Content Hub 2023: ਉਡਾਰੀਆਂ’ ਫੇਮ ਪ੍ਰਿਯੰਕਾ ਚਾਹਰ ਚੌਧਰੀ ਸਰਵੋਤਮ ਅਭਿਨੇਤਰੀ ਦੀ ਸੂਚੀ ‘ਚ, ਇਹ 5 ਹੀਰੋਇਨਾਂ ਵੀ ਸ਼ਾਮਿਲ
Priyanka Chaudhary: ਬਿੱਗ ਬੌਸ 16 ਦੀ ਟਾਪ ਕੰਟੈਸਟੈਂਟ ਰਹੀ ਪ੍ਰਿਯੰਕਾ ਚਾਹਰ ਚੌਧਰੀ ਇਨ੍ਹੀਂ ਦਿਨੀਂ ਟੀਵੀ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਛਾਈ ਹੋਈ ਹੈ। ਕੰਟੈਂਟ ਹੱਬ 2023 ਅਵਾਰਡਸ 'ਚ ਪ੍ਰਿਯੰਕਾ ਦਾ ਨਾਂਅ ਸੀਰੀਅਲ 'ਉਡਾਰੀਆ' ਲਈ ਸਰਵੋਤਮ ਅਭਿਨੇਤਰੀ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।
Content Hub 2023: ਉਡਾਰੀਆਂ’ ਫੇਮ ਪ੍ਰਿਯੰਕਾ ਚਾਹਰ ਚੌਧਰੀ ਸਰਵੋਤਮ ਅਭਿਨੇਤਰੀ ਦੀ ਸੂਚੀ ‘ਚ, ਇਹ 5 ਹੀਰੋਇਨਾਂ ਵੀ ਸ਼ਾਮਿਲ।
Content Hub 2023 Best Actress List: ਪ੍ਰਿਯੰਕਾ ਚਾਹਰ ਚੌਧਰੀ ਦਾ ਨਾਂਅ ਟੀਵੀ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ। ਬਿੱਗ ਬੌਸ 16 ਤੋਂ ਪ੍ਰਿਯੰਕਾ (Priyanka) ਨੂੰ ਖਾਸ ਪਛਾਣ ਮਿਲੀ। ਪ੍ਰਿਯੰਕਾ ਚੌਧਰੀ ਭਲੇ ਹੀ ਸ਼ੋਅ ਨਾ ਜਿੱਤ ਸਕੀ ਹੋਵੇ ਪਰ ਉਹ ਆਪਣੇ ਆਖਰੀ ਸਾਹ ਤੱਕ ਸ਼ਾਨਦਾਰ ਖੇਡ ਖੇਡਦੀ ਰਹੀ। ਪ੍ਰਿਯੰਕਾ ਬਿੱਗ ਬੌਸ 16 ਦੀਆਂ ਟਾਪ 3 ਪ੍ਰਤੀਯੋਗੀਆਂ ਵਿੱਚੋਂ ਇੱਕ ਸੀ। ਪ੍ਰਿਅੰਕਾ ਲੰਬੇ ਸਮੇਂ ਤੋਂ ਟੀਵੀ ਸੀਰੀਅਲ ‘ਉਡਾਰੀਆ’ ਦਾ ਹਿੱਸਾ ਹੈ।
ਪ੍ਰਿਯੰਕਾ ਨੂੰ 26 ਸਾਲ ਦੀ ਉਮਰ ਵਿੱਚ ਬਤੌਰ ਮਾਡਲ ਅਤੇ ਅਦਾਕਾਰ ਵਜੋਂ ਪਛਾਣ ਮਿਲੀ। ਪ੍ਰਿਯੰਕਾ ਨੇ ‘ਯੇ ਹੈ ਚਾਹਤੇਂ’, ਪਰਿਣੀਤੀ ਅਤੇ ਕਈ ਟੀਵੀ ਸ਼ੋਅਜ਼ ‘ਚ ਕੰਮ ਕੀਤਾ ਹੈ। ਪ੍ਰਿਯੰਕਾ ਨੇ ਕਈ ਪੰਜਾਬੀ ਸੰਗੀਤ ਐਲਬਮਾਂ (Punjabi Music Albums) ਵਿੱਚ ਵੀ ਕੰਮ ਕੀਤਾ ਹੈ। ਹਾਲਾਂਕਿ ਉਨ੍ਹਾਂ ਨੂੰ ਕਲਰਸ ਦੇ ਟੀਵੀ ਸੀਰੀਅਲ ‘ਉਡਾਰੀਆਂ’ ਤੋਂ ਖਾਸ ਪਛਾਣ ਮਿਲੀ। ਇਸ ਸੀਰੀਅਲ ‘ਚ ਪ੍ਰਿਅੰਕਾ ਨੇ ਤੇਜੋ ਸੰਧੂ ਦਾ ਕਿਰਦਾਰ ਨਿਭਾਇਆ ਸੀ।


