AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦੇਸ਼ ਦੇ ਸਭ ਤੋਂ ਅਮੀਰ ਵਿਧਾਇਕਾਂ ‘ਚ ਨਾਮ, ਫਿਰ ਮੁੰਬਈ ਦੀਆਂ ਸੜਕਾਂ ‘ਤੇ ਭੀਖ ਮੰਗਦੇ ਕਿਉਂ ਨਜ਼ਰ ਆਏ ਪਰਾਗ ਸ਼ਾਹ?

Parag Shah: ਮਹਾਰਾਸ਼ਟਰ ਦੇ ਵਿਧਾਇਕ ਪਰਾਗ ਸ਼ਾਹ ਨੇ ਇੱਕ ਦਿਨ ਭਿਖਾਰੀ ਬਣ ਕੇ ਬਿਤਾਇਆ। ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਉਨ੍ਹਾਂ ਨੇ ਇਹ ਤਜਰਬਾ ਕੀਤਾ। ਸੜਕਾਂ ਤੇ ਉਨ੍ਹਾਂ ਨੂੰ ਲੋਕਾਂ ਦੀ ਹਮਦਰਦੀ, ਅਣਦੇਖੀ ਅਤੇ ਉਦਾਸੀਨਤਾ ਦਾ ਸਾਹਮਣਾ ਕਰਨਾ ਪਿਆ।

ਦੇਸ਼ ਦੇ ਸਭ ਤੋਂ ਅਮੀਰ ਵਿਧਾਇਕਾਂ 'ਚ ਨਾਮ, ਫਿਰ ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੇ ਕਿਉਂ ਨਜ਼ਰ ਆਏ ਪਰਾਗ ਸ਼ਾਹ?
ਕਰੋੜਾਂ ਦੇ ਮਾਲਕ ਨੇ ਮੰਗੀ ਭੀਖ!
tv9-punjabi
| Updated On: 14 Sep 2026 17:55 PM IST
Share

ਇੱਕ ਫਿਲਮ ਆਈ ਸੀ ਨਾ ਨਾਇਕ, ਜਿਸ ਵਿੱਚ ਅਨਿਲ ਕਪੂਰ ਇੱਕ ਦਿਨ ਲਈ ਮੁੱਖ ਮੰਤਰੀ ਬਣਦੇ ਹਨ। ਇਸ ਦੌਰਾਨ ਉਨ੍ਹਾਂ ਦੇ ਸਾਹਮਣੇ ਸਿਸਟਮ ਦੀ ਅਸਲੀਅਤ ਆ ਜਾਂਦੀ ਹੈ। ਉਹ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਬਹੁਤ ਨੇੜਿਓਂ ਦੇਖਦੇ ਹਨ। ਇਹ ਤਾਂ ਰੀਲ ਲਾਈਫ ਵਿੱਚ ਇੱਕ ਦਿਨ ਦੇ ਮੁੱਖ ਮੰਤਰੀ ਦੀ ਗੱਲ ਸੀ, ਪਰ ਕੀ ਤੁਸੀਂ ਕਦੇ ਇੱਕ ਦਿਨ ਦੇ ਭਿਖਾਰੀ ਬਾਰੇ ਸੁਣਿਆ ਜਾਂ ਦੇਖਿਆ ਹੈ? ਉਹ ਵੀ ਰੀਲ ਨਹੀਂ, ਸਗੋਂ ਰੀਅਲ ਲਾਈਫ ਵਿੱਚ। ਯਕੀਨਨ ਤੁਹਾਡਾ ਜਵਾਬ ਨਾ ਹੋਵੇਗਾ। ਤਾਂ ਚੱਲੋ, ਤੁਹਾਨੂੰ ਅਜਿਹੀ ਹੀ ਇੱਕ ਕਹਾਣੀ ਦੱਸਦੇ ਹਾਂ, ਜੋ ਭਾਵੁਕ ਵੀ ਹੈ ਅਤੇ ਜਿਸ ਵਿੱਚ ਸਮਾਜ ਦੀ ਸੱਚਾਈ ਵੀ ਨਜ਼ਰ ਆਉਂਦੀ ਹੈ। ਇਸ ਕਹਾਣੀ ਵਿੱਚ ਉਹ ਸਭ ਕੁਝ ਹੈ, ਜਿਸ ਨਾਲ ਅਸੀਂ ਅਤੇ ਤੁਸੀਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਰੂਬਰੂ ਹੁੰਦੇ ਹਾਂ।

ਮਹਾਰਾਸ਼ਟਰ ਦੇ ਇੱਕ ਵਿਧਾਇਕ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸੜਕਾਂ ਤੇ ਭੀਖ ਮੰਗਦੇ ਨਜ਼ਰ ਆ ਰਹੇ ਹਨ। ਇਨ੍ਹਾਂ ਦਾ ਨਾਮ ਪਰਾਗ ਸ਼ਾਹ ਹੈ, ਜੋ ਦੇਸ਼ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ। ਤਾਂ ਫਿਰ ਆਖਿਰ ਕੀ ਵਜ੍ਹਾ ਹੈ ਕਿ ਉਹ ਸੜਕਾਂ ਤੇ ਫਟੇ ਹਾਲ ਹਾਲਤ ਵਿੱਚ ਭੀਖ ਮੰਗਦੇ ਅਤੇ ਝਾੜੂ ਲਗਾਉਂਦੇ ਨਜ਼ਰ ਆ ਰਹੇ ਹਨ?

ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਪਰਾਗ ਸ਼ਾਹ

ਘਾਟਕੋਪਰ ਦੇ ਵਿਧਾਇਕ ਪਰਾਗ ਸ਼ਾਹ ਮੁੰਬਈ ਦੇ ਇੱਕ ਮਸ਼ਹੂਰ ਅਤੇ ਅਮੀਰ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ। 5,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਇਸ ਵਿਧਾਇਕ ਨੇ ਹਾਲ ਹੀ ਵਿੱਚ ਇੱਕ ਅਨੋਖਾ ਤਜਰਬਾ ਕੀਤਾ। ਆਪਣੇ ਗੁਰੂ ਦੇ ਹੁਕਮ ਮੁਤਾਬਕ ਉਨ੍ਹਾਂ ਨੇ ਭਿਖਾਰੀ ਦਾ ਭੇਸ ਧਾਰ ਕੇ ਘਾਟਕੋਪਰ ਦੀਆਂ ਸੜਕਾਂ ਤੇ ਪੂਰਾ ਦਿਨ ਬਿਤਾਇਆ।

ਪਰਾਗ ਸ਼ਾਹ ਨੇ ਬਦਲਿਆ ਆਪਣਾ ਹੂਲੀਆ

ਇਹ ਘਟਨਾ ਮਹਿਜ਼ ਇੱਕ ਸਿਆਸੀ ਹਥਕੰਡਾ ਨਹੀਂ ਸੀ, ਸਗੋਂ ਗੁਰੂ ਦੀਆਂ ਸਿੱਖਿਆਵਾਂ ਮੁਤਾਬਕ ਆਤਮਿਕ ਅਨੁਭਵ ਹਾਸਲ ਕਰਨ ਦੀ ਇੱਕ ਕੋਸ਼ਿਸ਼ ਸੀ। ਪਰਾਗ ਸ਼ਾਹ ਨੇ ਸਧਾਰਨ ਕੱਪੜੇ ਪਾਏ, ਆਪਣਾ ਚਿਹਰਾ ਅਤੇ ਹੂਲੀਆ ਬਦਲਿਆ ਅਤੇ ਆਪਣੇ ਹਲਕੇ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਤੇ ਭਿਖਾਰੀ ਬਣ ਕੇ ਘੁੰਮਣ ਲੱਗੇ। ਉਸ ਦਿਨ ਉਨ੍ਹਾਂ ਨੇ ਆਪਣੇ ਹਲਕੇ ਨੂੰ ਆਮ ਲੋਕਾਂ ਦੀ ਨਜ਼ਰ ਤੋਂ ਦੇਖਿਆ। ਉਨ੍ਹਾਂ ਨੂੰ ਲੋਕਾਂ ਦੀਆਂ ਪ੍ਰਤੀਕਿਰਿਆਵਾਂ, ਹਮਦਰਦੀ, ਅਣਦੇਖੀ, ਮਦਦ ਅਤੇ ਕਈ ਵਾਰ ਉਦਾਸੀਨਤਾ ਦਾ ਸਿੱਧਾ ਤਜਰਬਾ ਹੋਇਆ।

ਹਮਦਰਦੀ, ਅਣਦੇਖੀ ਅਤੇ ਉਦਾਸੀਨਤਾ ਦਾ ਤਜਰਬਾ

ਘਾਟਕੋਪਰ ਵਰਗੇ ਭੀੜ-ਭੜੱਕੇ ਵਾਲੇ ਅਤੇ ਰੁਝੇ ਹੋਏ ਇਲਾਕੇ ਵਿੱਚ ਭਿਖਾਰੀ ਬਣ ਕੇ ਇੱਕ ਦਿਨ ਬਿਤਾਉਣਾ ਆਸਾਨ ਨਹੀਂ ਸੀ। ਕਈ ਲੋਕ ਉਨ੍ਹਾਂ ਦੇ ਕੋਲੋਂ ਲੰਘ ਗਏ, ਕੁਝ ਨੇ ਥੋੜ੍ਹੀ ਮਦਦ ਕੀਤੀ, ਜਦਕਿ ਕੁਝ ਨੇ ਨਕਾਰਾਤਮਕ ਪ੍ਰਤੀਕਿਰਿਆ ਦਿੱਤੀ। ਇਸ ਤਜਰਬੇ ਨੇ ਵਿਧਾਇਕ ਨੂੰ ਆਮ ਨਾਗਰਿਕਾਂ ਦੀ ਰੋਜ਼ਾਨਾ ਦੀਆਂ ਮੁਸ਼ਕਲਾਂ ਦਾ ਸਿੱਧਾ ਅਨੁਭਵ ਕਰਵਾਇਆ। ਇਸ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਨਹੀਂ ਪਛਾਣਿਆ ਕਿ ਉਹ ਵਿਧਾਇਕ ਹਨ।

ਵੀਡੀਓ ਵਿੱਚ ਦਿਖੀ ਅਸਲੀਅਤ

ਪਰਾਗ ਸ਼ਾਹ ਦੇ ਇਸ ਕਦਮ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਕਰੋੜਾਂ ਰੁਪਏ ਦੇ ਮਾਲਕ ਹੋਣ ਦੇ ਬਾਵਜੂਦ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਜਿਹੇ ਮੁਸ਼ਕਲ ਤਜਰਬੇ ਵਿੱਚੋਂ ਲੰਘਣਾ ਵਾਕਈ ਕਾਬਿਲ-ਏ-ਤਾਰੀਫ਼ ਹੈ। ਇਸ ਪ੍ਰਯੋਗ ਰਾਹੀਂ ਉਨ੍ਹਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦਾ ਮੌਕਾ ਮਿਲਿਆ। ਵਿਧਾਇਕ ਪਰਾਗ ਸ਼ਾਹ ਨੇ ਵੀਡੀਓ ਵਿੱਚ ਇਸ ਘਟਨਾ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਹੈ।

ਘਾਟਕੋਪਰ ਦੀਆਂ ਗਲੀਆਂ ਵਿੱਚ ਭਿਖਾਰੀ ਬਣ ਕੇ ਘੁੰਮਣ ਵਾਲੇ ਵਿਧਾਇਕ ਹੁਣ ਆਪਣੀ ਆਮ ਭੂਮਿਕਾ ਵਿੱਚ ਵਾਪਸ ਆ ਗਏ ਹਨ, ਪਰ ਉਸ ਇੱਕ ਦਿਨ ਦਾ ਤਜਰਬਾ ਉਨ੍ਹਾਂ ਅਤੇ ਉਨ੍ਹਾਂ ਦੇ ਵੋਟਰਾਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗਾ। ਇਹ ਅਜਿਹਾ ਤਜਰਬਾ ਸੀ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

Source:TV9Hindi.com

Follow Us