AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੀ ਜ਼ਿਆਦਾ ਦੇਸੀ ਘਿਓ ਖਾਣ ਨਾਲ ਗਾਲ ਬਲੈਡਰ ‘ਚ ਹੋ ਜਾਂਦੀ ਹੈ ਪੱਥਰੀ? ਗੈਸਟ੍ਰੋਐਂਟਰੋਲੋਜਿਸਟ ਤੋਂ ਜਾਣੋ

Gallbladder Stone: ਭਾਰਤੀਆਂ ਵਿੱਚ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਦੇਸੀ ਘਿਓ ਇੱਕ ਤਰ੍ਹਾਂ ਦਾ ਸੁਪਰਫੂਡ ਹੈ। ਪਰ ਕੀ ਇਸ ਨੂੰ ਜ਼ਿਆਦਾ ਖਾਣ ਨਾਲ ਪਿੱਤੇ ਦੀ ਥੈਲੀ ਵਿੱਚ ਪੱਥਰੀ ਬਣ ਸਕਦੀ ਹੈ? ਜਾਣੋ ਇਸ ਬਾਰੇ ਮਾਹਰ ਨੇ ਕੀ ਕਿਹਾ। ਨਾਲ ਹੀ, ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਕੀ ਜ਼ਿਆਦਾ ਦੇਸੀ ਘਿਓ ਖਾਣ ਨਾਲ ਗਾਲ ਬਲੈਡਰ 'ਚ ਹੋ ਜਾਂਦੀ ਹੈ ਪੱਥਰੀ? ਗੈਸਟ੍ਰੋਐਂਟਰੋਲੋਜਿਸਟ ਤੋਂ ਜਾਣੋ
ਗੈਸਟ੍ਰੋਐਂਟਰੋਲੋਜਿਸਟ ਤੋਂ ਜਾਣੋ
tv9-punjabi
| Published: 10 Sep 2026 16:38 PM IST
Share

ਜੇਕਰ ਕਿਸੇ ਸਿਹਤਮੰਦ ਮੰਨੇ ਜਾਣ ਵਾਲੇ ਭੋਜਨ ਕਾਰਨ ਪੱਥਰੀ ਦੀ ਸਮੱਸਿਆ ਹੋਵੇ, ਤਾਂ ਇਹ ਗੱਲ ਕਾਫੀ ਹੈਰਾਨ ਕਰਨ ਵਾਲੀ ਹੋ ਸਕਦੀ ਹੈ। ਇੱਥੇ ਅਸੀਂ ਤੁਹਾਨੂੰ ਦੇਸੀ ਘਿਓ ਅਤੇ ਗਾਲ ਬਲੈਡਰ ਵਿੱਚ ਪੱਥਰੀ ਦੇ ਵਿਚਕਾਰ ਕੀ ਸਬੰਧ ਹੈ, ਇਸ ਬਾਰੇ ਦੱਸਣ ਜਾ ਰਹੇ ਹਾਂ। ਸਵਾਲ ਇਹ ਹੈ ਕਿ ਕੀ ਜ਼ਿਆਦਾ ਦੇਸੀ ਘਿਓ ਖਾਣ ਨਾਲ ਪਿੱਤੇ ਦੀ ਥੈਲੀ ਵਿੱਚ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ? ਇਹ ਜਾਣਨਾ ਵੀ ਜ਼ਰੂਰੀ ਹੈ ਕਿ ਗਾਲ ਬਲੈਡਰ ਵਿੱਚ ਪੱਥਰੀ ਕਿਵੇਂ ਬਣਦੀ ਹੈ। ਮਾਹਰਾਂ ਮੁਤਾਬਕ, ਸ਼ੁਰੂਆਤ ਵਿੱਚ ਸਾਡੀ ਪਿੱਤੇ ਦੀ ਥੈਲੀ ਵਿੱਚ ਇੱਕ ਪਰਤ ਬਣਨ ਲੱਗਦੀ ਹੈ।

ਮੈਡੀਕਲ ਭਾਸ਼ਾ ਵਿੱਚ ਇਸ ਨੂੰ ਕੋਲੈਸਟ੍ਰੋਲ ਦੀ ਪਰਤ ਕਿਹਾ ਜਾਂਦਾ ਹੈ। ਜੇਕਰ ਦੇਸੀ ਘਿਓ ਜ਼ਿਆਦਾ ਖਾਧਾ ਜਾਵੇ ਤਾਂ ਕੋਲੈਸਟ੍ਰੋਲ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਸਵਾਲ ਉੱਠਦਾ ਹੈ ਕਿ ਕੀ ਗਾਲ ਬਲੈਡਰ ਵਿੱਚ ਪੱਥਰੀ ਦਾ ਕਾਰਨ ਦੇਸੀ ਘਿਓ ਵੀ ਹੋ ਸਕਦਾ ਹੈ? ਆਓ, ਮਾਹਰ ਦੀ ਮਦਦ ਨਾਲ ਤੁਹਾਨੂੰ ਇਸ ਬਾਰੇ ਦੱਸਦੇ ਹਾਂ

ਕੀ ਦੇਸੀ ਘਿਓ ਬਣਦਾ ਹੈ ਪੱਥਰੀ ਦੀ ਵਜ੍ਹਾ?

ਡਾ. ਜਤਿੰਦਰ ਸਿੰਘ ਭੋਗਲ (ਸੀਨੀਅਰ ਕਨਸਲਟੈਂਟ, ਗੈਸਟ੍ਰੋਐਂਟਰੋਲੋਜੀ ਐਂਡ ਹੈਪੇਟੋਲੋਜੀ, ਕੈਲਾਸ਼ ਦੀਪਿਕ ਹਸਪਤਾਲ) ਦਾ ਕਹਿਣਾ ਹੈ ਕਿ ਜ਼ਿਆਦਾ ਘਿਓ ਖਾਣ ਨਾਲ ਸਿੱਧੇ ਤੌਰ ਤੇ ਗਾਲ ਬਲੈਡਰ ਵਿੱਚ ਪੱਥਰੀ ਬਣ ਜਾਵੇ, ਅਜਿਹਾ ਜ਼ਰੂਰੀ ਨਹੀਂ ਹੈ। ਪੱਥਰੀ ਉਦੋਂ ਬਣਦੀ ਹੈ, ਜਦੋਂ ਪਿੱਤ ਵਿੱਚ ਮੌਜੂਦ ਕੁਝ ਤੱਤਾਂ ਦਾ ਸੰਤੁਲਨ ਵਿਗੜ ਜਾਂਦਾ ਹੈ। ਪਿੱਤ ਸਾਡੇ ਸਰੀਰ ਵਿੱਚ ਫੈਟ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ ਅਤੇ ਜ਼ਿਆਦਾਤਰ ਪੱਥਰੀਆਂ ਕੋਲੈਸਟ੍ਰੋਲ ਨਾਲ ਬਣਦੀਆਂ ਹਨ।

ਪਰ ਜ਼ਿਆਦਾ ਘਿਓ ਖਾਣਾ ਵੀ ਠੀਕ ਨਹੀਂ ਹੈ। ਘਿਓ ਵਿੱਚ ਸੈਚੁਰੇਟਿਡ ਫੈਟ ਅਤੇ ਕੈਲੋਰੀ ਕਾਫੀ ਮਾਤਰਾ ਵਿੱਚ ਹੁੰਦੀ ਹੈ। ਜੇਕਰ ਲੰਬੇ ਸਮੇਂ ਤੱਕ ਲੋੜ ਤੋਂ ਵੱਧ ਫੈਟ ਅਤੇ ਕੈਲੋਰੀ ਲਈ ਜਾਵੇ, ਤਾਂ ਭਾਰ ਵਧ ਸਕਦਾ ਹੈ ਅਤੇ ਕੋਲੈਸਟ੍ਰੋਲ ਵੀ ਵਧ ਸਕਦਾ ਹੈ। ਇਹ ਦੋਵੇਂ ਚੀਜ਼ਾਂ ਗਾਲ ਬਲੈਡਰ ਵਿੱਚ ਪੱਥਰੀ ਬਣਨ ਦਾ ਖਤਰਾ ਵਧਾ ਸਕਦੀਆਂ ਹਨ। ਇਸ ਲਈ ਸਿਰਫ਼ ਘਿਓ ਨੂੰ ਪੱਥਰੀ ਦੀ ਵਜ੍ਹਾ ਨਹੀਂ ਕਿਹਾ ਜਾ ਸਕਦਾ, ਪਰ ਇਸ ਨੂੰ ਲੋੜ ਤੋਂ ਵੱਧ ਖਾਣਾ ਨੁਕਸਾਨਦਾਇਕ ਜ਼ਰੂਰ ਹੋ ਸਕਦਾ ਹੈ।

ਜੇਕਰ ਕਿਸੇ ਵਿਅਕਤੀ ਨੂੰ ਪਹਿਲਾਂ ਤੋਂ ਹੀ ਪੱਥਰੀ ਹੈ, ਤਾਂ ਜ਼ਿਆਦਾ ਘਿਓ ਖਾਣ ਤੋਂ ਬਾਅਦ ਪਰੇਸ਼ਾਨੀ ਸ਼ੁਰੂ ਹੋ ਸਕਦੀ ਹੈ। ਫੈਟੀ ਚੀਜ਼ਾਂ ਖਾਣ ਤੇ ਗਾਲ ਬਲੈਡਰ ਸੁੰਗੜਦਾ ਹੈ ਅਤੇ ਪਿੱਤ ਨੂੰ ਬਾਹਰ ਕੱਢਦਾ ਹੈ। ਇਸ ਦੌਰਾਨ ਪੱਥਰੀ ਹਿਲ ਕੇ ਰਸਤਾ ਰੋਕ ਸਕਦੀ ਹੈ, ਜਿਸ ਨਾਲ ਅਚਾਨਕ ਤੇਜ਼ ਦਰਦ ਹੋ ਸਕਦਾ ਹੈ।

ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਜੇਕਰ ਪੇਟ ਦੇ ਉੱਪਰਲੇ ਸੱਜੇ ਹਿੱਸੇ ਵਿੱਚ ਤੇਜ਼ ਦਰਦ ਹੋਵੇ, ਦਰਦ ਪਿੱਠ ਜਾਂ ਸੱਜੇ ਮੋਢੇ ਤੱਕ ਜਾਵੇ, ਬੁਖਾਰ ਆਵੇ, ਵਾਰ-ਵਾਰ ਉਲਟੀਆਂ ਹੋਣ ਜਾਂ ਅੱਖਾਂ ਅਤੇ ਸਕਿਨ ਪੀਲੀ ਪੈਣ ਲੱਗੇ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਅਜਿਹੇ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰ ਨੂੰ ਦਿਖਾਓ ਅਤੇ ਜਾਂਚ ਕਰਵਾਓ।

ਦੇਸੀ ਘਿਓ ਖਾਣ ਨਾਲ ਵਧ ਸਕਦੇ ਹਨ ਲੱਛਣ

ਡਾਕਟਰ ਅਨਿਲ ਅਰੋੜਾ (ਚੇਅਰਮੈਨ ਆਫ ਦ ਲਿਵਰ, ਗੈਸਟ੍ਰੋਐਂਟਰੋਲੋਜੀ ਅਤੇ ਪੈਂਕ੍ਰਿਆਟਿਕੋ-ਬਿਲੀਅਰੀ ਸਾਇੰਸਜ਼, ਸਰ ਗੰਗਾ ਰਾਮ ਹਸਪਤਾਲ) ਕਹਿੰਦੇ ਹਨ ਕਿ ਗਾਲ ਬਲੈਡਰ ਸਟੋਨ ਡਿਜ਼ੀਜ਼ ਇੱਕ ਮੈਟਾਬੋਲਿਕ ਸਮੱਸਿਆ ਕਾਰਨ ਹੁੰਦੀ ਹੈ। ਹਰ ਕੋਈ ਇਹ ਨਹੀਂ ਜਾਣਦਾ ਕਿ ਇਹ ਬਿਮਾਰੀ ਲਿਪਿਡ ਜਾਂ ਖੂਨ ਵਿੱਚ ਵਧੇ ਹੋਏ ਕੋਲੈਸਟ੍ਰੋਲ ਨਾਲ ਸਬੰਧਤ ਹੁੰਦੀ ਹੈ। ਮਾਹਰਾਂ ਮੁਤਾਬਕ, ਲਿਪਿਡ, ਖੂਨ ਵਿੱਚ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦਾ ਗਾਲ ਬਲੈਡਰ ਵਿੱਚ ਪੱਥਰੀ ਬਣਨ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ। ਪਰ ਜੇਕਰ ਇਹ ਸਮੱਸਿਆ ਪਹਿਲਾਂ ਤੋਂ ਮੌਜੂਦ ਹੈ, ਤਾਂ ਦੇਸੀ ਘਿਓ ਖਾਣ ਨਾਲ ਇਸ ਦੇ ਲੱਛਣ ਵਧ ਸਕਦੇ ਹਨ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...