ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਦੀਵਾਲੀ ਤੋਂ ਪਹਿਲਾਂ ਦਿੱਲੀ ‘ਚ ਫਟਿਆ ਪ੍ਰਦੂਸ਼ਣ ‘ਬੰਬ’, AQI 350 ਨੂੰ ਪਾਰ; GRAP-1 ਲਾਗੂ

Delhi Pollution: ਦਿੱਲੀ 'ਚ ਹਵਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ 'ਚ ਪਹੁੰਚ ਰਿਹਾ ਹੈ। ਆਨੰਦ ਵਿਹਾਰ 'ਚ AQI 351 ਤੱਕ ਪਹੁੰਚ ਗਿਆ ਹੈ। ਇਸ ਦੌਰਾਨ, ਦਿੱਲੀ ਦੇ 18 ਖੇਤਰਾਂ 'ਚ 200 ਤੋਂ 300 ਦੇ ਵਿਚਕਾਰ AQI ਦਰਜ ਕੀਤਾ ਗਿਆ, ਜੋ ਕਿ ਖ਼ਰਾਬ ਸ਼੍ਰੇਣੀ 'ਚ ਆਉਂਦਾ ਹੈ।

ਦੀਵਾਲੀ ਤੋਂ ਪਹਿਲਾਂ ਦਿੱਲੀ 'ਚ ਫਟਿਆ ਪ੍ਰਦੂਸ਼ਣ 'ਬੰਬ', AQI 350 ਨੂੰ ਪਾਰ; GRAP-1 ਲਾਗੂ
ਫਾਈਲ ਫੋਟੋ
Follow Us
tv9-punjabi
| Published: 15 Oct 2025 07:38 AM IST

ਦੀਵਾਲੀ ਤੋਂ ਪਹਿਲਾਂ ਹੀ, ਦਿੱਲੀ ਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਚ ਪਹੁੰਚ ਗਈ ਹੈ। ਆਨੰਦ ਵਿਹਾਰ ਚ ਬੁੱਧਵਾਰ ਸਵੇਰੇ 6 ਵਜੇ ਸਭ ਤੋਂ ਵੱਧ ਹਵਾ ਗੁਣਵੱਤਾ ਸੂਚਕਾਂਕ (AQI) ਦਰਜ ਕੀਤਾ ਗਿਆ। ਸ਼੍ਰੀ ਅਰਬਿੰਦੋ ਮਾਰਗ ‘ਤੇ ਸਭ ਤੋਂ ਘੱਟ AQI ਦਰਜ ਕੀਤਾ ਗਿਆ। ਅੱਜ ਦਿਨ ਭਰ ਮੌਸਮ ਸਾਫ਼ ਰਹੇਗਾ। ਵਧਦੇ AQI ਦੇ ਕਾਰਨ, ਦਿੱਲੀ GRAP-1 ਨਿਯਮ ਲਾਗੂ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ ਕਈ ਗਤੀਵਿਧੀਆਂ ‘ਤੇ ਪਾਬੰਦੀਆਂ ਹਨ।

ਦਿੱਲੀ-NCR AQI ਖ਼ਤਰਨਾਕ ਪੱਧਰ ਤੱਕ ਵੱਧ ਰਿਹਾ ਹੈ। ਵਿਗੜਦੀ ਹਵਾ ਦੀ ਗੁਣਵੱਤਾ ਦੇ ਕਾਰਨ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ 1 ਨੂੰ ਲਾਗੂ ਕੀਤਾ ਹੈ। ਇਹ ਮੰਗਲਵਾਰ ਨੂੰ ਦਿੱਲੀ ਦਾ ਸਮੁੱਚਾ AQI 211 ਦਰਜ ਕੀਤੇ ਜਾਣ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਬੁੱਧਵਾਰ ਸਵੇਰੇ 6 ਵਜੇ, ਸਮੁੱਚਾ AQI 204 ਦਰਜ ਕੀਤਾ ਗਿਆ, ਜੋ ਕਿ ਖ਼ਰਾਬ ਸ਼੍ਰੇਣੀ ਚ ਆਉਂਦਾ ਹੈ।

AQI ਖ਼ਰਾਬ ਸ਼੍ਰੇਣੀ ਚ ਪਹੁੰਚਿਆ

ਦਿੱਲੀ ਦੇ 18 ਇਲਾਕਿਆਂ AQI ਮਾੜੀ ਸ਼੍ਰੇਣੀ ਚ ਪਹੁੰਚ ਗਿਆ ਹੈ। ਅਲੀਪੁਰ ਚ 211, ਸ਼ਾਦੀਪੁਰ ਚ 235, ਸਿਰੀ ਫੋਰਟ ਚ 223, ਆਰਕੇ ਪੁਰਮ ਚ 209, ਮਥੁਰਾ ਰੋਡ ਚ 298, ਆਈਜੀਆਈ ਹਵਾਈ ਅੱਡੇ ‘ਚ 238, ਦਵਾਰਕਾ ਸੈਕਟਰ 8 ਚ 273, ਪਾਪੜਗੰਜ ਚ 230, ਅਸ਼ੋਕ ਵਿਹਾਰ ਚ 215, ਜਹਾਂਗੀਰਪੁਰੀ ਚ 257, ਰੋਹਿਣੀ ਚ 223, ਵਿਵੇਕ ਵਿਹਾਰ ਚ 226, ਨਰੇਲਾ ਚ 209, ਓਖਲਾ ਫੇਜ਼-2 ਚ 225, ਬਵਾਨਾ ਚ 251, ਮੁੰਡਕਾ ਚ 220, ਚਾਂਦਨੀ ਚੌਕ ਚ 256 ਤੇ ਬੁਰਾੜੀ ਕਰਾਸਿੰਗ ਚ 201 ਦਰਜ ਕੀਤਾ ਗਿਆ। ਇਨ੍ਹਾਂ ਇਲਾਕਿਆਂ AQI ਦੀ ਸਥਿਤੀ ਖ਼ਰਾਬ ਸ਼੍ਰੇਣੀ ਚ ਦਰਜ ਕੀਤੀ ਗਈ।

ਆਨੰਦ ਵਿਹਾਰ ਚ ਸਥਿਤੀ ਗੰਭੀਰ

ਇਸ ਦੇ ਨਾਲ ਹੀ, ਦਿੱਲੀ ਦੇ ਦੋ ਇਲਾਕਿਆਂ AQI ਬਹੁਤ ਖ਼ਰਾਬ ਸ਼੍ਰੇਣੀ ਚ ਪਹੁੰਚ ਗਿਆ। ਆਨੰਦ ਵਿਹਾਰ ਚ ਸਭ ਤੋਂ ਵੱਧ AQI 351 ਦਰਜ ਕੀਤਾ ਗਿਆ, ਜਦੋਂ ਕਿ ਵਜ਼ੀਰਪੁਰ ਚ 303 ਦਰਜ ਕੀਤਾ ਗਿਆ। ਪ੍ਰਦੂਸ਼ਣ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ, ਦਿੱਲੀ ਵਾਸੀਆਂ ਨੇ ਇੱਕ ਵਾਰ ਫਿਰ ਮਾਸਕ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਚ ਹਵਾ ਦੀ ਗੁਣਵੱਤਾ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ। GRAP-1 ਲਾਗੂ ਕਰਨ ਤੋਂ ਬਾਅਦ, ਦਿੱਲੀ ਚ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ।

GRAP-1 ਲਾਗੂ ਕਰਨ ਦੇ ਨਾਲ, ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ

ਉਸਾਰੀ ਵਾਲੀਆਂ ਥਾਵਾਂ ‘ਤੇ ਧੂੜ ਨੂੰ ਰੋਕਣ ਲਈ ਉਪਾਅ ਹੋਣੇ ਚਾਹੀਦੇ ਹਨ, ਜਿਸ ਦਾ ਅਰਥ ਹੈ ਸਮੋਕ ਗੰਨ ਹੋਣੀਆਂ ਚਾਹੀਦੀਆਂ ਹਨ।

500 ਵਰਗ ਮੀਟਰ ਤੋਂ ਵੱਧ ਕਿਸੇ ਵੀ ਨਵੀਂ ਉਸਾਰੀ ਵਾਲੀ ਥਾਂ ਦੀ ਇਜਾਜ਼ਤ ਨਹੀਂ ਹੋਵੇਗੀ।

ਸੜਕਾਂ ਨੂੰ ਮਸ਼ੀਨਾਂ ਨਾਲ ਸਾਫ਼ ਕੀਤਾ ਜਾਵੇਗਾ।

ਖੁੱਲ੍ਹੇ ਚ ਕੂੜਾ ਸਾੜਨ ‘ਤੇ ਪਾਬੰਦੀ ਹੋਵੇਗੀ।

ਵਾਹਨਾਂ ‘ਤੇ PUC ਦੀ ਜ਼ਰੂਰਤ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

ਟ੍ਰੈਫਿਕ ਜਾਮ ਤੋਂ ਬਚਣ ਲਈ ਹੋਰ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇਗੀ।

ਸਮੋਕ ਗਨ ਦੀ ਵਿਆਪਕ ਵਰਤੋਂ ਕੀਤੀ ਜਾਵੇਗੀ।

ਮੌਸਮ ਕਿਹੋ ਜਿਹਾ ਰਹੇਗਾ?

ਦਿਲ ਦਾ ਮੌਸਮ ਦਿਨ ਭਰ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। 2 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ, ਹਵਾ ਚ 85 ਪ੍ਰਤੀਸ਼ਤ ਨਮੀ ਰਹਿਣ ਦੀ ਉਮੀਦ ਹੈ। ਇਹ ਸਥਿਤੀ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਬਣੀ ਰਹਿਣ ਦੀ ਸੰਭਾਵਨਾ ਹੈ।

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...