AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Thar ਤੋਂ Scorpio ਤੱਕ ਖਰੀਦਣਾ ਹੋਵੇਗਾ ਮਹਿੰਗਾ! Mahindra ਵਧਾ ਸਕਦੀ ਹੈ SUV ਦੀਆਂ ਕੀਮਤਾਂ

Mahindra SUV: Mahindra Thar, Scorpio ਅਤੇ XUV 7XO ਸਮੇਤ SUV ਦੀਆਂ ਕੀਮਤਾਂ ਇੱਕ ਵਾਰ ਫਿਰ ਵਧ ਸਕਦੀਆਂ ਹਨ। ਕੰਪਨੀ ਅਗਲੇ ਕੁਝ ਹਫ਼ਤਿਆਂ ਵਿੱਚ ਇਸ ਸਬੰਧੀ ਫੈਸਲਾ ਲੈ ਸਕਦੀ ਹੈ। ਇਸ ਸਾਲ ਪਹਿਲਾਂ ਹੀ ਵਾਹਨਾਂ ਦੀਆਂ ਕੀਮਤਾਂ ਵਿੱਚ ਤਿੰਨ ਵਾਰ ਵਾਧਾ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਕੰਪਨੀ EV ਦੀ ਉਤਪਾਦਨ ਸਮਰੱਥਾ ਵੀ ਵਧਾਉਣ ਦੀ ਤਿਆਰੀ ਕਰ ਰਹੀ ਹੈ।

Thar ਤੋਂ Scorpio ਤੱਕ ਖਰੀਦਣਾ ਹੋਵੇਗਾ ਮਹਿੰਗਾ! Mahindra ਵਧਾ ਸਕਦੀ ਹੈ SUV ਦੀਆਂ ਕੀਮਤਾਂ
Mahindra ਵਧਾ ਸਕਦੀ ਹੈ SUV ਦੀ ਕੀਮਤ
tv9-punjabi
| Updated On: 28 Sep 2026 17:58 PM IST
Share

ਜੇਕਰ ਤੁਸੀਂ Mahindra ਦੀ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਜ਼ਰੂਰੀ ਅਪਡੇਟ ਹੈ। ਕੰਪਨੀ ਆਪਣੀ SUV ਰੇਂਜ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕਰਨ ‘ਤੇ ਵਿਚਾਰ ਕਰ ਰਹੀ ਹੈ। ਜੇਕਰ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਜਾਂਦਾ ਹੈ, ਤਾਂ Thar, Scorpio ਅਤੇ XUV 7XO ਵਰਗੀਆਂ SUVs ਖਰੀਦਣ ਲਈ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈ ਸਕਦੇ ਹਨ।

Mahindra Automotive ਦੇ President ਅਤੇ CEO Nalinikanth Gollagunta ਨੇ PTI ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਕੰਪਨੀ ਅਗਲੇ ਕੁਝ ਹਫ਼ਤਿਆਂ ਵਿੱਚ ਕੀਮਤਾਂ ਵਧਾਉਣ ਸਬੰਧੀ ਫੈਸਲਾ ਲੈ ਸਕਦੀ ਹੈ। ਇਸ ਦੀ ਵੱਡੀ ਵਜ੍ਹਾ ਹਾਲ ਹੀ ਵਿੱਚ ਵਧੀਆਂ ਕਮੋਡਿਟੀ ਯਾਨੀ ਕੱਚੇ ਮਾਲ ਦੀਆਂ ਕੀਮਤਾਂ ਹਨ।

ਇਸ ਸਾਲ ਤਿੰਨ ਵਾਰ ਵਧ ਚੁੱਕੀਆਂ ਹਨ ਕੀਮਤਾਂ

Mahindra ਪਹਿਲਾਂ ਹੀ 2026 ਵਿੱਚ ਤਿੰਨ ਵਾਰ ਵਾਹਨਾਂ ਦੀਆਂ ਕੀਮਤਾਂ ਵਧਾ ਚੁੱਕੀ ਹੈ। ਕੰਪਨੀ ਨੇ ਜਨਵਰੀ ਅਤੇ ਅਪ੍ਰੈਲ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਸੀ, ਜਦਕਿ ਜੁਲਾਈ ਵਿੱਚ SUVs ਦੀਆਂ ਕੀਮਤਾਂ ਵਿੱਚ ਔਸਤਨ ਕਰੀਬ 2.7 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਜੁਲਾਈ ਵਿੱਚ ਕੀਤਾ ਗਿਆ ਇਹ ਵਾਧਾ ਵੀ ਵਧਦੀਆਂ ਕਮੋਡਿਟੀ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਸੀ।

ਹੁਣ ਕੰਪਨੀ ਇਸ ਗੱਲ ‘ਤੇ ਨਜ਼ਰ ਰੱਖ ਰਹੀ ਹੈ ਕਿ ਇੱਕ ਹੋਰ ਕੀਮਤ ਵਾਧੇ ਦੀ ਲੋੜ ਹੈ ਜਾਂ ਨਹੀਂ। Gollagunta ਦੇ ਮੁਤਾਬਕ, ਅਗਲੇ ਦੋ ਹਫ਼ਤਿਆਂ ਵਿੱਚ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਜੇ ਇਹ ਤੈਅ ਨਹੀਂ ਹੈ ਕਿ ਕੀਮਤਾਂ ਵਧਾਈਆਂ ਹੀ ਜਾਣਗੀਆਂ।

ਮਹਿੰਗੀਆਂ ਹੋਣ ਦੇ ਬਾਵਜੂਦ ਮੰਗ ‘ਤੇ ਨਹੀਂ ਪਿਆ ਵੱਡਾ ਅਸਰ

Mahindra ਦੇ ਮੁਤਾਬਕ, ਹੁਣ ਤੱਕ ਕੀਤੀਆਂ ਕੀਮਤਾਂ ਵਿੱਚ ਵਾਧੇ ਦਾ ਗਾਹਕਾਂ ਦੀ ਪੁੱਛਗਿੱਛ ਅਤੇ ਬੁਕਿੰਗ ‘ਤੇ ਕੋਈ ਵੱਡਾ ਅਸਰ ਨਹੀਂ ਪਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਹੋਈ GST ਕਟੌਤੀ ਤੋਂ ਬਾਅਦ ਕੀਮਤਾਂ ਅਜੇ ਵੀ ਪੁਰਾਣੇ GST ਪੱਧਰ ਨਾਲੋਂ ਘੱਟ ਹਨ। ਇਸ ਕਾਰਨ ਬਾਜ਼ਾਰ ਵਿੱਚ ਮੰਗ ਮਜ਼ਬੂਤ ਬਣੀ ਹੋਈ ਹੈ।

ਕੰਪਨੀ ਨੂੰ ਆਉਣ ਵਾਲੇ ਫੈਸਟਿਵ ਸੀਜ਼ਨ ਦੌਰਾਨ ਵੀ ਚੰਗੀ ਵਿਕਰੀ ਦੀ ਉਮੀਦ ਹੈ। Gollagunta ਨੇ ਕਿਹਾ ਕਿ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ GST ਕਟੌਤੀ ਦਾ ਫਾਇਦਾ ਮਿਲ ਰਿਹਾ ਹੈ ਅਤੇ Mahindra ਦੇ ਨਵੇਂ ‘ਤੇ ਅਪਡੇਟ ਕੀਤੇ ਮਾਡਲ ਵੀ ਗਾਹਕਾਂ ਦੀ ਦਿਲਚਸਪੀ ਬਣਾਈ ਰੱਖਣ ਵਿੱਚ ਮਦਦ ਕਰ ਰਹੇ ਹਨ।

Hybrid ‘ਤੇ ਨਹੀਂ, EV ‘ਤੇ ਫੋਕਸ

Hybrid ਕਾਰਾਂ ਨੂੰ ਲੈ ਕੇ ਵੀ Mahindra ਨੇ ਆਪਣੀ ਰਣਨੀਤੀ ਸਪੱਸ਼ਟ ਕੀਤੀ ਹੈ। ਕੰਪਨੀ ਫਿਲਹਾਲ ਇਲੈਕਟ੍ਰਿਕ ਵਾਹਨਾਂ ਯਾਨੀ EVs ‘ਤੇ ਆਪਣਾ ਫੋਕਸ ਬਣਾਈ ਰੱਖਣਾ ਚਾਹੁੰਦੀ ਹੈ।

Gollagunta ਦੇ ਮੁਤਾਬਕ, Mahindra ਦਾ ਮੰਨਣਾ ਹੈ ਕਿ ਭਾਰਤ ਵਿੱਚ ਆਟੋ ਸੈਕਟਰ ਦਾ ਭਵਿੱਖ EVs ਵੱਲ ਵਧ ਰਿਹਾ ਹੈ। ਹਾਲਾਂਕਿ, ਜੇਕਰ ਭਵਿੱਖ ਵਿੱਚ ਸਰਕਾਰ ਦੇ ਨਿਯਮਾਂ ਵਿੱਚ ਬਦਲਾਅ ਹੁੰਦਾ ਹੈ ਤਾਂ ਕੰਪਨੀ ਆਪਣੀ ਰਣਨੀਤੀ ਵਿੱਚ ਬਦਲਾਅ ਕਰਨ ਦੀ ਸਮਰੱਥਾ ਰੱਖਦੀ ਹੈ। ਫਿਲਹਾਲ ਕੰਪਨੀ ਦਾ ਮੁੱਖ ਫੋਕਸ EVs ‘ਤੇ ਹੀ ਹੈ।

ਵਧਣ ਵਾਲੀ ਹੈ SUV ਅਤੇ EV ਦੀ ਪ੍ਰੋਡਕਸ਼ਨ ਕੈਪੇਸਿਟੀ

Mahindra ਆਪਣੀ ਪ੍ਰੋਡਕਸ਼ਨ ਕੈਪੇਸਿਟੀ ਵਧਾਉਣ ‘ਤੇ ਵੀ ਕੰਮ ਕਰ ਰਹੀ ਹੈ। ਕੰਪਨੀ ਕੋਲ ਇਸ ਸਮੇਂ ਹਰ ਮਹੀਨੇ ਕਰੀਬ 60,000 ਯੂਨਿਟ ICE ਯਾਨੀ ਪੈਟਰੋਲ-ਡੀਜ਼ਲ ਵਾਹਨਾਂ ਦੀ ਉਤਪਾਦਨ ਸਮਰੱਥਾ ਹੈ, ਜਦਕਿ EV ਦੀ ਕੈਪੇਸਿਟੀ ਕਰੀਬ 8,000 ਯੂਨਿਟ ਪ੍ਰਤੀ ਮਹੀਨਾ ਹੈ।

ਮਾਰਚ ਦੇ ਅੰਤ ਜਾਂ ਅਪ੍ਰੈਲ ਦੀ ਸ਼ੁਰੂਆਤ ਤੱਕ ICE ਕੈਪੇਸਿਟੀ ਨੂੰ ਵਧਾ ਕੇ 70,000 ਯੂਨਿਟ ਅਤੇ EV ਕੈਪੇਸਿਟੀ ਨੂੰ 12,000 ਯੂਨਿਟ ਪ੍ਰਤੀ ਮਹੀਨਾ ਕਰਨ ਦੀ ਯੋਜਨਾ ਹੈ। ਇਸ ਤਰ੍ਹਾਂ ਮੌਜੂਦਾ ਕੁੱਲ 68,000 ਯੂਨਿਟ ਦੀ ਕੈਪੇਸਿਟੀ ਵਧ ਕੇ ਕਰੀਬ 84,000 ਯੂਨਿਟ ਪ੍ਰਤੀ ਮਹੀਨਾ ਹੋ ਜਾਵੇਗੀ।

ਦੋ ਵੱਡੇ ਨਵੇਂ ਮਾਡਲ ਵੀ ਆਉਣਗੇ

Mahindra ਆਉਣ ਵਾਲੀਆਂ ਦੋ ਤਿਮਾਹੀਆਂ ਦੌਰਾਨ ਕਈ ਨਵੇਂ ਅਪਡੇਟ ਅਤੇ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਮੁਤਾਬਕ, ਕਰੀਬ ਪੰਜ ਪ੍ਰੋਡਕਟ ਰਿਫ੍ਰੈਸ਼ ਦੀ ਯੋਜਨਾ ਹੈ। ਇਨ੍ਹਾਂ ਵਿੱਚੋਂ ਕੁਝ ਮਾਡਲ ਪਹਿਲਾਂ ਹੀ ਬਾਜ਼ਾਰ ਵਿੱਚ ਆ ਚੁੱਕੇ ਹਨ, ਜਦਕਿ ਦੋ-ਤਿੰਨ ਹੋਰ ਅਪਡੇਟ ਆਉਣੇ ਬਾਕੀ ਹਨ।

ਇਸ ਤੋਂ ਇਲਾਵਾ, ਅਗਲੀਆਂ ਦੋ ਤਿਮਾਹੀਆਂ ਵਿੱਚ ਦੋ ਵੱਡੇ ਲਾਂਚ ਵੀ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਇੱਕ ਨਵਾਂ ਮਾਡਲ ICE ਯਾਨੀ ਪੈਟਰੋਲ-ਡੀਜ਼ਲ ਸੈਗਮੈਂਟ ਵਿੱਚ ਅਤੇ ਦੂਜਾ EV ਸੈਗਮੈਂਟ ਵਿੱਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਦੱਸਿਆ ਕਿ ਪ੍ਰੋਡਕਸ਼ਨ ਕੈਪੇਸਿਟੀ ਵਧਾਉਣ ਦੀ ਯੋਜਨਾ ਦੇ ਪਿੱਛੇ ਇਨ੍ਹਾਂ ਆਉਣ ਵਾਲੇ ਲਾਂਚਾਂ ਦੀ ਵੀ ਵੱਡੀ ਭੂਮਿਕਾ ਹੈ।

Source:TV9Hindi.com

Follow Us
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...