AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਿੱਲੀ ‘ਚ 16 ਅਕਤੂਬਰ ਤੋਂ ਸ਼ੁਰੂ ਹੋਵੇਗਾ TV9 ਦਾ Festival of India, ਦੁਰਗਾ ਪੂਜਾ ਤੇ ਡਾਂਡੀਆ ਨਾਈਟਸ ਦੇ ਨਾਲ ਰਫ਼ਤਾਰ ਤੇ ਹਰਸ਼ਦੀਪ ਲਾਉਣਗੇ ਰੌਣਕਾਂ

ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਚ 16 ਤੋਂ 20 ਅਕਤੂਬਰ ਤੱਕ TV9 ਦਾ ਫੈਸਟੀਵਲ ਆਫ਼ ਇੰਡੀਆ (ਸੀਜ਼ਨ-4) ਹੋਵੇਗਾ। ਇਸ 5 ਰੋਜ਼ਾ ਮੇਲੇ ਵਿੱਚ ਵਿਸ਼ਾਲ ਦੁਰਗਾ ਪੂਜਾ ਪੰਡਾਲ, ਡਾਂਡੀਆ ਨਾਈਟਸ, ਰਫ਼ਤਾਰ ਤੇ ਹਰਸ਼ਦੀਪ ਕੌਰ ਦੇ ਕੌਂਸਰਟ ਅਤੇ ਖ਼ਰੀਦਦਾਰੀ ਮੁੱਖ ਖਿੱਚ ਰਹਿਣਗੇ।

ਦਿੱਲੀ 'ਚ 16 ਅਕਤੂਬਰ ਤੋਂ ਸ਼ੁਰੂ ਹੋਵੇਗਾ TV9 ਦਾ Festival of India, ਦੁਰਗਾ ਪੂਜਾ ਤੇ ਡਾਂਡੀਆ ਨਾਈਟਸ ਦੇ ਨਾਲ ਰਫ਼ਤਾਰ ਤੇ ਹਰਸ਼ਦੀਪ ਲਾਉਣਗੇ ਰੌਣਕਾਂ
tv9-punjabi
| Updated On: 28 Sep 2026 18:18 PM IST
Share

ਆ ਰਹੇ ਤਿਉਹਾਰੀ ਸੀਜ਼ਨ ਨੂੰ ਹੋਰ ਵੀ ਯਾਦਗਾਰ ਅਤੇ ਉਤਸ਼ਾਹਪੂਰਨ ਬਣਾਉਣ ਲਈ ਟੀਵੀ9 (TV9) ਨੈੱਟਵਰਕ ਇੱਕ ਵਾਰ ਫਿਰ ‘ਫੈਸਟੀਵਲ ਆਫ਼ ਇੰਡੀਆ 2026’ (ਸੀਜ਼ਨ-4) ਦਾ ਆਯੋਜਨ ਕਰਨ ਜਾ ਰਿਹਾ ਹੈ। ਆਗਾਮੀ 16 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚੱਲਣ ਵਾਲਾ ਇਹ ਪੰਜ ਦਿਨਾ ਵਿਸ਼ੇਸ਼ ਮਹਾਉਤਸਵ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ, ਵਿਭਿੰਨਤਾ ਅਤੇ ਏਕਤਾ ਦਾ ਵਿਲੱਖਣ ਪ੍ਰਤੀਕ ਹੋਵੇਗਾ। ਦਿੱਲੀ ਦੇ ਇਤਿਹਾਸਕ ਇੰਡੀਆ ਗੇਟ ਨੇੜੇ ਸਥਿਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਉਲੀਕੇ ਗਏ ਇਸ ਸ਼ਾਨਦਾਰ ਫੈਸਟੀਵਲ ਵਿੱਚ ਸੰਗੀਤ, ਕਲਾ, ਸੱਭਿਆਚਾਰ, ਰਵਾਇਤੀ ਖਾਣ-ਪੀਣ ਅਤੇ ਖ਼ਰੀਦਦਾਰੀ ਦਾ ਬਿਹਤਰੀਨ ਸੁਮੇਲ ਦੇਖਣ ਨੂੰ ਮਿਲੇਗਾ।

ਪਿਛਲੇ ਸਾਰੇ ਐਡੀਸ਼ਨਾਂ ਦੀ ਭਰਪੂਰ ਕਾਮਯਾਬੀ ਤੋਂ ਬਾਅਦ ‘ਫੈਸਟੀਵਲ ਆਫ਼ ਇੰਡੀਆ’ ਦਾ ਇਹ ਚੌਥਾ ਸੰਸਕਰਣ ਇਸ ਵਾਰ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਿਸ਼ਾਲ ਤੇ ਆਕਰਸ਼ਕ ਹੋਣ ਜਾ ਰਿਹਾ ਹੈ। ਇਸ ਪੂਰੇ ਪ੍ਰੋਗਰਾਮ ਦੌਰਾਨ ਦੇਸ਼ ਦੀਆਂ ਅਮੀਰ ਸੱਭਿਆਚਾਰਕ ਰਵਾਇਤਾਂ ਦੇ ਨਾਲ-ਨਾਲ ਭਰਪੂਰ ਮਨੋਰੰਜਨ ਅਤੇ ਸ਼ਾਪਿੰਗ ਦੇ ਸ਼ੌਕੀਨਾਂ ਲਈ ਵੀ ਬਹੁਤ ਕੁਝ ਖ਼ਾਸ ਪ੍ਰਬੰਧ ਕੀਤੇ ਜਾ ਰਹੇ ਹਨ।

ਵੱਡਾ ਦੁਰਗਾ ਪੂਜਾ ਪੰਡਾਲ ਅਤੇ ਡਿਸਕੋ ਡਾਂਡੀਆ ਨਾਈਟਸ ਦੀ ਧਮਾਲ

ਪੰਜ ਦਿਨ ਚੱਲਣ ਵਾਲਾ ਇਹ ਸ਼ਾਨਦਾਰ ਸਮਾਗਮ ਪੂਰੇ ਭਾਰਤ ਦੀ ਭਾਵਨਾ ਨੂੰ ਇੱਕੋ ਛੱਤ ਹੇਠ ਇਕੱਠਾ ਕਰੇਗਾ। ਜਿੱਥੇ ਇੱਕ ਪਾਸੇ ਸ਼ਰਧਾ ਅਤੇ ਧਾਰਮਿਕ ਆਸਥਾ ਨਾਲ ਭਰਪੂਰ ਮਹਾ ਦੁਰਗਾ ਪੂਜਾ ਹੋਵੇਗੀ, ਉੱਥੇ ਹੀ ਦੂਜੇ ਪਾਸੇ 3 ਰਾਤਾਂ ਲਗਾਤਾਰ ਡਿਸਕੋ ਡਾਂਡੀਆ ਦਾ ਭਰਪੂਰ ਮਨੋਰੰਜਨ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਲਾਈਵ ਮਿਊਜ਼ੀਕਲ ਕੌਂਸਰਟ ਅਤੇ ਗਲੋਬਲ ਐਗਜ਼ੀਬਿਸ਼ਨ ਵੀ ਦਰਸ਼ਕਾਂ ਲਈ ਵੱਡੀ ਖਿੱਚ ਦਾ ਕੇਂਦਰ ਹੋਣਗੇ।

ਦੇਸ਼ ਦਾ ਸਭ ਤੋਂ ਵੱਡਾ ਦੁਰਗਾ ਪੂਜਾ ਪੰਡਾਲ: ‘ਟੀਵੀ9 ਫੈਸਟੀਵਲ ਆਫ਼ ਇੰਡੀਆ 2026’ ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਇੱਥੇ ਸਥਾਪਿਤ ਕੀਤਾ ਜਾਣ ਵਾਲਾ ਵਿਸ਼ਾਲ ਦੁਰਗਾ ਪੂਜਾ ਪੰਡਾਲ ਹੋਵੇਗਾ। ਇੱਥੇ ਆਉਣ ਵਾਲੇ ਸ਼ਰਧਾਲੂਆਂ ਅਤੇ ਦਰਸ਼ਕਾਂ ਨੂੰ ਦੁਰਗਾ ਪੂਜਾ ਦੀ ਵਿਸ਼ਾਲਤਾ, ਬਾਰੀਕ ਕਲਾਤਮਕਤਾ ਅਤੇ ਰੂਹਾਨੀ ਮਾਹੌਲ ਦਾ ਅਨੂਠਾ ਅਹਿਸਾਸ ਪ੍ਰਾਪਤ ਹੋਵੇਗਾ। Tv9 Festival Of India Season 4

ਇਸ ਦੇ ਨਾਲ ਹੀ ਦੋ ਦਿਨ ਗ੍ਰੈਂਡ ਮਿਊਜ਼ੀਕਲ ਕੌਂਸਰਟ ਅਤੇ ਤਿੰਨ ਦਿਨ ਸ਼ਾਨਦਾਰ ਡਾਂਡੀਆ ਨਾਈਟ ਦਾ ਆਯੋਜਨ ਕੀਤਾ ਜਾਵੇਗਾ। ਮਿਊਜ਼ੀਕਲ ਕੌਂਸਰਟ ਵਿੱਚ ਪ੍ਰਸਿੱਧ ਪਲੇਅਬੈਕ ਗਾਇਕਾ ਹਰਸ਼ਦੀਪ ਕੌਰ ਅਤੇ ਨੌਜਵਾਨਾਂ ਦੇ ਹਰਮਨਪਿਆਰੇ ਰੈਪਰ ਰਫ਼ਤਾਰ ਆਪਣੀ ਦਮਦਾਰ ਲਾਈਵ ਪੇਸ਼ਕਾਰੀ ਦੇਣਗੇ। ਇਨ੍ਹਾਂ ਕੌਂਸਰਟਾਂ ਲਈ ਟਿਕਟਾਂ ‘ਬੁੱਕ ਮਾਈ ਸ਼ੋਅ’ (BookMyShow) ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ 18 ਤੋਂ 20 ਅਕਤੂਬਰ ਤੱਕ ਰੋਜ਼ਾਨਾ ਡਾਂਡੀਆ ਨਾਈਟ ਦੌਰਾਨ ਸੰਗੀਤ ਅਤੇ ਡਾਂਸ ਨਾਲ ਤਿਉਹਾਰੀ ਰੌਣਕਾਂ ਸਿਖ਼ਰਾਂ ਤੇ ਹੋਣਗੀਆਂ।

ਜਾਣੋ ਕਿਹੜੇ ਦਿਨ ਕੌਣ ਕਰੇਗਾ ਪਰਫਾਰਮ

ਫੈਸਟੀਵਲ ਦੇ ਪੰਜੇ ਦਿਨ ਸੰਗੀਤ ਪ੍ਰੇਮੀਆਂ ਅਤੇ ਮਨੋਰੰਜਨ ਦੇ ਸ਼ੌਕੀਨਾਂ ਲਈ ਖ਼ਾਸ ਪ੍ਰੋਗਰਾਮ ਉਲੀਕੇ ਗਏ ਹਨ। ਇਸ ਦਾ ਪੂਰਾ ਸ਼ਡਿਊਲ ਇਸ ਤਰ੍ਹਾਂ ਹੈ:

Tv9 Harshdeep Kaur

  • 16 ਅਕਤੂਬਰ: ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਦੀ ਲਾਈਵ ਪਰਫਾਰਮੈਂਸ
  • 17 ਅਕਤੂਬਰ: ਮਸ਼ਹੂਰ ਰੈਪਰ ਰਫ਼ਤਾਰ ਦਾ ਗ੍ਰੈਂਡ ਮਿਊਜ਼ੀਕਲ ਕੌਂਸਰਟ
  • 18 ਅਕਤੂਬਰ: ਸ਼ਾਨਦਾਰ ਡਾਂਡੀਆ ਨਾਈਟ
  • 19 ਅਕਤੂਬਰ: ਧਮਾਕੇਦਾਰ ਡਾਂਡੀਆ ਨਾਈਟ
  • 20 ਅਕਤੂਬਰ: ਵਿਸ਼ੇਸ਼ ਡਾਂਡੀਆ ਨਾਈਟ

ਖ਼ਰੀਦਦਾਰੀ ਦੇ ਸ਼ੌਕੀਨਾਂ ਲਈ ਵਿਸ਼ੇਸ਼ ਗਲੋਬਲ ਐਗਜ਼ੀਬਿਸ਼ਨ

ਸ਼ਾਪਿੰਗ ਦੇ ਸ਼ੌਕੀਨਾਂ ਲਈ ਫੈਸਟੀਵਲ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦੀ ਗਲੋਬਲ ਐਗਜ਼ੀਬਿਸ਼ਨ ਅਤੇ ਵਿਸ਼ਾਲ ਸ਼ਾਪਿੰਗ ਬਾਜ਼ਾਰ ਸਜਾਇਆ ਜਾਵੇਗਾ। ਇੱਥੇ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਟਾਲਾਂ ਤੇ ਆਰਟ, ਕਰਾਫ਼ਟ, ਫ਼ੈਸ਼ਨ, ਲਾਈਫ਼ਸਟਾਈਲ ਅਤੇ ਘਰੇਲੂ ਸਜਾਵਟ (ਹੋਮ ਡੈਕੋਰ) ਨਾਲ ਸਬੰਧਤ ਉੱਚ-ਮਿਆਰੀ ਉਤਪਾਦ ਦੇਖਣ ਅਤੇ ਖ਼ਰੀਦਣ ਦਾ ਸ਼ਾਨਦਾਰ ਮੌਕਾ ਮਿਲੇਗਾ। ਇਹ ਬਾਜ਼ਾਰ ਰਵਾਇਤੀ ਦਸਤਕਾਰੀ ਤੋਂ ਲੈ ਕੇ ਆਧੁਨਿਕ ਲਾਈਫ਼ਸਟਾਈਲ ਉਤਪਾਦਾਂ ਤੱਕ ਦੀ ਵਿਸ਼ਾਲ ਵੰਨਗੀ ਪੇਸ਼ ਕਰੇਗਾ।

ਲੋਕ ਨਾਚ, ਕਲਾਸੀਕਲ ਸੰਗੀਤ ਅਤੇ ਸੱਭਿਆਚਾਰਕ ਵੰਨਗੀਆਂ

Tv9 Raftaar

‘ਟੀਵੀ9 ਫੈਸਟੀਵਲ ਆਫ਼ ਇੰਡੀਆ’ ਦੌਰਾਨ ਪੂਰਾ ਦਿਨ ਸੱਭਿਆਚਾਰਕ ਸਮਾਗਮਾਂ ਦਾ ਸਿਲਸਿਲਾ ਜਾਰੀ ਰਹੇਗਾ। ਇਸ ਮੰਚ ਤੇ ਰਵਾਇਤੀ ਲੋਕ ਨਾਚ, ਸ਼ਾਸਤਰੀ ਗਾਇਨ ਅਤੇ ਸਮਕਾਲੀ ਕਲਾਤਮਕ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ। ਇਨ੍ਹਾਂ ਪ੍ਰੋਗਰਾਮਾਂ ਜ਼ਰੀਏ ਦੇਸ਼ ਦੀ ਅਦੁੱਤੀ ਸੱਭਿਆਚਾਰਕ ਵਿਭਿੰਨਤਾ ਅਤੇ ਵੱਖੋ-ਵੱਖਰੇ ਖਿੱਤਿਆਂ ਦੀਆਂ ਵਿਰਾਸਤੀ ਪਰੰਪਰਾਵਾਂ ਨੂੰ ਬਾਖ਼ੂਬੀ ਉਜਾਗਰ ਕੀਤਾ ਜਾਵੇਗਾ।

ਇੱਕੋ ਥਾਂ ਮਿਲੇਗਾ ਦੇਸ਼ ਭਰ ਦੇ ਲਜ਼ੀਜ਼ ਪਕਵਾਨਾਂ ਦਾ ਸੁਆਦ

ਮੇਲੇ ਵਿੱਚ ਖਾਣ-ਪੀਣ ਦੇ ਸ਼ੌਕੀਨਾਂ (ਫ਼ੂਡੀਜ਼) ਲਈ ਵੀ ਬਹੁਤ ਹੀ ਖ਼ਾਸ ਪ੍ਰਬੰਧ ਕੀਤੇ ਗਏ ਹਨ। ਇੱਥੇ ਤਿਆਰ ਕੀਤੇ ਜਾਣ ਵਾਲੇ ‘ਕੁਲੀਨਰੀ ਸ਼ੋਅਕੇਸ’ ਅਧੀਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਰਵਾਇਤੀ ਅਤੇ ਆਧੁਨਿਕ ਲਜ਼ੀਜ਼ ਪਕਵਾਨ ਪਰੋਸੇ ਜਾਣਗੇ। ਇਸ ਸਦਕਾ ਲੋਕਾਂ ਨੂੰ ਇੱਕੋ ਜਗ੍ਹਾ ਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿਲੱਖਣ ਖਾਣ-ਪੀਣ ਅਤੇ ਰਵਾਇਤੀ ਸੁਆਦਾਂ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ।

ਨੌਜਵਾਨਾਂ ਲਈ ਯੂਥ ਜ਼ੋਨ ਅਤੇ ਇੰਟਰਐਕਟਿਵ ਗਤੀਵਿਧੀਆਂ

ਇਸ ਮਹਾਉਤਸਵ ਵਿੱਚ ਨੌਜਵਾਨ ਪੀੜ੍ਹੀ ਦੀ ਵੱਧ-ਚੜ੍ਹ ਕੇ ਭਾਗੀਦਾਰੀ ਯਕੀਨੀ ਬਣਾਉਣ ਲਈ ਵਿਸ਼ੇਸ਼ ‘ਯੂਥ ਜ਼ੋਨ’ ਵੀ ਤਿਆਰ ਕੀਤਾ ਜਾਵੇਗਾ। ਇੱਥੇ ਨੌਜਵਾਨਾਂ ਲਈ ਵਿਸ਼ੇਸ਼ ਵਰਕਸ਼ਾਪਾਂ, ਗੇਮਾਂ, ਮੁਕਾਬਲੇ (ਕੰਟੈਸਟ) ਅਤੇ ਕਈ ਦਿਲਚਸਪ ਇੰਟਰਐਕਟਿਵ ਸਰਗਰਮੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਮਨੋਰੰਜਨ ਦੇ ਨਾਲ-ਨਾਲ ਨਵੇਂ ਤਜਰਬੇ ਅਤੇ ਹੁਨਰ ਹਾਸਲ ਕਰਨ ਦਾ ਮੌਕਾ ਮਿਲੇਗਾ।

Follow Us
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...