Dangerous effect of Corona: ਮਾਮੂਲੀ ਕੋਰੋਨਾ ਇਨਫੈਕਸ਼ਨ ਕਾਰਨ ਬੋਲੇਪਣ ਦਾ ਖਤਰਾ ! ਅਧਿਐਨ ‘ਚ ਹੈਰਾਨ ਕਰਨ ਵਾਲੀ ਗੱਲ ਆਈ ਸਾਹਮਣੇ
Corona ਇਨਫੈਕਸ਼ਨ ਨੂੰ ਲੈ ਕੇ ਨਵੀਂ ਖੋਜ ਸਾਹਮਣੇ ਆਈ ਹੈ, ਇਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਅਧਿਐਨ ਦੇ ਅਨੁਸਾਰ, ਜੋ ਲੋਕ ਕੋਵਿਡ-19 ਦੇ ਹਲਕੇ ਸੰਕਰਮਣ ਤੋਂ ਪੀੜਤ ਹਨ, ਉਨ੍ਹਾਂ ਨੂੰ ਅਚਾਨਕ ਬੋਲੇਪਣ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਦਾ ਖ਼ਤਰਾ ਹੋ ਸਕਦਾ ਹੈ।
ਮਾਮੂਲੀ ਕਰੋਨਾ ਇਨਫੈਕਸ਼ਨ ਕਾਰਨ ਬੋਲੇਪਣ ਦਾ ਖਤਰਾ! ਅਧਿਐਨ ‘ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ।
Covid 19: ਭਾਰਤ ਵਿਚ ਕੋਰੋਨਾ (Corona) ਦੇ ਮਾਮਲਿਆਂ ਵਿਚ ਫਿਰ ਤੇਜ਼ੀ ਆਈ ਹੈ। ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦਾ ਅੰਕੜਾ ਵੀ 50 ਹਜ਼ਾਰ ਨੂੰ ਪਾਰ ਕਰ ਗਿਆ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਕਾਰਨ ਹੁਣ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਜੋ ਨਵੀਂ ਖੋਜ ਸਾਹਮਣੇ ਆਈ ਹੈ, ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਅਧਿਐਨ ਦੇ ਅਨੁਸਾਰ, ਜੋ ਲੋਕ ਕੋਵਿਡ -19 ਦੇ ਹਲਕੇ ਸੰਕਰਮਣ ਤੋਂ ਪੀੜਤ ਹਨ, ਉਨ੍ਹਾਂ ਨੂੰ ਅਚਾਨਕ ਬੋਲੇਪਣ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਦਾ ਖ਼ਤਰਾ ਹੋ ਸਕਦਾ ਹੈ।
ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ (Australia) ਦੇ ਲੈਕਚਰਾਰ ਕਿਮ ਗਿਬਸਨ ਦੇ ਅਨੁਸਾਰ, ਅਚਾਨਕ ਬੋਲਾਪਣ ਕੋਵਿਡ -19 ਦਾ ਮਾੜਾ ਪ੍ਰਭਾਵ ਹੈ, ਜਿਸ ਨੂੰ ਡਾਕਟਰਾਂ ਦੁਆਰਾ ਆਮ ਲੱਛਣ ਵਜੋਂ ਸੂਚੀਬੱਧ ਵੀ ਨਹੀਂ ਕੀਤਾ ਗਿਆ ਹੈ।


