TV9 Festival Of India 2026: ਟੀਵੀ9 ਫੈਸਟੀਵਲ ਆਫ ਇੰਡੀਆ ‘ਚ ਧਮਾਲ ਮਚਾਉਣਗੇ ਨਿਜ਼ਾਮੀ ਬ੍ਰਦਰਜ਼, ਇਸ ਦਿਨ ਦੇਣਗੇ ਲਾਈਵ ਪਰਫਾਰਮੈਂਸ
TV9 Festival Of India 2026: ਟੀਵੀ9 ਫੈਸਟੀਵਲ ਆਫ ਇੰਡੀਆ 2026 ਵਿੱਚ ਨਿਜ਼ਾਮੀ ਬ੍ਰਦਰਜ਼ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਨ ਲਈ ਤਿਆਰ ਹਨ। 19 ਅਕਤੂਬਰ ਨੂੰ ਪੂਰਾ ਗਰੁੱਪ ਲਾਈਵ ਪਰਫਾਰਮੈਂਸ ਦੇਵੇਗਾ। ਆਓ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ।
TV9 Festival Of India 2026: ਦੇਸ਼ ਦਾ ਸਭ ਤੋਂ ਵੱਡਾ ਨਿਊਜ਼ ਨੈੱਟਵਰਕ TV9 ਇੱਕ ਵਾਰ ਫਿਰ ਫੈਸਟੀਵਲ ਆਫ ਇੰਡੀਆ ਲੈ ਕੇ ਆ ਰਿਹਾ ਹੈ। ਇਸ ਵਾਰ ਇਸ ਦਾ ਚੌਥਾ ਸੀਜ਼ਨ ਹੈ, ਜੋ ਪਹਿਲਾਂ ਨਾਲੋਂ ਵੀ ਵੱਧ ਧਮਾਕੇਦਾਰ ਹੋਣ ਵਾਲਾ ਹੈ। ਦਰਸ਼ਕ ਇਸ ਈਵੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜੋ ਹੁਣ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ 16 ਤੋਂ 20 ਅਕਤੂਬਰ ਤੱਕ ਇਹ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਵਿੱਚ ਨਿਜ਼ਾਮੀ ਬ੍ਰਦਰਜ਼ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
5 ਦਿਨਾਂ ਤੱਕ ਚੱਲਣ ਵਾਲੇ ਇਸ ਈਵੈਂਟ ਵਿੱਚ ਹਰ ਦਿਨ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲੇਗਾ। ਦੁਰਗਾ ਪੂਜਾ ਦੇ ਨਾਲ-ਨਾਲ ਡਾਂਡੀਆ ਨਾਈਟਸ ਅਤੇ ਕਈ ਵੱਡੇ ਕਲਾਕਾਰਾਂ ਦੀਆਂ ਲਾਈਵ ਪਰਫਾਰਮੈਂਸ ਇਸ ਈਵੈਂਟ ਨੂੰ ਹੋਰ ਵੀ ਖ਼ਾਸ ਬਣਾਉਣਗੀਆਂ। ਨਿਜ਼ਾਮੀ ਬ੍ਰਦਰਜ਼ 19 ਅਕਤੂਬਰ ਨੂੰ ਲਾਈਵ ਪਰਫਾਰਮੈਂਸ ਦੇਣ ਜਾ ਰਹੇ ਹਨ। ਆਓ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ।
ਨਿਜ਼ਾਮੀ ਬ੍ਰਦਰਜ਼ ਕਰਨਗੇ ਪਰਫਾਰਮ
TV9 Festival Of India ਵਿੱਚ ਨਿਜ਼ਾਮੀ ਬ੍ਰਦਰਜ਼ 19 ਅਕਤੂਬਰ (ਸੋਮਵਾਰ) ਨੂੰ ਲਾਈਵ ਪਰਫਾਰਮ ਕਰਨਗੇ। ਉਨ੍ਹਾਂ ਦੀ ਪਰਫਾਰਮੈਂਸ ਸ਼ਾਮ 6 ਵਜੇ ਤੋਂ 7 ਵਜੇ ਤੱਕ ਹੋਵੇਗੀ। ਇਸ ਤੋਂ ਬਾਅਦ ਡਾਂਡੀਆ ਨਾਈਟਸ ਸ਼ੁਰੂ ਹੋਵੇਗੀ। ਈਵੈਂਟ ਦੇ ਮਾਹੌਲ ਨੂੰ ਜੋਸ਼ ਨਾਲ ਭਰਨ ਲਈ ਨਿਜ਼ਾਮੀ ਬ੍ਰਦਰਜ਼ ਆਪਣੀਆਂ ਮਸ਼ਹੂਰ ਕੱਵਾਲੀਆਂ ਅਤੇ ਸੂਫ਼ੀ ਗੀਤਾਂ ਨਾਲ ਚਾਰ ਚੰਨ ਲਗਾਉਣਗੇ। ਦੱਸ ਦੇਈਏ ਕਿ TV9 Festival Of India ਦੇ ਪਿਛਲੇ ਸੀਜ਼ਨ ਵਿੱਚ ਵੀ ਨਿਜ਼ਾਮੀ ਬ੍ਰਦਰਜ਼ ਨੇ ਪਰਫਾਰਮ ਕੀਤਾ ਸੀ ਅਤੇ ਆਪਣੇ ਸੰਗੀਤ ਨਾਲ ਮਾਹੌਲ ਨੂੰ ਖ਼ੁਸ਼ਨੁਮਾ ਬਣਾ ਦਿੱਤਾ ਸੀ। ਜੇਕਰ ਤੁਸੀਂ ਵੀ ਨਿਜ਼ਾਮੀ ਬ੍ਰਦਰਜ਼ ਦੇ ਪ੍ਰਸ਼ੰਸਕ ਹੋ, ਤਾਂ ਇਸ ਈਵੈਂਟ ਨੂੰ ਬਿਲਕੁਲ ਵੀ ਮਿਸ ਨਾ ਕਰੋ। ਇਸ ਦੀਆਂ ਟਿਕਟਾਂ BookMyShow ਅਤੇ District by Zomato ‘ਤੇ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਕੌਣ ਹਨ ਨਿਜ਼ਾਮੀ ਬ੍ਰਦਰਜ਼?
ਨਿਜ਼ਾਮੀ ਬ੍ਰਦਰਜ਼ ਭਾਰਤ ਦਾ ਇੱਕ ਮਸ਼ਹੂਰ ਸੂਫ਼ੀ ਅਤੇ ਕੱਵਾਲੀ ਸੰਗੀਤ ਗਰੁੱਪ ਹੈ। ਇਸ ਵਿੱਚ ਉਸਤਾਦ ਚਾਂਦ ਨਿਜ਼ਾਮੀ, ਸ਼ਾਦਾਬ ਫਰੀਦੀ ਨਿਜ਼ਾਮੀ ਅਤੇ ਸੋਹਰਾਬ ਫਰੀਦੀ ਨਿਜ਼ਾਮੀ ਸ਼ਾਮਲ ਹਨ। ਇਹ ਗਰੁੱਪ ਲਗਭਗ 700 ਤੋਂ 750 ਸਾਲ ਪੁਰਾਣੀ ਸੂਫ਼ੀ ਸੰਗੀਤ ਪਰੰਪਰਾ ਅਤੇ ਹਜ਼ਰਤ ਅਮੀਰ ਖੁਸਰੋ ਵੱਲੋਂ ਰਚੀਆਂ ਕੱਵਾਲੀਆਂ ਦੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ। ਨਿਜ਼ਾਮੀ ਬ੍ਰਦਰਜ਼ ਦਿੱਲੀ ਦੀ ਹਜ਼ਰਤ ਨਿਜ਼ਾਮੂਦੀਨ ਦਰਗਾਹ ਵਿੱਚ ਵੀ ਕੱਵਾਲੀ ਪੇਸ਼ ਕਰਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਰਣਬੀਰ ਕਪੂਰ ਦੀ ਫ਼ਿਲਮ ਰੌਕਸਟਾਰ (2011) ਦੇ ਮਸ਼ਹੂਰ ਕੱਵਾਲੀ ਗੀਤ ਕੁਨ ਫ਼ਯਾ ਕੁਨ (Kun Faya Kun) ਵਿੱਚ ਵੀ ਆਪਣੀ ਆਵਾਜ਼ ਦਿੱਤੀ ਹੈ।
ਹਰਸ਼ਦੀਪ ਕੌਰ ਅਤੇ ਰਫ਼ਤਾਰ ਵੀ ਕਰਨਗੇ ਪਰਫਾਰਮ
ਨਿਜ਼ਾਮੀ ਬ੍ਰਦਰਜ਼ ਤੋਂ ਇਲਾਵਾ ਫੈਸਟੀਵਲ ਵਿੱਚ ਹਰਸ਼ਦੀਪ ਕੌਰ ਅਤੇ ਰਫ਼ਤਾਰ ਵੀ ਆਪਣੀ ਪਰਫਾਰਮੈਂਸ ਨਾਲ ਧਮਾਲ ਮਚਾਉਣਗੇ। 16 ਅਕਤੂਬਰ ਨੂੰ ਹਰਸ਼ਦੀਪ ਕੌਰ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਫੈਸਟੀਵਲ ਦੀ ਸ਼ੁਰੂਆਤ ਕਰੇਗੀ, ਜਦਕਿ 17 ਅਕਤੂਬਰ ਨੂੰ ਰਫ਼ਤਾਰ ਸਟੇਜ ‘ਤੇ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ, ਫੈਸਟੀਵਲ ਵਿੱਚ ਗਲੋਬਲ ਐਗਜ਼ੀਬਿਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਲੋਕ ਖਰੀਦਦਾਰੀ ਕਰਨ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਸਵਾਦ ਵੀ ਲੈ ਸਕਣਗੇ। ਉੱਥੇ ਹੀ, ਦੁਰਗਾ ਪੂਜਾ ਪੰਡਾਲ ਇਸ ਸਮਾਗਮ ਦਾ ਮੁੱਖ ਖਿੱਚ ਦਾ ਕੇਂਦਰ ਹੋਵੇਗਾ।


