AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਹਿੰਗਾਈ ਦਾ ਨਵਾਂ ਝਟਕਾ! ਆਲੂ-ਪਿਆਜ਼ ਤੇ ਚੀਨੀ ਦੀਆਂ ਕੀਮਤਾਂ ਨੇ ਵਧਾਇਆ ਦਬਾਅ, ਅਗਸਤ ‘ਚ ਰਿਟੇਲ ਮਹਿੰਗਾਈ 4.8% ‘ਤੇ ਪਹੁੰਚੀ

Retail Inflation: ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਮਹਿੰਗਾਈ ਦਰ ਵਧਣ ਦਾ ਕਾਰਨ ਬਣੀਆਂ ਹਨ। ਖੁਰਾਕ ਮਹਿੰਗਾਈ ਦਰ ਜੁਲਾਈ ਦੇ 5.52% ਤੋਂ ਵਧ ਕੇ ਅਗਸਤ ਵਿੱਚ 5.95% ਹੋ ਗਈ। ਇਸ ਦੌਰਾਨ ਪੇਂਡੂ ਖੁਰਾਕ ਮਹਿੰਗਾਈ ਦਰ 5.64% ਅਤੇ ਸ਼ਹਿਰੀ ਖੁਰਾਕ ਮਹਿੰਗਾਈ ਦਰ 6.13% ਰਹੀ।

ਮਹਿੰਗਾਈ ਦਾ ਨਵਾਂ ਝਟਕਾ! ਆਲੂ-ਪਿਆਜ਼ ਤੇ ਚੀਨੀ ਦੀਆਂ ਕੀਮਤਾਂ ਨੇ ਵਧਾਇਆ ਦਬਾਅ, ਅਗਸਤ 'ਚ ਰਿਟੇਲ ਮਹਿੰਗਾਈ 4.8% 'ਤੇ ਪਹੁੰਚੀ
ਅਗਸਤ ’ਚ ਮਹਿੰਗਾਈ ਨੇ ਦਿੱਤਾ ਝਟਕਾ
tv9-punjabi
| Updated On: 14 Sep 2026 18:41 PM IST
Share

ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਅਗਸਤ ਵਿੱਚ ਭਾਰਤ ਦੀ ਰਿਟੇਲ ਮਹਿੰਗਾਈ ਦਰ ਜੁਲਾਈ ਦੇ 4.45 ਫੀਸਦੀ ਤੋਂ ਵਧ ਕੇ 4.82 ਫੀਸਦੀ ਹੋ ਗਈ ਹੈ। ਇਸ ਦਾ ਕਾਰਨ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਅਤੇ Consumer Basket (ਖਪਤਕਾਰ ਟੋਕਰੀ) ਦੇ ਹੋਰ ਅਹਿਮ ਕੰਪੋਨੈਂਟਸ ਵੱਲੋਂ ਅਰਥਵਿਵਸਥਾ ਤੇ ਪਾਇਆ ਗਿਆ ਦਬਾਅ ਹੈ। ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਮਹਿੰਗਾਈ ਦਰ ਕਾਫੀ ਹੱਦ ਤੱਕ ਘੱਟ ਰਹਿਣ ਤੋਂ ਬਾਅਦ ਹੁਣ ਕੀਮਤਾਂ ਦਾ ਦਬਾਅ ਵਧਣਾ ਸ਼ੁਰੂ ਹੋ ਗਿਆ ਹੈ। ਅਰਥਸ਼ਾਸਤਰੀਆਂ ਦੇ Reuters Poll ਵਿੱਚ ਇਸ ਮਹੀਨੇ ਲਈ ਰਿਟੇਲ ਮਹਿੰਗਾਈ ਦਰ 4.80 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਵਿੱਚ ਅਨੁਮਾਨ 4.40 ਫੀਸਦੀ ਤੋਂ 5.05 ਫੀਸਦੀ ਦੇ ਵਿਚਕਾਰ ਸਨ।

ਜੁਲਾਈ ਦੇ ਇਹ ਅੰਕੜੇ ਉਸ ਸਮੇਂ ਸਾਹਮਣੇ ਆਏ ਹਨ, ਜਦੋਂ ਜੂਨ ਵਿੱਚ ਰਿਟੇਲ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ (RBI) ਦੇ 4% ਦੇ ਮੱਧ-ਅਵਧੀ ਟੀਚੇ ਤੋਂ ਉੱਪਰ ਚਲੀ ਗਈ ਸੀ। ਜੂਨ ਵਿੱਚ ਇਹ ਮਈ ਦੇ 3.93 ਫੀਸਦੀ ਤੋਂ ਵਧ ਕੇ 4.38 ਫੀਸਦੀ ਹੋ ਗਈ ਸੀ। ਅਗਸਤ ਦੀ ਮਹਿੰਗਾਈ ਦਰ ਉਸ ਸਮੇਂ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ, ਜਦੋਂ ਭਾਰਤ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਨਵੇਂ Base Year ਅਤੇ ਅਪਡੇਟ ਕੀਤੀ Consumption Basket ਦੇ ਨਾਲ ਆਪਣੀ ਸੋਧੀ ਹੋਈ CPI Series ਨੂੰ ਅਪਣਾਇਆ ਸੀ। RBI ਨੂੰ ਵਿੱਤੀ ਸਾਲ 2027 (FY27) ਲਈ Headline Retail Inflation ਦਰ ਨੂੰ 5 ਫੀਸਦੀ ਤੇ ਕਾਇਮ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਚੀਨੀ, ਪਿਆਜ਼ ਦੀਆਂ ਕੀਮਤਾਂ ਨੇ ਵਧਾਈ ਮਹਿੰਗਾਈ

ਅਗਸਤ ਵਿੱਚ ਚੀਨੀ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈਆਂ, ਜਿਸ ਦਾ ਅਸਰ ਇਸ ਮਹੀਨੇ ਦੀ ਮਹਿੰਗਾਈ ਦਰ ਤੇ ਪੈਣ ਦੀ ਸੰਭਾਵਨਾ ਹੈ। ਘਰੇਲੂ ਕੀਮਤਾਂ ਨੂੰ ਘੱਟ ਰੱਖਣ ਲਈ ਚੀਨੀ ਦੇ ਨਿਰਯਾਤ ਤੇ ਭਾਰਤ ਵੱਲੋਂ ਲਗਾਈ ਗਈ ਪਾਬੰਦੀ, ਜੋ ਮਈ ਵਿੱਚ ਸ਼ੁਰੂ ਹੋਈ ਸੀ, ਸਤੰਬਰ ਦੇ ਅੰਤ ਤੱਕ ਲਾਗੂ ਰਹੇਗੀ। ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਮਹਿੰਗਾਈ ਦਰ ਵਧਣ ਦਾ ਮੁੱਖ ਕਾਰਨ ਬਣੀਆਂ ਹੋਈਆਂ ਹਨ। ਰਿਟੇਲ ਖੁਰਾਕ ਮਹਿੰਗਾਈ ਦਰ ਜੁਲਾਈ ਦੇ 5.52 ਫੀਸਦੀ ਤੋਂ ਵਧ ਕੇ ਅਗਸਤ ਵਿੱਚ 5.95 ਫੀਸਦੀ ਹੋ ਗਈ। ਇਸ ਦੌਰਾਨ ਪੇਂਡੂ ਖੁਰਾਕ ਮਹਿੰਗਾਈ ਦਰ 5.64 ਫੀਸਦੀ ਅਤੇ ਸ਼ਹਿਰੀ ਖੁਰਾਕ ਮਹਿੰਗਾਈ ਦਰ 6.13 ਫੀਸਦੀ ਰਹੀ।

ਅਗਸਤ ਵਿੱਚ ਪਿਆਜ਼ ਦੀ ਮਹਿੰਗਾਈ ਦਰ ਜੁਲਾਈ ਦੇ 22.54 ਫੀਸਦੀ ਤੋਂ ਦੋਗੁਣੀ ਤੋਂ ਵੀ ਵੱਧ ਹੋ ਕੇ 48.27 ਫੀਸਦੀ ਹੋ ਗਈ। ਉੱਥੇ ਹੀ ਲਸਣ ਦੀ ਮਹਿੰਗਾਈ ਦਰ 35.36 ਫੀਸਦੀ ਤੋਂ ਵਧ ਕੇ 43.60 ਫੀਸਦੀ ਹੋ ਗਈ। ਹਾਲਾਂਕਿ, ਅਦਰਕ ਦੀਆਂ ਕੀਮਤਾਂ ਵਿੱਚ ਕੁਝ ਨਰਮੀ ਦੇਖਣ ਨੂੰ ਮਿਲੀ ਅਤੇ ਇਸ ਦੀ ਮਹਿੰਗਾਈ ਦਰ ਜੁਲਾਈ ਦੇ 83.57 ਫੀਸਦੀ ਤੋਂ ਘਟ ਕੇ ਅਗਸਤ ਵਿੱਚ 73.82 ਫੀਸਦੀ ਰਹਿ ਗਈ।

ਸਬਜ਼ੀਆਂ ਦੀਆਂ ਕੀਮਤਾਂ ਵਿੱਚ ਆਈ ਕਮੀ

ਦੂਜੇ ਪਾਸੇ, ਕਈ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਰਹੀ, ਜਿਸ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹੋਏ ਵਿਆਪਕ ਵਾਧੇ ਦਾ ਅਸਰ ਕੁਝ ਘੱਟ ਹੋਇਆ। ਅਗਸਤ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ 31.09 ਫੀਸਦੀ ਦੀ ਗਿਰਾਵਟ ਆਈ, ਜਦਕਿ ਜੁਲਾਈ ਵਿੱਚ ਇਹ ਗਿਰਾਵਟ 4.60 ਫੀਸਦੀ ਸੀ। ਉੱਥੇ ਹੀ ਆਲੂ ਦੀ ਮਹਿੰਗਾਈ ਦਰ -13.14 ਫੀਸਦੀ ਰਹੀ, ਜੋ ਜੁਲਾਈ ਦੇ -16.56 ਫੀਸਦੀ ਤੋਂ ਘੱਟ ਹੈ। ਭਿੰਡੀ ਦੀਆਂ ਕੀਮਤਾਂ ਵਿੱਚ 5.41 ਫੀਸਦੀ ਦੀ ਗਿਰਾਵਟ ਆਈ, ਜੋ ਜੁਲਾਈ ਵਿੱਚ ਆਈ 5.50 ਫੀਸਦੀ ਦੀ ਗਿਰਾਵਟ ਦੇ ਲਗਭਗ ਬਰਾਬਰ ਹੀ ਹੈ।

ਇਨ੍ਹਾਂ ਚੀਜ਼ਾਂ ਤੇ ਨਿਰਭਰ ਕਰੇਗੀ ਮਹਿੰਗਾਈ

ਮਹਿੰਗਾਈ ਦਾ ਰੁਝਾਨ ਦੱਖਣ-ਪੱਛਮੀ ਮੌਨਸੂਨ ਦੀ ਪ੍ਰਗਤੀ ਅਤੇ ਖੁਰਾਕ ਉਤਪਾਦਨ ਦੇ ਅਨੁਮਾਨਾਂ ਤੇ ਕਾਫੀ ਹੱਦ ਤੱਕ ਨਿਰਭਰ ਕਰੇਗਾ। ਜਿੱਥੇ ਆਮ ਮੌਨਸੂਨ ਨਾਲ ਫਸਲਾਂ ਦੀ ਪੈਦਾਵਾਰ ਬਿਹਤਰ ਹੋ ਸਕਦੀ ਹੈ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਕਾਬੂ ਵਿੱਚ ਰਹਿ ਸਕਦੀਆਂ ਹਨ, ਉੱਥੇ ਹੀ ਅਸਮਾਨ ਬਾਰਿਸ਼ ਜਾਂ ਮੌਸਮ ਵਿੱਚ ਗੜਬੜੀ ਨਾਲ ਮੁੱਖ ਖੇਤੀਬਾੜੀ ਉਤਪਾਦਾਂ ਦੀਆਂ ਕੀਮਤਾਂ ਤੇ ਦਬਾਅ ਪੈ ਸਕਦਾ ਹੈ।

ਭਾਰਤ ਲਈ ਗਲੋਬਲ ਐਨਰਜੀ ਦੀਆਂ ਕੀਮਤਾਂ ਵੀ ਇੱਕ ਵੱਡਾ ਰਿਸਕ ਬਣੀਆਂ ਹੋਈਆਂ ਹਨ, ਕਿਉਂਕਿ ਦੇਸ਼ ਇੰਪੋਰਟ ਕੀਤੇ ਕੱਚੇ ਤੇਲ ਤੇ ਨਿਰਭਰ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨਾਲ ਘਰੇਲੂ ਈਂਧਨ ਅਤੇ ਟਰਾਂਸਪੋਰਟ ਦੀ ਲਾਗਤ ਵਧ ਸਕਦੀ ਹੈ, Current Account Deficit (ਚਾਲੂ ਖਾਤਾ ਘਾਟਾ) ਵਧ ਸਕਦਾ ਹੈ ਅਤੇ ਰੁਪਏ ਤੇ ਦਬਾਅ ਪੈ ਸਕਦਾ ਹੈ। ਇਸ ਨਾਲ Imported Inflation ਵਧ ਸਕਦੀ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜੇ ਸ਼ੁਰੂਆਤੀ ਹਨ ਅਤੇ ਬਾਅਦ ਵਿੱਚ ਇਨ੍ਹਾਂ ਵਿੱਚ ਬਦਲਾਅ ਹੋ ਸਕਦਾ ਹੈ।

ਵਿੱਤੀ ਸਾਲ 2027 ਵਿੱਚ ਵਧ ਸਕਦੀ ਹੈ ਮਹਿੰਗਾਈ

ਕੱਚੇ ਤੇਲ ਦੀਆਂ ਕੀਮਤਾਂ ਅਤੇ ਸਪਲਾਈ ਨਾਲ ਜੁੜੇ ਦਬਾਅ ਵਿੱਚ ਕਮੀ ਆਉਣ ਕਾਰਨ RBI ਨੇ ਵਿੱਤੀ ਸਾਲ 2027 ਲਈ ਮਹਿੰਗਾਈ ਦਾ ਅਨੁਮਾਨ 5.1 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਦੀ ਮੌਨੇਟਰੀ ਪਾਲਿਸੀ ਕਮੇਟੀ (MPC) ਨੇ 5 ਅਗਸਤ ਨੂੰ ਹੋਈ ਬੈਠਕ ਵਿੱਚ ਵਿੱਤੀ ਸਾਲ 2027 ਲਈ ਮਹਿੰਗਾਈ ਦਾ ਅਨੁਮਾਨ ਜੂਨ ਵਿੱਚ ਲਗਾਏ ਗਏ 5.1 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ। ਇਸ ਦਾ ਕਾਰਨ ਗਲੋਬਲ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਅਤੇ ਸਪਲਾਈ ਨਾਲ ਜੁੜੇ ਦਬਾਅ ਵਿੱਚ ਕਮੀ ਆਉਣਾ ਹੈ।

ਕੇਂਦਰੀ ਬੈਂਕ ਨੇ ਤਿਮਾਹੀ ਮਹਿੰਗਾਈ ਦੇ ਅਨੁਮਾਨਾਂ ਵਿੱਚ ਵੀ ਬਦਲਾਅ ਕੀਤਾ ਹੈ। ਪਹਿਲੀ ਤਿਮਾਹੀ (Q1) ਲਈ CPI Inflation ਦਾ ਅਨੁਮਾਨ ਪਹਿਲਾਂ ਦੇ 4.2% ਤੋਂ ਘਟਾ ਕੇ 4.1% ਕਰ ਦਿੱਤਾ ਗਿਆ ਹੈ, ਜਦਕਿ ਦੂਜੀ ਤਿਮਾਹੀ (Q2) ਲਈ ਅਨੁਮਾਨ 5.1% ਤੋਂ ਘਟਾ ਕੇ 4.7% ਕਰ ਦਿੱਤਾ ਗਿਆ ਹੈ। ਤੀਜੀ ਤਿਮਾਹੀ (Q3) ਦਾ ਅਨੁਮਾਨ 5.9% ਤੇ ਬਰਕਰਾਰ ਰੱਖਿਆ ਗਿਆ ਹੈ, ਜਦਕਿ ਚੌਥੀ ਤਿਮਾਹੀ (Q4) ਲਈ ਅਨੁਮਾਨ 5.4% ਤੋਂ ਥੋੜ੍ਹਾ ਵਧਾ ਕੇ 5.5% ਕਰ ਦਿੱਤਾ ਗਿਆ ਹੈ।

RBI ਨੇ ਕਿਹਾ ਕਿ ਮਹਿੰਗਾਈ ਦੇ ਆਉਟਲੁੱਕ ਨੂੰ ਲੈ ਕੇ ਰਿਸਕ ਸੰਤੁਲਿਤ ਬਣੇ ਹੋਏ ਹਨ। ਕੇਂਦਰੀ ਬੈਂਕ ਨੂੰ ਉਮੀਦ ਹੈ ਕਿ ਨੇੜਲੇ ਭਵਿੱਖ ਵਿੱਚ Headline Inflation ਵਧੇਗੀ, ਤੀਜੀ ਤਿਮਾਹੀ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚੇਗੀ ਅਤੇ ਇਸ ਤੋਂ ਬਾਅਦ ਘਟਣੀ ਸ਼ੁਰੂ ਹੋ ਜਾਵੇਗੀ। ਕੇਂਦਰੀ ਬੈਂਕ ਨੇ ਵਿੱਤੀ ਸਾਲ 2027 ਲਈ Core Inflation ਦਾ ਅਨੁਮਾਨ ਵੀ ਪਹਿਲਾਂ ਦੇ 4.7 ਫੀਸਦੀ ਤੋਂ ਘਟਾ ਕੇ 4.3 ਫੀਸਦੀ ਕਰ ਦਿੱਤਾ ਹੈ।

Source:TV9Hindi.com

Follow Us