ਦਲੇਰ ਮਹਿੰਦੀ ਦੇ ਸਮਰਥਨ ‘ਚ ਨਿੱਤਰ ਮੀਕਾ ਸਿੰਘ ਤੇ ਕਪਿਲ ਸ਼ਰਮਾ, ਜਾਣੋ ਕੀ ਕਿਹਾ
ਦਲੇਰ ਮਹਿੰਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹੁਣ, ਮੀਕਾ ਸਿੰਘ ਨੇ ਆਪਣੇ ਭਰਾ ਦਾ ਬਚਾਅ ਕਰਦੇ ਹੋਏ, ਵੀਡੀਓ ਅਤੇ ਦਲੇਰ ਮਹਿੰਦੀ 'ਤੇ ਲੱਗੇ ਇਲਜ਼ਾਮਾਂ ਬਾਰੇ ਗੱਲ ਕੀਤੀ ਹੈ। ਕਪਿਲ ਸ਼ਰਮਾ ਨੇ ਵੀ ਇੱਕ ਮਹੱਤਵਪੂਰਨ ਖੁਲਾਸਾ ਕੀਤਾ ਹੈ।
ਗਾਇਕ ਦਲੇਰ ਮਹਿੰਦੀ ਇਸ ਸਮੇਂ ਇੱਕ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਹ ਉਤਰਾਖੰਡ ਦੇ ਟੀਹਰੀ ਜ਼ਿਲ੍ਹੇ ਵਿੱਚ ਨਵਰਾਤਰੀ ਜਸ਼ਨਾਂ ਦੌਰਾਨ ਇੱਕ ਪ੍ਰੋਗਰਾਮ ਵਿੱਚ ਪ੍ਰਫੋਰਮ ਕਰਨ ਲਈ ਪਹੁੰਚੇ ਸਨ। ਕੈਬਨਿਟ ਮੰਤਰੀ ਸੁਬੋਧ ਉਨਿਆਲ ਸਟੇਜ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਵਿਵਹਾਰ ‘ਤੇ ਸਵਾਲ ਉਠਾਏ। ਮੰਤਰੀ ਨੇ ਇਲਜ਼ਾਮ ਲਗਾਇਆ ਕਿ ਦਲੇਰ ਮਹਿੰਦੀ ਲਾਈਵ ਗਾਉਣ ਦੀ ਬਜਾਏ ਲਿਪ-ਸਿੰਕ ਕਰ ਰਿਹਾ ਸੀ। ਰਿਪੋਰਟਾਂ ਅਨੁਸਾਰ, ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਗਾਇਕ ਸ਼ਰਾਬ ਦੇ ਨਸ਼ੇ ਵਿੱਚ ਪ੍ਰਫੋਰਮ ਕਰ ਰਿਹਾ ਸੀ। ਇਸ ਦੌਰਾਨ, ਮੀਕਾ ਸਿੰਘ ਆਪਣੇ ਭਰਾ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦਾ। ਮੀਕਾ ਨੇ ਇਨ੍ਹਾਂ ਇਲਜ਼ਾਮਾਂ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਰਾ ਪਿਛਲੇ ਦੋ ਸਾਲਾਂ ਤੋਂ ਬਿਮਾਰ ਹੈ ਅਤੇ ਹੁਣ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ। ਮੀਕਾ ਨੇ ਦਲੇਰ ਮਹਿੰਦੀ ਦੀ ਸਿਹਤ ਬਾਰੇ ਚਰਚਾ ਕਰਦੇ ਹੋਏ ਇੱਕ ਵੀਡੀਓ ਵੀ ਪੋਸਟ ਕੀਤਾ।
View this post on Instagram
ਮੀਕਾ ਸਿੰਘ ਨੇ ਕੀਤਾ ਦਲੇਰ ਮਹਿੰਦੀ ਦਾ ਬਚਾਅ
20 ਅਕਤੂਬਰ ਨੂੰ, ਮੀਕਾ ਸਿੰਘ ਨੇ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ। ਜਿਸ ਵਿੱਚ ਉਨ੍ਹਾਂ ਨੇ ਦਲੇਰ ਮਹਿੰਦੀ ਦੇ ਸ਼ਰਾਬ ਦੇ ਨਸ਼ੇ ਵਿੱਚ ਪ੍ਰਫੋਰਮ ਕਰਨ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦਲੇਰ ਮਹਿੰਦੀ ਪਿਛਲੇ ਦੋ ਸਾਲਾਂ ਤੋਂ ਬਿਮਾਰ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਵੱਡੀ ਸਰਜਰੀ ਹੋਈ ਹੈ। ਮੀਕਾ ਦੇ ਅਨੁਸਾਰ, ਉਨ੍ਹਾਂ ਦੀ ਖਰਾਬ ਸਿਹਤ ਉਨ੍ਹਾਂ ਦੇ ਪ੍ਰਫੋਰਮੈਂਸ ਨੂੰ ਪ੍ਰਭਾਵਤ ਕਰ ਸਕਦੀ ਹੈ। ਉਨ੍ਹਾਂ ਨੇ ਚੁਣੌਤੀ ਦਿੱਤੀ ਕਿ ਜਿਸ ਕਿਸੇ ਨੇ ਵੀ ਦਲੇਰ ਮਹਿੰਦੀ ਨੂੰ ਸ਼ਰਾਬ ਪੀਂਦੇ ਦੇਖਿਆ ਹੈ, ਉਹ ਸਾਹਮਣੇ ਆ ਕੇ ਇਸ ਨੂੰ ਸਾਬਤ ਕਰੇ। ਮੀਕਾ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਇਸ ਦਾਅਵੇ ਨੂੰ ਸਾਬਤ ਕਰ ਸਕਦਾ ਹੈ, ਤਾਂ ਉਹ ਗਾਉਣਾ ਬੰਦ ਕਰ ਦੇਵੇਗਾ।
ਕਪਿਲ ਸ਼ਰਮਾਂ ਨੇ ਸਰਜਰੀ ਬਾਰੇ ਕੀਤਾ ਖੁਲਾਸਾ
ਕਪਿਲ ਸ਼ਰਮਾ ਨੇ ਮੀਕਾ ਸਿੰਘ ਦੀ ਵੀਡੀਓ ਨੂੰ ਦੁਬਾਰਾ ਸਾਂਝਾ ਕੀਤਾ ਅਤੇ ਲਿਖਿਆ, “ਦਲੇਰ ਮਹਿੰਦੀ ਪਾਜੀ ਦੀ ਕੁਝ ਗੰਭੀਰ ਸਰਜਰੀ ਹੋਈ ਹੈ। ਜਿਸ ਬਾਰੇ ਲੋਕ ਨਹੀਂ ਜਾਣਦੇ। ਸਾਨੂੰ ਇੱਕ ਦੂਜੇ ਪ੍ਰਤੀ ਥੋੜ੍ਹਾ ਹੋਰ ਦਿਆਲੂ ਹੋਣ ਦੀ ਲੋੜ ਹੈ। ਸਾਨੂੰ ਨਹੀਂ ਪਤਾ ਕਿ ਕੋ ਇਨਸਾਨ ਕਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸੱਚਾਈ ਦੱਸਣ ਲਈ ਮੀਕਾ ਸਿੰਘ ਪਾਜੀ ਦਾ ਧੰਨਵਾਦ। ਰੱਬ ਦਲੇਰ ਪਾਜੀ ਨੂੰ ਅਸ਼ੀਰਵਾਦ ਦੇਵੇ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।”


