AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

TV9 Festival Of India 2026: TV9 ਫੈਸਟ ‘ਚ ਸ਼ਿਰਕਤ ਕਰਨਗੇ ਹਨੂਮਾਨ ਅੰਸ਼ ਫੇਮ ਗਾਇਕ ਸ਼੍ਰੇਅਸ ਧਰਮਾਧਿਕਾਰੀ, ਡਾਂਡੀਆ ਨਾਈਟਸ ਦਾ ਬਣਨਗੇ ਹਿੱਸਾ

TV9 Festival Of India 2026: ਹਨੂਮਾਨ ਅੰਸ਼ ਫ਼ਿਲਮ ਦੇ ਟਾਈਟਲ ਟ੍ਰੈਕ ਨੂੰ ਆਪਣੀ ਆਵਾਜ਼ ਦੇਣ ਵਾਲੇ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸ਼੍ਰੇਅਸ ਧਰਮਾਧਿਕਾਰੀ TV9 Festival Of India ਵਿੱਚ ਸ਼ਾਮਲ ਹੋਣ ਜਾ ਰਹੇ ਹਨ।

TV9 Festival Of India 2026: TV9 ਫੈਸਟ 'ਚ ਸ਼ਿਰਕਤ ਕਰਨਗੇ ਹਨੂਮਾਨ ਅੰਸ਼ ਫੇਮ ਗਾਇਕ ਸ਼੍ਰੇਅਸ ਧਰਮਾਧਿਕਾਰੀ, ਡਾਂਡੀਆ ਨਾਈਟਸ ਦਾ ਬਣਨਗੇ ਹਿੱਸਾ
TV9 ਫੈਸਟ ‘ਚ ਸ਼ਿਰਕਤ ਕਰਨਗੇ ‘ਹਨੂਮਾਨ ਅੰਸ਼’ ਦੇ ਗਾਇਕ ਸ਼੍ਰੇਅਸ ਧਰਮਾਧਿਕਾਰੀ
tv9-punjabi
| Updated On: 13 Oct 2026 17:56 PM IST
Share

TV9 Festival Of India 2026: ਦੇਸ਼ ਦਾ ਸਭ ਤੋਂ ਵੱਡਾ ਨਿਊਜ਼ ਨੈੱਟਵਰਕ TV9 ਇੱਕ ਵਾਰ ਫਿਰ TV9 Festival Of India ਦਾ ਆਯੋਜਨ ਕਰ ਰਿਹਾ ਹੈ। ਨਵੀਂ ਦਿੱਲੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ 16 ਤੋਂ 20 ਅਕਤੂਬਰ ਤੱਕ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ, ਜਿਸ ਵਿੱਚ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ। ਇਨ੍ਹਾਂ ਵਿੱਚ ਸਾਲ 2026 ਦੀ ਬਲਾਕਬਸਟਰ ਫ਼ਿਲਮ ਹਨੂਮਾਨ ਅੰਸ਼ ਲਈ ਮਸ਼ਹੂਰ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸ਼੍ਰੇਅਸ ਧਰਮਾਧਿਕਾਰੀ ਦਾ ਨਾਂ ਵੀ ਸ਼ਾਮਲ ਹੈ।

ਸ਼੍ਰੇਅਸ ਧਰਮਾਧਿਕਾਰੀ 18 ਅਕਤੂਬਰ, ਐਤਵਾਰ ਨੂੰ ਸ਼ਾਮ 7 ਤੋਂ 8 ਵਜੇ ਤੱਕ TV9 ਫੈਸਟ ਵਿੱਚ ਡਾਂਡੀਆ ਨਾਈਟਸ ਦਾ ਹਿੱਸਾ ਬਣਨਗੇ। ਜੇਕਰ ਤੁਸੀਂ ਸਿਨੇਮਾਘਰਾਂ ਵਿੱਚ ਉਨ੍ਹਾਂ ਦੀ ਆਵਾਜ਼ ਸੁਣਨ ਤੋਂ ਬਾਅਦ ਹੁਣ ਲਾਈਵ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਹੋ, ਤਾਂ TV9 ਦੇ ਇਸ ਪ੍ਰੋਗਰਾਮ ਵਿੱਚ ਜ਼ਰੂਰ ਪਹੁੰਚੋ। ਇੱਥੇ ਭਾਰਤ ਦੇ ਸੱਭਿਆਚਾਰ, ਕਲਾ ਅਤੇ ਖਾਣ-ਪੀਣ ਦਾ ਜਸ਼ਨ ਮਨਾਇਆ ਜਾਵੇਗਾ। ਸ਼੍ਰੇਅਸ ਤੋਂ ਇਲਾਵਾ ਕਈ ਹੋਰ ਵੱਡੇ ਸਿਤਾਰੇ ਵੀ ਆਪਣੀ ਪੇਸ਼ਕਾਰੀ ਦਿੰਦੇ ਨਜ਼ਰ ਆਉਣਗੇ।

ਹਰਸ਼ਦੀਪ ਕੌਰ ਅਤੇ ਰਫ਼ਤਾਰ ਵੀ ਕਰਨਗੇ ਪਰਫਾਰਮ

ਆਪਣੀ ਆਵਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਵੀ TV9 Festival Of India ਵਿੱਚ ਸ਼ਿਰਕਤ ਕਰਨ ਜਾ ਰਹੀ ਹੈ। 16 ਅਕਤੂਬਰ ਨੂੰ ਉਨ੍ਹਾਂ ਦੀ ਪੇਸ਼ਕਾਰੀ ਹੋਵੇਗੀ। ਉੱਥੇ ਹੀ, 17 ਅਕਤੂਬਰ ਨੂੰ ਰੈਪਰ ਰਫ਼ਤਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਸਟੇਜ ‘ਤੇ ਪਰਫਾਰਮ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਜੋਸ਼ ਭਰੀਆਂ ਬੀਟਸ ‘ਤੇ ਝੂਮਣ ਦਾ ਮੌਕਾ ਮਿਲੇਗਾ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ 16 ਅਤੇ 17 ਅਕਤੂਬਰ ਨੂੰ ਹਰਸ਼ਦੀਪ ਕੌਰ ਅਤੇ ਰਫ਼ਤਾਰ ਦੀਆਂ ਪੇਸ਼ਕਾਰੀਆਂ ਹੋਣਗੀਆਂ। ਉੱਥੇ ਹੀ, 18 ਤੋਂ 20 ਅਕਤੂਬਰ ਤੱਕ ਤਿੰਨ ਦਿਨ ਡਾਂਡੀਆ ਨਾਈਟਸ ਦਾ ਆਯੋਜਨ ਕੀਤਾ ਜਾਵੇਗਾ। 18 ਅਕਤੂਬਰ ਨੂੰ ਸ਼੍ਰੇਅਸ ਧਰਮਾਧਿਕਾਰੀ ਇਸ ਦਾ ਹਿੱਸਾ ਬਣਨਗੇ। ਪੰਜੇ ਦਿਨ ਸੰਗੀਤ ਅਤੇ ਮਨੋਰੰਜਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸਾਰੇ ਪ੍ਰੋਗਰਾਮਾਂ ਦੀਆਂ ਟਿਕਟਾਂ BookMyShow ‘ਤੇ ਜਾ ਕੇ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਗਲੋਬਲ ਐਗਜ਼ੀਬਿਸ਼ਨ ਦਾ ਵੀ ਹੋਵੇਗਾ ਪ੍ਰਬੰਧ

ਦੁਰਗਾ ਪੂਜਾ ਪੰਡਾਲ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਹੋਵੇਗਾ। ਇਸ ਤੋਂ ਇਲਾਵਾ, ਫੈਸਟ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਗਲੋਬਲ ਐਗਜ਼ੀਬਿਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਉਹ ਖਰੀਦਦਾਰੀ ਕਰ ਸਕਣਗੇ। ਇਸ ਐਗਜ਼ੀਬਿਸ਼ਨ ਵਿੱਚ ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਖੇਤਰਾਂ ਦੀਆਂ ਖ਼ਾਸ ਹੱਥਾਂ ਨਾਲ ਬਣੀਆਂ ਕਲਾਕ੍ਰਿਤੀਆਂ, ਫੈਸ਼ਨ, ਲਾਈਫਸਟਾਈਲ ਅਤੇ ਘਰਾਂ ਨੂੰ ਸਜਾਉਣ ਵਾਲੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਜਾ ਸਕਦੀ ਹੈ। ਕੁੱਲ ਮਿਲਾ ਕੇ, ਸੰਗੀਤ, ਮਨੋਰੰਜਨ, ਖਰੀਦਦਾਰੀ ਅਤੇ ਖਾਣ-ਪੀਣ ਤੱਕ TV9 Festival Of India ਵਿੱਚ ਲੋਕਾਂ ਲਈ ਕਈ ਖ਼ਾਸ ਆਕਰਸ਼ਣ ਹੋਣਗੇ।

Source:TV9Hindi.com

Follow Us
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ...
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ...
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...