AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਡੇਰੇ ਚਿੱਟੇ ਤੋਂ ਵੀ ਖ਼ਤਰਨਾਕ, ਕਰਦੇ ਹਨ ਮਾਈਂਡਵਾਸ਼, ਪੰਜਾਬੀ ਸਿੰਗਰ ਜੱਸੀ ਬੋਲੇ – ਕਰੋੜਾਂ ਮਿਲਣ ਤਾਂ ਵੀ ਕਬਰਾਂ-ਮਜਾਰਾਂ ‘ਤੇ ਨਹੀਂ ਗਾਵਾਂਗਾ

Jasbir Jassi Statement on Dera Singing: ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਨੇ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਬਦ ਕੀਰਤਨ ਕੀਤਾ ਸੀ। ਕੁਝ ਸਿੱਖ ਧਾਰਮਿਕ ਸੰਗਠਨਾਂ ਨੇ ਇਸ 'ਤੇ ਇਤਰਾਜ਼ ਕੀਤਾ, ਅਤੇ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੀਰਤਨ ਕਰਨ ਲਈ ਗੁਰਮਤਿ ਮਰਿਆਦਾ ਦੀ ਪਾਲਣਾ ਦੀ ਲੋੜ ਹੁੰਦੀ ਹੈ।

ਡੇਰੇ ਚਿੱਟੇ ਤੋਂ ਵੀ ਖ਼ਤਰਨਾਕ, ਕਰਦੇ ਹਨ ਮਾਈਂਡਵਾਸ਼, ਪੰਜਾਬੀ ਸਿੰਗਰ ਜੱਸੀ ਬੋਲੇ - ਕਰੋੜਾਂ ਮਿਲਣ ਤਾਂ ਵੀ ਕਬਰਾਂ-ਮਜਾਰਾਂ 'ਤੇ ਨਹੀਂ ਗਾਵਾਂਗਾ
ਪੰਜਾਬ ਗਾਇਕ ਜਸਬੀਰ ਜੱਸੀ (Pic: Instagram/jassijasbirr)
tv9-punjabi
| Updated On: 11 Mar 2026 13:19 PM IST

“ਦਿਲ ਲੇ ਗਈ ਕੁੜੀ ਗੁਜਰਾਤ ਦੀ” ਫੇਮ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇੱਕ ਨਿੱਜੀ ਯੂਟਿਊਬ ਚੈਨਲ ਨਾਲ ਇੰਟਰਵਿਊ ਦੌਰਾਨ ਖੁੱਲ੍ਹ ਕੇ ਕਈ ਛੋਟੇ-ਵੱਡੇ ਮੁੱਦਿਆਂ ਤੇ ਗੱਲ ਕੀਤੀ। ਨਾਲ ਹੀ ਉਨ੍ਹਾਂ ਨੇ ਕੁਝ ਅਜਿਹੀਆਂ ਗੱਲਾਂ ਵੀ ਕਹੀਆਂ, ਜਿਨ੍ਹਾਂ ਬਾਰੇ ਸ਼ਾਇਦ ਜਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਕਬਰਾਂ ਅਤੇ ਮਜਾਰਾਂ ‘ਤੇ ਗਾਉਣ ਨਹੀਂ ਜਾਂਦਾ, ਭਾਵੇਂ ਕੋਈ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਪੇਸ਼ਕਸ਼ ਦੇਵੇ। ਜੱਸੀ ਇੱਥੇ ਹੀ ਨਹੀਂ ਰੁਕੇ; ਉਨ੍ਹਾਏ ਨੇ ਡੇਰਿਆਂ ਨੂੰ ਚਿੱਟਾ ਵੇਚਣ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਦੱਸਿਆ। ਇੱਕ ਇੰਟਰਵਿਊ ਵਿੱਚ, ਜੱਸੀ ਨੇ ਕਿਹਾ ਕਿ ਡੇਰਿਆਂ ਨੂੰ ਪ੍ਰਮੋਟ ਕਰਨਾ ਚਿੱਟਾ ਵੇਚਣ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਉੱਥੇ ਲੋਕਾਂ ਦਾ ਮਾਈਂਡਵਾਸ਼ ਕੀਤਾ ਜਾਂਦਾ ਹੈ।

ਜਸਬੀਰ ਜੱਸੀ ਨੇ ਕਿਹਾ ਕਿ ਲੁਧਿਆਣਾ ਦੇ ਇੱਕ ਬਾਬੇ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਡੇਰੇ ‘ਤੇ ਲੱਗਣ ਵਾਲੇ ਮੇਲੇ ਵਿੱਚ ਗਾਉਣ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਨੂੰ 32 ਤੋਂ 35 ਲੱਖ ਦੀ ਪੇਸ਼ਕਸ਼ ਕੀਤੀ, ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੰਗਰਾਂ ਨੇ ਉੱਥੇ ਗਾਇਆ ਸੀ, ਅਤੇ ਮੇਰੇ ਤੋਂ ਬਾਅਦ ਵੀ ਬਹੁਤ ਸਾਰਿਆਂ ਨੇ ਉੱਥੇ ਗਾਇਆ ਹੈ।

ਮੇਲੇ ਤੋਂ ਬਾਅਦ, ਬਾਬਾ ਨੇ ਫ਼ੋਨ ਕਰਕੇ ਕਿਹਾ, ” ਤੁਸੀਂ ਨਹੀਂ ਆਏ, ਮੈਂ ਤੁਹਾਡੇ ਤੋਂ ਵੀ ਵਧੀਆ ਗਾਇਕ ਲੈ ਕੇ ਆਇਆ।” ਜੱਸੀ ਨੇ ਕਿਹਾ, “ਇਹ ਮੇਰਾ ਸਿਧਾਂਤ ਹੈ ਕਿ ਮੈਂ ਕਬਰਾਂ ਤੇ ਮਸਜਿਦਾਂ ‘ਤੇ ਨਾ ਗਾਉਂਦਾ ਹਾਂ।” ਇਸ ਲਈ, ਉਨ੍ਹਾਂ ਨੇ ਬਾਬਾ ਨੂੰ ਇਨਕਾਰ ਕਰ ਦਿੱਤਾ। ਜੱਸੀ ਦਾ ਇਹ ਬਿਆਨ ਨਾਲ ਉਨ੍ਹਾਂ ਗਾਇਕਾਂ ਨੂੰ ਸਿੱਧੇ ਤੌਰ ‘ਤੇ ਚੁੱਭਣ ਵਾਲਾ ਹੈ ਜੋ ਡੇਰੇ ਅਤੇ ਮਜਾਰਾਂ ‘ਤੇ ਲੱਗਣ ਵਾਲੇ ਸਾਲਾਨਾ ਮੇਲਿਆਂ ਵਿੱਚ ਪਰਫਾਰਮ ਕਰਦੇ ਹਨ।

ਜ਼ਿੰਦਗੀ ਵਿੱਚ ਅਸੂਲ ਸਭ ਤੋਂ ਉੱਤੇ

ਜਸਬੀਰ ਜੱਸੀ ਨੇ ਕਿਹਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਹੈ; ਜ਼ਿੰਦਗੀ ਵਿੱਚ ਕੁਝ ਸਿਧਾਂਤ ਹੋਣੇ ਵੀ ਜਰੂਰੀ ਹੁੰਦੇ ਹਨ। ਮਨੁੱਖ ਨੂੰ ਅਜਿਹੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਜਿਸਦਾ ਸਮਾਜ ‘ਤੇ ਮਾੜਾ ਪ੍ਰਭਾਵ ਪਵੇ। ਇਸ ਲਈ, ਉਹ ਕਦੇ ਵੀ ਕਬਰਾਂ ‘ਤੇ ਨਹੀਂ ਗਾਉਂਦੇ। ਜਸਬੀਰ ਜੱਸੀ ਨੇ ਕਿਹਾ ਕਿ ਹਰ ਵਿਅਕਤੀ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ। ਜੇ ਕੋਈ ਕਹਿੰਦਾ ਹੈ, “ਮੈਂ ਤੁਹਾਨੂੰ ਨਸ਼ੇ ਵੇਚਣ ਲਈ ਇੱਕ ਕਰੋੜ ਰੁਪਏ ਦੇਵਾਂਗਾ,” ਤਾਂ ਕੀ ਮੈਂ ਉਸ ਨੂੰ ਵੇਚਣਾ ਸ਼ੁਰੂ ਕਰ ਦੇਵਾਂਗਾ? ਅਜਿਹਾ ਨਹੀਂ ਹੁੰਦਾ ਹੈ। ਸਮਾਜਿਕ ਜ਼ਿੰਮੇਵਾਰੀ ਵੀ ਹੁੰਦੀ ਹੈ।

ਮਾਈਂਡਵਾਸ਼ ਕਰਦੇ ਹਨ ਡੇਰੇ

ਜਸਬੀਰ ਜੱਸੀ ਨੇ ਕਿਹਾ ਕਿ ਡੇਰਿਆਂ ਵਿੱਚ ਲੋਕਾਂ ਦਾ ਮਾਈਂਡਵਾਸ਼ ਕੀਤਾ ਜਾਂਦਾ ਹੈ ਅਤੇ ਫਿਰ ਉਹ ਉਸੇ ਪਾਸੇ ਸੋਚਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਅਸੀਂ ਡੇਰਿਆਂ ਨੂੰ ਪ੍ਰਮੋਟ ਕਰਾਂਗੇ ਤਾਂ ਹੋਰ ਵੀ ਲੋਕ ਇਨ੍ਹਾਂ ਨਾਲ ਜੁੜਣਗੇ ਅਤੇ ਹੋਰ ਵੀ ਜ਼ਿਆਦਾ ਲੋਕਾਂ ਦਾ ਬ੍ਰੇਨਵਾਸ਼ ਹੋ ਹੋਵੇਗਾ, ਜੋ ਕਿ ਹੋਰ ਵੀ ਖ਼ਤਰਨਾਕ ਹੈ। ਜੱਸੀ ਨੇ ਦੱਸਿਆ ਕਿ ਜਦੋਂ ਮੈਂ ਲੁਧਿਆਣਾ ਵਾਲੇ ਬਾਬਾ ਨੂੰ ਜਦੋਂ ਗਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਵਾਰ-ਵਾਰ ਫ਼ੋਨ ਕਰਦਾ ਰਿਹਾ ਤੁਹਾਡੇ ਤੇ ਬੜੀ ਕਿਰਪਾ ਹੋ ਜਾਵੇਗੀ। ਮੈਂ ਉਸਨੂੰ ਕਿਹਾ ਕਿ ਰਹਿਣ ਦਿਓ, ਪਰ ਉਹ ਮੰਣਦਾ ਨਹੀਂ ਸੀ। ਉਸਨੇ ਵਾਰ-ਵਾਰ ਕਿਹਾ, “ਤੁਸੀਂ ਜਿੱਥੇ ਹੋ ਉਸ ਤੋਂ ਉੱਚੇ ਪਹੁੰਚ ਜਾਓਗੇ। ਇੱਕ ਵਾਰ ਆ ਜਾਓ।”

ਜੱਸੀ ਨੇ ਕਿਹਾ ਕਿ ਜਦੋਂ ਉਹ ਵਾਰ-ਵਾਰ ਕਹਿਣ ਲੱਗਾ ਤਾਂ ਫਿਰ ਉਨ੍ਹਾਂ ਨੇ ਕਹਿ ਦਿੱਤਾ, “ਤੁੰ ਕਿਰਪਾ ਕਰਵਾਉਣ ਵਾਲਾ ਕੌਣ ਹੁੰਦਾ ਹੈ? ਮੇਰੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੈ। ਮੈਨੂੰ ਤੁਹਾਡੇ ਬਾਬਾ ਦੀ ਕਿਰਪਾ ਦੀ ਲੋੜ ਨਹੀਂ ਹੈ।” ਜੱਸੀ ਦਾ ਕਹਿਣਾ ਹੈ ਕਿ ਲੋਕ ਬਹੁਤ ਭੋਲੇ-ਭਾਲੇ ਹਨ, ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁੰਮਰਾਹ ਕੀਤਾ ਜਾ ਰਿਹਾ ਹੈ।

View this post on Instagram

A post shared by Jasbir Jassi (@jassijasbir)

ਜਸਬੀਰ ਜੱਸੀ ਨੂੰ ਲੈ ਕੇ ਕਈ ਵਾਰ ਹੋਏ ਵਿਵਾਦ

ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਨੇ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਬਦ ਕੀਰਤਨ ਕੀਤਾ ਸੀ। ਕੁਝ ਸਿੱਖ ਧਾਰਮਿਕ ਸੰਗਠਨਾਂ ਨੇ ਇਸ ‘ਤੇ ਇਤਰਾਜ਼ ਕੀਤਾ, ਅਤੇ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੀਰਤਨ ਕਰਨ ਲਈ ਗੁਰਮਤਿ ਮਰਿਆਦਾ ਦੀ ਪਾਲਣਾ ਦੀ ਲੋੜ ਹੁੰਦੀ ਹੈ।

ਜਸਬੀਰ ਜੱਸੀ ਨੇ ਤੁਰੰਤ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਟੁੱਟ ਵਿਸ਼ਵਾਸ ਹੈ। ਜੇਕਰ ਉਨ੍ਹਾਂ ਦੀਆਂ ਟਿੱਪਣੀਆਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਚਾਹੁੰਦੇ ਹਨ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਪੂਰੀ ਤਰ੍ਹਾਂ ਸਤਿਕਾਰ ਕਰਾਂਗਾ। ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ।

View this post on Instagram

A post shared by Jasbir Jassi (@jassijasbir)

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...