AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੱਦਾਖ ‘ਚ ਪਾਣੀ ਬਚਾਉਣ ਵਾਲਾ ਆਈਸ ਸਤੂਪ ਕਿਵੇਂ ਕੰਮ ਕਰਦਾ ਹੈ? ਜਿਸ ਕਾਰਨ ਸੋਨਮ ਵਾਂਗਚੁਕ ਸੁਰਖੀਆਂ ਵਿਚ ਆਏ

Sonam Wangchuk Ice Stupas Work: ਆਈਸ ਸਤੂਪ ਪ੍ਰੋਜੈਕਟ ਬਨਾਵਟੀ ਗਲੇਸ਼ੀਅਰ ਬਣਾਉਣ ਦੀ ਤਕਨਾਲੋਜੀ ਬਾਰੇ ਹੈ। ਇਸ ਦਾ ਮਕਸਦ ਠੰਡੇ ਮੌਸਸ ਦੌਰਾਨ ਵਗਦੇ ਪਾਣੀ ਨੂੰ ਇਸ ਤਰ੍ਹਾਂ ਜੰਮਾਣਾ ਕਿ ਉਹ ਸਤੂਪ ਦੇ ਰੂਪ ਵਿਚ ਵੱਧਦਾ ਰਹੇ ਅਤੇ ਗਰਮੀ ਦੇ ਦਿਨਾਂ 'ਚ ਹੌਲੀ-ਹੌਲੀ ਪਿਘਲਦਾ ਰਹੇ ਤਾਂ ਜੋ ਕਿਸਾਨਾਂ ਨੂੰ ਖੇਤੀ ਦੇ ਲਈ ਪਾਣੀ ਮਿਲਦਾ ਰਹੇ।

ਲੱਦਾਖ 'ਚ ਪਾਣੀ ਬਚਾਉਣ ਵਾਲਾ ਆਈਸ ਸਤੂਪ ਕਿਵੇਂ ਕੰਮ ਕਰਦਾ ਹੈ? ਜਿਸ ਕਾਰਨ ਸੋਨਮ ਵਾਂਗਚੁਕ ਸੁਰਖੀਆਂ ਵਿਚ ਆਏ
Photo: TV9 Hindi
tv9-punjabi
| Updated On: 29 Sep 2025 19:08 PM IST
Share

ਲੱਦਾਖੀ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਖ਼ਬਰਾਂ ਵਿੱਚ ਹਨ। ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਨਾਲ ਸ਼ੁਰੂ ਹੋਇਆ ਉਨ੍ਹਾਂ ਦਾ ਅੰਦੋਲਨ ਹਿੰਸਾ ਵਿੱਚ ਬਦਲ ਗਿਆ ਹੈ। ਗ੍ਰਹਿ ਮੰਤਰਾਲੇ ਨੇ ਲੇਹ ਵਿੱਚ ਹੋਈ ਹਿੰਸਾ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਵਾਂਗਚੁਕ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ, ਉਨ੍ਹਾਂ ਦੀ ਐਨਜੀਓ ਦਾ ਵਿਦੇਸ਼ੀ ਫੰਡਿੰਗ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਸੋਨਮ ਵਾਂਗਚੁਕ ਨੂੰ ਇੱਕ ਸਮਾਜ ਸੁਧਾਰਕ, ਵਾਤਾਵਰਣ ਪ੍ਰੇਮੀ ਅਤੇ ਇੰਜੀਨੀਅਰ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਉਦੋਂ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਿਆ ਜਦੋਂ ਉਨ੍ਹਾਂ ਨੇ ਆਈਸ ਸਤੂਪ ਪ੍ਰੋਜੈਕਟ ਪੇਸ਼ ਕੀਤਾ, ਜਿਸ ਦੀ ਕਈ ਦੇਸ਼ਾਂ ਵਿੱਚ ਚਰਚਾ ਹੋਈ।

ਕੀ ਹੈ ਆਈਸ ਸਤੂਪ ਪ੍ਰੋਜੈਕਟ?

ਆਈਸ ਸਤੂਪ ਪ੍ਰੋਜੈਕਟ ਬਨਾਵਟੀ ਗਲੇਸ਼ੀਅਰ ਬਣਾਉਣ ਦੀ ਤਕਨਾਲੋਜੀ ਬਾਰੇ ਹੈ। ਇਸ ਦਾ ਮਕਸਦ ਠੰਡੇ ਮੌਸਸ ਦੌਰਾਨ ਵਗਦੇ ਪਾਣੀ ਨੂੰ ਇਸ ਤਰ੍ਹਾਂ ਜੰਮਾਣਾ ਕਿ ਉਹ ਸਤੂਪ ਦੇ ਰੂਪ ਵਿਚ ਵੱਧਦਾ ਰਹੇ ਅਤੇ ਗਰਮੀ ਦੇ ਦਿਨਾਂ ‘ਚ ਹੌਲੀ-ਹੌਲੀ ਪਿਘਲਦਾ ਰਹੇ ਤਾਂ ਜੋ ਕਿਸਾਨਾਂ ਨੂੰ ਖੇਤੀ ਦੇ ਲਈ ਪਾਣੀ ਮਿਲਦਾ ਰਹੇ। ਇਸ ਦਾ ਸ਼ੁਰੂਆਤੀ ਨਮੂਨਾ ਸਾਲ 2013 ਵਿਚ ਤਿਆਰ ਕੀਤਾ ਗਿਆ ਸੀ। ਸੋਨਮ ਵਾਂਗਚੁਕ ਦਾ ਮੰਨਣਾ ਸੀ ਕਿ ਇਹ ਇੱਕ ਨਵਾਂ ਪ੍ਰੋਜੈਕਟ ਸੀ ਅਤੇ ਇਹ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਇਸ ਦਾ ਉਦੇਸ਼ ਲੱਦਾਖ ਵਰਗੇ ਠੰਡੇ ਅਤੇ ਪਾਣੀ ਦੀ ਘਾਟ ਵਾਲੇ ਖੇਤਰਾਂ ਨੂੰ ਲੋੜ ਦੇ ਸਮੇਂ ਪਾਣੀ ਪ੍ਰਦਾਨ ਕਰਨਾ ਸੀ।

Photo: TV9 Hindi

ਪਾਣੀ ਦੀ ਕਮੀ ਨੂੰ ਕਿਵੇਂ ਦੂਰ ਕਰਦਾ ਹੈ ਇਹ ਪ੍ਰੋਜੈਕਟ?

ਆਈਸ ਸਤੂਪ ਬਣਾਉਣ ਲਈ ਸਭ ਤੋਂ ਪਹਿਲਾਂ ਉਚਾਈ ਤੇ ਮੌਜੂਦ ਪਾਣੀ ਦਾ ਸਰੋਤ ਚੁਣਿਆ ਜਾਂਦਾ ਹੈ। ਫਿਰ ਇਸ ਨੂੰ ਪਾਈਪ ਲਾਈਨ ਦੇ ਜਰੀਏ ਉੱਥੇ ਲਿਆਂਦਾ ਜਾਂਦਾ ਹੈ ਜਿੱਥੇ ਸਤੂਪ ਬਣਾਉਣਾ ਹੈ। ਪਾਈਪ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਇਸ ਵਿਚ ਮੌਜੂਦ ਪਾਣੀ ਤੇ ਦਾਬ ਪਵੇ। ਇਹੀ ਦਾਬ ਫਿਰ ਪਾਣੀ ਨੂੰ ਫ਼ਵਾਰੇ ਦੇ ਰੂਪ ਵਿਚ ਬਾਹਰ ਕੱਢਦਾ ਹੈ। ਜਦੋਂ ਇਹ ਪਾਣੀ ਠੰਡੀ ਹਵਾ ਵਿਚ ਫ਼ਵਾਰਿਆਂ ਦੇ ਰੂਪ ਵਿਚ ਨਿਕਲਦਾ ਹੈ, ਤਾਂ ਤਾਪਮਾਨ ਬਹੁਤ ਜ਼ਿਆਦਾ ਘਟ ਹੋਣ ਦੇ ਕਰਕੇ ਹਵਾ ਵਿਚ ਜਮ ਜਾਂਦਾ ਹੈ। ਇਸ ਤਰ੍ਹਾਂ ਥੱਲੇ ਇੱਕ ਆਈਸ ਸਤੂਪ ਬਣਨ ਲੱਗਦਾ ਹੈ।

ਸਤੂਪ ਦਾ ਆਕਾਰ ਕਿਉਂ?

ਪ੍ਰੋਜੈਕਟ ਦੇ ਅਨੁਸਾਰ, ਸਤੂਪਾਂ ਦਾ ਆਕਾਰ ਇਸ ਲਈ ਚੁਣੀਆਂ ਗਿਆ ਕਿਉਂਕਿ ਇਹ ਘੱਟ ਜਗ੍ਹਾ ਲੈਂਦੇ ਹਨ। ਇਹ ਜ਼ਿਆਦਾ ਬਰਫ਼ ਇਕੱਠੀ ਕਰਦੇ ਹਨ ਅਤੇ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ‘ਤੇ ਘੱਟ ਪਿਘਲਦੇ ਹਨ। ਇਸ ਤਰ੍ਹਾਂ, ਸਤੂਪ ਗਰਮੀਆਂ ਦੀ ਸ਼ੁਰੂਆਤ ਵਿੱਚ ਪਾਣੀ ਦੀ ਬਚਤ ਕਰਦਾ ਹੈ। ਜਿਵੇਂ-ਜਿਵੇਂ ਗਰਮੀਆਂ ਵਧਦੀਆਂ ਹਨ, ਸਤੂਪ ਹੌਲੀ-ਹੌਲੀ ਪਿਘਲਦਾ ਜਾਂਦਾ ਹੈ। ਇਸ ਪਾਣੀ ਦੀ ਵਰਤੋਂ ਖੇਤਾਂ ਦੀ ਸਿੰਚਾਈ ਅਤੇ ਹੋਰ ਉਦੇਸ਼ਾਂ ਲਈ ਕੀਤੀ ਜਾਂਦੀ ਹੈ, ਖਾਸ ਕਰਕੇ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ।

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਦੀਆਂ ਤੋਂ ਆਮ ਤੌਰ ‘ਤੇ ਵਹਿੰਦਾ ਪਾਣੀ ਸਿਰਫ਼ ਵਹਿ ਜਾਂਦਾ ਹੈ, ਪਰ ਇਹ ਪ੍ਰੋਜੈਕਟ ਇਸ ਨੂੰ ਬਚਾ ਸਕਦਾ ਹੈ। ਇਸ ਦੀ ਵਰਤੋਂ ਗਰਮੀਆਂ ਦੀ ਸ਼ੁਰੂਆਤ ਵਿੱਚ ਫਸਲਾਂ ਦੀ ਸਿੰਚਾਈ ਲਈ ਕੀਤੀ ਜਾ ਸਕਦੀ ਹੈ, ਜਦੋਂ ਪਾਣੀ ਦੀ ਘਾਟ ਹੁੰਦੀ ਹੈ ਅਤੇ ਕੁਦਰਤੀ ਸਰੋਤ ਸੁੱਕ ਜਾਂਦੇ ਹਨ।

ਕਿੰਨੀਆਂ ਚੁਣੌਤੀਆਂ?

ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਪ੍ਰਕਿਰਿਆ ਵਿੱਚ ਵਰਤੇ ਜਾਣ ਵਾਲੇ ਪਲਾਸਟਿਕ ਪਾਈਪ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੰਮਣ ਅਤੇ ਪਿਘਲਣ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਨਾ ਮੁਸ਼ਕਲ ਹੈ। ਸਰਦੀਆਂ ਦੇ ਬਹੁਤ ਜ਼ਿਆਦਾ ਤਾਪਮਾਨ ਕਾਰਨ ਪਾਈਪ ਜੰਮ ਸਕਦੇ ਹਨ, ਅਤੇ ਸਤੂਪ ਗਰਮੀ ਜਾਂ ਧੁੱਪ ਵਿੱਚ ਜਲਦੀ ਪਿਘਲ ਸਕਦਾ ਹੈ। ਇਸ ਨੂੰ ਕੰਟਰੋਲ ਕਰਨ ਲਈ, ਸਟੂਪਾ ਨੂੰ ਠੰਡੇ ਤਾਪਮਾਨ ਤੋਂ ਬਚਾਉਣ ਅਤੇ ਸੂਰਜ ਦੀ ਰੌਸ਼ਨੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਾਫ਼ੀ ਉਚਾਈ ‘ਤੇ ਬਣਾਉਣਾ ਜ਼ਰੂਰੀ ਮੰਨਿਆ ਗਿਆ ਸੀ।

Follow Us
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...