Sachet-Parampara ਨੇ ਗਾਇਆ ਹੈ ਸੈਯਾਰਾ ਦਾ ਇਹ ਪਾਪੂਲਰ ਗੀਤ , ਹੁਣ TV9 Festival of India ਵਿੱਚ ਸੁਰੀਲੀ ਕਰਨਗੇ ਸ਼ਾਮ
TV9 Festival of India: Sachet-Parampara: ਹਮੇਸ਼ਾ ਵਾਂਗ, ਇਸ ਸਾਲ ਨਰਾਤਿਆਂ ਦੇ ਵਿਸ਼ੇਸ਼ ਮੌਕੇ 'ਤੇ 'TV9 Festival of India' ਆਯੋਜਿਤ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਲਾਈਫ ਪਰਫਾਰਮੈਂਸ ਦੇਣਗੀਆਂ। ਮਿਊਜਿਸ਼ੀਅਨ-ਸਿੰਗਰ ਸਚੇਤ ਟੰਡਨ ਅਤੇ ਪਰੰਪਰਾ ਠਾਕੁਰ ਵੀ ਸ਼ਾਮ ਨੂੰ ਸੁਰਾਂ ਦੀ ਮਹਿਫਿਲ ਸਜਾਉਂਦੇ ਨਜ਼ਰ ਆਉਣਗੇ। ਦੋਵੇਂ ਬਾਲੀਵੁੱਡ ਦੀਆਂ ਪ੍ਰਮੁੱਖ ਹਸਤੀਆਂ ਹਨ ਅਤੇ ਫਿਲਮ ਸੈਯਾਰਾ ਵਿੱਚ ਵੀ ਗਾਣਾ ਗਾ ਚੁੱਕੇ ਹਨ।
Sachet Parampara Famous Saiyaara Song: TV9 Festival of India 2025 Celebration: ਹਰ ਸਾਲ ਦੀ ਤਰ੍ਹਾਂ, ਟੀਵੀ9 ਇਸ ਵਾਰ ਮੁੜ ਤੋਂ ਨਰਾਤਿਆਂ ਨੂੰ ਹੋਰ ਵੀ ਖਾਸ ਬਣਾਉਣ ਲਈ ਤਿਆਰ ਹੈ। ਭਗਤੀ ਸੰਗੀਤ ਅਤੇ ਸੁਰਾਂ ਦਾ ਜਾਦੂ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਤਿਆਰ ਹੈ। ਟੀਵੀ9 ਫੈਸਟੀਵਲ ਆਫ਼ ਇੰਡੀਆ 2025 ਵਿੱਚ ਵਿਸ਼ੇਸ਼ ਨਰਾਤਿਆਂ ਦੇ ਜਸ਼ਨਾਂ ਵਿੱਚ ਕਈ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਚੇਤ ਟੰਡਨ ਅਤੇ ਪਰੰਪਰਾ ਠਾਕੁਰ ਵੀ ਸ਼ਾਮਲ ਹਨ। ਦੋਵੇਂ ਫਿਲਮ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ। ਉਨ੍ਹਾਂ ਨੇ 2025 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ, ਸੈਯਾਰਾ ਵਿੱਚ ਇੱਕ ਸੁਪਰਹਿੱਟ ਗੀਤ ਵੀ ਗਾਇਆ ਸੀ। ਇਸ ਗੀਤ ਨੂੰ ਯੂਟਿਊਬ ‘ਤੇ ਲੱਖਾਂ ਦੀ ਗਿਣਤੀ ਵਿੱਚ ਵਿਊਜ਼ ਵੀ ਮਿਲੇ ਹਨ।
ਸਚੇਤ-ਪਰੰਪਰਾ ਦੇ ਨਾਂ ਰਿਹਾ ਇਹ ਸੁਪਰਹਿਟ ਸਾਂਗ
2025 ਦੀ ਮਿਊਜਿਕਲ-ਡਰਾਮਾ ਫਿਲਮ ਸੈਯਾਰਾ ਦੀ ਕਹਾਣੀ ਨੂੰ ਖੂਬ ਪਸੰਦ ਕੀਤਾ ਗਿਆ ਅਤੇ ਇਸਦੇ ਗੀਤ ਵੀ ਸੁਪਰਹਿੱਟ ਰਹੇ ਹਨ। ਅਜਿਹਾ ਹੀ ਇੱਕ ਗੀਤ ਹੈ “ਹਮਸਫ਼ਰ”। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ, ਜਿਸਨੂੰ ਯੂਟਿਊਬ ‘ਤੇ 43 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਹਿੱਟ ਗੀਤ ਹੈ। ਪ੍ਰਸਿੱਧ ਗੀਤਕਾਰ ਇਰਸ਼ਾਦ ਕਾਮਿਲ ਨੇ ਬੋਲ ਲਿਖੇ ਹਨ, ਜਦੋਂ ਕਿ ਸਚੇਤ ਅਤੇ ਪਰੰਪਰਾ ਨੇ ਸੰਗੀਤ ਤਿਆਰ ਕੀਤਾ ਹੈ। ਸਚੇਤ ਅਤੇ ਪਰੰਪਰਾ ਨੇ ਆਪਣੀ ਗਾਇਕੀ ਨਾਲ ਇਸਦੇ ਸੰਗੀਤ ਨੂੰ ਵਧਾਇਆ ਹੈ। ਫਿਲਮ ਨੂੰ ਬਹੁਤ ਪਸੰਦ ਕੀਤਾ ਗਿਆ ਅਤੇ ਇਸਨੇ ₹550 ਕਰੋੜ ਤੋਂ ਵੱਧ ਦੀ ਕਮਾਈ ਕੀਤੀ।
ਕਦੋਂ ਸ਼ੁਰੂ ਹੋਵੇਗਾ ਗ੍ਰੈਂਡ ਇਵੈਂਟ?
ਇਸ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਇਹ 28 ਸਤੰਬਰ ਨੂੰ ਦਿੱਲੀ ਵਿੱਚ ਸ਼ੁਰੂ ਹੋਵੇਗਾ ਅਤੇ 2 ਅਕਤੂਬਰ, 2025 ਤੱਕ ਜਾਰੀ ਰਹੇਗਾ। ਪੰਜ ਦਿਨਾਂ ਦੇ ਇਸ ਪ੍ਰੋਗਰਾਮ ਵਿੱਚ ਸਚੇਤ ਟੰਡਨ ਅਤੇ ਪਰੰਪਰਾ ਠਾਕੁਰ ਦੀ ਜੋੜੀ ਸ਼ਾਮਲ ਹੋਵੇਗੀ, ਜਿਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ਦੇ ਸਮੇਂ ਵਿੱਚ ਕਈ ਸਫਲ ਫਿਲਮਾਂ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ, ਜਿਨ੍ਹਾਂ ਵਿੱਚ ਵਾਰ 2, ਬਾਗੀ 3, ਆਦਿਪੁਰਸ਼, ਸ਼੍ਰੀਕਾਂਤ, ਮੈਟਰੋ ਇਨ ਦਿਨੋ, ਸੁੱਖੀ, ਯਾਰੀਆਂ 2, ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ, ਗੁਮਰਾਹ ਅਤੇ ਜਰਸੀ ਵਰਗੀਆਂ ਫਿਲਮਾਂ ਸ਼ਾਮਲ ਹਨ।


