AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

IND vs NZ: ਆਕਲੈਂਡ ਵਿੱਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਮਚਾਈ ਤਬਾਹੀ, ਟੀਮ ਇੰਡੀਆ ਦੀ ਸੌਖੀ ਜਿੱਤ

India Vs New Zealand: ਆਕਲੈਂਡ ਵਿੱਚ ਕੁਝ ਦਿਨ ਪਹਿਲਾਂ T20I ਮੈਚ ਜਿੱਤਣ ਤੋਂ ਬਾਅਦ, ਭਾਰਤੀ ਟੀਮ ਨੇ ਇਸ ਮੈਦਾਨ 'ਤੇ ODI ਸੀਰੀਜ਼ ਦੀ ਸ਼ੁਰੂਆਤ ਵੀ ਜਿੱਤ ਨਾਲ ਕੀਤੀ। ਤੇਜ਼ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਜਲਦੀ ਢੇਰ ਕਰ ਦਿੱਤਾ, ਜਿਸ ਤੋਂ ਬਾਅਦ ਕੋਹਲੀ ਨੇ ਸਫਲ ਰਨ ਚੇਜ਼ ਕੀਤਾ।

IND vs NZ: ਆਕਲੈਂਡ ਵਿੱਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਮਚਾਈ ਤਬਾਹੀ, ਟੀਮ ਇੰਡੀਆ ਦੀ ਸੌਖੀ ਜਿੱਤ
Image Credit source: Getty Images
tv9-punjabi
| Updated On: 04 Nov 2026 16:13 PM IST
Share

ਨਿਊਜ਼ੀਲੈਂਡ ਦੌਰੇ ‘ਤੇ T20I ਸੀਰੀਜ਼ ਤੋਂ ਬਾਅਦ, ਭਾਰਤੀ ਟੀਮ ਨੇ ODI ਸੀਰੀਜ਼ ਦੀ ਸ਼ੁਰੂਆਤ ਵੀ ਜਿੱਤ ਨਾਲ ਕੀਤੀ। ਆਕਲੈਂਡ ਵਿੱਚ ODI ਸੀਰੀਜ਼ ਦੇ ਪਹਿਲੇ ਮੈਚ ਵਿੱਚ, ਟੀਮ ਇੰਡੀਆ ਨੇ ਆਪਣੇ ਤੇਜ਼ ਗੇਂਦਬਾਜ਼ਾਂ ਦੇ ਘਾਤਕ ਪ੍ਰਦਰਸ਼ਨ ਦੀ ਬਦੌਲਤ 5 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ। ਈਡਨ ਪਾਰਕ ਵਿੱਚ ਖੇਡੇ ਗਏ ਇਸ ਮੈਚ ਵਿੱਚ, ਅਰਸ਼ਦੀਪ ਸਿੰਘ, ਗੁਰਨੂਰ ਬਰਾੜ ਅਤੇ ਅੰਸ਼ੁਲ ਕੰਬੋਜ ਨੇ ਨਿਊਜ਼ੀਲੈਂਡ ਨੂੰ ਸਿਰਫ਼ 185 ਦੌੜਾਂ ‘ਤੇ ਆਊਟ ਕਰ ਦਿੱਤਾ। ਫਿਰ ਭਾਰਤ ਨੇ ਮੀਂਹ ਦੇ ਰੁਕਾਵਟਾਂ ਦੇ ਵਿਚਕਾਰ ਵਿਰਾਟ ਕੋਹਲੀ ਦੇ ਵਿਸਫੋਟਕ ਅਰਧ ਸੈਂਕੜੇ ਦੀ ਮਦਦ ਨਾਲ ਮੈਚ ਆਸਾਨੀ ਨਾਲ ਜਿੱਤ ਲਿਆ।

ਅਰਸ਼ਦੀਪ ਅਤੇ ਅੰਸ਼ੁਲ ਦੀ ਘਾਤਕ ਗੇਂਦਬਾਜ਼ੀ

ਬੁੱਧਵਾਰ, 4 ਨਵੰਬਰ ਨੂੰ ਸੀਰੀਜ ਦੇ ਪਹਿਲੇ ਮੈਚ ਤੇ ਮੀਂਹ ਦਾ ਅਸਰ ਦਿਖਾਈ ਦਿੱਤਾ। ਮੈਚ ਠੀਕ 10 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਪਰ ਫਿਰ ਭਾਰਤੀ ਗੇਂਦਬਾਜ਼ਾਂ ਨੇ ਤਬਾਹੀ ਮਚਾ ਦਿੱਤੀ। ਅਰਸ਼ਦੀਪ ਸਿੰਘ (4/70) ਨੇ ਪਾਵਰਪਲੇ ਦੇ ਅੰਦਰ ਦੋ ਵਿਕਟਾਂ ਲੈ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਦੂਜੇ ਪਾਸੇ, ਅੰਸ਼ੁਲ ਕੰਬੋਜ (2/22) ਅਤੇ ਗੁਰਨੂਰ ਬਰਾੜ (3/44) ਨੇ ਵੀ ਦਬਾਅ ਪਾਇਆ। ਬਰਾੜ ਨੇ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਦੋ ਵਿਕਟਾਂ ਲਈਆਂ, ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਨੇ ਖੁਦ ਇੱਕ ਹੱਥ ਨਾਲ ਕੈਚ ਕੀਤੀ।

ਇਸ ਸਮੇਂ ਦੌਰਾਨ, ਰੋਹਿਤ ਸ਼ਰਮਾ ਦੀ ਸ਼ਾਨਦਾਰ ਫੀਲਡਿੰਗ ਦੇ ਨਤੀਜੇ ਵਜੋਂ ਇੱਕ ਰਨ-ਆਊਟ ਵੀ ਹੋਇਆ, ਅਤੇ ਸਕੋਰ ਪੰਜ ਵਿਕਟਾਂ ‘ਤੇ 97 ਦੌੜਾਂ ‘ਤੇ ਡਿੱਗ ਗਿਆ। ਇਸਤੋਂ ਬਾਅਦ ਅੰਸ਼ੁਲ ਕੰਬੋਜ ਨੇ ਲਗਾਤਾਰ ਦੋ ਓਵਰਾਂ ਵਿੱਚ ਦੋ ਵਿਕਟਾਂ ਲਈਆਂ, ਜਿਨ੍ਹਾਂ ਵਿੱਚੋਂ ਇੱਕ ਵਿਕੇਟ ਵਿਰਾਟ ਕੋਹਲੀ ਦੁਆਰਾ ਇੱਕ ਹੱਥ ਨਾਲ ਸ਼ਾਨਦਾਰ ਕੈਚ ਦੇ ਨਾਲ ਆਇਆ। ਨਿਊਜ਼ੀਲੈਂਡ ਲਈ, ਗਲੇਨ ਫਿਲਿਪਸ ਨੇ ਫਿਰ ਵੱਧ ਤੋਂ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਤੋਂ ਕੋਈ ਸਾਥ ਨਹੀਂ ਮਿਲਿਆ। ਅੰਤ ਵਿੱਚ, ਨੰਬਰ 11 ਦੇ ਬੱਲੇਬਾਜ਼ ਬਲੇਅਰ ਟਿਕਨਰ ਨੇ ਚਾਰ ਛੱਕੇ ਮਾਰੇ, ਜਿਨ੍ਹਾਂ ਵਿੱਚੋਂ ਤਿੰਨ ਅਰਸ਼ਦੀਪ ਦੇ ਓਵਰ ਵਿੱਚ ਆਏ, ਜਿਸ ਨਾਲ ਨਿਊਜ਼ੀਲੈਂਡ 185 ਦੌੜਾਂ ‘ਤੇ ਆਲ ਆਊਟ ਹੋ ਗਿਆ।

ਕੋਹਲੀ ਦੀ ਧਮਾਕੇਦਾਰ ਪਾਰੀ ਨਾਲ ਆਸਾਨ ਜਿੱਤ

ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ, ਰੋਹਿਤ ਸ਼ਰਮਾ ਨੇ ਪਹਿਲੇ ਓਵਰ ਵਿੱਚ ਹੀ ਖਾਤਾ ਖੋਲ੍ਹੇ ਬਿਨਾਂ ਆਪਣਾ ਵਿਕੇਟ ਗੁਆ ਦਿੱਤਾ। ਅਜਿਹਾ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਵਾਪਸੀ ਕਰ ਸਕਦਾ ਹੈ ਅਤੇ ਮੈਚ ਜਿੱਤ ਸਕਦਾ ਹੈ, ਪਰ ਵਿਰਾਟ ਕੋਹਲੀ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਮਿਲ ਕੇ ਕਿੱਲਾ ਗੱਡ ਦਿੱਤਾ। ਜਦੋਂ ਕਿ ਕਪਤਾਨ ਗਿੱਲ (37) ਜਿੱਥੇ ਸੰਭਲ ਕੇ ਖੇਡਦੇ ਨਜਰ ਆਏ ਅਤੇ ਸ਼ਾਟ ਖੇਡਣ ਲਈ ਸੰਘਰਸ਼ ਵੀ ਕਰਦੇ ਰਹੇ, ਵਿਰਾਟ ਕੋਹਲੀ (74) ਨੇ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖੀ, ਆਸਾਨੀ ਨਾਲ ਚੌਕੇ ਲਗਾਏ।

ਬਾਰਿਸ਼ ਕਾਰਨ ਮੈਚ ਦੋ ਵਾਰ ਰੁਕਿਆ, ਜਿਸ ਨਾਲ ਟੀਮ ਇੰਡੀਆ ਦਾ ਟੀਚਾ 32 ਓਵਰਾਂ ਵਿੱਚ 143 ਦੌੜਾਂ ‘ਤੇ ਆ ਗਿਆ। ਕੋਹਲੀ ਨੇ ਸਿਰਫ਼ 35 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ, ਜੋ ਉਨ੍ਹਾਂ ਦਾ 80ਵਾਂ ਇੱਕ ਰੋਜ਼ਾ ਅਰਧ ਸੈਂਕੜਾ ਸੀ। ਕੋਹਲੀ ਅਤੇ ਗਿੱਲ ਨੇ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ, ਭਾਰਤ ਨੇ ਗਿੱਲ ਅਤੇ ਕੋਹਲੀ ਸਮੇਤ ਚਾਰ ਹੋਰ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ, ਇਸਦਾ ਮੈਚ ‘ਤੇ ਕੋਈ ਅਸਰ ਨਹੀਂ ਪਿਆ, ਅਤੇ ਭਾਰਤ ਨੇ 23ਵੇਂ ਓਵਰ ਵਿੱਚ ਮੈਚ ਜਿੱਤ ਲਿਆ।

Follow Us
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...