AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ‘ਚ ਬਾਬਾ ਬਾਗੇਸ਼ਵਰ ਦਾ ਦਿੱਬ ਦਰਬਾਰ, ਧਰਮ ਪਰਿਵਰਤਨ ਕਰਵਾਉਣ ਵਾਲਿਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਲੁਧਿਆਣਾ ਸਥਿਤ ਵਰਧਮਾਨ-ਗਲਾਡਾ (GLADA) ਮੈਦਾਨ ਵਿਖੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਕਰਵਾਈ ਜਾ ਰਹੀ ਸ੍ਰੀ ਹਨੂਮਾਨ ਜੀ ਦੀ ਕਥਾ ਅੱਜ ਆਪਣੇ ਤੀਜੇ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਕਥਾ ਦੇ ਤੀਜੇ ਦਿਨ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਬਾਲਾ ਜੀ ਦਾ ਵਿਸ਼ੇਸ਼ 'ਦਿੱਬ ਦਰਬਾਰ' ਸਜਾਇਆ ਗਿਆ।

ਲੁਧਿਆਣਾ 'ਚ ਬਾਬਾ ਬਾਗੇਸ਼ਵਰ ਦਾ ਦਿੱਬ ਦਰਬਾਰ, ਧਰਮ ਪਰਿਵਰਤਨ ਕਰਵਾਉਣ ਵਾਲਿਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ
tv9-punjabi
| Updated On: 28 Sep 2026 18:43 PM IST
Share

ਲੁਧਿਆਣਾ ਸਥਿਤ ਵਰਧਮਾਨ-ਗਲਾਡਾ (GLADA) ਮੈਦਾਨ ਵਿਖੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਕਰਵਾਈ ਜਾ ਰਹੀ ਸ੍ਰੀ ਹਨੂਮਾਨ ਜੀ ਦੀ ਕਥਾ ਅੱਜ ਆਪਣੇ ਤੀਜੇ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਕਥਾ ਦੇ ਤੀਜੇ ਦਿਨ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਬਾਲਾ ਜੀ ਦਾ ਵਿਸ਼ੇਸ਼ ‘ਦਿੱਬ ਦਰਬਾਰ’ ਸਜਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਬਾਲਾ ਜੀ ਦਾ ਆਸ਼ੀਰਵਾਦ ਲਿਆ ਅਤੇ ਆਪਣੀਆਂ ਦੁੱਖ-ਤਕਲੀਫ਼ਾਂ ਤੇ ਸਮੱਸਿਆਵਾਂ ਦੇ ਹੱਲ ਲਈ ਅਰਜ਼ੀਆਂ ਲਗਾਈਆਂ।

ਦਿੱਬ ਦਰਬਾਰ ਦੀ ਸਮਾਪਤੀ ਉਪਰੰਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਪ੍ਰੇਤ ਦਰਬਾਰ ਲਗਾਇਆ ਗਿਆ। ਉਨ੍ਹਾਂ ਦਾ ਦਾਅਵਾ ਸੀ ਕਿ ਜਿਨ੍ਹਾਂ ਲੋਕਾਂ ਉੱਤੇ ਓਪਰੀ ਕਸਰ ਜਾਂ ਭੂਤ-ਪ੍ਰੇਤ ਆਦਿ ਦਾ ਸਾਇਆ ਸੀ, ਉਨ੍ਹਾਂ ਨੂੰ ਇਸ ਤੋਂ ਨਿਜਾਤ ਦਿਵਾਈ ਗਈ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਦੱਸੇ ਗਏ। ਧੀਰੇਂਦਰ ਸ਼ਾਸਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਰਬਾਰ ਨੂੰ ਲਗਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਬਾਲਾ ਜੀ ਦੇ ਚਰਨਾਂ ਨਾਲ ਜੋੜਨਾ ਹੈ, ਤਾਂ ਜੋ ਬਾਲਾ ਜੀ ਲੋਕਾਂ ਦੇ ਬਣਨ ਅਤੇ ਲੋਕ ਬਾਲਾ ਜੀ ਦੇ ਬਣ ਸਕਣ, ਜਿਸ ਨਾਲ ਕਿਸੇ ਨੂੰ ਵੀ ਇੱਧਰ-ਉੱਧਰ ਭਟਕਣ ਦੀ ਲੋੜ ਨਾ ਪਵੇ।

ਪੰਜਾਬ ਚ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਤੇ ਵੱਡਾ ਹਮਲਾ

ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਕਿਹਾ ਕਿ ਪੰਜਾਬ ਸੂਬੇ ਦੇ ਪਿੰਡ-ਪਿੰਡ ਅਤੇ ਗਲੀ-ਗਲੀ ਵਿੱਚ ਕੁਝ ਲੋਕ ਝੂਠੇ ਚਮਤਕਾਰ ਦਿਖਾ ਕੇ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਅਨਸਰਾਂ ਦੀ ‘ਠਠਰੀ ਅਤੇ ਗਠੜੀ’ ਬੰਨ੍ਹਣ ਹੀ ਇੱਥੇ ਆਏ ਹਾਂ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਧਰਮ ਦੇ ਖ਼ਿਲਾਫ਼ ਨਹੀਂ ਹਨ, ਪਰ ਦਿਖਾਵਾ ਕਰਕੇ, ਯੋਜਨਾਬੱਧ ਢੰਗ ਨਾਲ ਜਾਂ ਡਰ-ਭਉ ਪੈਦਾ ਕਰਕੇ ਧਰਮ ਪਰਿਵਰਤਨ ਕਰਵਾਉਣਾ ਨਾ ਤਾਂ ਭਾਰਤੀ ਸੰਵਿਧਾਨ ਮੁਤਾਬਕ ਜਾਇਜ਼ ਹੈ ਅਤੇ ਨਾ ਹੀ ਸਾਡੇ ਨਿਯਮਾਂ ਅਨੁਸਾਰ ਠੀਕ ਹੈ।

ਉਨ੍ਹਾਂ ਕਿਹਾ, “ਭਾਰਤ ਦੇ ਸਨਾਤਨੀਓ, ਤੁਹਾਨੂੰ ਇੱਧਰ-ਉੱਧਰ ਭਟਕਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਹਾਡੇ ਹਨੂਮਾਨ ਜੀ ਕਿਸੇ ਨਾਲੋਂ ਘੱਟ ਨਹੀਂ ਹਨ। ਕੋਈ ਅਜਿਹੀ ਗਲੀ ਨਹੀਂ ਹੈ ਜਿੱਥੇ ਬਜਰੰਗ ਬਲੀ ਦੀ ਚੱਲੀ ਨਹੀਂ। ਜਦੋਂ ਉਨ੍ਹਾਂ ਨੇ ਲੰਕਾ ਵਿੱਚ ਡੰਕਾ ਵਜਾ ਦਿੱਤਾ ਸੀ ਤਾਂ ਇਹ ਤਾਂ ਫਿਰ ਭਾਰਤ ਹੈ।”

ਉਨ੍ਹਾਂ ਤਿੱਖੇ ਤੇਵਰਾਂ ਵਿੱਚ ਕਿਹਾ, “ਤੁਹਾਨੂੰ ‘ਹਲੀ-ਉੱਲਾਹ’ ਵਾਲਿਆਂ ਦੇ ਕੋਲ ਜਾਣ ਦੀ ਲੋੜ ਹੀ ਕੀ ਹੈ? ਸਨਾਤਨੀਓ, ਇਕ ਗੱਲ ਪੱਲੇ ਬੰਨ੍ਹ ਲਵੋ—ਜਿਹੜਾ ਆਪਣੇ ਪਿਓ ਨੂੰ ਪਿਓ ਨਾ ਕਹਿ ਕੇ ਗੁਆਂਢੀ ਨੂੰ ਪਿਓ ਕਹਿੰਦਾ ਹੈ, ਉਹ ਕਿਸੇ ਕੰਮ ਦਾ ਨਹੀਂ ਹੁੰਦਾ।”

ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦਰਬਾਰ ਲਗਾਏ ਜਾਣ ਕਾਰਨ ਹੀ ਕੁਝ ਲੋਕ ਸੋਸ਼ਲ ਮੀਡੀਆ ਤੇ ਸਾਡੇ ਖ਼ਿਲਾਫ਼ ਟ੍ਰੋਲਿੰਗ ਕਰਦੇ ਹਨ, ਵੱਡੇ-ਵੱਡੇ ਜਲੂਸ ਕੱਢਦੇ ਹਨ ਅਤੇ ਪ੍ਰਦਰਸ਼ਨ ਕਰਦੇ ਹਨ, ਕਿਉਂਕਿ ਅਸੀਂ ਉਨ੍ਹਾਂ ਦੀਆਂ ਨਾਜਾਇਜ਼ ਦੁਕਾਨਾਂ ਤੇ ਜਿੰਦਰੇ ਲਗਵਾ ਦਿੱਤੇ ਹਨ। ਉਨ੍ਹਾਂ ਦਲੀਲ ਦਿੰਦਿਆਂ ਕਿਹਾ ਕਿ ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਵੀ ਸਪੱਸ਼ਟ ਫ਼ੁਰਮਾਇਆ ਹੈ ਕਿ ਆਪਣੇ ਧਰਮ ਵਿੱਚ ਰਹਿ ਕੇ ਮਰਨਾ ਹੀ ਸ੍ਰੇਸ਼ਠ ਹੈ।

ਧਰਮ ਪਰਿਵਰਤਨ ਦਾ ਕਾਲਾਬਾਜ਼ਾਰ ਨਹੀਂ ਚੱਲਣ ਦੇਵਾਂਗੇ

ਧੀਰੇਂਦਰ ਸ਼ਾਸਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡੇ ਗੁਰੂ ਜੀ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ, ਅਸੀਂ ਉਸੇ ਮਾਰਗ ਤੇ ਚੱਲਾਂਗੇ। ਇਹ ਗੱਲ ਅਸੀਂ ਕਿਸੇ ਹੰਕਾਰ ਵਿੱਚ ਨਹੀਂ, ਸਗੋਂ ਆਪਣੇ ਸਵੈਮਾਣ ਨਾਲ ਕਹਿ ਰਹੇ ਹਾਂ। ਜਦੋਂ ਤੱਕ ਅਸੀਂ ਜਿਊਂਦੇ ਹਾਂ, ਦੇਸ਼ ਅੰਦਰ ਧਰਮ ਪਰਿਵਰਤਨ ਵਰਗਾ ਕਾਲਾ ਕਾਰੋਬਾਰ ਕਿਸੇ ਕੀਮਤ ਤੇ ਨਹੀਂ ਚੱਲਣ ਦੇਵਾਂਗੇ।”

ਉਨ੍ਹਾਂ ਪੰਜਾਬ ਦੇ ਮੰਚ ਤੋਂ ਚੁਣੌਤੀ ਦਿੰਦਿਆਂ ਕਿਹਾ, “ਅਸੀਂ ਉਨ੍ਹਾਂ ‘ਹਲੀ-ਉੱਲਾਹ’ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਨਾਤਨ ਧਰਮ ਦੇ ਸੰਤਾਂ, ਗੁਰੂ ਪਰੰਪਰਾਵਾਂ ਅਤੇ ਮਹਾਨ ਸਿੱਖ ਪਰੰਪਰਾਵਾਂ ਨੂੰ ਛੱਡ ਕੇ ਦੁਨੀਆ ਵਿੱਚ ਕਿਸੇ ਕੋਲ ਅਜਿਹੀ ਤਾਕਤ ਨਹੀਂ ਹੈ ਜੋ ਸਾਡੇ ਦਰਬਾਰ ਦਾ ਸਾਹਮਣਾ ਕਰ ਸਕੇ। ਜਦੋਂ ਤੁਸੀਂ ਸਾਡੇ ਸਨਮੁਖ ਆਵੋਗੇ ਤਾਂ ਤੁਹਾਡੇ ਬਾਰੇ ਇੰਨਾ ਸੱਚ ਸਾਹਮਣੇ ਰੱਖਾਂਗੇ ਕਿ ਤੁਸੀਂ ਘਰ ਜਾ ਕੇ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹੋਗੇ।”

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਜਦੋਂ ਉਹ ਭਾਰਤ ਵਿੱਚ ਦਰਬਾਰ ਲਗਾਉਂਦੇ ਸਨ ਤਾਂ ਕਈ ਲੋਕ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਸਨ ਕਿ ਭਾਰਤ ਦੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਪਰ ਹੁਣ ਉਹ ਭਾਰਤ ਵਿੱਚ ਦਰਬਾਰ ਘੱਟ ਲਗਾ ਕੇ ਵਿਦੇਸ਼ਾਂ ਵਿੱਚ ਅੰਗਰੇਜ਼ਾਂ ਸਾਹਮਣੇ ਆਪਣੀ ਗੱਲ ਰੱਖਦੇ ਹਨ।

ਹਨੂਮਾਨ ਜੀ ਵੱਲੋਂ ਸੌਂਪਿਆ ਕਾਰਜ ਪੂਰਾ ਕਰਕੇ ਰਹਾਂਗਾ

ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਲੋਕਾਂ ਦੀਆਂ ਧਮਕੀਆਂ ਜਾਂ ਸਾਜ਼ਿਸ਼ਾਂ ਦੀ ਉਹ ਕੋਈ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ, “ਤੁਸੀਂ ਸਾਨੂੰ ਮਿਟਾਉਣ ਲਈ ਲੱਖ ਪਹਿਰੇ ਲਗਾ ਲਵੋ, ਪਰ ਬਜਰੰਗ ਬਲੀ ਨੇ ਜਿਸ ਕਾਰਜ ਲਈ ਸਾਨੂੰ ਭੇਜਿਆ ਹੈ, ਅਸੀਂ ਉਹ ਕੰਮ ਮੁਕੰਮਲ ਕਰਕੇ ਹੀ ਜਾਵਾਂਗੇ। ਸਾਡੇ ਵਰਗੇ ਵਿਅਕਤੀ ਦਾ ਵਿਵਾਦਾਂ ਵਿੱਚ ਆਉਣਾ ਸੁਭਾਵਿਕ ਹੈ, ਕਿਉਂਕਿ ਅਸੀਂ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਦੇ।”

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਇੱਥੇ ਕੋਈ ਚਮਤਕਾਰ ਦਿਖਾਉਣ ਲਈ ਨਹੀਂ ਆਏ। ਉਨ੍ਹਾਂ ਕਿਹਾ ਕਿ ਆਮ ਬਾਬਿਆਂ ਦੇ ਚੱਕਰਾਂ ਵਿੱਚ ਪੈਣ ਨਾਲ ਕਿਸੇ ਦਾ ਭਲਾ ਨਹੀਂ ਹੋਣਾ, ਜੇਕਰ ਭਲਾ ਹੋਣਾ ਹੈ ਤਾਂ ਉਹ ਸਿਰਫ਼ ਬਜਰੰਗ ਬਲੀ ਦੀ ਕਿਰਪਾ ਨਾਲ ਹੀ ਹੋਵੇਗਾ। ਲੋਕ ਉਨ੍ਹਾਂ ਦੇ ਨਿੱਜੀ ਚੱਕਰ ਵਿੱਚ ਨਾ ਪੈਣ, ਬਲਕਿ ਸ੍ਰੀ ਹਨੂਮਾਨ ਜੀ ਦੀ ਮਹਿਮਾ ਨੂੰ ਪਛਾਣਨ। ਉਨ੍ਹਾਂ ਦੱਸਿਆ ਕਿ ਬਿਨਾਂ ਅੰਗਰੇਜ਼ੀ ਜਾਣੇ ਉਹ 16 ਦੇਸ਼ਾਂ ਵਿੱਚ ਪ੍ਰਚਾਰ ਕਰ ਆਏ ਹਨ ਅਤੇ ਤਿੰਨ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ। ਜਦੋਂ ਪ੍ਰਭੂ ਦੀ ਕਿਰਪਾ ਨਾਲ ਸਭ ਕੁਝ ਸੰਭਵ ਹੈ, ਤਾਂ ਸਭ ਨੂੰ ਉਨ੍ਹਾਂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਪਿੰਡ ਵਿੱਚ ਉਹ ਕਦੇ ਮੰਗ ਕੇ ਗੁਜ਼ਾਰਾ ਕਰਦੇ ਸਨ, ਅੱਜ ਉਸੇ ਥਾਂ ਬਾਲਾ ਜੀ ਦੀ ਕ੍ਰਿਪਾ ਸਦਕਾ ਅੰਨਪੂਰਨਾ ਰਸੋਈ ਸਫ਼ਲਤਾਪੂਰਵਕ ਚੱਲ ਰਹੀ ਹੈ।

ਹਸਪਤਾਲ ਵਿੱਚ ਮੰਦਰ ਨਹੀਂ, ਮੰਦਰ ਵਿੱਚ ਹਸਪਤਾਲ ਹੋਣਾ ਚਾਹੀਦਾ ਹੈ

ਸਮਾਜਿਕ ਕਾਰਜਾਂ ਬਾਰੇ ਗੱਲ ਕਰਦਿਆਂ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਵਾਂ ਮੰਦਰ ਨਾ ਬਣਾਉਣ ਦਾ ਸੰਕਲਪ ਲਿਆ ਹੈ, ਪਰ ਹੁਣ ਸਨਾਤਨੀਆਂ ਨੂੰ ਇਕ ਨਵੀਂ ਕ੍ਰਾਂਤੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦੇ ਅੰਦਰ ਮੰਦਰ ਬਣਾਉਣ ਦੀ ਬਜਾਏ ਮੰਦਰਾਂ ਦੇ ਅੰਦਰ ਹਸਪਤਾਲ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ, ਜਿੱਥੇ ਲੋੜਵੰਦਾਂ ਨੂੰ ਦਵਾਈ ਵੀ ਮਿਲੇ ਅਤੇ ਪ੍ਰਭੂ ਦੀ ਕਿਰਪਾ ਵੀ ਪ੍ਰਾਪਤ ਹੋਵੇ।

ਉਨ੍ਹਾਂ ਸਿੱਖ ਕੌਮ ਦੀ ਮਹਾਨਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਿੱਖ ਭਰਾਵਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਲੰਗਰ ਦੀ ਸੇਵਾ ਕਿਵੇਂ ਨਿਭਾਈ ਜਾਂਦੀ ਹੈ ਅਤੇ ਸੰਗਤ ਦੇ ਬੈਠਣ ਦੇ ਸੁਚੱਜੇ ਪ੍ਰਬੰਧ ਕਿਵੇਂ ਕੀਤੇ ਜਾਂਦੇ ਹਨ। ਜਿੱਥੇ ਵੀ ਗੁਰਦੁਆਰਾ ਸਾਹਿਬ ਹੋਵੇਗਾ, ਉੱਥੇ ਨਿਰਸਵਾਰਥ ਸੇਵਾ ਜ਼ਰੂਰ ਹੋਵੇਗੀ। ਉਨ੍ਹਾਂ ਕਿਹਾ ਕਿ ਸਨਾਤਨੀਆਂ ਨੂੰ ਵੀ ਇਹ ਸੇਵਾ ਭਾਵਨਾ ਅਪਣਾਉਣੀ ਚਾਹੀਦੀ ਹੈ ਤਾਂ ਜੋ ਹਰ ਮੰਦਰ ਸੇਵਾ ਦਾ ਮੁੱਖ ਕੇਂਦਰ ਬਣ ਸਕੇ। ਉਨ੍ਹਾਂ ਮੁੜ ਦੁਹਰਾਇਆ ਕਿ ਉਹ ਕਿਸੇ ਨੂੰ ਚਮਤਕਾਰਾਂ ਦੇ ਜਾਲ ਵਿੱਚ ਫਸਾਉਣ ਨਹੀਂ, ਸਗੋਂ ਸਮਾਜ ਨੂੰ ਜਗਾਉਣ ਆਏ ਹਨ।

Follow Us
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...