Day 2026)

ਹਰ ਸਾਲ 22 ਜੁਲਾਈ ਨੂੰ ਮਨਾਏ ਜਾਣ ਵਾਲੇ ਵਰਲਡ ਬ੍ਰੇਨ ਡੇ (World Brain Day) ਦਾ ਉਦੇਸ਼ ਲੋਕਾਂ ਨੂੰ ਦਿਮਾਗ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਨਿਊਰੋਲੌਜੀਕਲ ਬਿਮਾਰੀਆਂ ਦੀ ਰੋਕਥਾਮ, ਸਮੇਂ ਸਿਰ ਪਛਾਣ ਅਤੇ ਬਿਹਤਰ ਇਲਾਜ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਵਰਲਡ ਫੈਡਰੇਸ਼ਨ ਆਫ ਨਿਊਰੋਲੋਜੀ (World Federation of Neurology) ਨੇ ਇਸ ਦਿਵਸ ਦੀ ਸ਼ੁਰੂਆਤ ਸਾਲ 2014 ਵਿੱਚ ਕੀਤੀ ਸੀ। ਇਸ ਮੌਕੇ ‘ਤੇ ਦੁਨੀਆ ਭਰ ਦੇ ਮਾਹਰ, ਸਿਹਤ ਸੰਸਥਾਵਾਂ ਅਤੇ ਵੱਖ-ਵੱਖ ਸੰਗਠਨ ਦਿਮਾਗ ਦੀ ਸਿਹਤ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦੇ ਹਨ। ਇਸ ਦੇ ਨਾਲ ਹੀ ਉਹ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ (Healthy Lifestyle) ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਨ।

ਦਿਮਾਗ ਲਈ ਕਿਉਂ ਹੈ ਜ਼ਰੂਰੀ ਵਿਟਾਮਿਨ B12?

ਕੰਸਲਟੈਂਟ ਫਿਜ਼ੀਸ਼ੀਅਨ ਡਾ. ਲਕਸ਼ਮਣ ਰਾਮਚੰਦਰਨ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ ਦਿਮਾਗ ਦੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਚੰਗੀ ਨੀਂਦ, ਕਸਰਤ ਜਾਂ ਦਿਮਾਗ ਨੂੰ ਸਰਗਰਮ ਰੱਖਣ ਵਾਲੀਆਂ ਗਤੀਵਿਧੀਆਂ ਦਾ ਧਿਆਨ ਆਉਂਦਾ ਹੈ। ਪਰ ਵਿਟਾਮਿਨ B12 ਇੱਕ ਅਜਿਹਾ ਪੋਸ਼ਕ ਤੱਤ ਹੈ, ਜਿਸ ਵੱਲ ਅਕਸਰ ਲੋਕ ਧਿਆਨ ਨਹੀਂ ਦਿੰਦੇ। ਉਨ੍ਹਾਂ ਦੇ ਮੁਤਾਬਕ, ਵਿਟਾਮਿਨ B12 ਸਾਡੇ ਦਿਮਾਗ ਅਤੇ ਪੂਰੇ ਨਰਵਸ ਸਿਸਟਮ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਸਰੀਰ ਵਿੱਚ ਇਸ ਦੀ ਕਮੀ ਹੋ ਜਾਵੇ, ਤਾਂ ਇਸ ਦਾ ਸਭ ਤੋਂ ਪਹਿਲਾਂ ਅਸਰ ਦਿਮਾਗ ਅਤੇ ਨਸਾਂ ‘ਤੇ ਨਜ਼ਰ ਆ ਸਕਦਾ ਹੈ।

ਕਿਵੇਂ ਕੰਮ ਕਰਦਾ ਹੈ ਵਿਟਾਮਿਨ B12?

ਵਿਟਾਮਿਨ B12 ਸਾਡੀਆਂ ਨਸਾਂ ਦੇ ਉੱਪਰ ਮੌਜੂਦ ਇੱਕ ਸੁਰੱਖਿਆ ਪਰਤ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ, ਜਿਸ ਨੂੰ ਮਾਇਲਿਨ ਸ਼ੀਥ (Myelin Sheath) ਕਿਹਾ ਜਾਂਦਾ ਹੈ। ਇਸ ਨੂੰ ਤੁਸੀਂ ਬਿਜਲੀ ਦੀ ਤਾਰ ਉੱਪਰ ਲੱਗੀ ਇਨਸੂਲੇਸ਼ਨ ਵਾਂਗ ਸਮਝ ਸਕਦੇ ਹੋ। ਇਹ ਸੁਰੱਖਿਆ ਪਰਤ ਦਿਮਾਗ ਤੋਂ ਸਰੀਰ ਤੱਕ ਅਤੇ ਸਰੀਰ ਤੋਂ ਦਿਮਾਗ ਤੱਕ ਜਾਣ ਵਾਲੇ ਸੰਦੇਸ਼ਾਂ ਨੂੰ ਸਹੀ ਅਤੇ ਤੇਜ਼ੀ ਨਾਲ ਪਹੁੰਚਾਉਣ ਵਿੱਚ ਮਦਦ ਕਰਦੀ ਹੈ। ਇਸ ਲਈ, ਜਦੋਂ ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈ, ਤਾਂ ਇਹ ਸੰਦੇਸ਼ ਸਹੀ ਢੰਗ ਨਾਲ ਨਹੀਂ ਪਹੁੰਚਦੇ ਅਤੇ ਇਸ ਦਾ ਅਸਰ ਦਿਮਾਗ ਦੀ ਕਾਰਗੁਜ਼ਾਰੀ ‘ਤੇ ਪੈ ਸਕਦਾ ਹੈ।

ਇਸ ਤੋਂ ਇਲਾਵਾ, ਵਿਟਾਮਿਨ B12 ਡੀਐਨਏ (DNA) ਬਣਾਉਣ ਅਤੇ ਸਿਹਤਮੰਦ ਲਾਲ ਖੂਨ ਦੇ ਸੈੱਲ (Red Blood Cells) ਤਿਆਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਲਾਲ ਖੂਨ ਦੇ ਸੈੱਲ ਸਰੀਰ ਦੇ ਹਰ ਹਿੱਸੇ, ਖ਼ਾਸ ਕਰਕੇ ਦਿਮਾਗ ਤੱਕ ਆਕਸੀਜਨ ਪਹੁੰਚਾਉਂਦੇ ਹਨ। ਇਸ ਲਈ ਸਰੀਰ ਵਿੱਚ ਵਿਟਾਮਿਨ B12 ਦਾ ਸਹੀ ਪੱਧਰ ਬਣਾਈ ਰੱਖਣਾ ਦਿਮਾਗ ਦੇ ਸਧਾਰਣ ਅਤੇ ਸੁਚਾਰੂ ਕੰਮਕਾਜ ਲਈ ਬਹੁਤ ਜ਼ਰੂਰੀ ਹੈ।

ਵਿਟਾਮਿਨ B12 ਦੀ ਕਮੀ ਦੇ ਲੱਛਣ

ਵਿਟਾਮਿਨ B12 ਦੀ ਕਮੀ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਇਸ ਦੇ ਲੱਛਣ ਹੌਲੀ-ਹੌਲੀ ਸਾਹਮਣੇ ਆਉਂਦੇ ਹਨ। ਸ਼ੁਰੂਆਤੀ ਦੌਰ ਵਿੱਚ ਕਈ ਲੋਕਾਂ ਨੂੰ ਵਾਰ-ਵਾਰ ਚੀਜ਼ਾਂ ਭੁੱਲਣਾ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆਉਣਾ, ਉਲਝਣ (ਕਨਫਿਊਜ਼ਨ) ਮਹਿਸੂਸ ਹੋਣਾ ਜਾਂ ਮੂਡ ਵਿੱਚ ਬਦਲਾਅ ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਕੁਝ ਲੋਕਾਂ ਨੂੰ ਹੱਥਾਂ ਅਤੇ ਪੈਰਾਂ ਵਿੱਚ ਝਨਝਨਾਹਟ ਜਾਂ ਸੁੰਨਪਣ ਵੀ ਮਹਿਸੂਸ ਹੋ ਸਕਦਾ ਹੈ।

ਖੋਜਾਂ ਮੁਤਾਬਕ, ਵਿਟਾਮਿਨ B12 ਦੀ ਕਮੀ ਦਾ ਸੰਬੰਧ ਕਈ ਤਰ੍ਹਾਂ ਦੀਆਂ ਦਿਮਾਗੀ ਨਿਊਰੋਲੌਜੀਕਲ ਅਤੇ ਮਾਨਸਿਕ ਸਿਹਤ (Mental Health) ਨਾਲ ਜੁੜੀਆਂ ਸਮੱਸਿਆਵਾਂ ਨਾਲ ਵੀ ਦੇਖਿਆ ਗਿਆ ਹੈ।

ਕਿਨ੍ਹਾਂ ਲੋਕਾਂ ਵਿੱਚ ਵਿਟਾਮਿਨ B12 ਦੀ ਕਮੀ ਦਾ ਖ਼ਤਰਾ ਵੱਧ ਹੁੰਦਾ ਹੈ?

ਕੁਝ ਲੋਕਾਂ ਵਿੱਚ ਵਿਟਾਮਿਨ B12 ਦੀ ਕਮੀ ਹੋਣ ਦਾ ਖ਼ਤਰਾ ਹੋਰਾਂ ਨਾਲੋਂ ਵੱਧ ਹੁੰਦਾ ਹੈ। ਜਿਵੇਂ ਵੱਧ ਉਮਰ ਦੇ ਲੋਕ, ਉਹ ਲੋਕ ਜੋ ਪੂਰੀ ਤਰ੍ਹਾਂ ਵੀਗਨ (Vegan) ਡਾਇਟ ਅਪਣਾਉਂਦੇ ਹਨ, ਜਾਂ ਉਹ ਜਿਨ੍ਹਾਂ ਨੂੰ ਅਜਿਹੀਆਂ ਸਿਹਤ ਸੰਬੰਧੀ ਸਮੱਸਿਆਵਾਂ ਹਨ, ਜਿਨ੍ਹਾਂ ਕਾਰਨ ਸਰੀਰ ਵਿਟਾਮਿਨ B12 ਨੂੰ ਸਹੀ ਢੰਗ ਨਾਲ ਜਜ਼ਬ (Absorb) ਨਹੀਂ ਕਰ ਸਕਦਾ। ਚੰਗੀ ਗੱਲ ਇਹ ਹੈ ਕਿ ਵਿਟਾਮਿਨ B12 ਦੀ ਕਮੀ ਦਾ ਪਤਾ ਖੂਨ ਦੀ ਜਾਂਚ (Blood Test) ਰਾਹੀਂ ਲਗਾਇਆ ਜਾ ਸਕਦਾ ਹੈ। ਲੋੜ ਅਨੁਸਾਰ ਇਸ ਦਾ ਇਲਾਜ ਖੁਰਾਕ, ਸਪਲੀਮੈਂਟਸ ਜਾਂ ਇੰਜੈਕਸ਼ਨਾਂ ਨਾਲ ਕੀਤਾ ਜਾ ਸਕਦਾ ਹੈ।

ਇਸ ਲਈ ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਵਾਰ-ਵਾਰ ਭੁੱਲਣ ਦੀ ਸਮੱਸਿਆ, ਧਿਆਨ ਕੇਂਦਰਿਤ ਕਰਨ ਵਿੱਚ ਦਿੱਕਤ ਜਾਂ ਹੱਥਾਂ-ਪੈਰਾਂ ਵਿੱਚ ਝਨਝਨਾਹਟ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਤੁਹਾਡੇ ਦਿਮਾਗ ਅਤੇ ਨਰਵਸ ਸਿਸਟਮ ਦੋਵਾਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੇ ਹਨ।

Source:TV9Hindi.com

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...