ਪੰਜਾਬਬਜਟ 2024ਦੇਸ਼ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Himcahal’s Heaven: ਧਰਤੀ ਦੇ ਸਵਰਗ ਤੋਂ ਵੀ ਸੁੰਦਰ ਹਨ ਇਹ ਥਾਵਾਂ…ਜਿੱਥੇ ਮਿਲਦਾ ਹੈ ਰੂਹ ਨੂੰ ਸਕੂਨ

Himachal Unseen Tourist Places: ਉੰਝ ਤਾਂ ਪੂਰੇ ਹਿਮਾਚਲ ਤੇ ਹੀ ਕੁਦਰਤ ਨੇ ਦਿਲ ਖੋਲ ਕੇ ਪਿਆਰ ਲੁਟਾਇਆ ਹੈ। ਪਰ ਕੁਝ ਥਾਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਸਿੱਧਾ ਸਵਰਗ ਹੀ ਇੱਥੇ ਉਤਰ ਆਇਆ ਹੈ। ਇਨ੍ਹਾਂ ਥਾਵਾਂ ਤੇ ਜਾ ਕੇ ਇਨਸਾਨ ਜ਼ਿੰਦਗੀ ਦੇ ਸਾਰੇ ਭੱਬਲਭੂਸਿਆਂ ਨੂੰ ਭੁੱਲ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ਬਾਰੇ ਬਹੁਤ ਜਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ। ਤਾਂ ਚੱਲੋ...ਤੁਹਾਨੂੰ ਵੀ ਲੈ ਚੱਲਦੇ ਹਾਂ ਧਰਤੀ ਦੇ ਦੂਜੇ ਸਵਰਗ ਦੀ ਸੈਰ ਤੇ.....

Himcahal’s Heaven: ਧਰਤੀ ਦੇ ਸਵਰਗ ਤੋਂ ਵੀ ਸੁੰਦਰ ਹਨ ਇਹ ਥਾਵਾਂ…ਜਿੱਥੇ ਮਿਲਦਾ ਹੈ ਰੂਹ ਨੂੰ ਸਕੂਨ
Photo: Isha Sharma (Exclusive)
Follow Us
isha-sharma
| Updated On: 27 Jun 2024 18:45 PM

ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦੇ ਹੀ ਹਰ ਆਦਮੀ ਪਹਾੜਾਂ ਤੇ ਘੁੰਮਣ ਜਾਣ ਦੀ ਪਲਾਨਿੰਗ ਕਰਨ ਚ ਲੱਗ ਜਾਂਦਾ ਹੈ। ਸਾਡੇ ਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜਿਸ ਦਾ ਹਿਲ ਸਟੇਸ਼ਨ ਤੇ ਜਾਣ ਦਾ ਮਨ ਨਹੀਂ ਕਰੇਗਾ। ਲੋਕ ਆਪਣੀ ਫੈਮਿਲੀ ਮੈਂਬਰ, ਦੋਸਤਾਂ ਜਾਂ ਪਾਰਟਨਰ ਦੇ ਨਾਲ ਅਜਿਹੀਆਂ ਥਾਵਾਂ ਤੇ ਜਾ ਕੇ ਇੰਜਆਏ ਕਰਨ ਦਾ ਸੋਚਦੇ ਹਨ। ਪਰ ਉੱਥੇ ਜਾ ਕੇ ਉਨ੍ਹਾਂ ਦੇ ਹੱਥ ਸਿਵਾਏ ਨਿਰਾਸ਼ਾ ਦੇ ਹੋਰ ਕੁਝ ਵੀ ਨਹੀਂ ਲੱਗਦਾ। ਕਿਉਂਕਿ ਪਹਾੜਾਂ ਤੇ ਪਹਿਲਾਂ ਹੀ ਇੰਨੇ ਲੋਕ ਪਹੁੰਚੇ ਹੁੰਦੇ ਹਨ ਕਿ ਮਨ ਚ ਛੁੱਟੀਆਂ ਬਿਤਾਉਣ ਨੂੰ ਲੈ ਕੇ ਜੋ ਸੁਪਨੇ ਸੰਜੋਏ ਹੁੰਦੇ ਹਨ, ਉਹ ਧਰੇ ਦੇ ਧਰੇ ਹੀ ਰਹਿ ਜਾਂਦੇ ਹਨ। ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਅੱਜ ਕੱਲ ਕੋਈ ਵੀ ਅਜਿਹੀ ਥਾਂ ਲੁੱਕੀ ਨਹੀਂ ਰਹਿ ਗਈ ਹੈ…ਜਿੱਥੇ ਇਨਸਾਨਾਂ ਦੀ ਭੀੜ ਨਾ ਵੇਖਣ ਨੂੰ ਮਿਲੇ। ਅਜਿਹੇ ਵਿੱਚ ਦਿਮਾਗ ਵਿੱਚ ਇੱਕੋ ਹੀ ਚੀਜ ਆਉਂਦੀ ਹੈ ਕਿ ਕਾਸ਼ ਕੋਈ ਅਜਿਹੀ ਥਾਂ ਮਿਲ ਜਾਵੇ, ਜੋ ਵੇਖਣ ਵਿੱਚ ਕਸ਼ਮੀਰ ਤੋਂ ਹੀ ਜਿਆਦਾ ਖੂਬਸੂਰਤ ਹੋਵੇ ਅਤੇ ਉੱਥੇ ਲੋਕ ਵੀ ਜਿਆਦਾ ਨਾ ਹੋਣ।

ਤੁਸੀਂ ਵੀ ਜੇਕਰ ਅਜਿਹਾ ਹੀ ਕੁਝ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਅਜਿਹੀ ਥਾਂ ਤੇ, ਜਿਸ ਬਾਰੇ ਹਾਲੇ ਵੀ ਬਹੁਤ ਜਿਆਦਾ ਲੋਕਾਂ ਨੂੰ ਪਤਾ ਨਹੀਂ ਹੈ। ਇਹ ਥਾਂ ਸਵਰਗ ਤੋਂ ਵੀ ਸੁੰਦਰ ਦਿਖਦੀ ਹੈ। ਕੁਦਰਤ ਨੇ ਜੀ ਭਰ ਕੇ ਇੱਥੇ ਆਪਣੀ ਖੂਬਸੂਰਤੀ ਲੁਟਾਈ ਹੈ। ਚਲੋਂ…ਸਸਪੈਂਸ ਖਤਮ ਕਰਦੇ ਹਾਂ ਤੇ ਤੁਹਾਨੂੰ ਲੈ ਚੱਲਦੇ ਹਾਂ ਉਸ ਥਾਂ ਤੇ।

ਹਿਮਾਚਲ ਦੇ ਮੰਡੀ ਜਿਲ੍ਹੇ ਵਿੱਚ Jibhi ਨਾਂ ਦੀ ਇੱਕ ਥਾਂ ਹੈ….ਜੋ ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਕਾਫੀ ਛਾਈ ਹੋਈ ਹੈ। ਕੁਝ ਸਾਲ ਪਹਿਲਾਂ ਤੱਕ Jibhi ਨੂੰ ਆਫਬੀਟ ਟਾਈਪ ਦੀ ਥਾਂ ਮੰਨਿਆ ਜਾਂਦਾ ਸੀ….ਪਰ ਜਦੋਂ ਤੋਂ ਇਹ ਥਾਂ ਵਲਾਗਰਸ ਅਤੇ ਹੋਰ ਘੁਮੱਕੜਾਂ ਦੀਆਂ ਨਜ਼ਰਾਂ ਵਿੱਚ ਆਈ ਅਤੇ ਉਨ੍ਹਾਂ ਨੇ ਇਸਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਲੋਕਾਂ ਤੱਕ ਪਹੁੰਚਾਇਆ ਤਾਂ ਉਦੋਂ ਤੋਂ ਹੀ ਇੱਥੇ ਹੁਣ ਵੱਡੀ ਗਿਣਤੀ ਵਿੱਚ ਲੋਕ ਗਰਮੀਆਂ ਦੌਰਾਨ ਪਹੁੰਚਦੇ ਹਨ। ਅਸੀਂ ਵੀ ਰੀਲਾਂ ਦੇਖਕੇ ਜੀਭੀ ਨੂੰ ਐਕਸਪਲੋਰ ਕਰਨ ਗਏ ਤਾਂ ਉੱਥੇ ਜਾ ਕੇ ਕਾਫੀ ਨਿਰਾਸ਼ਾ ਹੋਈ। ਉੱਥੇ ਵੱਡੀ ਗਿਣਤੀ ਵਿੱਚ ਟੂਰਿਸਟ ਪਹੁੰਚੇ ਹੋਏ ਸਨ।

ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਅਸੀਂ ਤਾਂ ਅਜਿਹੀ ਥਾਂ ਦੀ ਗੱਲ ਕਰ ਰਹੇ ਸੀ, ਜਿਸ ਬਾਰੇ ਜਿਆਦਾ ਲੋਕ ਨਹੀਂ ਜਾਣਦੇ ਹਨ। ਜੀ ਹਾ….ਅਸੀਂ ਹਾਲੇ ਵੀ ਆਪਣੀ ਗੱਲ ਤੇ ਟਿੱਕੇ ਹੋਏ ਹਾਂ। ਅਸੀਂ ਤੁਹਾਨੂੰ Jibhi ਨਹੀਂ…ਇਸ ਤੋਂ ਵੀ ਅੱਗੇ ਉਸੇ ਥਾਂ ਤੇ ਲੈ ਕੇ ਜਾ ਰਹੇ ਹਾਂ…ਜੋ ਭੀੜਭਾੜ ਤੋਂ ਦੂਰ ਕੁਦਰਤ ਦੀ ਗੋਦ ਵਿੱਚ ਵੱਸੀ ਹੋਈ ਹੈ।

ਜਿਵੇਂ ਕਿ ਮੈਂ ਦੱਸਿਆ ਜੀਭੀ ਜਾ ਕੇ ਇੱਕ ਵਾਰੀ ਤਾਂ ਅਸੀਂ ਕਾਫੀ ਨਿਰਾਸ਼ ਹੋ ਗਏ.. ਪਰ ਉਦੋਂ ਹੀ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਆਪਣੇ ਟ੍ਰਿਪ ਨੂੰ ਵੈਸਟ ਨਹੀਂ ਜਾਣ ਦੇਵਾਂਗੇ। ਅਸੀਂ ਆਪਣੀ ਇਸ ਟ੍ਰਿਪ ਨੂੰ ਹੋਰ ਵੀ ਜ਼ਿਆਦਾ ਇਨਟ੍ਰਰਸਟਿੰਗ ਬਣਾਉਣ ਦਾ ਫੈਸਲਾ ਲੈ ਲਿਆ। ਅਸੀਂ ਤੁਰੰਤ ਉਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਅਜਿਹੀ ਥਾਂ ਬਾਰੇ ਪੁੱਛਿਆ ਜਿਸ ਬਾਰੇ ਜਿਆਦਾ ਲੋਕ ਨਾ ਜਾਣਦੇ ਹੋਣ। ਉਨ੍ਹਾਂ ਨਾਲ ਗੱਲ ਕਰਕੇ ਸਾਨੂੰ ਅਜਿਹੀ ਥਾਂ ਬਾਰੇ ਪਤਾ ਚੱਲਿਆ, ਜਿਸਨੂੰ ਅਸੀਂ ਕਸ਼ਮੀਰ ਵਾਂਗ ਹੀ ਧਰਤੀ ਦਾ ਸਵਰਗ ਕਹੀਏ ਤਾਂ ਗਲਤ ਨਹੀਂ ਹੋਵੇਗਾ। ਇਹ ਥਾਂ ਜੀਭੀ ਤੋਂ ਜਿਆਦਾ ਦੂਰ ਵੀ ਨਹੀਂ ਹੈ।

ਜਾਣੋ ਹਿਮਾਚਲ ਦੇ ਇਸ ਸਵਰਗ ਬਾਰੇ

ਚਲੋਂ ਹੁਣ ਇਸ ਥਾਂ ਬਾਰੇ ਪੈਦਾ ਹੋਏ ਸਸਪੈਂਸ ਨੂੰ ਖਤਮ ਕਰਦੇ ਹਾਂ ਤੇ ਦੱਸਦੇ ਹਾਂ ਇਸਦਾ ਨਾਂ….ਇਸ ਥਾਂ ਨੂੰ ਖੰਡਰਾਗੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਕਿਵੇਂ ਪਹੁੰਚਣਾ ਹੈ ਅਤੇ ਕਿੱਥੇ ਸਟੇਅ ਕਰਨਾ ਹੈ। ਹਰ ਚੀਜ ਦਾ ਜਾਣਕਾਰੀ ਤੁਹਾਨੂੰ ਦੇਵਾਂਗੇ। ਇਸ ਥਾਂ ਤੇ ਪਹੁੰਚਣ ਲਈ ਸਿਰਫ ਆਪਣੀ ਜਾਂ ਕਿਰਾਏ ਦੀ ਕਾਰ ਹੀ ਸਭ ਤੋਂ ਸਹੀ ਟ੍ਰਾਂਸਪੋਰਟ ਦਾ ਸਾਧਨ ਹੈ। ਬੱਸ ਤੁਹਾਨੂੰ Aut Tunnel ਤੱਕ ਛੱਡੇਗੀ । ਟੱਨਲ ਤੋਂ ਤੁਹਾਨੂੰ ਕੈਬ ਮਿਲੇਗੀ ਜੋ ਤਕਰੀਬਨ 2000 ਰੁਪਏ ਵਿੱਚ Tandi ਛੱਡੇਗੀ। ਟਾਂਡੀ ਇਕ ਛੋਟਾ ਜਿਹਾ ਪਿੰਡ ਹੈ ਜੋ ਜੀਭੀ ਤੋਂ 8 ਕਿਮੀ ਦੀ ਦੂਰੀ ਤੇ ਸਥਿਤ ਹੈ। ਉੱਥੇ ਤੁਹਾਨੂੰ ਕਾਫੀ ਲਿਮਿਟੇਡ ਪਰ ਬਹੁਤ ਹੀ ਖੂਬਸੂਰਤ ਕੋਟੇਜ, ਟ੍ਰੀ ਹਾਊਸ ਅਤੇ ਕੈਫੇ ਮਿਲਣਗੇ। ਇੱਥੇ ਤੁਸੀਂ ਇਕ ਤੋਂ ਦੋ ਦਿਨ ਬਿਤਾ ਸਕਦੇ ਹੋ। ਇਸ ਛੋਟੇ ਜਿਹਾ ਖੂਬਸੂਰਤ ਪਿੰਡ ਵਿੱਚ ਜਦੋਂ ਤੁਸੀਂ ਘੁੰਮਣ ਨਿਕਲੋਗੇ ਤਾਂ ਇਸਦੀ ਖੂਬਸੂਰਤੀ ਵੇਖ ਕੇ ਹੈਰਾਨ ਰਹਿ ਜਾਵੋਗੇ। ਲੋਕਲ ਢਾਬੇ ਵਿੱਚ ਖਾਣਾ ਖਾਓ। ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰੋ।

ਟਾਂਡੀ ਤੋਂ ਕੈਬ ਰਾਹੀਂ ਪਹੁੰਚੋਂ ਸੋਂਝਾ

ਅਗਲੇ ਦਿਨ ਨਾਸ਼ਤਾ ਕਰਕੇ ਟਾਂਡੀ ਦੇ ਨਾਲ ਲੱਗਦੇ ਇੱਕ ਹੋਰ ਖੂਬਸੂਰਤ ਪਿੰਡ Sojha ਵੀ ਜਾਓ। 500 ਤੋਂ 800 ਦੇ ਕਿਰਾਏ ਤੇ ਤੁਹਾਨੂੰ ਟੈਕਸੀ ਮਿਲ ਜਾਵੇਗੀ। ਸੋਝਾ ਜਾਣ ਦੇ ਰਾਸਤੇ ਵਿੱਚ ਤੁਸੀਂ ਜੀਭੀ ਦਾ Mini Thiland ਅਤੇ ਵਾਟਰਫਾਲ ਹੀ ਘੁੰਮ ਸਕਦੇ ਹੋ। ਸੋਝਾ ਵਿੱਚ ਇਕ ਕੋਟੇਜ ਲੈ ਕੇ ਕੁਝ ਦੇਰ ਅਰਾਮ ਕਰੋ ਤੇ ਫਰੈੱਸ਼ ਹੋਣ ਤੋਂ ਬਾਅਦ ਅੱਧੇ ਘੰਟੇ ਦੀ ਦੂਰੀ ਤੇ ਸਥਿਤ PWD ਦੇ ਰੈਸਟ ਹਾਊਸ ਜਾ ਕੇ ਉੱਥੇ ਦੇ ਲਜੀਜ਼ ਖਾਣੇ ਦਾ ਆਨੰਦ ਮਾਣੋਂ ਤੇ ਨਿਕਲ ਜਾਓ ਪਿੰਡ ਦੀ ਸੈਰ ਤੇ। ਸੋਝਾ ਇੰਨਾ ਜਿਆਦਾ ਖੂਬਸੂਰਤ ਹੈ ਕਿ ਤੁਹਾਡਾ ਇੱਥੋਂ ਜਾਣ ਤੋਂ ਦਿਲ ਹੀ ਨਹੀਂ ਕਰੇਗਾ। ਸੋਝਾ ਸੰਮੁਦਰ ਤੱਲ ਦੀ ਉਚਾਈ ਤੋਂ 9000 ਫੀਟ ਉੱਤੇ ਸਥਿਤ ਹੈ। ਲੋਕਲ ਲੋਕਾਂ ਨਾਲ ਗੱਲਬਾਤ ਕਰੋ। ਰਾਤ ਦੇ ਖਾਣੇ ਲਈ ਵੀ ਤੁਸੀਂ ਇੱਥੋ ਦੇ ਹੀ ਕਿਸੇ ਕੈਫੇ ਜਾਂ ਲੋਕਲ ਢਾਬੇ ਵਿੱਚ ਜਾ ਸਕਦੇ ਹੋ।

Jalori Pass ਦੀ ਖੂਬਸੂਰਤੀ ਵੀ ਕਰੋ ਇਨਜੌਏ

ਅਗਲੇ ਦਿਨ ਚੈੱਕਆਉਟ ਕਰੋ ਅਤੇ ਕੈਬ ਬੁੱਕ ਕਰੋ। ਕੈਬ ਡਰਾਈਵਰ ਤੁਹਾਡੇ ਤੋਂ 2000 ਰੁਪਏ ਲਵੇਗਾ ਅਤੇ ਪੂਰਾ ਦਿਨ ਤੁਹਾਡੇ ਨਾਲ ਰਹੇਗਾ। ਤੁਹਾਨੂੰ ਉੱਥੋਂ ਦੀਆਂ ਖੂਬਸੂਰਤ ਥਾਵਾਂ ਦੀ ਸੈਰ ਵੀ ਕਰਵਾਏਗਾ ਅਤੇ ਉਨ੍ਹਾਂ ਬਾਰੇ ਡਿਟੇਲ ਨਾਲ ਜਾਣਕਾਰੀ ਵੀ ਦੇਵੇਗਾ। ਸੋਝਾ ਤੋਂ ਤੁਸੀਂ Jalori Pass ਜਾਓ। ਉੱਥੇ ਦੋ ਟਰੈੱਕ ਹਨ। ਇਕ ਤਾਂ ਸੇਰੋਲਸਰ ਝੀਲ ਅਤੇ ਦੂਜਾ ਹੈ 360 ਟਰੈਕ। ਤੁਸੀਂ ਸ਼ੁਰੂਆਤ ਸੇਰੋਲਸਰ ਝੀਲ ਤੋਂ ਕਰੋ ਪਰ ਇਹ ਧਿਆਨ ਰਹੇ ਕਿ ਤੁਸੀਂ ਟਰੈਕ ਸਵੇਰੇ 8 ਵਜੇ ਹੀ ਸ਼ੁਰੂ ਕਰ ਦਿਓ ਕਿਉਂਕਿ ਟਰੈਕ 5 ਕਿਮੀ ਲੰਬਾ ਹੈ। ਲੇਕ ਘੁੰਮ ਕੇ ਫੋਟੋਆਂ ਖਿੱਚ ਕੇ ਹੁਣ ਪਹੁੰਚ ਜਾਓ 360। ਇਹ ਟਰੈਕ ਬਹੁਤ ਹੀ ਖੂਬਸੂਰਤ ਹੈ।

ਧਰਤੀ ਦੇ ਸਵਰਗ ਵਾਂਗ ਹੀ ਹੈ ਖੰਡਰਾਗੀ

ਇਨ੍ਹਾਂ ਤੋਂ ਬਾਅਦ ਤੁਸੀਂ ਇਕ ਹੋਰ ਖੂਬਸੂਰਤ ਪਿੰਡ ਖੰਡਰਾਗੀ ਜਾਓ…ਇਹ ਵੀ ਜੀਭੀ ਤੋਂ 8 ਕਿਮੀ ਦੀ ਦੂਰੀ ਤੇ ਸਥਿਤ ਹੈ। ਉੱਥੇ ਇਕ ਹੋਮ ਸਟੇਅ ਬੁੱਕ ਕਰੋ। ਰੈਸਟ ਕਰਕੇ ਦੂਜੇ ਦਿਨ ਸ਼੍ਰਿੰਗੀ ਰਿਸ਼ੀ ਮੰਦਿਰ ਅਤੇ ਚੇਹਨੀ ਕੋਠੀ ਵੀਜ਼ਿਟ ਕਰੋ। ਉਸ ਤੋਂ ਬਾਅਦ ਇਕ ਦਿਨ ਸਿਰਫ਼ ਇਸ ਖੂਬਸੂਰਤ ਹੋਮਸਟਅ ਦਾ ਲੁਤਫ ਉਠਾਓ ਅਤੇ ਲੋਕਲ ਚੀਜ਼ਾਂ ਜਿਵੇਂ ਕਿ ਝਰਨੇ, ਨਦੀਆਂ, ਪਹਾੜ ਦੇਖੋ। ਇਸ ਤਰ੍ਹਾਂ ਤੁਹਾਡਾ ਟ੍ਰਿਪ ਕਾਫੀ ਮਜ਼ੇਦਾਰ ਅਤੇ ਸਕੂਨ ਭਰਿਆ ਬਣ ਜਾਵੇਗਾ। ਵਾਪਿਸ ਆਉਣ ਲਈ ਵੀ ਤੁਹਾਨੂੰ ਹੋਮਸਟੇਅ ਤੋਂ ਸਿੱਧਾ ਓਟ ਟੱਨਲ ਤੱਕ ਦੀ ਕੈਬ ਬੁੱਕ ਕਰਨੀ ਪਵੇਗੀ। ਜੋ ਤੁਹਾਨੂੰ 3-5 ਘੰਟਿਆਂ ਵਿੱਚ ਔਟ ਟਨਲ ਛੱਡ ਦੇਵੇਗੀ। ਇਸ ਰਾਹ ਤੇ ਤੁਹਾਨੂੰ ਅਕਸਰ ਟ੍ਰੈਫਿਕ ਜਾਮ ਮਿਲੇਗਾ, ਇਸ ਲਈ ਖੰਡਰਾਗੀ ਤੋਂ 5 ਘੰਟੇ ਪਹਿਲਾਂ ਹੀ ਨਿਕਲਣਾ ਸਹੀ ਹੋਵੇਗਾ। ਕੈਬ ਤੁਹਾਨੂੰ ਗੇਟਵੇਅ ਹੋਟਲ ਕੋਲ੍ਹ ਛੱਡ ਦਵੇਗੀ ਜਿੱਥੇ ਤੁਸੀਂ ਰਿਵਰ ਸਾਇਡ ਹੋਟਲ ਵਿੱਚ ਖਾਣਾ ਖਾ ਸਕਦੇ ਹੋ ਅਤੇ ਇੱਥੇ ਬਹਿ ਬੱਸ ਦਾ ਇਤਜ਼ਾਰ ਕਰ ਸਕਦੇ ਹੋ।

ਇਸ ਪੂਰੀ ਜਰਨੀ ਵਿੱਚ ਜੋ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਉਹ ਸੀ ਲੋਕਲ ਲੋਕਾਂ ਦਾ ਆਪਣੇ ਪਿੰਡ ਅਤੇ ਸ਼ਹਿਰ ਨੂੰ ਲੈ ਕੇ ਪਿਆਰ ਅਤੇ ਕੁਦਰਤ ਦੀ ਦੇਖਭਾਲ। ਉੱਥੋਂ ਦੇ ਲੋਕ ਬਾਹਰਲੇ ਲੋਕਾਂ ਨੂੰ ਉੱਥੇ ਪਾਣੀ ਦੀਆਂ ਬੋਤਲਾਂ ਤੱਕ ਇੱਧਰ-ਉੱਧਰ ਨਹੀਂ ਸੁੱਟਣ ਦਿੰਦੇ। ਉਨ੍ਹਾਂ ਦੇ ਇਸੇ ਅਨੁਸ਼ਾਸਨ ਕਰਕੇ ਹੀ ਤਾਂ ਹੀ ਹਾਲੇ ਤੱਕ ਇਨ੍ਹਾਂ ਥਾਵਾਂ ਦੀ ਕੁਦਰਤੀ ਖੂਬਸੂਰਤੀ ਬਰਕਰਾਰ ਹੈ। ਹਾਲਾਂਕਿ ਪਹਾੜਾਂ ਦੀਆਂ ਜਿਆਦਾਤਰ ਥਾਵਾਂ ਇਨ੍ਹੀਂ ਦਿਨੀ ਪ੍ਰਦੂਸ਼ਨ ਨਾਲ ਜੂਝ ਰਹੀਆਂ ਹਨ।

(Edited By : Kusum Chopra)

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ
ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ...
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?...
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ...
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?...
ਜਲੰਧਰ ਪੱਛਮੀ 'ਚ 10 ਜੁਲਾਈ ਨੂੰ ਹੋਣਗੀਆਂ ਜ਼ਿਮਨੀ ਚੋਣਾਂ, ਰਿਟਰਨਿੰਗ ਅਫਸਰ ਨੇ ਦੱਸਿਆ ਕੀ ਹਨ ਤਿਆਰੀਆਂ?
ਜਲੰਧਰ ਪੱਛਮੀ 'ਚ 10 ਜੁਲਾਈ ਨੂੰ ਹੋਣਗੀਆਂ ਜ਼ਿਮਨੀ ਚੋਣਾਂ, ਰਿਟਰਨਿੰਗ ਅਫਸਰ ਨੇ ਦੱਸਿਆ ਕੀ ਹਨ ਤਿਆਰੀਆਂ?...
ਇਸ ਤਰ੍ਹਾਂ ਸ਼ੁਰੂ ਹੋਈ ਭਾਰਤ-ਰੂਸ ਦੋਸਤੀ, ਤਸਵੀਰਾਂ ਤੋਂ ਸਮਝੋ
ਇਸ ਤਰ੍ਹਾਂ ਸ਼ੁਰੂ ਹੋਈ ਭਾਰਤ-ਰੂਸ ਦੋਸਤੀ, ਤਸਵੀਰਾਂ ਤੋਂ ਸਮਝੋ...
ਪੰਜਾਬ ਦੇ ਪੁੱਤਰ ਨੇ ਰਚਿਆ ਇਤਿਹਾਸ, ਕਿਉਂ ਖੁਸ਼ ਹੋਏ ਯੁਵਰਾਜ ਸਿੰਘ?
ਪੰਜਾਬ ਦੇ ਪੁੱਤਰ ਨੇ ਰਚਿਆ ਇਤਿਹਾਸ, ਕਿਉਂ ਖੁਸ਼ ਹੋਏ ਯੁਵਰਾਜ ਸਿੰਘ?...
Jammu and Kashmir: ਕੁਲਗਾਮ 'ਚ ਅੱਤਵਾਦ 'ਤੇ ਜ਼ਬਰਦਸਤ ਹਮਲਾ... ਮੁਕਾਬਲੇ 'ਚ ਮਾਰੇ ਗਏ 8 ਅੱਤਵਾਦੀ
Jammu and Kashmir: ਕੁਲਗਾਮ 'ਚ ਅੱਤਵਾਦ 'ਤੇ ਜ਼ਬਰਦਸਤ ਹਮਲਾ... ਮੁਕਾਬਲੇ 'ਚ ਮਾਰੇ ਗਏ 8 ਅੱਤਵਾਦੀ...
ਸੰਦੀਪ ਥਾਪਰ ਗੋਰਾ ਤੇ ਹਮਲੇ ਦੌਰਾਨ ਸਾਈਡ 'ਤੇ ਖੜ੍ਹੇ ਗੰਨਮੈਨ ਨੂੰ ਕੀਤਾ ਮੁਅੱਤਲ
ਸੰਦੀਪ ਥਾਪਰ ਗੋਰਾ ਤੇ ਹਮਲੇ ਦੌਰਾਨ ਸਾਈਡ 'ਤੇ ਖੜ੍ਹੇ ਗੰਨਮੈਨ ਨੂੰ ਕੀਤਾ ਮੁਅੱਤਲ...
ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ
ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ...
ਪੰਜਾਬ ਦੇ ਸ਼ਹੀਦ ਅਗਨੀਵੀਰ 'ਤੇ ਰਾਹੁਲ ਗਾਂਧੀ ਦਾ ਦਾਅਵਾ ਗਲਤ, ਸ਼ਹੀਦ ਦੇ ਪਿਤਾ ਨੇ ਦੱਸਿਆ ਸਾਰਾ ਸੱਚ
ਪੰਜਾਬ ਦੇ ਸ਼ਹੀਦ ਅਗਨੀਵੀਰ 'ਤੇ ਰਾਹੁਲ ਗਾਂਧੀ ਦਾ ਦਾਅਵਾ ਗਲਤ, ਸ਼ਹੀਦ ਦੇ ਪਿਤਾ ਨੇ ਦੱਸਿਆ ਸਾਰਾ ਸੱਚ...
ਹਾਦਸਾ ਸੀ ਤਾਂ ਸੇਵਾਦਾਰ ਰੁਕੇ ਕਿਊਂ ਨਹੀਂ? ਹਾਥਰਸ ਹਾਦਸੇ 'ਤੇ ਸੀਐਮ ਯੋਗੀ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ
ਹਾਦਸਾ ਸੀ ਤਾਂ ਸੇਵਾਦਾਰ ਰੁਕੇ ਕਿਊਂ ਨਹੀਂ? ਹਾਥਰਸ ਹਾਦਸੇ 'ਤੇ ਸੀਐਮ ਯੋਗੀ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ...
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ...
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ...