AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕ੍ਰਿਕਟ ਵਿੱਚ ਬੋਲਡ ਹੋਣ ਦਾ ਨਿਯਮ ਬਦਲਿਆ, ਇੰਝ ਉੱਡੇ ਸਟੰਪ ਤਾਂ ਆਊਟ ਨਹੀਂ ਹੋਵੇਗਾ ਬੱਲੇਬਾਜ

Cricket Bold Rule Change by MCC: ਬੋਲਡ ਹੋਣ ਦੇ ਕਈ ਤਰੀਕੇ ਹਨ, ਪਰ ਕ੍ਰਿਕਟ ਦੇ ਨਿਯਮ ਬਣਾਉਂਣ ਵਾਲੀ ਸੰਸਥਾ ਮੈਰੀਲੇਬੋਨ ਕ੍ਰਿਕਟ ਕਲੱਬ (MCC) ਨੇ ਬੋਲਡ ਹੋਣ ਦਾ ਇੱਕ ਨਿਯਮ ਬਦਲ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਛੋਟੇ-ਛੋਟੇ ਨਿਯਮਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।

ਕ੍ਰਿਕਟ ਵਿੱਚ ਬੋਲਡ ਹੋਣ ਦਾ ਨਿਯਮ ਬਦਲਿਆ, ਇੰਝ ਉੱਡੇ ਸਟੰਪ ਤਾਂ ਆਊਟ ਨਹੀਂ ਹੋਵੇਗਾ ਬੱਲੇਬਾਜ
tv9-punjabi
| Updated On: 13 Oct 2026 14:45 PM IST
Share

ਕ੍ਰਿਕਟ ਦੇ ਬਹੁਤ ਸਾਰੇ ਨਿਯਮ ਹਨ, ਅਤੇ ਇਹ ਨਿਯਮ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ। ਕੁਝ ਇਸੇ ਤਰ੍ਹਾਂ ਦਾ ਬਦਲਾਅ ਹੁਣ ਬੱਲੇਬਾਜ਼ ਦੇ ਬੋਲਡ ਹੋਣ ਤੇ ਵੀ ਹੋਇਆ ਹੈ। ਕ੍ਰਿਕਟ ਦੇ ਨਿਯਮ ਬਣਾਉਣ ਵਾਲੀ ਸੰਸਥਾ ਮੈਰੀਲੇਬੋਨ ਕ੍ਰਿਕਟ ਕਲੱਬ (MCC) ਨੇ ਬੋਲਡ ਹੋਣ ਦਾ ਇੱਕ ਨਿਯਮ ਬਦਲ ਦਿੱਤਾ ਹੈ। MCC ਦੇ ਪ੍ਰਧਾਨ ਫਰੇਜ਼ਰ ਸਟੀਵਰਟ ਨੇ ਇੱਕ ਵੀਡੀਓ ਵਿੱਚ ਸਮਝਾਇਆ ਕਿ ਜੇਕਰ ਕੋਈ ਖਿਡਾਰੀ ਨਾਨ-ਸਟ੍ਰਾਈਕਰ ਤੇ ਲੱਗੀਆਂ ਵਿਕਟਾਂ ਤੇ ਬਾਲ ਮਾਰਦਾ ਹੈ ਅਤੇ ਗੇਂਦ ਉੱਥੋਂ ਘੁੰਮ ਕੇ ਬੱਲੇਬਾਜ਼ੀ ਦੇ ਅੰਤ ਵਾਲੇ ਵਿਕਟ ਤੇ ਲੱਗ ਜਾਂਦੀ ਹੈ ਤਾਂ ਬੱਲੇਬਾਜ਼ ਬੋਲਡ ਨਹੀਂ ਮੰਨਿਆ ਜਾਵੇਗਾ।

ਬੋਲਡ ਹੋਣ ਦੇ ਨਿਯਮ ਵਿੱਚ ਇਹ ਬਦਲਾਅ

MCC ਦੇ ਪ੍ਰਧਾਨ ਫਰੇਜ਼ਰ ਸਟੀਵਰਟ ਨੇ ਸਮਝਾਇਆ ਕਿ ਜੂਨੀਅਰ ਕਾਉਂਟੀ ਮੈਚ ਵਿੱਚ, ਇੱਕ ਬੱਲੇਬਾਜ਼ ਨੇ ਸ਼ਾਟ ਖੇਡਿਆ। ਉਹ ਗੇਂਦ ਨਾਨ-ਸਟ੍ਰਾਈਕਰ ਤੇ ਗੱਡੀ ਸਟੰਪਾਂ ਤੇ ਲੱਗੀ। ਇਸ ਤੋਂ ਬਾਅਦ ਗੇਂਦ ਘੁੰਮਦੇ ਹੋਏ ਆਈ ਅਤੇ ਬੈਟਿੰਗ ਐਂਡ ਦੀਆ ਵਿਕਟਾਂ ਵੀ ਉਖਾੜ ਦਿੱਤੀਆਂ। ਇਸਤੋਂ ਬਾਅਦ ਬੱਲੇਬਾਜ਼ ਨੂੰ ਆਊਟ ਕਰ ਦਿੱਤਾ ਗਿਆ। ਕ੍ਰਿਕਟ ਦੇ ਪੁਰਾਣੇ ਨਿਯਮਾਂ ਅਨੁਸਾਰ, ਬੱਲੇਬਾਜ਼ ਆਊਟ ਹੋ ਗਿਆ ਸੀ। ਹਾਲਾਂਕਿ, ਨਵੇਂ ਨਿਯਮ ਵਿੱਚ ਬਦਲਾਅ ਦੇ ਅਨੁਸਾਰ, ਇਸਨੂੰ ਆਊਟ ਨਹੀਂ ਮੰਨਿਆ ਜਾਵੇਗਾ। ਬੱਲੇਬਾਜ਼ਾਂ ਨੂੰ ਇਸ ਤਰ੍ਹਾਂ ਬੋਲਡ ਨਹੀਂ ਕੀਤਾ ਜਾਂਦਾ, ਪਰ ਖਦਸ਼ਾ ਤਾਂ ਬਣਿਆ ਰਹਿੰਦਾ ਹੈ, ਅਤੇ ਐਮਸੀਸੀ ਨੇ ਇਸੇ ਨਿਯਮ ਨੂੰ ਬਦਲ ਕੇ ਖਤਮ ਕਰ ਦਿੱਤਾ ਹੈ।

ਐਮਸੀਸੀ ਨੇ ਇਹ ਨਿਯਮ ਵੀ ਬਦਲੇ

ਐਮਸੀਸੀ ਨੇ ਕ੍ਰਿਕਟ ਦੇ ਕਈ ਹੋਰ ਨਿਯਮ ਵੀ ਬਣਾਏ ਹਨ। 1 ਅਕਤੂਬਰ ਤੋਂ ਲਾਗੂ ਹੋਣ ਵਾਲੇ ਨਿਯਮਾਂ ਦੇ ਅਨੁਸਾਰ, ਜੇਕਰ ਕੋਈ ਬੱਲੇਬਾਜ਼ ਜਾਣਬੁੱਝ ਕੇ ਅਗਲੀ ਗੇਂਦ ਖੇਡਣ ਵਿੱਚ ਸਮਾਂ ਬਰਬਾਦ ਕਰਦਾ ਹੈ, ਤਾਂ ਉਸਨੂੰ ਦੋ ਚੇਤਾਵਨੀਆਂ ਮਿਲਣਗੀਆਂ, ਅਤੇ ਫੀਲਡਿੰਗ ਟੀਮ ਨੂੰ ਤੀਜੀ ਵਾਰ ‘ਤੇ 5 ਪੈਨਲਟੀ ਦੌੜਾਂ ਮਿਲਣਗੀਆਂ। ਪਿੰਕ ਗੇਂਦ ਦੀ ਵਰਤੋਂ ਦੋਵਾਂ ਕਪਤਾਨਾਂ ਦੀ ਸਹਿਮਤੀ ਨਾਲ ਦਿਨ ਦੇ ਟੈਸਟ ਵਿੱਚ ਵੀ ਕੀਤੀ ਜਾ ਸਕਦੀ ਹੈ। ਜੇਕਰ ਕੋਈ ਬੱਲੇਬਾਜ਼ ਦਿਨ ਦੇ ਆਖਰੀ ਓਵਰ ਵਿੱਚ ਆਊਟ ਹੋ ਜਾਂਦਾ ਹੈ, ਤਾਂ ਖੇਡ ਤੁਰੰਤ ਖਤਮ ਨਹੀਂ ਹੋਵੇਗੀ; ਨਵਾਂ ਬੱਲੇਬਾਜ਼ ਕ੍ਰੀਜ਼ ‘ਤੇ ਆਵੇਗਾ। ਅਜਿਹੇ ਹੀ ਕਈ ਹੋਰ ਨਿਯਮ ਵੀ ਐਮਸੀਸੀ ਨੇ ਬਦਲੇ ਹਨ।

Follow Us
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ...
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ...