AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Sehat Samvad 2026: ਭਾਰਤ ‘ਚ ਕੈਂਸਰ ਹੋਣ ਦਾ ਦੇਰ ਨਾਲ ਕਿਉਂ ਪਤਾ ਲੱਗਦਾ ਹੈ? ਡਾਕਟਰਾਂ ਨੇ ਇਸ ਗਲਤੀ ਨੂੰ ਦੱਸਿਆ ਵੱਡਾ ਕਾਰਨ

Cancer Symptoms: ਕੈਂਸਰ ਦਾ ਦੇਰ ਨਾਲ ਕਿਉਂ ਪਤਾ ਲੱਗਦਾ ਹੈ? ਬਹੁਤ ਘੱਟ ਲੋਕ ਇਸ ਸਵਾਲ ਦਾ ਜਵਾਬ ਜਾਣਦੇ ਹਨ। TV9 ਵੱਲੋਂ ਕਰਵਾਏ ਗਏ ਸਿਹਤ ਸੰਵਾਦ ਵਿੱਚ ਦਿੱਗਜ ਡਾਕਟਰਾਂ ਨੇ ਕੈਂਸਰ ਨਾਲ ਜੁੜੀਆਂ ਕਈ ਅਹਿਮ ਗੱਲਾਂ ਦੱਸੀਆਂ। ਜਾਣੋ...

Sehat Samvad 2026: ਭਾਰਤ 'ਚ ਕੈਂਸਰ ਹੋਣ ਦਾ ਦੇਰ ਨਾਲ ਕਿਉਂ ਪਤਾ ਲੱਗਦਾ ਹੈ? ਡਾਕਟਰਾਂ ਨੇ ਇਸ ਗਲਤੀ ਨੂੰ ਦੱਸਿਆ ਵੱਡਾ ਕਾਰਨ
ਕੈਂਸਰ ਦਾ ਦੇਰ ਨਾਲ ਕਿਉਂ ਲੱਗਦਾ ਹੈ ਪਤਾ?
tv9-punjabi
| Published: 07 Sep 2026 18:50 PM IST
Share

TV9 ਭਾਰਤਵਰਸ਼ ਵੱਲੋਂ ਕਰਵਾਏ ਗਏ ਸਿਹਤ ਸੰਵਾਦ ਪ੍ਰੋਗਰਾਮ ਵਿੱਚ ਕੈਂਸਰ ਨੂੰ ਲੈ ਕੇ ਚਰਚਾ ਹੋਈ। ਇਸ ਵਿੱਚ ਏਮਜ਼ (ਦਿੱਲੀ), ਸਰ ਗੰਗਾ ਰਾਮ ਹਸਪਤਾਲ ਅਤੇ ਹੋਰ ਹਸਪਤਾਲਾਂ ਦੇ ਕੈਂਸਰ ਮਾਹਰਾਂ ਨੇ ਕਈ ਅਹਿਮ ਗੱਲਾਂ ਦੱਸੀਆਂ। ਮਾਹਰਾਂ ਨੇ ਕੈਂਸਰ ਦਾ ਦੇਰ ਨਾਲ ਪਤਾ ਲੱਗਣ ਅਤੇ ਇਸ ਦੇ ਇਲਾਜ ਵਿੱਚ ਆਉਣ ਵਾਲੀਆਂ ਕਮੀਆਂ ਬਾਰੇ ਆਪਣੀ ਰਾਏ ਸਾਂਝੀ ਕੀਤੀ। ਭਾਰਤ ਵਿੱਚ ਜਦੋਂ ਕਿਸੇ ਵਿਅਕਤੀ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਕੈਂਸਰ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਭਾਰਤ ਵਿੱਚ ਕੈਂਸਰ ਦਾ ਲੇਟ ਸਟੇਜ ਤੇ ਪਤਾ ਲੱਗਣਾ, ਦਵਾਈਆਂ ਦੀ ਕਮੀ, ਟੈਸਟ ਨਾ ਕਰਵਾਉਣਾ ਵਰਗੀਆਂ ਕਈ ਕਮੀਆਂ ਹਨ। ਇਸ ਕਾਰਨ ਹਰ ਸਾਲ ਵੱਖ-ਵੱਖ ਕਿਸਮਾਂ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।

ਕੈਂਸਰ ਖ਼ਿਲਾਫ਼ ਇਲਾਜ ਵਿੱਚ ਕਮੀ

ਡਾਕਟਰ ਸ਼ਿਆਮ ਅਗਰਵਾਲ (ਚੇਅਰਪਰਸਨ, ਮੈਡੀਕਲ ਔਂਕੋਲੋਜੀ ਵਿਭਾਗ, ਸਰ ਗੰਗਾ ਰਾਮ ਹਸਪਤਾਲ) ਕਹਿੰਦੇ ਹਨ ਕਿ ਕੈਂਸਰ ਜੀਨਜ਼ ਦੀ ਬਿਮਾਰੀ ਹੈ। ਭਾਰਤ ਦੀ ਸਮੱਸਿਆ ਇਹ ਹੈ ਕਿ ਇੱਥੇ ਜੀਨਜ਼ ਵਿੱਚ ਖ਼ਰਾਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰ ਉਨ੍ਹਾਂ ਲਈ ਦਵਾਈਆਂ ਮੌਜੂਦ ਨਹੀਂ ਹਨ। ਹਜ਼ਾਰਾਂ ਜੀਨਜ਼ ਹਨ, ਪਰ ਦਵਾਈਆਂ ਸਿਰਫ਼ 50-60 ਜੀਨਜ਼ ਲਈ ਹੀ ਬਣੀਆਂ ਹਨ।

ਜੇਕਰ ਯੂਰਪ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਇੱਥੇ ਕੈਂਸਰ ਦੇ 100 ਨਵੇਂ ਮਰੀਜ਼ਾਂ ਵਿੱਚੋਂ 80 ਤੋਂ ਵੀ ਵੱਧ ਲੋਕਾਂ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।

ਦੂਜੇ ਪਾਸੇ ਵਿਕਾਸਸ਼ੀਲ ਦੇਸ਼ ਭਾਰਤ ਵਿੱਚ ਕੈਂਸਰ ਦਾ ਦੇਰ ਨਾਲ ਪਤਾ ਲੱਗਦਾ ਹੈ, ਕਿਉਂਕਿ ਇੱਥੇ ਅਰਲੀ ਡਿਟੈਕਸ਼ਨ (ਸ਼ੁਰੂਆਤੀ ਪੜਾਅ ਤੇ ਪਤਾ ਲਗਾਉਣ) ਦੀ ਸੇਵਾ ਹੌਲੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੈਂਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ 90 ਫੀਸਦੀ ਤੱਕ ਹੁੰਦੀ ਹੈ।

ਕੈਂਸਰ ਦਾ ਦੇਰ ਨਾਲ ਕਿਉਂ ਪਤਾ ਲੱਗਦਾ ਹੈ?

ਡਾਕਟਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੈਂਸਰ ਦਾ ਦੇਰ ਨਾਲ ਪਤਾ ਇਸ ਲਈ ਲੱਗਦਾ ਹੈ, ਕਿਉਂਕਿ ਲੋਕ ਸਹੀ ਜਾਂਚ ਹੀ ਨਹੀਂ ਕਰਵਾਉਂਦੇ। ਜੇਕਰ ਡਾਕਟਰ ਜਾਂਚ ਕਰਵਾਉਣ ਦੀ ਸਲਾਹ ਦਿੰਦਾ ਹੈ ਤਾਂ ਲੋਕ ਆਲਸ ਜਾਂ ਖਰਚਾ ਬਚਾਉਣ ਦੇ ਚੱਕਰ ਵਿੱਚ ਕੈਂਸਰ ਨਾਲ ਜੁੜੇ ਟੈਸਟ ਨਹੀਂ ਕਰਵਾਉਂਦੇ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹਨ ਅਤੇ ਇਸ ਲਈ ਮਾਹਰ ਦੀ ਸਲਾਹ ਤੇ ਨੀਡਲ ਟੈਸਟ ਅਤੇ ਬਾਇਓਪਸੀ ਜ਼ਰੂਰ ਕਰਵਾਉਣੀ ਚਾਹੀਦੀ ਹੈ।

ਡਾਕਟਰ ਅੰਸ਼ੁਮਨ (ਡਾਇਰੈਕਟਰ ਅਤੇ ਚੀਫ਼ ਸਰਜਨ, C3 ਹੈਲਥਕੇਅਰ) ਕਹਿੰਦੇ ਹਨ ਕਿ ਅਰਲੀ ਡਿਟੈਕਸ਼ਨ ਲਈ ਜਾਗਰੂਕਤਾ ਨਾ ਦੇ ਬਰਾਬਰ ਹੈ। ਕੈਂਸਰ ਦੇ ਖ਼ਿਲਾਫ਼ ਸਿਹਤ ਸਹੂਲਤਾਂ ਵਿੱਚ ਕਮੀਆਂ ਹਨ, ਇਸ ਲਈ ਕੈਂਸਰ ਦਾ ਸ਼ੁਰੂਆਤੀ ਪੜਾਅ ਤੇ ਪਤਾ ਨਹੀਂ ਲੱਗ ਪਾਉਂਦਾ। ਘਰ ਬੈਠੇ ਸਮੇਂ ਸਿਰ ਇਸ ਦਾ ਪਤਾ ਲਗਾਉਣ ਦਾ ਸਭ ਤੋਂ ਵੱਡਾ ਤਰੀਕਾ ਅਸਧਾਰਨ ਲੱਛਣਾਂ ਤੇ ਧਿਆਨ ਦੇਣਾ ਹੈ। ਜੇਕਰ ਲੱਛਣ ਤਿੰਨ ਹਫ਼ਤਿਆਂ ਬਾਅਦ ਵੀ ਬਰਕਰਾਰ ਰਹਿੰਦੇ ਹਨ ਤਾਂ ਤੁਰੰਤ ਕੈਂਸਰ ਨਾਲ ਸਬੰਧਤ ਜਾਂਚ ਕਰਵਾਉਣੀ ਚਾਹੀਦੀ ਹੈ।

ਇਲਾਜ ਕਰਵਾਉਣ ਤੋਂ ਬਚਣਾ

ਫੋਰਟਿਸ ਸ਼ਾਲੀਮਾਰ ਬਾਗ ਵਿੱਚ GI ਔਂਕੋਲੋਜੀ, ਮਿਨੀਮਲ ਐਕਸੈਸ ਅਤੇ ਬੈਰੀਐਟ੍ਰਿਕ ਸਰਜਰੀ ਦੇ ਚੇਅਰਮੈਨ ਡਾਕਟਰ ਪ੍ਰਦੀਪ ਜੈਨ ਕਹਿੰਦੇ ਹਨ ਕਿ ਭਾਰਤ ਵਿੱਚ ਅਜੇ ਵੀ ਲੋਕਾਂ ਵਿੱਚ ਬਾਬਿਆਂ ਤੋਂ ਇਲਾਜ ਕਰਵਾਉਣ ਦੀ ਮਾਨਸਿਕਤਾ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਾਗਰੂਕਤਾ ਹੋਣਾ ਸਭ ਤੋਂ ਜ਼ਰੂਰੀ ਹੈ। ਇਲਾਜ ਨਾ ਕਰਵਾਉਣ ਦਾ ਸਭ ਤੋਂ ਵੱਡਾ ਕਾਰਨ ਖਰਾਬ ਵਿੱਤੀ ਹਾਲਾਤ ਹਨ। ਇਸ ਲਈ ਲੋਕ ਸਸਤੇ ਇਲਾਜ ਦੇ ਚੱਕਰ ਵਿੱਚ ਨੇੜੇ-ਤੇੜੇ ਹੀ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ।

ਕੈਂਸਰ ਦੀ ਸਕ੍ਰੀਨਿੰਗ ਕਿਵੇਂ ਹੋਣੀ ਚਾਹੀਦੀ ਹੈ?

ਡਾਕਟਰ ਅਰਪਿਤ ਜੈਨ (ਕੰਸਲਟੈਂਟ, ਮੈਡੀਕਲ ਔਂਕੋਲੋਜੀ, ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ, ਨਵੀਂ ਦਿੱਲੀ) ਨੇ ਸਕ੍ਰੀਨਿੰਗ ਬਾਰੇ ਕਿਹਾ ਕਿ ਕੈਂਸਰ ਨੂੰ ਸਟੇਜ ਜਾਂ ਫੇਜ਼ ਦੇ ਹਿਸਾਬ ਨਾਲ ਦੇਖਣਾ ਚਾਹੀਦਾ ਹੈ। ਸਕ੍ਰੀਨਿੰਗ ਦੇ ਤਰੀਕੇ ਗਾਈਡਲਾਈਨ ਦੇ ਅਨੁਸਾਰ ਅਤੇ ਵਿਗਿਆਨਕ ਸਬੂਤਾਂ ਤੇ ਆਧਾਰਿਤ ਹੋਣੇ ਚਾਹੀਦੇ ਹਨ।

Source:TV9Hindi.com

Follow Us
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...