Live Updates: ਸਮਰਾਲਾ ਬਲਾਕ ਸੰਮਤੀ ਦੇ 15 ‘ਚੋਂ 10 ਦੇ ਨਤੀਜੇ ਆਏ ਸਾਹਮਣੇ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਅਟਾਰੀ ਅਤੇ ਵੇਰਕਾ ਬਲਾਕ ਸੰਮਤੀ ‘ਤੇ ‘ਆਪ’ ਦੀ ਜਿੱਤ
ਆਮ ਆਦਮੀ ਪਾਰਟੀ ਨੇ ਅਟਾਰੀ ‘ਚ ਦੋ ਬਲਾਕ ਸੰਮਤੀਆਂ ਅਟਾਰੀ ਤੇ ਵੇਰਕਾ ‘ਤੇ ਜਿੱਤ ਦਰਜ ਕੀਤੀ ਹੈ।
-
ਸਮਰਾਲਾ ਬਲਾਕ ਸੰਮਤੀ ਦੇ 15 ‘ਚੋਂ 10 ਦੇ ਨਤੀਜੇ ਆਏ ਸਾਹਮਣੇ
ਸਮਰਾਲਾ ਬਲਾਕ ਸੰਮਤੀ ਦੇ 15 ‘ਚੋਂ 10 ਜ਼ੋਨਾਂ ਦੇ ਨਤੀਜੇ ਆ ਗਏ ਹਨ। ਇੱਥੇ ਆਮ ਆਦਮੀ ਪਾਰਟੀ ਨੇ 5, ਸ਼੍ਰੋਮਣੀ ਅਕਾਲੀ ਦਲ ਨੇ 3, ਕਾਂਗਰਸ ਨੇ 2 ਜ਼ੋਨਾਂ ‘ਚ ਜਿੱਤ ਪ੍ਰਾਪਤ ਕੀਤੀ ਹੈ।
-
ਜ਼ਿਲ੍ਹਾਂ ਪ੍ਰੀਸ਼ਦ ਦੀਆਂ 347 ਸੀਟਾਂ ‘ਚੋਂ 18 ਤੇ ਆਪ ਅੱਗੇ
ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਹੁਣ ਤੱਕ ਜ਼ਿਲ੍ਹਾਂ ਪ੍ਰੀਸ਼ਦ ਦੀਆਂ 347 ਸੀਟਾਂ ‘ਚੋਂ 18 ‘ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। -
ਮੋਗਾ ‘ਚ ਬਲਾਕ ਸਮਿਤੀ ਜ਼ੋਨ ਨੰਬਰ 1 ‘ਚ ਕਾਂਗਰਸ ਦੀ ਜਿੱਤ
ਮੋਗਾ ‘ਚ ਬਲਾਕ ਸਮਿਤੀ ਜ਼ੋਨ ਨੰਬਰ 1 ਤੋਂ ਕਾਂਗਰਸ ਦੀ ਪਵਨਦੀਪ ਕੌਰ 158 ਵੋਟਾਂ ਨਾਲ ਜੇਤੂ ਰਹੀ।
-
ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਖਾਤਾ ਖੋਲ੍ਹਿਆ
ਮੋਗਾ ਬਲਾਕ ਸਮਿਤੀ ਜ਼ੋਨ ਨੰਬਰ ਦੋਲਤਪੁਰਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਗੁਰਦਰਸ਼ਨ ਸਿੰਘ ਢਿੱਲੋਂ 9 ਵੋਟਾਂ ਨਾਲ ਜੇਤੂ ਰਹੇ।
-
ਪਹਿਲੇ ਨਤੀਜੇ ਆਏ ਸਾਹਮਣੇ, ‘ਆਪ’ ਨੇ ਬਲਾਕ ਸੰਮਤੀ ਰੋਪੜ ਜੋਨ ਨੰਬਰ 1 ਤੋਂ ਜਿੱਤੀ
ਪਹਿਲੇ ਬਲਾਕ ਸੰਮਤੀ ਦੇ ਨਤੀਜੇ ਆ ਗਏ ਹਨ। ‘ਆਪ’ ਦੀ ਮਨਜੀਤ ਕੌਰ ਨੇ ਰੋਪੜ ਜ਼ੋਨ 1 ਤੋਂ ਜਿੱਤ ਪ੍ਰਾਪਤ ਕੀਤੀ।
-
ਮੌਸਮ ਕਾਰਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ‘ਚ ਥੋੜ੍ਹੀ ਦੇਰੀ
ਪੰਜਾਬ ਦੇ ਕਈ ਇਲਾਕਿਆਂ ‘ਚ ਅੱਜ ਸੰਘਣੀ ਧੁੰਦ ਦੇਖੀ ਜਾ ਰਹੀ ਹੈ। ਇਸ ਕਾਰਨ ਕਈ ਇਲਾਕਿਆਂ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ‘ਚ ਥੋੜ੍ਹੀ ਦੇਰੀ ਹੋਈ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਣੀ ਸੀ, ਪਰ ਮੌਸਮ ਕਾਰਨ ਥੋੜ੍ਹੀ ਦੇਰੀ ਹੋ ਰਹੀ ਹੈ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।