AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਗ੍ਰੀਨ, ਗ੍ਰੇ ਜਾਂ ਬਲੂ… ‘ਨਮੋ ਗ੍ਰੀਨ ਰੇਲ’ ਕਿਸ ਹਾਈਡ੍ਰੋਜਨ ਨਾਲ ਚੱਲਦੀ ਹੈ? PM ਮੋਦੀ ਨੇ ਦਿਖਾਈ ਹਰੀ ਝੰਡੀ

ਭਾਰਤ ਵਿੱਚ ਰੇਲਵੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਤੇ ਸੁਨਹਿਰੀ ਅਧਿਆਏ ਜੁੜ ਗਿਆ ਹੈ। ਦੇਸ਼ ਵਿੱਚ ਪਹਿਲੀ ਵਾਰ ਹਾਈਡ੍ਰੋਜਨ ਟ੍ਰੇਨ ਦੀ ਸਫ਼ਲਤਾਪੂਰਵਕ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਇਸ ਇਤਿਹਾਸਕ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਗ੍ਰੀਨ, ਗ੍ਰੇ ਜਾਂ ਬਲੂ... 'ਨਮੋ ਗ੍ਰੀਨ ਰੇਲ' ਕਿਸ ਹਾਈਡ੍ਰੋਜਨ ਨਾਲ ਚੱਲਦੀ ਹੈ? PM ਮੋਦੀ ਨੇ ਦਿਖਾਈ ਹਰੀ ਝੰਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਇਸ ਇਤਿਹਾਸਕ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਜੀਂਦ ਅਤੇ ਸੋਨੀਪਤ ਵਿਚਕਾਰ ਕੁੱਲ 89 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਹ ਭਾਰਤ ਦੀ ਅਜਿਹੀ ਪਹਿਲੀ ਰੇਲ ਸੇਵਾ ਹੈ ਜੋ ਪੂਰੀ ਤਰ੍ਹਾਂ ਹਾਈਡ੍ਰੋਜਨ ਫਿਊਲ ਨਾਲ ਚੱਲੇਗੀ।
tv9-punjabi
| Published: 17 Jul 2026 15:59 PM IST
Share

ਭਾਰਤ ਵਿੱਚ ਰੇਲਵੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਤੇ ਸੁਨਹਿਰੀ ਅਧਿਆਏ ਜੁੜ ਗਿਆ ਹੈ। ਦੇਸ਼ ਵਿੱਚ ਪਹਿਲੀ ਵਾਰ ਹਾਈਡ੍ਰੋਜਨ ਟ੍ਰੇਨ ਦੀ ਸਫ਼ਲਤਾਪੂਰਵਕ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਇਸ ਇਤਿਹਾਸਕ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਜੀਂਦ ਅਤੇ ਸੋਨੀਪਤ ਵਿਚਕਾਰ ਕੁੱਲ 89 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਹ ਭਾਰਤ ਦੀ ਅਜਿਹੀ ਪਹਿਲੀ ਰੇਲ ਸੇਵਾ ਹੈ ਜੋ ਪੂਰੀ ਤਰ੍ਹਾਂ ਹਾਈਡ੍ਰੋਜਨ ਫਿਊਲ ਨਾਲ ਚੱਲੇਗੀ। ਇਸ ਤਕਨੀਕ ਰਾਹੀਂ ਟ੍ਰੇਨ ਦੇ ਅੰਦਰ ਹੀ ਬਿਜਲੀ ਪੈਦਾ ਕੀਤੀ ਜਾਂਦੀ ਹੈ, ਜਿਸ ਨਾਲ ਟ੍ਰੇਨ ਦਾ ਸੰਚਾਲਨ ਹੋਦਾ ਹੈ।

ਰਵਾਇਤੀ ਡੀਜ਼ਲ ਇੰਜਣਾਂ ਅਤੇ ਇਸ ਹਾਈਡ੍ਰੋਜਨ ਟ੍ਰੇਨ ਵਿੱਚ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਜਿੱਥੇ ਡੀਜ਼ਲ ਇੰਜਣ ਭਾਰੀ ਮਾਤਰਾ ਵਿੱਚ ਧੂੰਆਂ ਛੱਡਦੇ ਹਨ ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ, ਉੱਥੇ ਹੀ ਹਾਈਡ੍ਰੋਜਨ ਇੰਜਣ ਵਿੱਚੋਂ ਸਿਰਫ਼ ਪਾਣੀ ਦੀ ਭਾਫ਼ ਨਿਕਲਦੀ ਹੈ। ਇਸ ਕਾਰਨ ਇਸ ਟ੍ਰੇਨ ਨਾਲ ਵਾਤਾਵਰਨ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਦਾ।

ਇਹ ਟ੍ਰੇਨ ਭਾਰਤ ਸਰਕਾਰ ਦੇ ‘ਨੈਸ਼ਨਲ ਹਾਈਡ੍ਰੋਜਨ ਮਿਸ਼ਨ’ ਦਾ ਇੱਕ ਅਹਿਮ ਹਿੱਸਾ ਹੈ, ਜਿਸ ਦੀ ਅਧਿਕਾਰਤ ਘੋਸ਼ਣਾ ਮੋਦੀ ਸਰਕਾਰ ਵੱਲੋਂ ਫਰਵਰੀ 2022 ਵਿੱਚ ਕੀਤੀ ਗਈ ਸੀ। ਸਰਕਾਰ ਨੇ ਸਾਲ 2030 ਤੱਕ ਦੇਸ਼ ਵਿੱਚ 50 ਲੱਖ ਟਨ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਦਾ ਟੀਚਾ ਮਿੱਥਿਆ ਹੈ। ਗ੍ਰੀਨ ਹਾਈਡ੍ਰੋਜਨ ਤਿਆਰ ਕਰਨ ਲਈ ਮੁੱਖ ਤੌਰ ‘ਤੇ ਪਾਣੀ ਅਤੇ ਸਸਤੀ ਬਿਜਲੀ ਦੀ ਲੋੜ ਹੁੰਦੀ ਹੈ ਅਤੇ ਭਾਰਤ ਕੋਲ ਇਹ ਦੋਵੇਂ ਸਰੋਤ ਭਰਪੂਰ ਮਾਤਰਾ ਵਿੱਚ ਮੌਜੂਦ ਹਨ। ਦੇਸ਼ ਵਿੱਚ ਸੋਲਰ ਐਨਰਜੀ ਅਤੇ ਸਮੁੰਦਰ ਦਾ ਪਾਣੀ ਗ੍ਰੀਨ ਹਾਈਡ੍ਰੋਜਨ ਬਣਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।

ਕੀ ਹੁੰਦਾ ਹੈ ਹਾਈਡ੍ਰੋਜਨ ਫਿਊਲ?

ਹਾਈਡ੍ਰੋਜਨ ਇਸ ਬ੍ਰਹਮੰਡ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਤੱਤ ਹੈ। ਇਹ ਸਾਡੇ ਵਾਯੂਮੰਡਲ ਵਿੱਚ ਅਤੇ ਪਾਣੀ ਦੇ ਰੂਪ ਵਿੱਚ ਹਰ ਜਗ੍ਹਾ ਮੌਜੂਦ ਹੈ, ਪਰ ਇਹ ਕਦੇ ਵੀ ਇਕੱਲਾ ਨਹੀਂ ਮਿਲਦਾ। ਇਹ ਹਮੇਸ਼ਾ ਪਾਣੀ ਜਾਂ ਹਾਈਡ੍ਰੋਕਾਰਬਨ ਵਰਗੇ ਹੋਰ ਯੋਗਿਕਾਂ ਦੇ ਨਾਲ ਬੱਝਿਆ ਹੁੰਦਾ ਹੈ। ਜਦੋਂ ਵੱਖ-ਵੱਖ ਤਕਨੀਕਾਂ ਰਾਹੀਂ ਇਸ ਨੂੰ ਬਾਕੀ ਤੱਤਾਂ ਤੋਂ ਵੱਖ ਕਰਕੇ ਬਾਲਣ ਵਜੋਂ ਵਰਤਿਆ ਜਾਂਦਾ ਹੈ, ਤਾਂ ਇਸ ਨੂੰ ਹਾਈਡ੍ਰੋਜਨ ਫਿਊਲ ਕਿਹਾ ਜਾਂਦਾ ਹੈ।

ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜਦੋਂ ਹਾਈਡ੍ਰੋਜਨ ਨੂੰ ਬਾਲਿਆ ਜਾਂਦਾ ਹੈ ਜਾਂ ਇਸ ਨੂੰ ਫਿਊਲ ਸੈੱਲ ਵਿੱਚ ਵਰਤਿਆ ਜਾਂਦਾ ਹੈ, ਤਾਂ ਇਸ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ ਗੈਸ ਨਹੀਂ ਨਿਕਲਦੀ, ਸਗੋਂ ਸਿਰਫ਼ ਪਾਣੀ ਦੀ ਭਾਫ਼ ਬਣਦੀ ਹੈ। ਇਸੇ ਵਿਸ਼ੇਸ਼ਤਾ ਕਾਰਨ ਹੀ ਇਸ ਨੂੰ ‘ਕਲੀਨ ਫਿਊਲ’ ਦਾ ਦਰਜਾ ਦਿੱਤਾ ਗਿਆ ਹੈ, ਜੋ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਂਦਾ ਹੈ।

ਜਾਣੋ, ਕਿੰਨੇ ਤਰ੍ਹਾਂ ਦਾ ਹੁੰਦਾ ਹੈ ਹਾਈਡ੍ਰੋਜਨ?

ਗ੍ਰੀਨ ਹਾਈਡ੍ਰੋਜਨ: ਇਸ ਨੂੰ ਪਾਣੀ ਦਾ ਇਲੈਕਟ੍ਰੋਲਿਸਿਸ ਕਰਕੇ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਲਈ ਲੋੜੀਂਦੀ ਬਿਜਲੀ ਸੌਰ ਊਰਜਾ ਜਾਂ ਪਵਨ ਊਰਜਾ ਵਰਗੇ ਨਵਿਆਉਣਯੋਗ ਸਰੋਤਾਂ ਤੋਂ ਮਿਲਦੀ ਹੈ। ਇਸ ਦੇ ਉਤਪਾਦਨ ਦੌਰਾਨ ਕਾਰਬਨ ਦਾ ਨਿਕਾਸ ਲਗਭਗ ਜ਼ੀਰੋ ਹੁੰਦਾ ਹੈ, ਜਿਸ ਕਾਰਨ ਇਹ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ।

ਬਲੂ ਹਾਈਡ੍ਰੋਜਨ: ਇਸ ਕਿਸਮ ਨੂੰ ਕੁਦਰਤੀ ਗੈਸ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਜੋ ਵੀ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਉਸ ਨੂੰ ਵਾਤਾਵਰਨ ਵਿੱਚ ਛੱਡਣ ਦੀ ਬਜਾਏ ਸਟੋਰ ਕਰ ਲਿਆ ਜਾਂਦਾ ਹੈ।

ਗ੍ਰੇ ਹਾਈਡ੍ਰੋਜਨ: ਇਹ ਵੀ ਕੁਦਰਤੀ ਗੈਸ ਤੋਂ ਹੀ ਬਣਦੀ ਹੈ, ਪਰ ਇਸ ਵਿੱਚ ਬਣਨ ਵਾਲੀ ਗੈਸ ਨੂੰ ਸਿੱਧਾ ਵਾਤਾਵਰਨ ਵਿੱਚ ਮੁਕਤ ਕਰ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਦੁਨੀਆ ਵਿੱਚ ਸਭ ਤੋਂ ਵੱਧ ਉਤਪਾਦਨ ਇਸੇ ਹਾਈਡ੍ਰੋਜਨ ਦਾ ਹੁੰਦਾ ਹੈ।

ਬਲੈਕ ਹਾਈਡ੍ਰੋਜਨ: ਇਸ ਕਿਸਮ ਦੇ ਹਾਈਡ੍ਰੋਜਨ ਨੂੰ ਕੋਲੇ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਇਹ ਉਤਪਾਦਨ ਦੇ ਦੌਰਾਨ ਸਭ ਤੋਂ ਵੱਧ ਕਾਰਬਨ ਪ੍ਰਦੂਸ਼ਣ ਫੈਲਾਉਣ ਵਾਲੀ ਕਿਸਮ ਹੈ।

ਬ੍ਰਾਊਨ ਹਾਈਡ੍ਰੋਜਨ: ਇਸ ਨੂੰ ਲਿਗਨਾਈਟ (ਜਿਸ ਨੂੰ ਭੂਰਾ ਕੋਲਾ ਵੀ ਕਿਹਾ ਜਾਂਦਾ ਹੈ) ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਵੀ ਕਾਰਬਨ ਦਾ ਨਿਕਾਸ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ।

ਪਿੰਕ ਹਾਈਡ੍ਰੋਜਨ: ਇਸ ਨੂੰ ਪ੍ਰਮਾਣੂ ਊਰਜਾ ਦੀ ਮਦਦ ਨਾਲ ਪਾਣੀ ਦਾ ਇਲੈਕਟ੍ਰੋਲਿਸਿਸ ਕਰਕੇ ਬਣਾਇਆ ਜਾਂਦਾ ਹੈ। ਇਸ ਦੇ ਨਿਰਮਾਣ ਦੌਰਾਨ ਦਾ ਨਿਕਾਸ ਬਹੁਤ ਹੀ ਘੱਟ ਹੁੰਦਾ ਹੈ।

ਯੈਲੋ ਹਾਈਡ੍ਰੋਜਨ: ਇਸ ਨੂੰ ਸਿੱਧਾ ਪਾਵਰ ਗ੍ਰਿਡ ਤੋਂ ਮਿਲਣ ਵਾਲੀ ਬਿਜਲੀ ਦੀ ਵਰਤੋਂ ਕਰਕੇ ਇਲੈਕਟ੍ਰੋਲਿਸਿਸ ਰਾਹੀਂ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਗ੍ਰਿਡ ਦੀ ਬਿਜਲੀ ਕਿਸ ਸਰੋਤ ਤੋਂ ਬਣੀ ਹੈ।

ਟਰਕੁਆਇਜ਼ ਹਾਈਡ੍ਰੋਜਨ: ਇਸ ਨੂੰ ਕੁਦਰਤੀ ਗੈਸ ਦੇ ‘ਮੀਥੇਨ ਪਾਇਰੋਲਿਸਿਸ’ ਦੀ ਤਕਨੀਕ ਰਾਹੀਂ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਗੈਸ ਦੀ ਬਜਾਏ ਠੋਸ ਕਾਰਬਨ ਉਤਪਾਦ ਵਜੋਂ ਬਾਹਰ ਨਿਕਲਦਾ ਹੈ।

Hydrogen Train

ਹਾਈਡ੍ਰੋਜਨ ਟ੍ਰੇਨ ਵਿੱਚ ਕਿਹੜਾ ਹਾਈਡ੍ਰੋਜਨ?

ਭਾਰਤ ਦੀ ਇਸ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਚਲਾਉਣ ਲਈ ‘ਗ੍ਰੀਨ ਹਾਈਡ੍ਰੋਜਨ’ ਦੀ ਵਰਤੋਂ ਕੀਤੀ ਗਈ ਹੈ। ਇਹ ਪੂਰਾ ਪ੍ਰੋਜੈਕਟ ਕੇਂਦਰ ਸਰਕਾਰ ਦੇ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਰਾਜਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਭਾਰਤੀ ਰੇਲਵੇ ਵੱਲੋਂ ਹਾਈਡ੍ਰੋਜਨ ਫਾਰ ਹੈਰੀਟੇਜ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਕੁੱਲ 35 ਹਾਈਡ੍ਰੋਜਨ ਟ੍ਰੇਨਾਂ ਚਲਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਸੀ ਕਿ ਅਜਿਹੀ ਇੱਕ ਟ੍ਰੇਨ ਦੇ ਨਿਰਮਾਣ ‘ਤੇ ਕਰੀਬ 80 ਕਰੋੜ ਰੁਪਏ ਦੀ ਲਾਗਤ ਆਉਂਦੀ ਹੈ, ਜਦਕਿ ਇਸ ਨੂੰ ਚਲਾਉਣ ਲਈ ਜ਼ਮੀਨੀ ਬੁਨਿਆਦੀ ਢਾਂਚਾ ਅਤੇ ਸੁਵਿਧਾਵਾਂ ਵਿਕਸਿਤ ਕਰਨ ‘ਤੇ ਲਗਭਗ 70 ਕਰੋੜ ਰੁਪਏ ਦਾ ਖ਼ਰਚਾ ਆਵੇਗਾ।

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...