ਜੰਮੂ-ਕਸ਼ਮੀਰ: 78 ਦਿਨਾਂ ‘ਚ 11 ਅੱਤਵਾਦੀ ਹਮਲੇ, ਜਵਾਨਾਂ ਦੀ ਸ਼ਹਾਦਤ ‘ਤੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਿਆ
Congress on Jammu Kashmir Terrorism : ਜੰਮੂ 'ਚ ਪਿਛਲੇ ਕੁਝ ਮਹੀਨਿਆਂ 'ਚ ਅੱਤਵਾਦੀ ਹਮਲੇ ਵਧੇ ਹਨ। ਇਸ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਹੈ ਕਿ ਸਰਕਾਰ ਅਜਿਹਾ ਕੰਮ ਕਰ ਰਹੀ ਹੈ ਜਿਵੇਂ ਸਭ ਕੁਝ ਆਮ ਵਾਂਗ ਚੱਲ ਰਿਹਾ ਹੈ ਅਤੇ ਕੁਝ ਵੀ ਨਹੀਂ ਬਦਲਿਆ ਹੈ। ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੰਮੂ ਖੇਤਰ ਇਨ੍ਹਾਂ ਹਮਲਿਆਂ ਦੀ ਮਾਰ ਝੱਲ ਰਿਹਾ ਹੈ।
ਜੰਮੂ-ਕਸ਼ਮੀਰ ਦੇ ਡੋਡਾ ‘ਚ ਬੀਤੀ ਰਾਤ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ। ਜੰਗਲ ‘ਚ ਦੋਵਾਂ ਪਾਸਿਆਂ ਤੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਮੁਕਾਬਲੇ ‘ਚ ਫੌਜ ਦੇ ਇਕ ਅਧਿਕਾਰੀ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਮੁਤਾਬਕ ਇਕ ਤੋਂ ਦੋ ਅੱਤਵਾਦੀ ਜੰਗਲ ‘ਚ ਲੁਕੇ ਹੋ ਸਕਦੇ ਹਨ। ਸੁਰੱਖਿਆ ਬਲਾਂ ਨੇ ਇਸ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।ਫੌਜ, ਪੁਲਿਸ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਵੱਲੋਂ ਇਹ ਆਪਰੇਸ਼ਨ ਕੀਤਾ ਜਾ ਰਿਹਾ ਹੈ।
ਜੰਮੂ-ਕਸ਼ਮੀਰ ‘ਚ ਪਿਛਲੇ ਕੁਝ ਮਹੀਨਿਆਂ ‘ਚ ਅੱਤਵਾਦੀ ਹਮਲੇ ਵਧੇ ਹਨ। ਇਸ ਨੂੰ ਲੈ ਕੇ ਕਾਂਗਰਸ ਵੀ ਹਮਲਾਵਰ ਹੋ ਗਈ ਹੈ ਅਤੇ ਮੋਦੀ ਸਰਕਾਰ ‘ਤੇ ਸਿੱਧੇ ਹਮਲੇ ਕਰ ਰਹੀ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਐਕਸ ‘ਤੇ ਪੋਸਟ ਕਰਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਪਿਛਲੇ 78 ਦਿਨਾਂ ‘ਚ ਜੰਮੂ ‘ਚ 11 ਅੱਤਵਾਦੀ ਹਮਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੂਹਿਕ ਰੂਪ ਵਿੱਚ ਸਖ਼ਤ ਜਵਾਬ ਦੇਣਾ ਚਾਹੀਦਾ ਹੈ।
ਕਾਂਗਰਸ ਪ੍ਰਧਾਨ ਖੜਗੇ ਦੇ ਸਰਕਾਰ ‘ਤੇ ਆਰੋਪ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਅੱਤਵਾਦੀ ਹਮਲਿਆਂ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਐਕਸ ‘ਤੇ ਆਪਣੀ ਪੋਸਟ ‘ਚ ਖੜਗੇ ਨੇ ਲਿਖਿਆ ਹੈ ਕਿ ਜੰਮੂ-ਕਸ਼ਮੀਰ ‘ਚ ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਸਾਡੀ ਸੁਰੱਖਿਆ ਰਣਨੀਤੀ ‘ਚ ਸਾਵਧਾਨੀ ਨਾਲ ਬਦਲਾਅ ਦੀ ਲੋੜ ਹੈ। ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ”ਮੋਦੀ ਸਰਕਾਰ ਅਜਿਹਾ ਕੰਮ ਕਰ ਰਹੀ ਹੈ ਜਿਵੇਂ ਸਭ ਕੁਝ ਆਮ ਵਾਂਗ ਚੱਲ ਰਿਹਾ ਹੈ ਅਤੇ ਕੁਝ ਵੀ ਨਹੀਂ ਬਦਲਿਆ ਹੈ। ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੰਮੂ ਖੇਤਰ ਇਨ੍ਹਾਂ ਹਮਲਿਆਂ ਦੀ ਮਾਰ ਝੱਲ ਰਿਹਾ ਹੈ। ਖੜਗੇ ਨੇ ਆਪਣੀ ਪੋਸਟ ‘ਚ ਲਿਖਿਆ ਹੈ ਕਿ ਇਕ ਰਾਸ਼ਟਰ ਦੇ ਤੌਰ ‘ਤੇ ਸਾਨੂੰ ਸਰਹੱਦ ਪਾਰ ਅੱਤਵਾਦ ਦੇ ਖਿਲਾਫ ਸਮੂਹਿਕ ਰੂਪ ਨਾਲ ਲੜਨਾ ਹੋਵੇਗਾ। ਅਤੇ ਕਾਂਗਰਸ ਬਹਾਦਰ ਸੁਰੱਖਿਆ ਬਲਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਰਾਹੁਲ ‘ਤੇ ਪ੍ਰਿਅੰਕਾ ਨੇ ਵੀ ਮੋਦੀ ਸਰਕਾਰ ਨੂੰ ਘੇਰਿਆ
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਜੰਮੂ-ਕਸ਼ਮੀਰ ‘ਚ ਹੋ ਰਹੇ ਅੱਤਵਾਦੀ ਹਮਲਿਆਂ ‘ਤੇ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਕਿਹਾ ਹੈ ਕਿ ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਬਹੁਤ ਦੁਖਦ ਅਤੇ ਚਿੰਤਾਜਨਕ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਅੱਤਵਾਦੀ ਹਮਲਿਆਂ ਨੂੰ ਲੈ ਕੇ ਸਰਕਾਰ ਤੋਂ ਸਵਾਲ ਪੁੱਛੇ ਹਨ। ਪ੍ਰਿਅੰਕਾ ਨੇ ਸਵਾਲ ਕੀਤਾ ਹੈ ਕਿ ਕੀ ਦੇਸ਼ ਦੀ ਸਿਆਸੀ ਲੀਡਰਸ਼ਿਪ ਦੀ ਭੂਮਿਕਾ ਸਿਰਫ ਏਨ੍ਹੀ ਹੋਣੀ ਚਾਹੀਦੀ ਹੈ ਕਿ ਉਹ ਹਰ ਸ਼ਹਾਦਤ ‘ਤੇ ਦੁੱਖ ਪ੍ਰਗਟ ਕਰਨ ਅਤੇ ਚੁੱਪ ਹੋ ਜਾਣ? ਉਨ੍ਹਾਂ ਨੇ ਜੰਮੂ-ਕਸ਼ਮੀਰ ‘ਚ ਅੱਤਵਾਦ ਨੂੰ ਖਤਮ ਕਰਨ ਦੇ ਸਰਕਾਰੀ ਦਾਅਵਿਆਂ ‘ਤੇ ਵੀ ਨਿਸ਼ਾਨਾ ਸਾਧਿਆ ਹੈ।
आज जम्मू कश्मीर में फिर से एक आतंकी मुठभेड़ में हमारे जवान शहीद हो गए। शहीदों को विनम्र श्रद्धांजलि अर्पित करते हुए शोक संतप्त परिजनों को गहरी संवेदनाएं व्यक्त करता हूं।
ਇਹ ਵੀ ਪੜ੍ਹੋ
एक के बाद एक ऐसी भयानक घटनाएं बेहद दुखद और चिंताजनक है।
लगातार हो रहे ये आतंकी हमले जम्मू कश्मीर की जर्जर
— Rahul Gandhi (@RahulGandhi) July 16, 2024
ਜੰਮੂ ‘ਚ 78 ਦਿਨਾਂ ‘ਚ 11 ਅੱਤਵਾਦੀ ਹਮਲੇ
- 28 ਅਪ੍ਰੈਲ ਨੂੰ ਜੰਮੂ ਦੇ ਊਧਮਪੁਰ ਦੇ ਇਕ ਪਿੰਡ ‘ਚ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ, ਇਸ ਹਮਲੇ ‘ਚ ਇਕ ਪਿੰਡ ਦਾ ਰੱਖਿਆ ਗਾਰਡ ਜ਼ਖਮੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
4 ਮਈ ਨੂੰ ਪੁੰਛ ਦੇ ਸ਼ਾਹਸਿਤਾਰ ਇਲਾਕੇ ‘ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਹਵਾਈ ਸੈਨਾ ਦੇ ਅਧਿਕਾਰੀ ਵਿੱਕੀ ਪਹਾੜੇ ਸ਼ਹੀਦ ਹੋ ਗਏ ਸਨ ਅਤੇ 5 ਜਵਾਨ ਵੀ ਜ਼ਖਮੀ ਹੋ ਗਏ ਸਨ। - 9 ਜੂਨ ਨੂੰ ਜਦੋਂ ਦਿੱਲੀ ‘ਚ ਕੇਂਦਰੀ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਚੱਲ ਰਿਹਾ ਸੀ ਤਾਂ ਜੰਮੂ ਦੇ ਰਿਆਸੀ ‘ਚ ਅੱਤਵਾਦੀਆਂ ਨੇ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਨਿਸ਼ਾਨਾ ਬਣਾਇਆ। ਸ਼ਿਵਖੋੜੀ ਤੋਂ ਕਟੜਾ ਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ 20-25 ਰਾਊਂਡ ਫਾਇਰ ਕੀਤੇ। ਬੱਸ ਦੇ ਡਰਾਈਵਰ ਨੂੰ ਗੋਲੀ ਲੱਗਣ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗੀ, ਜਿਸ ਕਾਰਨ 9 ਸ਼ਰਧਾਲੂਆਂ ਦੀ ਮੌਤ ਹੋ ਗਈ।
- 11 ਜੂਨ ਨੂੰ ਕਠੂਆ ਦੇ ਹੀਰਾਨਗਰ ਵਿੱਚ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਸ ਹਮਲੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ।
ਅੱਤਵਾਦੀ ਜੰਮੂ ਦੇ ਡੋਡਾ ਇਲਾਕੇ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। 11 ਜੂਨ ਨੂੰ ਹੀ ਅੱਤਵਾਦੀਆਂ ਨੇ ਡੋਡਾ ਦੇ ਛਤਰਗਲਾ ਚੌਕੀ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਇੱਕ ਐਸਪੀਓ ਸਮੇਤ 5 ਜਵਾਨ ਜ਼ਖ਼ਮੀ ਹੋ ਗਏ। - 12 ਜੂਨ ਨੂੰ ਡੋਡਾ ‘ਚ ਚੱਲ ਰਹੇ ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ, ਇਸ ਹਮਲੇ ‘ਚ ਇਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਸੀ।
- 26 ਜੂਨ ਨੂੰ ਡੋਡਾ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ, ਫੌਜ ਨੇ ਗੰਡੋਹ ਇਲਾਕੇ ‘ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ, ਇਸ ਤੋਂ ਬਾਅਦ ਹੋਏ ਮੁਕਾਬਲੇ ‘ਚ ਇਕ ਜਵਾਨ ਜ਼ਖਮੀ ਹੋ ਗਿਆ।
7 ਜੁਲਾਈ ਨੂੰ ਰਾਜੌਰੀ ‘ਚ ਆਰਮੀ ਕੈਂਪ ਨੇੜੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ‘ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। - 8 ਜੁਲਾਈ ਨੂੰ ਕਠੂਆ ‘ਚ ਅੱਤਵਾਦੀਆਂ ਨੇ ਫੌਜ ਦੇ ਇਕ ਟਰੱਕ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ‘ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ 5 ਜਵਾਨ ਜ਼ਖਮੀ ਵੀ ਹੋਏ। ਅੱਤਵਾਦੀਆਂ ਨੇ ਪਹਿਲਾਂ ਫੌਜ ਦੇ ਟਰੱਕ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਅਤੇ ਫਿਰ ਅੰਨ੍ਹੇਵਾਹ ਗੋਲੀਬਾਰੀ ਕੀਤੀ।
- 9 ਜੁਲਾਈ ਨੂੰ ਡੋਡਾ ਦੇ ਜੰਗਲਾਂ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ।
ਜੰਮੂ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਅੱਤਵਾਦੀ?
ਜੰਮੂ-ਕਸ਼ਮੀਰ ਦੇ ਸਾਬਕਾ ਡੀਜੀਪੀ ਐਸਪੀ ਵੈਦਿਆ ਦਾ ਕਹਿਣਾ ਹੈ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਪੂਰੇ ਮਾਮਲੇ ਵਿੱਚ ਪਾਕਿਸਤਾਨ ਅਤੇ ਚੀਨ ਦੀ ਮਿਲੀਭੁਗਤ ਹੈ। ਦਰਅਸਲ, ਲੱਦਾਖ ਅਤੇ ਕਸ਼ਮੀਰ ਵਿੱਚ ਭਾਰਤ-ਚੀਨ ਸਰਹੱਦ ਨੂੰ ਸੁਰੱਖਿਆ ਬਲਾਂ ਨੇ ਜਿਸ ਤਰ੍ਹਾਂ ਨਾਲ ਸੰਭਾਲਿਆ ਹੈ, ਉਸ ਕਾਰਨ ਪਾਕਿਸਤਾਨ ਅਤੇ ਚੀਨ ਦੋਵੇਂ ਹੀ ਬੈਕਫੁੱਟ ‘ਤੇ ਹਨ। ਇਸ ਲਈ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਚਾਹੁੰਦੇ ਹਨ ਕਿ ਸਾਰਾ ਦਬਾਅ ਜੰਮੂ ਵੱਲ ਮੋੜਿਆ ਜਾਵੇ।
ਐਸਪੀ ਵੈਦਿਆ ਮੁਤਾਬਕ ਜੰਮੂ ਦਾ ਇਲਾਕਾ ਅੱਤਵਾਦੀਆਂ ਲਈ ਢੁਕਵਾਂ ਹੈ ਕਿਉਂਕਿ ਇਹ ਪਹਾੜੀ ਇਲਾਕਾ ਹੈ ਜੋ ਸੰਘਣੇ ਜੰਗਲਾਂ ਨਾਲ ਢੱਕਿਆ ਹੋਇਆ ਹੈ, ਜਦਕਿ ਇਸ ਇਲਾਕੇ ਵਿੱਚ ਸੜਕੀ ਸੰਪਰਕ ਵੀ ਬਹੁਤਾ ਵਧੀਆ ਨਹੀਂ ਹੈ। ਅਜਿਹੇ ‘ਚ ਜਦੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਵਾਧੂ ਬਲਾਂ ਨੂੰ ਪਹੁੰਚਣ ‘ਚ ਸਮਾਂ ਲੱਗਦਾ ਹੈ। ਅੱਤਵਾਦੀ ਸੰਘਣੇ ਜੰਗਲਾਂ ਦਾ ਫਾਇਦਾ ਉਠਾ ਕੇ ਫਰਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ – ਕਿਸ ਵਿੱਤ ਮੰਤਰੀ ਨੂੰ ਕਿਹਾ ਜਾਂਦਾ ਹੈ ਭਾਰਤੀ ਬਜਟ ਦਾ ਪਿਤਾਮਾ ? ਜਾਣੋ ਕਿਵੇਂ ਪਿਆ ਇਹ ਨਾਮ?
370 ਹਟਾਉਣ ਤੋਂ ਬਾਅਦ ਕਸ਼ਮੀਰ ‘ਚ ਬੈਕਫੁੱਟ ‘ਤੇ ਅੱਤਵਾਦੀ
ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਹਮਲਿਆਂ ‘ਚ ਕਮੀ ਆਈ ਹੈ। ਜੇਕਰ ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਫੌਜ ਨੇ 700 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸਾਲ 2020 ‘ਚ ਸੁਰੱਖਿਆ ਬਲਾਂ ਨੇ 221 ਅੱਤਵਾਦੀਆਂ ਨੂੰ ਮਾਰਿਆ, ਜਦਕਿ 2021 ‘ਚ 180 ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ 2022 ‘ਚ 193 ਅੱਤਵਾਦੀਆਂ ਦਾ ਖਾਤਮਾ ਕੀਤਾ ਗਿਆ, ਜਦਕਿ 2023 ‘ਚ ਕੁੱਲ 87 ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਇਸ ਸਾਲ 13 ਜੁਲਾਈ ਤੱਕ 27 ਅੱਤਵਾਦੀ ਮਾਰੇ ਜਾ ਚੁੱਕੇ ਹਨ।