Operation Sindoor: ਪਾਕਿਸਤਾਨ ਨੂੰ ਸਿੱਧੀ ਜਾਣਕਾਰੀ ਕਿਉਂ ਦਿੱਤੀ? ਸਰਕਾਰ ਕੋਲ ਲੜਨ ਦੀ ਇੱਛਾ ਸ਼ਕਤੀ ਨਹੀਂ ਸੀ: ਰਾਹੁਲ ਗਾਂਧੀ
Rahul Gandhi speech in Lok Sabha on Operation Sindoor: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਆਪਰੇਸ਼ਨ ਸਿੰਦੂਰ 'ਤੇ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ, ਮੈਂ ਆਪਰੇਸ਼ਨ ਸਿੰਦੂਰ 'ਤੇ ਰੱਖਿਆ ਮੰਤਰੀ ਦਾ ਭਾਸ਼ਣ ਸੁਣ ਰਿਹਾ ਸੀ। ਉਨ੍ਹਾਂ ਸਮਾਂ ਦੱਸਿਆ ਅਤੇ ਕਿਹਾ ਕਿ ਆਪਰੇਸ਼ਨ ਸਿੰਦੂਰ 22 ਮਿੰਟਾਂ ਵਿੱਚ ਪੂਰਾ ਹੋ ਗਿਆ। ਇਸ ਤੋਂ ਬਾਅਦ, ਅਸੀਂ ਪਾਕਿਸਤਾਨ ਨੂੰ ਸੂਚਿਤ ਕੀਤਾ ਕਿ ਅਸੀਂ ਗੈਰ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਕੀ ਇਹ ਰੱਖਿਆ ਮੰਤਰੀ ਦੇ ਸ਼ਬਦ ਹੋਣੇ ਚਾਹੀਦੇ ਹਨ? ਇਹ ਕਿਸ ਤਰ੍ਹਾਂ ਦੀ ਇੱਛਾ ਸ਼ਕਤੀ ਹੈ? ਇਸ ਸਰਕਾਰ ਕੋਲ ਲੜਨ ਦੀ ਇੱਛਾ ਸ਼ਕਤੀ ਨਹੀਂ ਸੀ।
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਆਪਰੇਸ਼ਨ ਸਿੰਦੂਰ ‘ਤੇ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਅਤੇ ਸਰਕਾਰ ‘ਤੇ ਵੀ ਹਮਲਾ ਕੀਤਾ। ਰਾਹੁਲ ਗਾਂਧੀ ਨੇ ਕਿਹਾ, ਮੈਂ ਆਪਣੀ ਗੱਲ ਪਹਿਲਗਾਮ ਅੱਤਵਾਦੀ ਹਮਲੇ ਨਾਲ ਸ਼ੁਰੂ ਕਰਦਾ ਹਾਂ। ਇਹ ਇੱਕ ਵਹਿਸ਼ੀ ਹਮਲਾ ਸੀ। ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਇਸ ਲਈ ਸਾਰਿਆਂ ਨੇ ਪਾਕਿਸਤਾਨ ਦੀ ਨਿੰਦਾ ਕੀਤੀ। ਸਾਰੀਆਂ ਪਾਰਟੀਆਂ ਨੇ ਫੈਸਲਾ ਕੀਤਾ ਕਿ ਅਸੀਂ ਸਰਕਾਰ ਅਤੇ ਫੌਜ ਨਾਲ ਚੱਟਾਨ ਵਾਂਗ ਖੜ੍ਹੇ ਰਹਾਂਗੇ। ਸਾਨੂੰ ਮਾਣ ਹੈ ਕਿ ਅਸੀਂ ਚੱਟਾਨ ਵਾਂਗ ਇਕੱਠੇ ਖੜ੍ਹੇ ਰਹੇ।
ਰਾਹੁਲ ਗਾਂਧੀ ਨੇ ਕਿਹਾ, ਪਹਿਲਗਾਮ ਤੋਂ ਬਾਅਦ, ਮੈਂ ਕਰਨਾਲ ਵਿੱਚ ਨਰਵਾਲ ਜੀ ਦੇ ਘਰ ਗਿਆ। ਉਨ੍ਹਾਂ ਦਾ ਪੁੱਤਰ ਨੇਵੀ ਵਿੱਚ ਸੀ। ਮੈਨੂੰ ਲੱਗਾ ਜਿਵੇਂ ਮੈਂ ਆਪਣੇ ਪਰਿਵਾਰ ਨਾਲ ਬੈਠਾ ਹਾਂ। ਉਨ੍ਹਾਂ ਨੇ ਮੈਨੂੰ ਆਪਣੇ ਪਰਿਵਾਰ ਬਾਰੇ ਦੱਸਿਆ। ਮੈਂ ਉਨ੍ਹਾਂ ਨਾਲ ਦੋ ਘੰਟੇ ਗੱਲ ਕੀਤੀ, ਭੈਣ ਨੇ ਕਿਹਾ ਕਿ ਮੈਂ ਦਰਵਾਜ਼ੇ ਵੱਲ ਦੇਖਦੀ ਰਹਿੰਦੀ ਹਾਂ ਪਰ ਮੇਰਾ ਭਰਾ ਹੁਣ ਕਦੇ ਨਹੀਂ ਆਵੇਗਾ।
ਟਾਈਗਰ ਨੂੰ ਫ੍ਰੀ਼ਡਮ ਦੇਣੀ ਹੁੰਦੀ ਹੈ
ਰਾਹੁਲ ਨੇ ਕਿਹਾ, ਇਸ ਤੋਂ ਬਾਅਦ ਮੈਂ ਯੂਪੀ ਵਿੱਚ ਇੱਕ ਹੋਰ ਪਰਿਵਾਰ ਨੂੰ ਮਿਲਿਆ। ਦੇਸ਼ ਦਾ ਹਰ ਨਾਗਰਿਕ ਦੁਖੀ ਹੁੰਦਾ ਹੈ, ਜੋ ਵੀ ਹੋਇਆ ਉਹ ਗਲਤ ਸੀ। ਅਸੀਂ ਪੂਰੇ ਦੇਸ਼ ਵਿੱਚ ਜਾਂਦੇ ਹਾਂ, ਲੋਕਾਂ ਨੂੰ ਮਿਲਦੇ ਹਾਂ। ਜਦੋਂ ਵੀ ਮੈਂ ਫੌਜ ਦੇ ਕਿਸੇ ਵਿਅਕਤੀ ਨੂੰ ਮਿਲਦਾ ਹਾਂ ਅਤੇ ਹੱਥ ਮਿਲਾਉਂਦਾ ਹਾਂ, ਮੈਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਫੌਜ ਦਾ ਆਦਮੀ ਹੈ। ਟਾਈਗਰ ਨੂੰ ਆਜ਼ਾਦੀ ਦੇਣੀ ਪਵੇਗੀ, ਤੁਸੀਂ ਉਸਨੂੰ ਬੰਨ੍ਹ ਨਹੀਂ ਸਕਦੇ।
ਰਾਹੁਲ ਗਾਂਧੀ ਨੇ ਕਿਹਾ, ਜਨਰਲ ਸੈਮ ਮਾਨੇਕਸ਼ਾ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ, ਮੈਂ ਗਰਮੀ ਵਿੱਚ ਆਪਰੇਸ਼ਨ ਨਹੀਂ ਕਰ ਸਕਦਾ। ਇਸ ‘ਤੇ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਕਿ ਜਿੰਨਾ ਸਮਾਂ ਤੁਹਾਨੂੰ ਚਾਹੀਦਾ ਹੈ ਲਓ। ਤੁਹਾਨੂੰ ਫ੍ਰੀਡਮ ਆਫ ਐਕਸ਼ਨ ਹੋਣ ਚਾਹੀਦਾ ਹੈ। ਇੱਕ ਲੱਖ ਪਾਕਿਸਤਾਨੀ ਸੈਨਿਕਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਇੱਕ ਨਵਾਂ ਦੇਸ਼ ਬਣਿਆ ਸੀ।
ਸਰਕਾਰ ਕੋਲ ਲੜਨ ਦੀ ਇੱਛਾ ਸ਼ਕਤੀ ਨਹੀਂ ਸੀ
ਰਾਹੁਲ ਗਾਂਧੀ ਨੇ ਕਿਹਾ, ਮੈਂ ਆਪ੍ਰੇਸ਼ਨ ਸਿੰਦੂਰ ‘ਤੇ ਰੱਖਿਆ ਮੰਤਰੀ ਦਾ ਭਾਸ਼ਣ ਸੁਣ ਰਿਹਾ ਸੀ। ਉਨ੍ਹਾਂ ਨੇ ਸਮਾਂ ਦੱਸਿਆ ਅਤੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ 22 ਮਿੰਟਾਂ ਵਿੱਚ ਪੂਰਾ ਹੋ ਗਿਆ। ਇਸ ਤੋਂ ਬਾਅਦ ਅਸੀਂ ਪਾਕਿਸਤਾਨ ਨੂੰ ਸੂਚਿਤ ਕੀਤਾ ਕਿ ਅਸੀਂ ਗੈਰ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਕੀ ਇਹ ਰੱਖਿਆ ਮੰਤਰੀ ਦੇ ਸ਼ਬਦ ਹੋਣੇ ਚਾਹੀਦੇ ਹਨ? ਕਲਪਨਾ ਕਰੋ, ਦੋ ਲੋਕਾਂ ਵਿਚਕਾਰ ਲੜਾਈ ਹੁੰਦੀ ਹੈ। ਇਸ ਵਿੱਚ, ਇੱਕ ਆਦਮੀ ਦੂਜੇ ਨੂੰ ਮੁੱਕਾ ਮਾਰਦਾ ਹੈ ਅਤੇ ਫਿਰ ਕਹਿੰਦਾ ਹੈ ਕਿ ਹੁਣ ਅਸੀਂ ਇਸਨੂੰ ਅੱਗੇ ਨਹੀਂ ਵਧਾਵਾਂਗੇ। ਇਹ ਕਿਹੋ ਜਿਹੀ ਇੱਛਾ ਸ਼ਕਤੀ ਹੈ? ਇਸ ਸਰਕਾਰ ਕੋਲ ਲੜਨ ਦੀ ਇੱਛਾ ਸ਼ਕਤੀ ਨਹੀਂ ਸੀ। ਉਨ੍ਹਾਂ ਨੇ ਪਾਕਿਸਤਾਨ ਨੂੰ ਸਿੱਧੀ ਜਾਣਕਾਰੀ ਕਿਉਂ ਦਿੱਤੀ?


