ਹਿਮਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼ ਦੇਸ਼ ਦੇ 28 ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਰਾਜਧਾਨੀ ਸ਼ਿਮਲਾ ਹੈ। ਇਸ ਸਮੇਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਹੈ ਅਤੇ ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਮੁੱਖ ਮੰਤਰੀ ਹਨ। ਰਾਜ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਹਨ। ਰਾਜ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ। ਹਿਮਾਚਲ ਤੋਂ ਚਾਰ ਸੰਸਦ ਮੈਂਬਰ ਲੋਕ ਸਭਾ ਅਤੇ ਤਿੰਨ ਸੰਸਦ ਮੈਂਬਰ ਰਾਜ ਸਭਾ ਤੱਕ ਪਹੁੰਚਦੇ ਹਨ। ਸੂਬੇ ਦੀ ਰਾਜ ਭਾਸ਼ਾ ਹਿੰਦੀ ਹੈ। ਹਿਮਾਚਲ ਭਾਰਤ ਅਤੇ ਵਿਦੇਸ਼ਾਂ ਤੋਂ ਸੈਲਾਨੀਆਂ ਲਈ ਜਾਣਿਆ ਜਾਂਦਾ ਹੈ। ਸੈਰ ਸਪਾਟਾ ਰਾਜ ਲਈ ਆਮਦਨ ਦਾ ਮੁੱਖ ਸਰੋਤ ਹੈ।
ਪੀਐਮ ਮੋਦੀ ਹਿਮਾਚਲ ਪਹੁੰਚੇ, ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਧਰਮਸ਼ਾਲਾ ‘ਚ ਕਰ ਰਹੇ ਮੀਟਿੰਗ
PM Modi Visit Flood Affected Areas: ਹਿਮਾਚਲ ਪ੍ਰਦੇਸ਼ ਦੇ ਦੌਰੇ ਤੋਂ ਬਾਅਦ ਪੀਐਮ ਮੋਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ ਤੇ ਬਾਅਦ 'ਚ ਗੁਰਦਾਸਪੁਰ ਦਾ ਦੌਰਾ ਕਰਨਗੇ। ਇੱਥੇ ਉਹ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨਗੇ। ਪੰਜਾਬ ਸਰਕਾਰ ਨੇ ਪੀਐਮ ਮੋਦੀ ਤੋਂ 20 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਇਸ ਦੇ ਨਾਲ ਪੰਜਾਬ ਸਰਕਾਰ ਨੇ ਕੇਂਦਰ ਨੂੰ 60 ਹਜ਼ਾਰ ਕਰੋੜ ਬਕਾਇਆ ਰਕਮ ਜਾਰੀ ਕਰਨ ਲਈ ਵੀ ਕਿਹਾ ਹੈ।
- TV9 Punjabi
- Updated on: Sep 9, 2025
- 11:50 am
ਹਿਮਾਚਲ ‘ਚ ਕੁਦਰਤ ਦਾ ਕਹਿਰ! ਘਰ, ਵਾਹਨਾਂ ਨੂੰ ਨੁਕਸਾਨ… ਕਿਨੌਰ ‘ਚ 2 ਸੈਲਾਨੀਆਂ ਦੀ ਮੌਤ; ਮੰਡੀ-ਕੁੱਲੂ ਹਾਈਵੇਅ ਬੰਦ
ਮਾਨਸੂਨ ਦੀ ਬਾਰਿਸ਼ ਨੇ ਹਿਮਾਚਲ ਪ੍ਰਦੇਸ਼ 'ਚ ਤਬਾਹੀ ਮਚਾ ਦਿੱਤੀ ਹੈ। ਮੰਡੀ, ਕੁੱਲੂ ਤੇ ਕਿਨੌਰ ਜ਼ਿਲ੍ਹਿਆਂ 'ਚ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ। ਕਿਨੌਰ 'ਚ ਜ਼ਮੀਨ ਖਿਸਕਣ ਕਾਰਨ ਦੋ ਸੈਲਾਨੀਆਂ ਦੀ ਮੌਤ ਹੋ ਗਈ ਹੈ।
- TV9 Punjabi
- Updated on: Aug 17, 2025
- 9:16 am
ਹਿਮਾਚਲ ਪ੍ਰਦੇਸ਼ ‘ਚ ਫਟਿਆ ਬੱਦਲ, ਸਤਲੁਜ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪੰਜਾਬ ‘ਚ ਅਲਰਟ, ਚੰਡੀਗੜ੍ਹ-ਮਨਾਲੀ ਫੋਰਲੇਨ ਬੰਦ
ਮੰਡੀ 'ਚ 24 ਘੰਟਿਆਂ ਦੌਰਾਨ 151 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਨਹਿਰਾਂ ਦੇ ਨਾਲਿਆਂ 'ਚ ਪਾਣੀ ਦਾ ਪੱਧਰ ਹੱਦ ਤੋਂ ਵੱਧ ਗਿਆ ਹੈ ਤੇ ਨੇੜਲੇ ਇਲਾਕਿਆਂ 'ਚ ਵੜ੍ਹ ਗਿਆ ਹੈ। ਕਈ ਇਲਾਕਿਆਂ 'ਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ-ਮਨਾਲੀ ਫੋਰਲੇਨ, ਮੰਡੀ ਦੇ 4 ਮੀਲ, 9 ਮੀਲ ਤੇ ਕੈਂਚੀਮੋਡ ਬੰਦ ਪਿਆ ਹੈ।
- TV9 Punjabi
- Updated on: Aug 5, 2025
- 7:13 am
245 ਸੜਕਾਂ ਬੰਦ, 85 ਮੌਤਾਂ, ਹਿਮਾਚਲ ‘ਚ ਮੀਂਹ ਤੇ ਜ਼ਮੀਨ ਖਿਸਕਣ ਨਾਲ ਤਬਾਹੀ
Himachal pradesh Rain: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਬਾਰਿਸ਼ ਨੇ ਵਿਆਪਕ ਤਬਾਹੀ ਮਚਾਈ ਹੈ। 245 ਤੋਂ ਵੱਧ ਸੜਕਾਂ ਬੰਦ ਹਨ, ਜਿਨ੍ਹਾਂ ਵਿੱਚ ਰਾਸ਼ਟਰੀ ਰਾਜਮਾਰਗ-3 ਦਾ ਮੰਡੀ-ਧਰਮਪੁਰ ਭਾਗ ਵੀ ਸ਼ਾਮਲ ਹੈ। ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੁਣ ਤੱਕ 85 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।
- TV9 Punjabi
- Updated on: Jul 10, 2025
- 6:36 pm
21 ਲੋਕਾਂ ਦੀ ਮੌਤ, 34 ਲਾਪਤਾ, 245 ਸੜਕਾਂ ਬੰਦ… ਮੌਨਸੂਨ ਨੇ ਹਿਮਾਚਲ ‘ਚ ਮਚਾਈ ਤਬਾਹੀ , 400 ਕਰੋੜ ਦਾ ਨੁਕਸਾਨ
Himachal Pradesh: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ, ਰਾਜ ਨੂੰ ਲਗਭਗ 407.02 ਕਰੋੜ ਰੁਪਏ ਦਾ ਪ੍ਰਸ਼ਾਸਕੀ ਨੁਕਸਾਨ ਹੋਇਆ ਹੈ। ਕੁਦਰਤੀ ਆਫ਼ਤ ਕਾਰਨ ਰਾਜ ਵਿੱਚ ਲਗਭਗ 245 ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਜਾਂ ਪ੍ਰਭਾਵਿਤ ਹਨ।
- Mohit Malhotra
- Updated on: Jul 3, 2025
- 3:55 am
ਸਿੱਖ ਭਾਈਚਾਰੇ ਦੇ ਗੁੱਸੇ ਤੋਂ ਬਾਅਦ ਹਿਮਾਚਲ ਭਾਜਪਾ ਆਗੂਆਂ ਨੇ ਦਿੱਤੀ ਸਫ਼ਾਈ, ਚੀਮਾ-ਕੀਮਾ ਨਾਰੇ ਤੇ ਪ੍ਰਗਟਾਈ ਨਾਰਾਜ਼ਗੀ
Paunta Sahib: ਜੈਰਾਮ ਠਾਕੁਰ ਨੇ ਲਿਖਿਆ- ਮੈਂ ਅੱਜ ਪਾਉਂਟਾ ਸਾਹਿਬ 'ਚ ਆਯੋਜਿਤ ਜਨ ਸਭਾ 'ਚ ਕਿਸੀ ਵੀ ਭਾਈਚਾਰੇ ਵਿਸ਼ੇਸ਼ ਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਮੇਰੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਤੇ ਸਿੱਖ ਧਰਮ ਲਈ ਬਹੁੱਤ ਸਤਿਕਾਰ ਹੈ। ਕਿਸੀ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਦਾ ਮੇਰਾ ਕੋਈ ਇਰਾਦਾ ਹੈ। ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਨਾ ਲਿਆ ਜਾਵੇ।
- TV9 Punjabi
- Updated on: Jun 19, 2025
- 8:06 am
ਕੰਗਨਾ ਰਣੌਤ ਮਨੋਰੰਜਨ ਦਾ ਸਾਧਨ, ਡਾਈਲੌਗ ਬੋਲਣਾ ਉਹਨਾਂ ਦੀ ਆਦਤ… ਮੰਤਰੀ ਹਰਸ਼ਵਰਧਨ ਚੌਹਾਨ ਦਾ ਹਮਲਾ
ਹਿਮਾਚਲ ਪ੍ਰਦੇਸ਼ ਵਿੱਚ, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਆਪਣੇ ਭਾਰੀ ਬਿਜਲੀ ਬਿੱਲ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੋਸ਼ 'ਤੇ, ਰਾਜ ਦੇ ਉਦਯੋਗ ਮੰਤਰੀਆਂ ਨੇ ਕੰਗਨਾ ਨੂੰ ਮਨੋਰੰਜਨ ਦਾ ਸਾਧਨ ਦੱਸ ਕੇ ਜਵਾਬ ਦਿੱਤਾ ਅਤੇ ਉਹਨਾਂ ਨੂੰ ਰਾਜਨੀਤੀ ਸਮਝਣ ਦੀ ਸਲਾਹ ਦਿੱਤੀ। ਮੰਤਰੀ ਨੇ ਕੰਗਨਾ ਦੇ ਦੋਸ਼ਾਂ ਨੂੰ ਸਨਸਨੀਖੇਜ਼ ਕਰਾਰ ਦਿੱਤਾ ਅਤੇ ਉਹਨਾਂ ਨੂੰ ਇੱਕ ਸੰਸਦ ਮੈਂਬਰ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
- TV9 Punjabi
- Updated on: Apr 11, 2025
- 3:01 pm
ਭਗਵਾਨ ਭਰੋਸੇ ਹਿਮਾਚਲ ਪ੍ਰਦੇਸ਼! ਪੈਸਿਆਂ ਲਈ ਮੰਦਰਾਂ ‘ਤੇ ਪਹੁੰਚੀ ਸੁੱਖੂ ਸਰਕਾਰ
Himachal Face Economic Crisis: ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਇੰਨੀ ਵਿਗੜ ਗਈ ਹੈ ਕਿ ਇਸ ਕੋਲ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ। ਕਰਜ਼ੇ ਦਾ ਬੋਝ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਨੂੰ ਟਾਇਲਟ ਟੈਕਸ ਲਗਾਉਣਾ ਪਿਆ ਹੈ। ਕੁਝ ਸਮਾਂ ਪਹਿਲਾਂ, ਅਦਾਲਤ ਨੇ ਹਿਮਾਚਲ ਭਵਨ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ।
- TV9 Punjabi
- Updated on: Feb 28, 2025
- 6:58 am
Himachal News: ਸਮੋਸੇ ਨੂੰ ਲੈ ਕੇ ਛਿੜਿਆ ਵਿਵਾਦ, CID ਨੇ ਸ਼ੁਰੂ ਕੀਤੀ ਜਾਂਚ!
ਇਹ ਵਿਵਾਦ ਉਸ ਸਮੇਂ ਹੋਇਆ ਜਦੋਂ 21 ਅਕਤੂਬਰ ਨੂੰ ਮੁੱਖ ਮੰਤਰੀ ਸੁੱਖੂ ਸ਼ਿਮਲਾ ਸਥਿਤ ਸੀਆਈਡੀ ਹੈੱਡਕੁਆਰਟਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਸਨ। ਉਸ ਦਿਨ ਮੁੱਖ ਮੰਤਰੀ ਲਈ ਲਿਆਂਦੇ ਸਮੋਸੇ ਅਤੇ ਕੇਕ ਉਨ੍ਹਾਂ ਦੇ ਸਟਾਫ਼ ਨੂੰ ਪਰੋਸੇ ਗਏ। ਅਜਿਹੇ ਵਿੱਚ ਪ੍ਰੋਗਰਾਮ ਵਿੱਚ ਮੌਜੂਦ ਸੀਐਮ ਅਤੇ ਵੀਵੀਆਈਪੀ ਮਹਿਮਾਨਾਂ ਨੂੰ ਰਿਫਰੈਸ਼ਮੈਂਟ ਨਹੀਂ ਮਿਲ ਸਕੀ। ਹੁਣ ਇਹ ਮਾਮਲਾ ਅਫਸਰਸ਼ਾਹੀ 'ਚ ਸੁਰਖੀਆਂ 'ਚ ਹੈ।
- TV9 Punjabi
- Updated on: Dec 5, 2024
- 12:37 pm