TV9 ਦੇ ਸੱਤਾ ਸੰਮੇਲਨ ਦਾ ਮੰਚ ਇੱਕ ਵਾਰ ਫਿਰ ਸਜ ਕੇ ਤਿਆਰ, ਭਲਕੇ ਪੰਜਾਬ ਦੀ ਸਿਆਸਤ ਦੇ ਕਈ ਦਿੱਗਜ ਹੋਣਗੇ ਸ਼ਾਮਲ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ TV9 ਨੈੱਟਵਰਕ ਵੱਲੋਂ ਭਲਕੇ ਸੱਤਾ ਸੰਮੇਲਨ-ਪੰਜਾਬ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਸਿਆਸੀ ਮੰਚ 'ਤੇ ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦੀਆ, ਰਾਜਾ ਵੜਿੰਗ, ਮਨੀਸ਼ ਤਿਵਾੜੀ, ਸਤੀਸ਼ ਪੂਨੀਆ ਅਤੇ ਰਵਨੀਤ ਬਿੱਟੂ ਸਮੇਤ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਦਿੱਗਜ ਆਗੂ ਸ਼ਾਮਲ ਹੋ ਕੇ ਆਪਣੀ ਚੋਣ ਰਣਨੀਤੀ ਸਾਂਝੀ ਕਰਨਗੇ।
ਪੰਜਾਬ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਆਪਣੇ-ਆਪਣੇ ਸਮੀਕਰਨ ਬਿਠਾਉਣ ਅਤੇ ਚੋਣ ਰਣਨੀਤੀ ਘੜਨ ਵਿੱਚ ਜੁਟ ਗਈਆਂ ਹਨ। ਸੂਬੇ ਵਿੱਚ ਤੇਜ਼ੀ ਨਾਲ ਬਣ ਰਹੇ ਇਸ ਚੋਣ ਮਾਹੌਲ ਦੇ ਵਿਚਕਾਰ ਟੀਵੀ9 (TV9) ਨੈੱਟਵਰਕ ਵੱਲੋਂ ਸਿਆਸੀ ਵਿਚਾਰਾਂ ਦਾ ਆਪਣਾ ਚਰਚਿਤ ਮੰਚ ਸੱਤਾ ਸੰਮੇਲਨ-ਪੰਜਾਬ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੰਚ ਰਾਹੀਂ ਪੰਜਾਬ ਦੀ ਸਿਆਸੀ ਨਬਜ਼ ਨੂੰ ਟੋਹਣ ਅਤੇ ਸੂਬੇ ਦੇ ਦਿੱਗਜ ਆਗੂਆਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਿਹੜੇ-ਕਿਹੜੇ ਅਹਿਮ ਮੁੱਦੇ ਭਾਰੂ ਰਹਿਣਗੇ।
ਭਲਕੇ ਵੀਰਵਾਰ ਨੂੰ ਸਜਣ ਵਾਲੇ ਸੱਤਾ ਸੰਮੇਲਨ-ਪੰਜਾਬ ਦੇ ਮੰਚ ‘ਤੇ ਸੂਬੇ ਦੀ ਰਾਜਨੀਤੀ ਦੇ ਕਈ ਵੱਡੇ ਚਿਹਰੇ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿੱਚ ਸੱਤਾਧਾਰੀ ਆਮ आदमी ਪਾਰਟੀ (AAP) ਤੋਂ ਇਲਾਵਾ ਮੁੱਖ ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਮੰਚ ਦਾ ਮੁੱਖ ਚਿਹਰਾ
ਟੀਵੀ9 ਨੈੱਟਵਰਕ ਦੇ ਵੇਰਵਿਆਂ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਇਸ ਸਿਆਸੀ ਮੰਚ ਦਾ ਸਭ ਤੋਂ ਅਹਿਮ ਚਿਹਰਾ ਹੋਣਗੇ। ਮੁੱਖ ਮੰਤਰੀ ਮਾਨ ਤੋਂ ਇਲਾਵਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਵਿੱਚ AAP ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਇਸ ਮੰਚ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਤੋਂ ਇਲਾਵਾ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਪੋ-ਆਪਣੀ ਪਾਰਟੀ ਦੀ ਚੋਣ ਰਣਨੀਤੀ ਬਾਰੇ ਚਰਚਾ ਕਰਨਗੇ।
ਪ੍ਰੋਗਰਾਮ ਦਾ ਪੂਰਾ ਵੇਰਵਾ ਅਤੇ ਅਹਿਮ ਸੈਸ਼ਨ
ਸ਼ੁਰੂਆਤੀ ਸੈਸ਼ਨ ਅਤੇ ‘ਅਨੇਕਤਾ ਵਿੱਚ ਏਕਤਾ’: ਪ੍ਰੋਗਰਾਮ ਦੀ ਸ਼ੁਰੂਆਤ ਭਲਕੇ ਵੀਰਵਾਰ ਸਵੇਰੇ 10:30 ਵਜੇ ਪੰਜਾਬ ਦੇ AAP ਇੰਚਾਰਜ ਮਨੀਸ਼ ਸਿਸੋਦੀਆ ਦੇ ਸੈਸ਼ਨ ਨਾਲ ਹੋਵੇਗੀ। ਇਸ ਤੋਂ ਬਾਅਦ ਅਨੇਕਤਾ ਵਿੱਚ ਏਕਤਾ ਨਾਮਕ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਸ਼ਾਮਲ ਹੋਣਗੇ।
ਕਾਂਗਰਸ ਦਾ ਰਾਜਾ ਕੌਣ?: ਸਵੇਰੇ 11:40 ਵਜੇ ਕਾਂਗਰਸ ਦਾ ਰਾਜਾ ਕੌਣ? ਸਿਰਲੇਖ ਹੇਠ ਹੋਣ ਵਾਲੇ ਸੈਸ਼ਨ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਾਰਟੀ ਦੀਆਂ ਚੋਣ ਤਿਆਰੀਆਂ ਅਤੇ ਰਣਨੀਤੀ ਬਾਰੇ ਖੁਲਾਸਾ ਕਰ ਸਕਦੇ ਹਨ।
ਇਹ ਵੀ ਪੜ੍ਹੋ
ਨਸ਼ਿਆਂ ਵਿਰੁੱਧ ਜੰਗ ਅਤੇ ਸਿੱਖਿਆ ਮਿਸ਼ਨ: ਪੰਜਾਬ ਦੇ ਵਿੱਤ ਮੰਤਰੀ ਅਤੇ AAP ਆਗੂ ਹਰਪਾਲ ਸਿੰਘ ਚੀਮਾ ਕਿਵੇਂ ਜਿੱਤਾਂਗੇ ਯੁੱਧ ਨਸ਼ਿਆਂ ਵਿਰੁੱਧ? ਸੈਸ਼ਨ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਅਗਲੀ ਯੋਜਨਾਬੰਦੀ ਬਾਰੇ ਗੱਲ ਕਰਨਗੇ। ਇਸ ਤੋਂ ਅਗਲੇ ਸੈਸ਼ਨ AAP ਦਾ ਸਿੱਖਿਆ ਮਿਸ਼ਨ ਵਿੱਚ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪਣੀ ਸਰਕਾਰ ਦੀਆਂ ਸਿੱਖਿਆ ਨੀਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ।
ਪੰਜਾਬ ਦੇ ਪੰਜਾਬੀ ਸੈਸ਼ਨ: ਟੀਵੀ9 ਭਾਰਤਵਰਸ਼ ਦੇ ਇਸ ਮੰਚ ‘ਤੇ ਦੁਪਹਿਰ 1:00 ਵਜੇ ਪੰਜਾਬ ਦੇ ਪੰਜਾਬੀ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਪਾਰਟੀ ਦੀਆਂ ਚੋਣ ਤਿਆਰੀਆਂ ਅਤੇ ਟਿਕਟਾਂ ਦੀ ਵੰਡ ਤੋਂ ਬਾਅਦ ਸਾਹਮਣੇ ਆ ਰਹੇ ਵਿਰੋਧ ਵਰਗੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਬਾਰੇ ਆਪਣਾ ਪੱਖ ਰੱਖਣਗੇ।
ਕਿਸਕੇ ਪੰਜੇ ਮੇਂ ਪੰਜਾਬ?: ਮਨੀਸ਼ ਤਿਵਾੜੀ ਰੱਖਣਗੇ ਗੱਲ
ਦੁਪਹਿਰ 1:25 ਵਜੇ ਕਿਸਕੇ ਪੰਜੇ ਮੇਂ ਪੰਜਾਬ? ਸੈਸ਼ਨ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਪੰਜ ਸਾਲਾਂ ਬਾਅਦ ਸੂਬੇ ਦੀ ਸੱਤਾ ਵਿੱਚ ਵਾਪਸੀ ਲਈ ਯਤਨਸ਼ੀਲ ਕਾਂਗਰਸ ਪਾਰਟੀ ਦੀਆਂ ਤਿਆਰੀਆਂ ਦਾ ਖਾਕਾ ਪੇਸ਼ ਕਰਨਗੇ ਅਤੇ ਪਾਰਟੀ ਅੰਦਰਲੇ ਮਤਭੇਦਾਂ ਨੂੰ ਸੁਲਝਾਉਣ ਲਈ ਜਥੇਬੰਦਕ ਪੱਧਰ ‘ਤੇ ਚੁੱਕੇ ਜਾ ਰਹੇ ਕਦਮਾਂ ਬਾਰੇ ਚਾਨਣਾ ਪਾਉਣਗੇ।


