TV9 ਭਾਰਤਵਰਸ਼ ਖਿਲਾਫ਼ ਵਾਸ਼ਿੰਗਟਨ ਪੋਸਟ ਨੇ ਚਲਾਈ ਸੀ ਗਲਤ ਖ਼ਬਰ, ਹੁਣ ਈਮੇਲ ਲਿਖ ਕੇ ਮੰਗੀ ਮੁਆਫ਼ੀ
Washington Post Apologizes to TV9: ਆਪ੍ਰੇਸ਼ਨ ਸਿੰਦੂਰ ਦੌਰਾਨ TV9 ਚੈਨਲ 'ਤੇ ਕੀਤੀ ਗਈ ਲਾਈਵ ਕਵਰੇਜ 'ਤੇ ਵਾਸ਼ਿੰਗਟਨ ਪੋਸਟ ਨੇ ਸਵਾਲ ਉਠਾਏ ਸਨ। ਅਖਬਾਰ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਕਈ ਗੁੰਮਰਾਹਕੁੰਨ ਅਤੇ ਤੱਥਹੀਣ ਦਾਅਵੇ ਕੀਤੇ ਗਏ ਸਨ, ਜਿਨ੍ਹਾਂ ਨੂੰ ਠੀਕ ਕਰ ਦਿੱਤਾ ਗਿਆ ਹੈ। ਵਾਸ਼ਿੰਗਟਨ ਪੋਸਟ ਨੇ TV9 ਨੂੰ ਈਮੇਲ ਭੇਜ ਕੇ ਇਸ ਲਈ ਮੁਆਫ਼ੀ ਵੀ ਮੰਗੀ ਹੈ।
ਅਮਰੀਕਾ ਦੇ ਵਾਸ਼ਿੰਗਟਨ ਪੋਸਟ ਨੇ TV9 ਭਾਰਤਵਰਸ਼ ਖਿਲਾਫਡ ਚਲਾਈ ਗਈ ਗਲਤ ਖ਼ਬਰ ਲਈ ਈਮੇਲ ਲਿਖ ਕੇ ਮੁਆਫ਼ੀ ਮੰਗੀ ਹੈ। ਇਸ ਤੋਂ ਇਲਾਵਾ, ਜਿਸ ਲੇਖ ਵਿੱਚ ਗੁੰਮਰਾਹਕੁੰਨ ਦਾਅਵੇ ਕੀਤੇ ਗਏ ਸਨ, ਉਸਨੂੰ ਵੀ ਠੀਕ ਕਰ ਦਿੱਤਾ ਗਿਆ ਹੈ। ਇਹ ਲੇਖ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਮਲੇ ਦੌਰਾਨ ਭਾਰਤੀ ਮੀਡੀਆ ਦੀ ਭੂਮਿਕਾ ਨਾਲ ਸਬੰਧਤ ਸੀ, ਜਿਸ ਵਿੱਚ ਬਹੁਤ ਸਾਰੀਆਂ ਗਲਤੀਆਂ ਸਨ।
ਆਪ੍ਰੇਸ਼ਨ ਸਿੰਦੂਰ ਦੌਰਾਨ, ਜਦੋਂ ਭਾਰਤ ਨੇ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਤਾਬੜਤੋੜ ਹਮਲੇ ਕੀਤੇ, ਤਾਂ ਹਰ ਪਲ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਸੀ। ਭਾਰਤ ਦੇ ਕਈ ਟੀਵੀ ਚੈਨਲ ਇਸ ਦੀ ਲਾਈਵ ਕਵਰੇਜ ਕਰ ਰਹੇ ਸਨ। TV9 ਭਾਰਤਵਰਸ਼ ਵੀ ਉਨ੍ਹਾਂ ਵਿੱਚ ਸ਼ਾਮਲ ਸੀ। ਹਾਲਾਂਕਿ, ਆਪਣੇ ਦਰਸ਼ਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ, TV9 ਭਾਰਤਵਰਸ਼ ਨਾ ਸਿਰਫ਼ ਜੰਗ ਦੇ ਲਾਈਵ ਕਵਰੇਜ ਨਾਲ ਸਬੰਧਤ ਹਰ ਜਾਣਕਾਰੀ ਦੀ ਜਾਂਚ ਕਰ ਰਿਹਾ ਸੀ, ਸਗੋਂ ਹਰ ਤਰੀਕੇ ਨਾਲ ਇਸਦੇ ਤੱਥਾਂ ਦੀ ਘੋਖ ਕਰਕੇ ਹੀ ਜਾਣਕਾਰੀ ਦਰਸ਼ਕਾਂ ਨੂੰ ਪ੍ਰਦਾਨ ਕਰ ਰਿਹਾ ਸੀ। ਵਾਸ਼ਿੰਗਟਨ ਪੋਸਟ ਨੇ ਇਸ ਕਵਰੇਜ ਬਾਰੇ ਸਵਾਲ ਉਠਾਏ ਸਨ, ਜੋ ਕਿ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਸਨ। ਹੁਣ ਅਖ਼ਬਾਰ ਨੇ Tv9 ਨੂੰ ਇੱਕ ਈਮੇਲ ਭੇਜ ਕੇ ਇਸ ਲਈ ਮੁਆਫ਼ੀ ਮੰਗੀ ਹੈ ਅਤੇ ਲੇਖ ਨੂੰ ਵੀ ਠੀਕ ਕਰ ਦਿੱਤਾ ਗਿਆ ਹੈ।
ਵਾਸ਼ਿੰਗਟਨ ਪੋਸਟ ਨੇ ਕੀ ਕੀਤਾ ਸੀ ਦਾਅਵਾ?
ਵਾਸ਼ਿੰਗਟਨ ਪੋਸਟ ਦੇ ਲੇਖ ਵਿੱਚ ਬਹੁਤ ਸਾਰੀਆਂ ਗਲਤੀਆਂ ਸਨ, ਇਸ ਵਿੱਚ ਲਿਖਿਆ ਗਿਆ ਸੀ ਕਿ Tv9 ਭਾਰਤਵਰਸ਼ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਆਤਮ ਸਮਰਪਣ ਦੀ ਰਿਪੋਰਟ ਕੀਤੀ ਸੀ। ਅਖ਼ਬਾਰ ਵੱਲੋਂ Tv9 ਬਾਰੇ ਕੀਤਾ ਗਿਆ ਇਹ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਤੱਥਹੀਣ ਸੀ। ਇਸ ਤੋਂ ਇਲਾਵਾ, ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਵਿੱਚ ਮਚੀਤਬਾਹੀ ਬਾਰੇ ਭਾਰਤੀ ਮੀਡੀਆ ਵਿੱਚ ਕੀਤੀ ਜਾ ਰਹੀ ਰਿਪੋਰਟਿੰਗ ਨੂੰ ਲੇਖ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਲੇਖ ਵਿੱਚ ਦੱਸਿਆ ਗਿਆ ਸੀ ਕਿ ਨਿਊਜ਼ ਚੈਨਲਾਂ ਨੇ ਪਾਕਿਸਤਾਨੀ ਸ਼ਹਿਰਾਂ ਦੀ ਤਬਾਹੀ ਦੀ ਰਿਪੋਰਟ ਕੀਤੀ ਸੀ, ਜਦੋਂ ਕਿ ਚੈਨਲਾਂ ਨੇ ਸਿਰਫ਼ ਸ਼ਹਿਰਾਂ ਵਿੱਚ ਹੋਈ ਤਬਾਹੀ ਦਾ ਜ਼ਿਕਰ ਕੀਤਾ ਸੀ। ਲੇਖ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਨਿਊਜ਼ ਚੈਨਲਾਂ ਨੇਆਪ੍ਰੇਸ਼ਨ ਸਿੰਦੂਰ ਦੇ ਵਿਜ਼ੂਅਲ ਦਿਖਾਉਣ ਲਈ ਸੁਡਾਨ ਵਿੱਚ ਟਕਰਾਅ ਦੇ ਵੀਡੀਓ ਪ੍ਰਸਾਰਿਤ ਕੀਤੇ ਸਨ , ਇਹ ਹਵਾਲਾ ਵੀ ਹੁਣ ਹਟਾ ਦਿੱਤਾ ਗਿਆ ਹੈ।
ਵਾਸ਼ਿੰਗਟਨ ਪੋਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਦਾ ਦਾਅਵਾ
ਵਾਸ਼ਿੰਗਟਨ ਪੋਸਟ ਦੁਆਰਾ ਭਾਰਤੀ ਮੀਡੀਆ ਬਾਰੇ ਕੀਤੇ ਗਏ ਦਾਅਵੇ ਭਾਰਤ ਦੇ ਪ੍ਰਭਾਵਸ਼ਾਲੀ ਨਿਊਜ਼ ਨੈੱਟਵਰਕ ਦੇ ਪੱਤਰਕਾਰਾਂ ਨਾਲ ਗੱਲਬਾਤ ‘ਤੇ ਅਧਾਰਤ ਸਨ। ਲੇਖ ਵਿੱਚ ਭਾਰਤੀ ਪੱਤਰਕਾਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਨਿਊਜ਼ ਚੈਨਲਾਂ ਕਾਰਨ ਦੇਸ਼ ਦੀ ਸੂਚਨਾ ਪ੍ਰਣਾਲੀ ਝੂਠ ਨਾਲ ਭਰੀ ਹੋਈ ਸੀ। ਇਸ ਵਿੱਚ ਬਹੁਤ ਸਾਰੇ ਪੱਤਰਕਾਰਾਂ ਦੇ ਨਾਮ ਨਹੀਂ ਦੱਸੇ ਗਏ ਸਨ, ਇਹ ਕਿਹਾ ਗਿਆ ਸੀ ਕਿ ਪੱਤਰਕਾਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ ਸੀ ਤਾਂ ਜੋ ਉਨ੍ਹਾਂ ਨੂੰ ਪੇਸ਼ੇਵਰ ਬਦਲੇ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ, ਬਾਅਦ ਵਿੱਚ ਵਾਸ਼ਿੰਗਟਨ ਪੋਸਟ ਪਿੱਛੇ ਹਟ ਗਿਆ ਅਤੇ ਲੇਖ ਵਿੱਚ Tv9 ਬਾਰੇ ਕੀਤੇ ਗਏ ਦਾਅਵੇ ਲਈ ਮੁਆਫੀ ਮੰਗਦੇ ਹੋਏ ਸੰਸਥਾਨ ਨੂੰ ਈਮੇਲ ਭੇਜੀ। ਇਸ ਤੋਂ ਇਲਾਵਾ, ਪ੍ਰਸਾਰ ਭਾਰਤੀ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ ਸੰਘਰਸ਼ ਦੌਰਾਨ ਉਸਨੇ ਕਿਹਾ ਸੀ ਕਿ ਉਸਨੇ ਇਸ ਤਰ੍ਹਾਂ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਸੀ। ਪ੍ਰਸਾਰ ਭਾਰਤੀ ਨੇ ਕਿਹਾ ਕਿ ਉਸਦੀ ਆਪਣੀ ਤੱਥ ਜਾਂਚ ਟੀਮ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਇਸਦੇ ਕਿਸੇ ਵੀ ਪਲੇਟਫਾਰਮ ‘ਤੇ ਕੋਈ ਵੀ ਅਣ-ਪ੍ਰਮਾਣਿਤ ਜਾਣਕਾਰੀ ਦਿਖਾਈ ਨਾ ਦੇਵੇ।