AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਇੰਦਰ ਦੇ ਹੁਕਮ ‘ਤੇ ਬਣਿਆ ਉਹ ਸ਼ਹਿਰ, ਜਿੱਥੇ ਹਰ ਸਾਲ 20 ਲੱਖ ਭਾਰਤੀ ਘੁੰਮਣ ਜਾਂਦੇ ਹਨ

Thailand Trip: ਥਾਈਲੈਂਡ ਦੀਆਂ ਲੋਕ ਕਥਾਵਾਂ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਇੱਥੋਂ ਦੀ ਰਾਜਧਾਨੀ ਬੈਂਕਾਕ ਦਾ ਨਿਰਮਾਣ ਦੇਵਤਿਆਂ ਦੇ ਸ਼ਿਲਪਕਾਰ ਵਿਸ਼ਵਕਰਮਾ ਨੇ ਇੰਦਰ ਦੇਵ ਦੇ ਹੁਕਮ 'ਤੇ ਕੀਤਾ ਸੀ। ਹਰ ਸਾਲ ਲਗਭਗ 20 ਲੱਖ ਭਾਰਤੀ ਬੈਂਕਾਕ ਪਹੁੰਚਦੇ ਹਨ। ਜਾਣੋ ਇਸ ਨਾਲ ਜੁੜੀ ਪੂਰੀ ਕਹਾਣੀ।

ਇੰਦਰ ਦੇ ਹੁਕਮ 'ਤੇ ਬਣਿਆ ਉਹ ਸ਼ਹਿਰ, ਜਿੱਥੇ ਹਰ ਸਾਲ 20 ਲੱਖ ਭਾਰਤੀ ਘੁੰਮਣ ਜਾਂਦੇ ਹਨ
ਹਰ ਸਾਲ ਥਾਈਲੈਂਡ ਜਾਂਦੇ ਲੱਖਾਂ ਭਾਰਤੀ
tv9-punjabi
| Updated On: 28 Sep 2026 16:32 PM IST
Share

ਭਾਰਤੀਆਂ ਨੂੰ ਥਾਈਲੈਂਡ ਬਹੁਤ ਪਸੰਦ ਹੈ। ਹਰ ਸਾਲ ਲਗਭਗ 20 ਲੱਖ ਭਾਰਤੀ ਉੱਥੇ ਪਹੁੰਚਦੇ ਹਨ। ਖ਼ਾਸ ਤੌਰ ‘ਤੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਭਾਰਤੀਆਂ ਦੀ ਪਸੰਦ ਵਿੱਚ ਸ਼ਾਮਲ ਹੈ। ਇਹ ਉਹੀ ਬੈਂਕਾਕ ਹੈ, ਜਿਸ ਦਾ ਅਧਿਕਾਰਤ ਨਾਮ ਇੰਨਾ ਲੰਬਾ ਹੈ ਕਿ ਭਾਰਤੀਆਂ ਲਈ ਇਸ ਨੂੰ ਯਾਦ ਰੱਖਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਇਸ ਦਾ ਅਧਿਕਾਰਤ ਨਾਮ Krung Thep Mahanakhon Amon Rattanakosin Mahinthara Ayuthaya Mahadilok Phop Noppharat Ratchathani Burirom ਹੈ।

ਇਹ ਨਾਮ ਹਿੰਦੂ ਦੇਵਤਿਆਂ ਨਾਲ ਜੁੜਿਆ ਹੋਇਆ ਹੈ। ਨਾਮ ਬਹੁਤ ਲੰਬਾ ਹੋਣ ਕਾਰਨ ਇਸ ਨੂੰ ਛੋਟੇ ਰੂਪ ਵਿੱਚ ਪੜ੍ਹਿਆ ਜਾਂਦਾ ਹੈ ਅਤੇ ਇਸ ਨੂੰ Krung Thep (ਕ੍ਰੁੰਗ ਥੇਪ) ਕਿਹਾ ਜਾਂਦਾ ਹੈ, ਜਿਸ ਦਾ ਅਰਥ ਸ਼ਹਿਰ ਜਾਂ ਰਾਜਧਾਨੀ ਹੁੰਦਾ ਹੈ।

ਇੰਦਰ ਦੇਵਤਾ ਦੇ ਹੁਕਮ ‘ਤੇ ਬਣਿਆ ਬੈਂਕਾਕ

ਜਦੋਂ 1782 ਵਿੱਚ ਰਾਜਾ ਰਾਮ ਪਹਿਲੇ ਨੇ ਬੈਂਕਾਕ ਨੂੰ ਥਾਈਲੈਂਡ ਦੀ ਰਾਜਧਾਨੀ ਬਣਾਇਆ, ਤਾਂ ਉਨ੍ਹਾਂ ਨੇ ਇਸ ਦਾ ਨਾਮ ਇੰਦਰ ਦੇ ਸਨਮਾਨ ਵਿੱਚ ਰੱਖਿਆ। ਥਾਈ ਪੌਰਾਣਿਕ ਕਥਾਵਾਂ ਅਤੇ ਮਾਨਤਾਵਾਂ ਦੇ ਅਨੁਸਾਰ, ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦਾ ਨਿਰਮਾਣ ਦੇਵਰਾਜ ਇੰਦਰ ਦੇ ਹੁਕਮ ‘ਤੇ ਦੇਵਸ਼ਿਲਪੀ ਵਿਸ਼ਵਕਰਮਾ ਨੇ ਕੀਤਾ ਸੀ। ਇਸ ਨੂੰ ਪ੍ਰਾਚੀਨ ਰਾਜਧਾਨੀ ਅਯੁੱਥਿਆ ਦੇ ਨਾਮ ਨਾਲ ਵੀ ਜੋੜਿਆ ਜਾਂਦਾ ਹੈ। ਸ਼ਹਿਰ ਦੇ ਨਾਮ ਦੇ ਇੱਕ ਹਿੱਸੇ Krung Thep Mahanakhon ਦਾ ਅਰਥ ਦੇਵਤਿਆਂ ਦਾ ਮਹਾਨ ਸ਼ਹਿਰ ਹੈ। ਹਿੰਦੀ ਵਿੱਚ ਇਸ ਨੂੰ ਇੰਦਰ ਦਾ ਮਹਾਨ ਸ਼ਹਿਰ ਵੀ ਕਿਹਾ ਜਾਂਦਾ ਹੈ।

Statue Of Indra Riding Airavata In Thailand

ਥਾਈਲੈਂਡ ਵਿੱਚ ਕਈ ਥਾਵਾਂ ‘ਤੇ ਐਰਾਵਤ ਹਾਥੀ ‘ਤੇ ਸਵਾਰ ਇੰਦਰ ਦੇਵ ਦੀਆਂ ਮੂਰਤੀਆਂ ਦੇਖਣ ਨੂੰ ਮਿਲਦੀਆਂ ਹਨ।

ਰਾਜਾ ਰਾਮ ਪਹਿਲੇ ਦੀ ਇਹ ਪਸੰਦ ਸਿਰਫ਼ ਇੱਕ ਨਾਮ ਤੱਕ ਸੀਮਿਤ ਨਹੀਂ ਸੀ। ਇਹ ਇੱਕ ਸੰਦੇਸ਼ ਸੀ, ਜੋ ਦਰਸਾਉਂਦਾ ਹੈ ਕਿ ਥਾਈਲੈਂਡ ਭਾਰਤੀ ਸਭਿਅਤਾ ਅਤੇ ਸੱਭਿਆਚਾਰ ਦਾ ਕਿੰਨਾ ਸਨਮਾਨ ਕਰਦਾ ਹੈ। ਭਾਰਤ ਅਤੇ ਥਾਈਲੈਂਡ ਦੇ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਇਹ ਨਾਮ ਇਨ੍ਹਾਂ ਸਬੰਧਾਂ ਦੀ ਇੱਕ ਜੀਵੰਤ ਉਦਾਹਰਨ ਹੈ।

ਥਾਈਲੈਂਡ ਅਤੇ ਭਾਰਤੀ ਸੱਭਿਆਚਾਰ ਦਾ ਕਨੈਕਸ਼ਨ

ਇਸ ਨੂੰ ਸਮਝਣ ਲਈ ਸਾਨੂੰ ਇਤਿਹਾਸ ਵੱਲ ਮੁੜਨਾ ਪਵੇਗਾ। ਜਦੋਂ ਭਾਰਤੀ ਵਪਾਰੀ ਅਤੇ ਬ੍ਰਾਹਮਣ ਪੁਜਾਰੀ ਦੱਖਣ-ਪੂਰਬੀ ਏਸ਼ੀਆ ਜਾਂਦੇ ਸਨ, ਤਾਂ ਉਹ ਆਪਣੀ ਸੱਭਿਆਚਾਰ, ਧਰਮ ਅਤੇ ਗਿਆਨ ਰਾਹੀਂ ਉੱਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਥਾਈਲੈਂਡ, ਜਿਸ ਨੂੰ ਪਹਿਲਾਂ ਸਿਆਮ ਕਿਹਾ ਜਾਂਦਾ ਸੀ, ਉੱਥੇ ਭਾਰਤੀ ਪ੍ਰਭਾਵ ਕਾਫ਼ੀ ਡੂੰਘਾ ਰਿਹਾ ਹੈ। ਥਾਈ ਸੱਭਿਆਚਾਰ ਵਿੱਚ ਤੁਹਾਨੂੰ ਹਰ ਥਾਂ ਹਿੰਦੂ ਦੇਵਤਿਆਂ ਦੀ ਝਲਕ ਦੇਖਣ ਨੂੰ ਮਿਲ ਸਕਦੀ ਹੈ।

Ram Is Connected To Thailand In Several Ways

ਥਾਈਲੈਂਡ ਵਿੱਚ ਪ੍ਰਭੂ ਸ਼੍ਰੀ ਰਾਮ ਸਮੇਤ ਕਈ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਦੇਖਣ ਨੂੰ ਮਿਲਦੀਆਂ ਹਨ।

ਦੇਵਤਿਆਂ ਦੀਆਂ ਮੂਰਤੀਆਂ: ਬੈਂਕਾਕ ਦੇ ਕਈ ਪਾਰਕਾਂ, ਮੰਦਰਾਂ ਅਤੇ ਜਨਤਕ ਥਾਵਾਂ ‘ਤੇ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵਿੱਚ ਖ਼ਾਸ ਤੌਰ ‘ਤੇ ਭਗਵਾਨ ਹਨੂਮਾਨ, ਗਣੇਸ਼ ਜੀ ਅਤੇ ਇੰਦਰ ਦੇਵ ਦੀਆਂ ਮੂਰਤੀਆਂ ਸ਼ਾਮਲ ਹਨ।

ਧਾਰਮਿਕ ਪਰੰਪਰਾ: ਥਾਈਲੈਂਡ ਦਾ ਰਾਜਤੰਤਰ ਵੀ ਆਪਣੇ ਆਪ ਨੂੰ ਹਿੰਦੂ ਪਰੰਪਰਾਵਾਂ ਨਾਲ ਜੋੜਦਾ ਹੈ। ਥਾਈ ਰਾਜੇ ਨੂੰ ਦੇਵਰਾਜ ਯਾਨੀ ਦੇਵਤਿਆਂ ਦਾ ਰਾਜਾ ਮੰਨਣ ਦੀ ਪਰੰਪਰਾ ਰਹੀ ਹੈ।

ਤਿਉਹਾਰ: ਥਾਈਲੈਂਡ ਵਿੱਚ ਦੀਵਾਲੀ ਵਰਗੇ ਤਿਉਹਾਰਾਂ ਨੂੰ ਵੀ ਮਹੱਤਵ ਦਿੱਤਾ ਜਾਂਦਾ ਹੈ। ਇਨ੍ਹਾਂ ਰਾਹੀਂ ਭਾਰਤੀ ਸੱਭਿਆਚਾਰ ਪ੍ਰਤੀ ਸਨਮਾਨ ਦੀ ਝਲਕ ਮਿਲਦੀ ਹੈ। ਤਿਉਹਾਰਾਂ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ।

Bangkok

ਬੈਂਕਾਕ

ਧਾਰਮਿਕ-ਪੌਰਾਣਿਕ ਸਬੰਧਾਂ ਤੋਂ ਇਲਾਵਾ, ਥਾਈਲੈਂਡ ਅੱਜ ਭਾਰਤੀ ਸੈਲਾਨੀਆਂ ਲਈ ਸਭ ਤੋਂ ਪਸੰਦੀਦਾ ਵਿਦੇਸ਼ੀ ਟੂਰਿਸਟ ਡੈਸਟਿਨੇਸ਼ਨਾਂ ਵਿੱਚੋਂ ਇੱਕ ਬਣ ਚੁੱਕਾ ਹੈ। ਥਾਈਲੈਂਡ ਟੂਰਿਜ਼ਮ ਅਥਾਰਟੀ (TAT) ਦੇ ਅਨੁਸਾਰ, ਸਾਲ 2024 ਵਿੱਚ ਲਗਭਗ 21 ਲੱਖ ਭਾਰਤੀ ਸੈਲਾਨੀ ਥਾਈਲੈਂਡ ਘੁੰਮਣ ਪਹੁੰਚੇ ਸਨ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 31 ਫੀਸਦੀ ਵੱਧ ਸੀ। ਸਾਲ 2025 ਵਿੱਚ ਇਹ ਗਿਣਤੀ 23 ਤੋਂ 25 ਲੱਖ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਸੀ।

Thailand Trip Under 60000 Rupees Content Creator Naikita Bali Cost Breakdown

ਥਾਈਲੈਂਡ ਟ੍ਰਿਪ

ਭਾਰਤ ਇਸ ਸਮੇਂ ਮਲੇਸ਼ੀਆ ਅਤੇ ਚੀਨ ਤੋਂ ਬਾਅਦ ਥਾਈਲੈਂਡ ਦਾ ਤੀਜਾ ਸਭ ਤੋਂ ਵੱਡਾ ਟੂਰਿਜ਼ਮ ਮਾਰਕੀਟ ਹੈ। ਇਸ ਦੀ ਇੱਕ ਵੱਡੀ ਵਜ੍ਹਾ ਵੀਜ਼ਾ-ਫ੍ਰੀ ਐਂਟਰੀ ਹੈ, ਜੋ ਨਵੰਬਰ 2023 ਤੋਂ ਲਾਗੂ ਹੈ। ਇਸ ਤਹਿਤ ਭਾਰਤੀ ਸੈਲਾਨੀਆਂ ਨੂੰ ਬਿਨਾਂ ਵੀਜ਼ਾ ਥਾਈਲੈਂਡ ਵਿੱਚ 60 ਦਿਨਾਂ ਤੱਕ ਰਹਿਣ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਸਸਤੀਆਂ ਉਡਾਣਾਂ, ਖੂਬਸੂਰਤ ਬੀਚ, ਨਾਈਟਲਾਈਫ, ਵੈਲਨੈੱਸ ਰਿਟਰੀਟ ਅਤੇ ਭਾਰਤ ਨਾਲ ਸੱਭਿਆਚਾਰਕ ਸਮਾਨਤਾਵਾਂ ਵੀ ਭਾਰਤੀ ਸੈਲਾਨੀਆਂ ਨੂੰ ਥਾਈਲੈਂਡ ਵੱਲ ਆਕਰਸ਼ਿਤ ਕਰਦੀਆਂ ਹਨ।

Source:TV9Hindi.com

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...