ਸਿੱਖ ਭਾਈਚਾਰੇ ਦੇ ਗੁੱਸੇ ਤੋਂ ਬਾਅਦ ਹਿਮਾਚਲ ਭਾਜਪਾ ਆਗੂਆਂ ਨੇ ਦਿੱਤੀ ਸਫ਼ਾਈ, ਚੀਮਾ-ਕੀਮਾ ਨਾਰੇ ਤੇ ਪ੍ਰਗਟਾਈ ਨਾਰਾਜ਼ਗੀ
Paunta Sahib: ਜੈਰਾਮ ਠਾਕੁਰ ਨੇ ਲਿਖਿਆ- ਮੈਂ ਅੱਜ ਪਾਉਂਟਾ ਸਾਹਿਬ 'ਚ ਆਯੋਜਿਤ ਜਨ ਸਭਾ 'ਚ ਕਿਸੀ ਵੀ ਭਾਈਚਾਰੇ ਵਿਸ਼ੇਸ਼ ਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਮੇਰੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਤੇ ਸਿੱਖ ਧਰਮ ਲਈ ਬਹੁੱਤ ਸਤਿਕਾਰ ਹੈ। ਕਿਸੀ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਦਾ ਮੇਰਾ ਕੋਈ ਇਰਾਦਾ ਹੈ। ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਨਾ ਲਿਆ ਜਾਵੇ।
ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ‘ਚ ਭਾਜਪਾ ਦੇ ਪ੍ਰਦਰਸ਼ਨ ‘ਤੇ ਸਿੱਖ ਭਾਈਚਾਰਾ ਭੜਕ ਗਿਆ ਹੈ। ਭਾਜਪਾ ਦੇ ਆਗੂਆਂ ਨੇ ਕੱਲ੍ਹ ਪਾਉਂਟਾ ਸਾਹਿਬ ‘ਚ ਪ੍ਰਦਰਸ਼ਨ ਦੌਰਾਨ ਚੀਮਾ ਕੀਮਾ ਨਹੀਂ ਚੱਲਣਗੇ ਦੇ ਨਾਰੇ ਲਗਾਏ ਸਨ। ਇਸ ਦਾ ਅਸਰ ਸਿੱਖ ਭਾਈਚਾਰੇ ‘ਤੇ ਦੇਖਣ ਨੂੰ ਮਿਲਿਆ। ਸਿੱਖ ਭਾਈਚਾਰੇ ਦੀ ਪ੍ਰਤੀਕ੍ਰਿਆ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਤੇ ਭਾਜਪਾ ਸੂਬਾ ਪ੍ਰਧਾਨ ਰਾਜੀਵ ਬਿੰਦਲ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆ ਕੇ ਸਫ਼ਾਈ ਦਿੱਤੀ ਹੈ।
ਜੈਰਾਮ ਠਾਕੁਰ ਨੇ ਲਿਖਿਆ- ਮੈਂ ਅੱਜ ਪਾਉਂਟਾ ਸਾਹਿਬ ‘ਚ ਆਯੋਜਿਤ ਜਨ ਸਭਾ ‘ਚ ਕਿਸੀ ਵੀ ਭਾਈਚਾਰੇ ਵਿਸ਼ੇਸ਼ ਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਮੇਰੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਤੇ ਸਿੱਖ ਧਰਮ ਲਈ ਬਹੁੱਤ ਸਤਿਕਾਰ ਹੈ। ਕਿਸੀ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਦਾ ਮੇਰਾ ਕੋਈ ਇਰਾਦਾ ਹੈ। ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਨਾ ਲਿਆ ਜਾਵੇ।
ਉੱਥੇ ਹੀ ਰਾਜੀਵ ਬਿੰਦਲ ਨੇ ਲਿਖਿਆ- ਅੱਜ ਪਾਉਂਟਾ ਸਾਹਿਬ ਦੀ ਜਨ ਸਭਾ ‘ਚ ਮੇਰੇ ਵੱਲੋਂ ਨਾ ਤਾਂ ਸਿੱਖ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਤੇ ਨਾ ਹੀ ਕੋਈ ਟਿੱਪਣੀ ਕੀਤੀ ਗਈ। ਸਿੱਖ ਧਰਮ, ਗੁਰੂ, ਸਿੱਖ ਮਰਿਆਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਤੀ ਮੈਂ ਹਮੇਸ਼ਾ ਸਮਰਪਿਤ ਰਿਹਾ ਹਾਂ ਤੇ ਸ਼ਰਧਾ ਰੱਖਦਾ ਹਾਂ।
ਸਿੱਖ ਭਾਈਚਾਰੇ ਨੇ ਦਿੱਤੀ ਸੀ ਚੇਤਾਵਨੀ
ਦੱਸ ਦੇਈਏ ਕਿ ਭਾਜਪਾ ਦੀ ਜਨਸਭਾ ਦੌਰਾਨ ਚੀਮਾ ਕੀਮਾ ਨਹੀਂ ਚੱਲਣਗੇ ਦਾ ਨਾਰਾ ਕਥਿਤ ਤੌਰ ‘ਤੇ ਪਾਉਂਟਾ ਸਾਹਿਬ ਦੇ ਐਸਡੀਐਮ ਗੁੰਜਿਤ ਸਿੰਘ ਚੀਮਾ ਖਿਲਾਫ਼ ਲਗਾਇਆ ਗਿਆ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਪਾਉਂਟਾ ਸਾਹਿਬ ਗੁਰਦੁਆਰੇ ਪਹੁੰਚ ਕੇ ਤਿੱਖੀ ਪ੍ਰਤੀਕ੍ਰਿਆ ਦਿੱਤੀ। ਇਸ ਦੇ ਨਾਲ ਚੇਤਾਵਨੀ ਦਿੱਤੀ ਕਿ ਜੇਕਰ ਜੈਰਾਮ ਠਾਕੁਰ ਤੇ ਭਾਜਪਾ ਵਰਕਰ, ਸਿੱਖ ਭਾਈਚਾਰੇ ਦੀ ਵੱਡੀ ਕੌਮ ਦਾ ਅਪਮਾਨ ਕਰਨ ਲਈ ਮੁਆਫ਼ੀ ਨਹੀਂ ਮੰਗਦੇ ਤਾਂ ਸਿੱਖ ਭਾਈਚਾਰਾ ਚੁੱਪ ਨਹੀਂ ਬੈਠੇਗਾ।
ਕੀ ਹੈ ਪੂਰਾ ਮਾਮਲਾ?
ਪਾਉਂਟਾ ਸਾਹਿਬ ਦੇ ਮਾਜਰਾ ਖੇਤਰ ‘ਚ ਉਸ ਸਮੇਂ ਹਾਲਾਤ ਖ਼ਰਾਬ ਹੋ ਗਏ, ਜਦੋਂ ਡੇਢ ਹਫ਼ਤੇ ਪਹਿਲਾਂ ਹਿੰਦੂ ਨਾਬਾਲਗ ਕੁੜੀ ਨੂੰ ਭਜਾ ਕੇ ਲੈ ਜਾਣ ਦਾ ਇਲਜ਼ਾਮ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ‘ਤੇ ਲੱਗਿਆ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰਾ ਵਾਲਿਆਂ ਨੇ ਪਾਉਂਟਾ ਸਾਹਿਬ ਦੇ ਮਾਜਰਾ ਥਾਣੇ ‘ਚ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਭਾਲ ਕੀਤੀ, ਪਰ ਇੱਕ ਹਫ਼ਤੇ ਤੱਕ ਕੁੱਝ ਪਤਾ ਨਹੀਂ ਚੱਲਿਆ।
ਇਹ ਵੀ ਪੜ੍ਹੋ
ਇਸ ਤੋਂ ਬਾਅਦ 13 ਜੂਨ ਨੂੰ ਸਥਾਨਕ ਵਿਧਾਇਕ ਸੁਖਰਾਮ ਚੌਧਰੀ ਤੇ ਰਾਜੀਵ ਬਿੰਦਲ ਦੀ ਮੌਜੂਦਗੀ ‘ਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨ ਕਰਨ ਵਾਲਿਆਂ ਨੇ ਉਸ ਮੁੰਡੇ ਦੇ ਘਰ ‘ਤੇ ਪਥਰਾਅ ਕੀਤਾ, ਜਿਸ ‘ਤੇ ਕੁੜੀ ਨੂੰ ਭਜਾ ਕੇ ਲੈ ਜਾਣ ਦਾ ਇਲਜ਼ਾਮ ਸੀ। ਇਸ ਦੌਰਾਨ ਇੱਕ ਏਐਸਆਈ ਸਮੇਤ 7 ਲੋਕ ਜ਼ਖਮੀ ਹੋ ਗਏ। ਪੁਲਿਸ ਤੇ ਪ੍ਰਦਰਸ਼ਨ ਕਰਨ ਵਾਲਿਆਂ ‘ਚ ਹਲਕੀ ਝੜਪ ਵੀ ਹੋਈ। ਉਸ ਦੌਰਾਨ ਐਸਡੀਐਮ ਗੁੰਜਿਤ ਸਿੰਘ ਚੀਮਾ ਦੇ ਹੱਥ ‘ਚ ਡੰਡਾ ਦੇਖਿਆ ਗਿਆ। ਇਸ ਦੌਰਾਨ ਰਾਜੀਵ ਬਿੰਦਲ ਵਿਵਹਾਰ ਠੀਕ ਕਰਨ ਦੀ ਨਸੀਹਤ ਦਿੱਤੀ ਤੇ ਬਹਿਸ ਹੋ ਗਈ।
ਇਸ ਤੋਂ ਬਾਅਦ 13 ਜੂਨ ਦੀ ਰਾਤ ਨੂੰ ਪੁਲਿਸ ਨੇ ਰਾਜੀਵ ਬਿੰਦਲ ਤੇ ਪਾਉਂਟਾ ਸਾਹਿਬ ਦੇ ਵਿਧਾਇਕ ਖਿਲਾਫ਼ ਮਾਮਲਾ ਦਰਜ ਕੀਤਾ, ਕਿਉਂਕਿ ਪਥਰਾਅ ਦੀ ਘਟਨਾ ‘ਚ ਕਈ ਲੋਕ ਜ਼ਖਮੀ ਹੋ ਗਏ ਸਨ। 14 ਜੂਨ ਨੂੰ ਕੁੜੀ ਨੂੰ ਬਰਾਮਦ ਕੀਤਾ ਗਿਆ। ਕੁੜੀ ਨੇ ਬਿਆਨ ਦਿੱਤਾ ਕਿ ਉਸ ਨੂੰ ਜ਼ਬਰਦਸਤੀ ਨਹੀਂ ਭਜਾਇਆ ਗਿਆ ਸੀ, ਉਹ ਖੁਦ ਦੀ ਮਰਜ਼ੀ ਨਾਲ ਗਈ ਸੀ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਪਾਉਂਟਾ ਸਾਹਿਬ ‘ਚ ਐਫਆਈਆਰ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਚੀਮਾ ਕੀਮਾ ਨਹੀਂ ਚੱਲਣਗੇ ਦੇ ਕਥਿਤ ਤੌਰ ‘ਤੇ ਨਾਰੇ ਲਗਾਏ ਗਏ।


