AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ

Tiger Shroff: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ 'ਤੇ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮਾਂ ਨੇ ਹਮਲੇ ਤੋਂ ਪਹਿਲਾਂ ਫੁੱਟਬਾਲ ਗਰਾਊਂਡ ਦੀ ਰੇਕੀ ਕੀਤੀ ਸੀ। ਇੱਕ ਮੁਲਜ਼ਮ ਦੇ Rapido Rider ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਵੀ ਸਪੱਸ਼ਟੀਕਰਨ ਦਿੱਤਾ ਹੈ।

ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ 'ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ
ਟਾਈਗਰ ਸ਼ਰਾਫ ‘ਤੇ ਫਾਇਰਿੰਗ, ਨਵਾਂ ਖੁਲਾਸਾ
tv9-punjabi
| Updated On: 21 Oct 2026 14:26 PM IST
Share

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨੋਂ ਮੁਲਜ਼ਮਾਂ ਨੂੰ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੇਹਾਨ ਰਈਸੁੱਦੀਨ ਅੰਸਾਰੀ ਹਰਿਆਣਾ ਦਾ ਰਹਿਣ ਵਾਲਾ ਹੈ, ਜਦਕਿ ਰਿਤਿਕ ਕੁਮਾਰ ਉਰਫ਼ ਰੋਸ਼ਨ ਬਿਹਾਰ ਦੇ ਬੇਗੂਸਰਾਏ ਦਾ ਵਸਨੀਕ ਹੈ। ਇਸ ਤੋਂ ਇਲਾਵਾ ਫੂਲ ਸਿੰਘ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਇਸ ਦੌਰਾਨ ਇੱਕ ਨਵਾਂ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਗੋਲੀਬਾਰੀ ਤੋਂ ਪਹਿਲਾਂ ਫੁੱਟਬਾਲ ਗਰਾਊਂਡ ਦੀ ਰੇਕੀ ਕੀਤੀ ਸੀ। ਉੱਥੇ, ਮੁਲਜ਼ਮ ਰਿਤਿਕ ਕੁਮਾਰ ਦੇ Rapido Rider ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਸਪੱਸ਼ਟੀਕਰਨ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ 14 ਅਕਤੂਬਰ ਤੋਂ ਬਾਅਦ ਇਸ ਦੇ ਪਲੇਟਫਾਰਮ ‘ਤੇ ਐਕਟਿਵ ਨਹੀਂ ਸੀ।

ਸੂਤਰਾਂ ਮੁਤਾਬਕ, ਗੋਲੀ ਚਲਾਉਣ ਵਾਲੇ ਮੁਲਜ਼ਮ ਫੁੱਟਬਾਲ ਗਰਾਊਂਡ ਦੀ ਰੇਕੀ ਕਰਨ ਪਹੁੰਚੇ ਸਨ। ਮੁਲਜ਼ਮਾਂ ਨੇ ਪਿਛਲੇ ਐਤਵਾਰ ਫੁੱਟਬਾਲ ਗਰਾਊਂਡ ‘ਤੇ ਜਾ ਕੇ ਰੇਕੀ ਕੀਤੀ ਸੀ। ਉਨ੍ਹਾਂ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਟਾਈਗਰ ਸ਼ਰਾਫ ਉਸ ਦਿਨ ਫੁੱਟਬਾਲ ਗਰਾਊਂਡ ਵਿੱਚ ਮੌਜੂਦ ਹੋਣਗੇ ਜਾਂ ਨਹੀਂ। ਪੁਲਿਸ ਹੁਣ ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਦੇ ਦਿਨਾਂ ਵਿੱਚ ਮੁਲਜ਼ਮਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਨਿਗਰਾਨੀ ਨਾਲ ਜੁੜੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਮੁਲਜ਼ਮ ਰਿਤਿਕ ਕੁਮਾਰ ਨੂੰ ਲੈ ਕੇ Rapido ਨੇ ਕੀ ਕਿਹਾ?

ਇਸ ਦੌਰਾਨ Rapido ਨੇ ਮੁਲਜ਼ਮ ਰਿਤਿਕ ਕੁਮਾਰ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਟਾਈਗਰ ਸ਼ਰਾਫ ਅਤੇ ਉਨ੍ਹਾਂ ਦੀ ਟੀਮ ਨਾਲ ਜੁੜੀ ਘਟਨਾ ਨੂੰ ਲੈ ਕੇ ਉਹ ਬੇਹੱਦ ਚਿੰਤਤ ਹੈ। ਕੰਪਨੀ ਨੇ ਕਿਹਾ, ਸਾਨੂੰ ਰਾਹਤ ਹੈ ਕਿ ਟਾਈਗਰ ਸ਼ਰਾਫ ਸੁਰੱਖਿਅਤ ਹਨ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।

ਕੰਪਨੀ ਨੇ ਅੱਗੇ ਕਿਹਾ ਕਿ ਮੀਡੀਆ ਵਿੱਚ ਇੱਕ ਅਜਿਹੇ ਵਿਅਕਤੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਜੋ Rapido ਪਲੇਟਫਾਰਮ ‘ਤੇ ਕੈਪਟਨ ਵਜੋਂ ਰਜਿਸਟਰਡ ਸੀ। ਉਹ ਵਿਅਕਤੀ 14 ਅਕਤੂਬਰ ਤੋਂ ਇਸ ਦੇ ਪਲੇਟਫਾਰਮ ‘ਤੇ ਕੈਪਟਨ ਵਜੋਂ ਐਕਟਿਵ ਨਹੀਂ ਹੈ। ਭਾਰਤ ਦੀ Gig Economy ਵਿੱਚ ਇਹ ਆਮ ਗੱਲ ਹੈ ਕਿ ਲੋਕ ਇੱਕੋ ਸਮੇਂ ਕਈ ਪਲੇਟਫਾਰਮਾਂ ‘ਤੇ ਰਜਿਸਟਰਡ ਹੁੰਦੇ ਹਨ। ਘਟਨਾ ਵਾਲੇ ਦਿਨ ਉਕਤ ਵਿਅਕਤੀ ਨੇ Rapido ਦੀਆਂ ਸੇਵਾਵਾਂ ਦੀ ਵਰਤੋਂ ਇੱਕ ਗਾਹਕ ਵਜੋਂ ਕੀਤੀ ਸੀ।

ਕੰਪਨੀ ਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਜਾਂਚ ਵਿੱਚ ਉਨ੍ਹਾਂ ਦਾ ਸਹਿਯੋਗ ਕਰ ਰਹੀ ਹੈ। ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਵੱਲੋਂ ਮੰਗੀ ਗਈ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ। Rapido ਹਿੰਸਾ ਅਤੇ ਕਿਸੇ ਵੀ ਅਪਰਾਧਿਕ ਗਤੀਵਿਧੀ ਪ੍ਰਤੀ Zero Tolerance ਦੀ ਨੀਤੀ ਅਪਣਾਉਂਦੀ ਹੈ। ਕੰਪਨੀ ਨੇ ਭਰੋਸਾ ਦਿੱਤਾ ਕਿ ਉਹ ਜਾਂਚ ਵਿੱਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੰਦੀ ਰਹੇਗੀ।

ਟਾਈਗਰ ਸ਼ਰਾਫ ਨੂੰ ਦਿੱਤੀ ਗਈ ਪੁਲਿਸ ਸੁਰੱਖਿਆ

ਗੋਲੀਬਾਰੀ ਦੀ ਘਟਨਾ ਵਿੱਚ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਟਾਈਗਰ ਸ਼ਰਾਫ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਪੁਲਿਸ ਸੂਤਰਾਂ ਮੁਤਾਬਕ, ਇਸ ਤੋਂ ਪਹਿਲਾਂ ਟਾਈਗਰ ਸ਼ਰਾਫ ਕੋਲ ਕੋਈ ਸੁਰੱਖਿਆ ਕਵਰ ਨਹੀਂ ਸੀ। ਅਜਿਹੇ ਵਿੱਚ ਉਹ ਹਮਲਾਵਰਾਂ ਲਈ ਆਸਾਨ ਨਿਸ਼ਾਨਾ ਬਣ ਗਏ।

ਹੁਣ ਤੱਕ ਦੀ ਜਾਂਚ ਵਿੱਚ ਮੁੱਢਲੇ ਤੌਰ ‘ਤੇ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਦੇ ਮਾਮਲਿਆਂ ਵਾਂਗ ਇਸ ਘਟਨਾ ਪਿੱਛੇ ਵੀ ਦਹਿਸ਼ਤ ਫੈਲਾਉਣਾ ਅਤੇ ਫਿਰੌਤੀ ਵਸੂਲਣਾ ਮੁੱਖ ਮਕਸਦ ਹੋ ਸਕਦਾ ਹੈ। ਹਾਲਾਂਕਿ, ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਪੁਲਿਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।

Source: TV9Hindi.com

Follow Us
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...