IND VS AUS: ਆਸਟ੍ਰੇਲੀਆਈ ਖਿਡਾਰੀਆਂ ਨੇ ਮੰਗੀ ਸਪੈਸ਼ਲ ਚੀਜ਼, ਵਿਰਾਟ ਕੋਹਲੀ ਨਹੀਂ ਕਰ ਪਾਏ ਨਾਂਹ

Published: 

13 Mar 2023 20:36:PM

IND VS AUS: ਅਹਿਮਦਾਬਾਦ ਟੈਸਟ ਡਰਾਅ ਰਿਹਾ ਅਤੇ ਭਾਰਤ ਨੇ ਆਸਟ੍ਰੇਲੀਆ ਖਿਲਾਫ ਸੀਰੀਜ਼ 2-1 ਨਾਲ ਜਿੱਤ ਲਈ। ਇਸ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਵੀ ਦਿਲ ਜਿੱਤਿਆ ਲਿਆ।

IND VS AUS: ਆਸਟ੍ਰੇਲੀਆਈ ਖਿਡਾਰੀਆਂ ਨੇ ਮੰਗੀ ਸਪੈਸ਼ਲ ਚੀਜ਼, ਵਿਰਾਟ ਕੋਹਲੀ ਨਹੀਂ ਕਰ ਪਾਏ ਨਾਂਹ
ਆਸਟ੍ਰੇਲੀਆਈ ਖਿਡਾਰੀਆਂ ਨੇ ਮੰਗੀ ਸਪੈਸ਼ਲ ਚੀਜ਼, ਵਿਰਾਟ ਕੋਹਲੀ ਨਹੀਂ ਕਰ ਪਾਏ ਨਾਂਹ। Image Credit Source: PTI

Sports: ਟੀਮ ਇੰਡੀਆ ਨੇ ਟੈਸਟ ਸੀਰੀਜ਼ ‘ਚ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ। ਨਾਗਪੁਰ ਅਤੇ ਦਿੱਲੀ ਵਿੱਚ ਜਿੱਤ ਤੋਂ ਬਾਅਦ ਟੀਮ ਇੰਡੀਆ (Team India) ਨੂੰ ਇੰਦੌਰ ਵਿੱਚ ਹਾਰ ਮਿਲੀ ਅਤੇ ਅਹਿਮਦਾਬਾਦ ਵਿੱਚ ਖੇਡਿਆ ਗਿਆ ਆਖਰੀ ਟੈਸਟ ਡਰਾਅ ਰਿਹਾ। ਭਾਰਤ ਨੇ ਆਸਟ੍ਰੇਲੀਆ ਨੂੰ ਲਗਾਤਾਰ ਚੌਥੀ ਵਾਰ ਟੈਸਟ ਸੀਰੀਜ਼ ਵਿੱਚ ਹਰਾਇਆ ਹੈ। ਅਹਿਮਦਾਬਾਦ ‘ਚ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਇੱਕ ਅਜਿਹੀ ਤਸਵੀਰ ਦੇਖਣ ਨੂੰ ਮਿਲੀ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਦਰਅਸਲ, ਦੋ ਆਸਟ੍ਰੇਲਿਆਈ ਖਿਡਾਰੀਆਂ ਨੇ ਵਿਰਾਟ ਕੋਹਲੀ ਤੋਂ ਉਨ੍ਹਾਂ ਦੀ ਟੈਸਟ ਜਰਸੀ ਮੰਗੀ ਅਤੇ ਇਸ ਖਿਡਾਰੀ ਨੇ ਵੀ ਵੱਡੇ ਦਿਲ ਦਿਖਾਉਂਦੇ ਹੋਏ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਇਹ ਜਰਸੀ ਗਿਫਟ ਕਰ ਦਿੱਤੀ।

ਵਿਰਾਟ ਕੋਹਲੀ ਲਈ ਸਪੈਸ਼ਲ ਰਿਹਾ ਅਹਿਮਦਾਬਾਦ ਟੈਸਟ

ਦੱਸ ਦੇਈਏ ਕਿ ਵਿਰਾਟ ਕੋਹਲੀ ਨੂੰ ਅਹਿਮਦਾਬਾਦ ਟੈਸਟ ਵਿੱਚ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ ਸੀ। ਇਸ ਖਿਡਾਰੀ ਨੇ ਪਹਿਲੀ ਪਾਰੀ ਵਿੱਚ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਿਰਾਟ ਕੋਹਲੀ ਨੇ 1205 ਦਿਨਾਂ ਬਾਅਦ ਟੈਸਟ ਕ੍ਰਿਕਟ ‘ਚ ਸ਼ਤਕਲਗਾਇਆ। ਇੰਨਾ ਹੀ ਨਹੀਂ ਵਿਰਾਟ ਕੋਹਲੀ ਨੂੰ 40 ਮਹੀਨਿਆਂ ਬਾਅਦ ਟੈਸਟ ‘ਚ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ ਹੈ।

ਵਿਰਾਟ ਕੋਹਲੀ ਨੇ ਬਣਾਇਆ ਵੱਡਾ ਰਿਕਾਰਡ

ਵਿਰਾਟ ਕੋਹਲੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 10 ਜਾਂ ਇਸ ਤੋਂ ਵੱਧ ਪਲੇਅਰ ਆਫ ਦਿ ਮੈਚ ਐਵਾਰਡ (Player of the Match) ਜਿੱਤਣ ਵਾਲਾ ਇਕਲੌਤਾ ਖਿਡਾਰੀ ਬਣ ਗਏ ਹਨ। ਵਿਰਾਟ ਕੋਹਲੀ ਵਨਡੇ ‘ਚ 38 ਵਾਰ ਅਤੇ ਟੀ-20 ‘ਚ 15 ਵਾਰ ਇਹ ਐਵਾਰਡ ਜਿੱਤ ਚੁੱਕੇ ਹਨ। ਵਿਰਾਟ ਕੋਹਲੀ ਨੇ ਮੰਨਿਆ ਕਿ ਟੈਸਟ ਫਾਰਮੈਟ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਉਹ ਦੂਜਿਆਂ ਨਾਲੋਂ ਆਪਣੀਆਂ ਉਮੀਦਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ।

ਵਿਰਾਟ ਕੋਹਲੀ ਨੇ ਕਿਹਾ

ਕੋਹਲੀ ਨੇ ਕਿਹਾ, ‘ਮੈਂ ਹੁਣ ਅਜਿਹੀ ਜਗ੍ਹਾ ‘ਤੇ ਨਹੀਂ ਹਾਂ ਜਿੱਥੇ ਮੈਂ ਮੈਦਾਨ ‘ਤੇ ਉਤਰ ਕੇ ਕਿਸੇ ਨੂੰ ਗਲਤ ਸਾਬਤ ਕਰ ਸਕਾਂ। ਇੱਕ ਖਿਡਾਰੀ ਦੇ ਤੌਰ ‘ਤੇ ਆਪਣੇ ਆਪ ਤੋਂ ਮੇਰੀਆਂ ਉਮੀਦਾਂ ਜ਼ਿਆਦਾ ਮਹੱਤਵਪੂਰਨ ਹਨ। ਮੈਨੂੰ ਲੱਗਦਾ ਹੈ ਕਿ ਪਿਛਲੇ 10 ਸਾਲਾਂ ਤੋਂ ਮੈਂ ਟੈਸਟ ਕ੍ਰਿਕਟ ‘ਚ ਉਸ ਤਰ੍ਹਾਂ ਦੀ ਲੈਅ ‘ਚ ਨਹੀਂ ਸੀ ਜਿਸ ਤਰ੍ਹਾਂ ਮੈਂ ਪਿਛਲੇ 10 ਸਾਲਾਂ ‘ਚ ਸੀ। ਵਿਰਾਟ ਕੋਹਲੀ ਹੁਣ ਫੋਰਮ ਵਿੱਚ ਹਨ। ਉਮੀਦ ਹੈ ਕਿ ਇਹ ਖਿਡਾਰੀ ਇਸ ਪ੍ਰਦਰਸ਼ਨ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਦੁਹਰਾਉਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us On

Latest News