AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

“ਇਹ ਸ਼ਿਵਜੀ ਦੀ ਬਰਾਤ ਨਹੀਂ, ਹੁੜਦੰਗੀਆਂ ਦੀ ਜਮਾਤ ਹੈ,” ਰਾਹੁਲ ਗਾਂਧੀ ਦੇ ਬਿਆਨ ਤੇ ਬੀਜੇਪੀ ਦਾ ਪਲਟਵਾਰ

Rahul Gandhi Vs BJP: ਰਾਹੁਲ ਗਾਂਧੀ ਦੇ "ਸ਼ਿਵਜੀ ਦੀ ਬਰਾਤ" ਵਾਲੇ ਬਿਆਨ ਤੇ ਹੰਗਾਮਾ ਮੱਚ ਗਿਆ ਹੈ। ਵਿਰੋਧੀ ਧਿਰ ਦੇ ਪ੍ਰਦਰਸ਼ਨ ਨੂੰ "ਸ਼ਿਵਜੀ ਦਾ ਤਾਂਡਵ" ਦੱਸਣ ਤੇ ਬੀਜੇਪੀ ਨੇ ਤਿੱਖਾ ਹਮਲਾ ਬੋਲਿਆ ਹੈ। ਬੀਜੇਪੀ ਨੇ ਇਸਨੂੰ "ਹਿੰਦੂ ਵਿਰੋਧੀ" ਅਤੇ ਅਰਾਜਕਤਾ ਫੈਲਾਉਣ ਵਾਲਾ ਦੱਸਿਆ।

ਇਹ ਸ਼ਿਵਜੀ ਦੀ ਬਰਾਤ ਨਹੀਂ, ਹੁੜਦੰਗੀਆਂ ਦੀ ਜਮਾਤ ਹੈ, ਰਾਹੁਲ ਗਾਂਧੀ ਦੇ ਬਿਆਨ ਤੇ ਬੀਜੇਪੀ ਦਾ ਪਲਟਵਾਰ
tv9-punjabi
| Published: 12 Oct 2026 16:16 PM IST
Share

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ, ਇੰਦਰਾ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੱਖ ਚੋਣ ਕਮਿਸ਼ਨਰ ‘ਤੇ ਵੋਟ ਚੋਰੀ ਦਾ ਆਰੋਪ ਲਗਾਉਂਦਿਆਂ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ, । ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਵਿਰੋਧ ਨੂੰ “ਸ਼ਿਵਜੀ ਦੀ ਬਰਾਤ” ਦੱਸਿਆ ਅਤੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਹੁਣ ਭਾਰਤੀ ਜਨਤਾ ਪਾਰਟੀ (BJP) ਨੇ ਤਿੱਖਾ ਜਵਾਬੀ ਹਮਲਾ ਕੀਤਾ ਹੈ।

ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਹੁਲ ਗਾਂਧੀ ‘ਤੇ ਹਮਲਾ ਕਰਦਿਆਂ ਕਿਹਾ, “ਇਹ ਸ਼ਿਵਜੀ ਦੀ ਬਰਾਤ ਨਹੀਂ, ਸਗੋਂ ਅਰਾਜਕਤਾ ਫੈਲਾਉਣ ਵਾਲੇ ਗੁੰਡਿਆਂ ਦਾ ਇਕੱਠ ਹੈ।” ਭਾਜਪਾ ਨੇ “ਸ਼ਿਵਜੀ ਦੀ ਬਰਾਤ ਅਤੇ ਤਾਂਡਵ” ‘ਤੇ ਹਿੰਦੂ ਵਿਰੋਧੀ ਦੱਸ ਕੇ ਰਾਹੁਲ ਗਾਂਧੀ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। ਨਾਲ ਹੀ ਕਾਂਗਰਸ ‘ਤੇ ਅਰਾਜਕਤਾ ਫੈਲਾਉਣ ਦੇ ਗੰਭੀਰ ਆਰੋਪ ਵੀ ਲਗਾਏ ਹਨ।

ਰਾਹੁਲ ਗਾਂਧੀ ਨੇ ਕੀ ਕਿਹਾ?

ਦਰਅਸਲ, ਵਿਰੋਧੀ ਪਾਰਟੀਆਂ ਦਿੱਲੀ ਵਿੱਚ ਵੋਟ ਚੋਰੀ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ, ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਰੀਆਂ ਪਾਰਟੀਆਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਅਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਸੰਵਿਧਾਨ ਨੂੰ ਬਚਾਉਣਾ ਚਾਹੁੰਦਾ ਹੈ, ਭਾਵੇਂ ਪਾਰਟੀ ਨਾਲ ਸਬੰਧਤ ਹੋਵੇ, ਉਹ ਆ ਸਕਦਾ ਹੈ। ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ।

ਉਨ੍ਹਾਂ ਇਹ ਵੀ ਕਿਹਾ, “ਮੇਰੀ ਭੈਣ ਕਹਿੰਦੀ ਹੈ ਕਿ ਸਾਨੂੰ ਇੱਕ ਯੋਜਨਾ ਬਣਾਉਣੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਕਿਹਾ, ‘ਤੁਸੀਂ ਗੱਲ ਸਮਝ ਨਹੀਂ ਰਹੇ… ਇਹ ਤਾਂਡਵ ਹੈ, ਸ਼ਿਵ ਦਾ ਡਾਂਸ। ਅੱਜ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ… ਕੱਲ੍ਹ ਕੁਝ ਹੋਰ ਹੋਵੇਗਾ।’ ਉਨ੍ਹਾਂ ਕਿਹਾ, ‘ਪਲਾਨ ਦੀ ਕੋਈ ਥਾਂ ਨਹੀਂ ਹੈ।’ ਕੀ ਅਸੀਂ ਆਲ ਇੰਡੀਆ ਰੇਡੀਓ ਸਟੇਸ਼ਨ ਜਾਣ ਦੀ ਕੋਈ ਯੋਜਨਾ ਬਣਾਈ ਸੀ?” ਯੋਜਨਾ ਬੱਸ ‘ਤੇ ਚੜ੍ਹਨ ਅਤੇ ਗ੍ਰਿਫਤਾਰ ਹੋਣ ਦੀ ਸੀ। ਪੁਲਿਸ ਸਾਨੂੰ ਜਾਣ ਨਹੀਂ ਦੇਵੇਗੀ…’

ਉਨ੍ਹਾਂ ਅੱਗੇ ਕਿਹਾ ਕਿ ਯੋਜਨਾ ਬਦਲ ਦਿੱਤੀ ਗਈ … ਪਰ ਨਤੀਜਾ ਕੀ ਨਿਕਲਿਆ, ਕੀ ਇਹ ਯੋਜਨਾ ਸੀ ਜਾਂ ਯੋਜਨਾਬੰਦੀ ਦੀ ਘਾਟ? ਰਾਹੁਲ ਗਾਂਧੀ ਨੇ ਕਿਹਾ ਕਿ ਯੋਜਨਾ ਦੀ ਕੋਈ ਲੋੜ ਨਹੀਂ ਹੈ… ਇਹ ਸ਼ਿਵ ਦਾ ਤਾਂਡਵ ਹੈ। ਇਹ ਸ਼ਿਵਜੀ ਦੀ ਬਰਾਤ ਹੈ, ਜੋ ਕੋਈ ਵੀ ਆਉਣਾ ਚਾਹੁੰਦਾ ਹੈ ਉਹ ਆ ਸਕਦਾ ਹੈ, ਕੋਈ ਵੀ ਸ਼ਾਮਲ ਹੋ ਸਕਦਾ ਹੈ। ਕਿਸੇ ਨੂੰ ਆਉਣ ਤੋਂ ਨਹੀਂ ਰੋਕਿਆ ਜਾਵੇਗਾ।

ਭਾਜਪਾ ਨੇ ਰਾਹੁਲ ਦੇ ਬਿਆਨ ‘ਤੇ ਬੋਲਿਆ ਹਮਲਾ

ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਅਤੇ ਇਸ ਬਿਆਨ ਤੋਂ ਬਾਅਦ, ਭਾਜਪਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਮਲਾ ਕਰਦੇ ਹੋਏ ਕਿਹਾ, “ਇਹ ਸ਼ਿਵਜੀ ਦੀ ਬਰਾਤ ਨਹੀਂ , ਸਗੋਂ ਅਰਾਜਕਤਾ ਫੈਲਾਉਣ ਵਾਲੇ ਦੰਗਾਕਾਰੀਆਂ ਦੀ ਜਮਾਤ ਹੈ। ਕਾਂਗਰਸ ਪਰਜੀਵੀ ਪਾਰਟੀ ਬਣ ਗਈ ਹੈ। ਇਹ ਲਗਾਤਾਰ ਚੋਣਾਂ ਹਾਰਦੀ ਹੈ, ਅਤੇ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਆਪਣੀ ਨਿਰਾਸ਼ਾ ਨੂੰ ਕੱਢਣਾ ਕਾਂਗਰਸ ਦੀ ਕਿਸਮਤ ਬਣ ਗਿਆ ਹੈ।”

ਉਨ੍ਹਾਂ ਕਿਹਾ, “ਕੀ ਉਹ ਸੰਵਿਧਾਨ ਬਾਰੇ ਕਿਉਂ ਗੱਲ ਕਰਨਗੇ, ਜਿਸ ਨੇ 90 ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਬਦਲਿਆ ਹੈ?” ਦੇਸ਼ ਭਰ ਦੇ ਵੱਡੇ ਰਾਜਾਂ ਵਿੱਚ ਕਾਂਗਰਸ ਦਾ ਪਹਿਲਾਂ ਹੀ ਸਫਾਇਆ ਹੋ ਚੁੱਕਾ ਹੈ। ਕਾਂਗਰਸ ਕਿੱਥੇ ਬਚੀਹੈ? ਤਿੰਨ ਜਾਂ ਚਾਰ ਰਾਜਾਂ ਨੂੰ ਛੱਡ ਕੇ, ਇਹ ਬਾਕੀ ਸਾਰਿਆਂ ਵਿੱਚ ਇੱਕ ਜੂਨੀਅਰ ਸਾਥੀ ਬਣ ਗਈ ਹੈ। ਉਹ ਸ਼ਿਵਜੀ ਦੀ ਬਰਾਤ ਦੀ ਗੱਲ ਕਰਦੇ ਹਨ। ਉਹ ਰਾਮ ਦਾ ਵਿਰੋਧ ਕਰਦੇ ਹੋਏ ਸ਼ਿਵਜੀ ਬਾਰੇ ਗੱਲ ਨਹੀਂ ਕਰ ਸਕਦੇ। ਉਹ ਹੁੜਦੰਗੀਆਂ ਦੀ ਜਮਾਤ ਹਨ।

‘ਇਹ ਉਨ੍ਹਾਂ ਦੀ ਐਂਟੀ ਹਿੰਦੂ ਨਫ਼ਰਤ ਨੂੰ ਦਰਸਾਉਂਦਾ ਹੈ।’

ਭਾਜਪਾ ਸਪੀਕਰ ਪ੍ਰਦੀਪ ਭੰਡਾਰੀ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦਾ ਇੱਕ ਵੀਡੀਓ ਸਾਂਝਾ ਕਰਕੇ ਕਾਂਗਰਸ ‘ਤੇ ਸਿੱਧਾ ਹਮਲਾ ਬੋਲਿਆਂ। ਉਨ੍ਹਾਂ ਕਿਹਾ, “ਰਾਹੁਲ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਆਪਣੇ ਵਿਰੋਧ ਦੀ ਤੁਲਨਾ ‘ਸ਼ਿਵ ਦੇ ਵਿਆਹ ਦੀ ਬਰਾਤ’ ਨਾਲ ਕਰਦੇ ਹਨ। ਇਹ ਨਾ ਸਿਰਫ਼ ਉਨ੍ਹਾਂ ਦੀ ਹਿੰਦੂ ਵਿਰੋਧੀ ਨਫ਼ਰਤ ਨੂੰ ਦਰਸਾਉਂਦਾ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਇਹ ਆਦਮੀ, ਜੋਂ ਚੋਣ ਹਿੰਦੂ ਹੈ’, ਆਪਣੀ ਤੁਲਨਾ ‘ਭਗਵਾਨ ਸ਼ਿਵ’ ਨਾਲ ਕਰ ਰਿਹਾ ਹੈ।”

Follow Us