Indian Telly Awards: 25 ਅਪ੍ਰੈਲ ਨੂੰ ਇੰਡੀਅਨ ਟੈਲੀ ਅਵਾਰਡਸ 2023 , ਨਜ਼ਰ ਆਉਣਗੇ ਸਲਮਾਨ ਖਾਨ ਤੋਂ ਲੈ ਕੇ ਰੋਹਿਤ ਸ਼ੇਟੀ ਤੱਕ ਵੱਡੇ ਚਿਹਰੇ
Indian Telly Awards 2023: 25 ਅਪ੍ਰੈਲ ਨੂੰ ਬਾਲੀਵੁੱਡ ਅਤੇ ਟੀਵੀ ਦੇ ਵੱਡੇ ਸਿਤਾਰਿਆਂ ਦਾ ਮੇਲਾ ' ਇੰਡੀਅਨ ਟੈਲੀ Awards 2023' ਦਾ ਮੇਲਾ ਲੱਗੇਗਾ, ਜਿੱਥੇ ਟੀਵੀ ਇੰਡਸਟਰੀ ਦੇ ਕਈ ਵੱਡੇ ਟੈਲੇਂਟੇਡ ਚਿਹਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਫੈਂਸ ਇਸ Awards ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
25 ਅਪ੍ਰੈਲ ਨੂੰ ਹੋਵੇਗੀ ‘ ਇੰਡੀਅਨ ਟੈਲੀ Awards 2023’ ਦੀ ਸ਼ੁਰੂਆਤ , ਸਲਮਾਨ ਖਾਨ ਤੋਂ ਲੈ ਕੇ ਰੋਹਿਤ ਸ਼ੇਟੀ ਵੱਡੇ ਚਿਹਰੇ ਹੋਣਗੇ ਸ਼ਾਮਿਲ।
Indian Telly Awards and Content Hub 2023: ਟੀਵੀ ਇੰਡਸਟਰੀ ਦਾ ਮਸ਼ਹੂਰ ਐਵਾਰਡ ਸ਼ੋਅ ‘ਇੰਡੀਅਨ ਟੈਲੀ ਐਵਾਰਡਜ਼ 2023’ ਜਲਦ ਹੀ ਹੋਣ ਜਾ ਰਿਹਾ ਹੈ। ਇਹ ਐਵਾਰਡ ਸ਼ੋਅ 25 ਅਪ੍ਰੈਲ ਨੂੰ ਮੁੰਬਈ ‘ (Mumbai) ਚ ਆਯੋਜਿਤ ਹੋਣ ਜਾ ਰਿਹਾ ਹੈ। ਜਿੱਥੇ ਟੀਵੀ ਅਤੇ ਫਿਲਮ ਜਗਤ ਦੇ ਵੱਡੇ ਅਤੇ ਪ੍ਰਤਿਭਾਸ਼ਾਲੀ ਚਿਹਰਿਆਂ ਨੂੰ ਸਨਮਾਨ ਮਿਲੇਗਾ। ਇਸ ਐਵਾਰਡ ਸ਼ੋਅ ‘ਚ ਸਲਮਾਨ ਖਾਨ ਤੋਂ ਲੈ ਕੇ ਰੋਹਟੀ ਸ਼ੈੱਟੀ ਤੱਕ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰ ਵੀ ਹਿੱਸਾ ਲੈ ਸਕਦੇ ਹਨ। ਐਵਾਰਡ ਸ਼ੋਅ ਦੀ ਰੌਣਕ ਵਧਾਉਣ ਲਈ ਟੀਵੀ ਜਗਤ ਦੇ ਮਸ਼ਹੂਰ ਚਿਹਰੇ ਆਉਣਗੇ, ਜਿਸ ਲਈ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ।
‘ਇੰਡੀਅਨ ਟੈਲੀ ਅਵਾਰਡ 2023 ਨਾ ਸਿਰਫ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਲਈ ਬਲਕਿ ਟੀਵੀ ਦੇ ਮਸ਼ਹੂਰ ਸੀਰੀਅਲ, ਰਿਐਲਿਟੀ ਸ਼ੋਅ, ਨਵੇਂ ਫਰੈਸ਼ ਫੇਸ, ਸਰਵੋਤਮ ਨੈਗੇਟਿਵ ਰੋਲ, ਸਰਵੋਤਮ ਬਾਲ ਕਲਾਕਾਰ, ਸਰਵੋਤਮ ਨਿਰਦੇਸ਼ਕ, ਸਰਬੋਤਮ ਆਨਸਕ੍ਰੀਨ ਜੋੜਾ, ਸਰਵੋਤਮ ਕੈਮਰਾ ਪਰਸਨ, ਸਰਵੋਤਮ ਸੰਪਾਦਕ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਲਈ ਵੀ ਪੁਰਸਕਾਰ ਦਿੱਤੇ ਜਾਣਗੇ।
ਇੰਡੀਅਨ ਟੈਲੀ ਅਵਾਰਡਸ 2023 ਦੇ ਮਸ਼ਹੂਰ ਚਿਹਰੇ
ਇਸ ਐਵਾਰਡ ਸ਼ੋਅ ‘ਚ ਟੀਵੀ ਦੇ ਲਗਭਗ ਸਾਰੇ ਵੱਡੇ ਅਤੇ ਮਸ਼ਹੂਰ ਚਿਹਰੇ ਸ਼ਾਮਲ ਹੋਣਗੇ। ਸਲਮਾਨ ਖਾਨ (Salman Khan) ਤੋਂ ਲੈ ਕੇ ਰੋਹਿਤ ਸ਼ੇਟੀ ਤੱਕ ਦਾ ਨਾਂਅ ਐਵਾਰਡ ਲਿਸਟ ‘ਚ ਸ਼ਾਮਲ ਹੈ। ਸਲਮਾਨ ਖਾਨ ਨੂੰ ਬਿੱਗ ਬੌਸ 16 ਅਤੇ ਰੋਹਿਤ ਸ਼ੈੱਟੀ ਨੂੰ ਖਤਰੋਂ ਕੇ ਖਿਲਾੜੀ ਸੀਜ਼ਨ 12 ਲਈ ਸਰਵੋਤਮ ਐਂਕਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਭਾਭੀ ਜੀ ਘਰ ਪਰ ਹੈਂ’ ਦੇ ਰੋਹਿਤਸ਼ ਗੌੜ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸ਼ਿਆਮ ਪਾਠਕ ਦੇ ਨਾਮ ਬੈਸਟ ਐਕਟਰ ਕਾਮਿਕ ਰੋਲ ਲਈ ਸੂਚੀ ‘ਚ ਸ਼ਾਮਿਲ ਹਨ।View this post on Instagram


