ਪਹਿਲੀ ਵਾਰ ਸਟੇਜ ‘ਤੇ ਨਜ਼ਰ ਆਏ ਛੋਟੇ ਸਿੱਧੂ, ਪੱਟ ‘ਤੇ ਥਾਪੀ ਮਾਰ ਕੇ ਕੀਤੀ ਸਾਈਨਡ ਟੂ ਗੋਡ ਟੂਰ ਦੀ ਸ਼ੁਰੂਆਤ
ਵੀਡੀਓ ਵਿੱਚ ਗਾਇਕ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ, ਪਿਤਾ ਅਤੇ ਛੋਟਾ ਭਰਾ ਸ਼ਾਮਲ ਹਨ। ਉਨ੍ਹਾਂ ਨੂੰ ਵੀ ਦਿਖਾਇਆ ਗਿਆ ਹੈ। ਪਰਿਵਾਰ ਨਾਲ ਜੁੜੇ ਦ੍ਰਿਸ਼ਾਂ ਨੇ ਇਸ ਵੀਡੀਓ ਨੂੰ ਹੋਰ ਭਾਵੁਕ ਬਣਾ ਦਿੱਤਾ ਹੈ। ਛੋਟੇ ਸਿੱਧੂ ਨੇ ਸਟੇਜ 'ਤੇ ਆਪਣਾ SWAG ਦਿਖਾਇਆ। ਉਸ ਨੇ ਆਪਣੇ ਵੱਡੀ ਵੀਰ ਦੀ ਤਰ੍ਹਾਂ ਪੱਟ 'ਤੇ ਥਾਪੀ ਮਾਰੀ।
ਪੰਜਾਬੀ ਸੰਗੀਤ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖ਼ਾਸ ਅਹਿਸਾਸ ਜਗਾਉਂਦੇ ਹੋਏ ਸਟੇਜ ਤੇ ਨਜ਼ਰ ਆਏ ਹਨ। ਆਧੁਨਿਕ ਹੋਲੋਗ੍ਰਾਫਿਕ ਤਕਨਾਲੋਜੀ ਦੀ ਮਦਦ ਨਾਲ ਉਨ੍ਹਾਂ ਦੀ ਸਟੇਜ ਤੇ ਮੌਜੂਦਗੀ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਉਨ੍ਹਾਂ ਦੇ ਸਾਈਨਡ ਟੂ ਗੌਡ ਵਰਲਡ ਟੂਰ (Signed to God World Tour) ਦੀ ਸ਼ੁਰੂਆਤ ਸ਼ੁੱਕਰਵਾਰ ਰਾਤ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ ਖਚਾਖਚ ਭਰੇ ਸ਼ੋਅ ਨਾਲ ਹੋਈ। ਇਸ ਸ਼ੋਅ ਨੇ ਨਾ ਸਿਰਫ਼ ਪੰਜਾਬੀ ਸੰਗੀਤ ਦੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ, ਸਗੋਂ ਮੂਸੇਵਾਲਾ ਦੀ ਵਿਸ਼ਵ ਪੱਧਰੀ ਪ੍ਰਸਿੱਧੀ ਨੂੰ ਵੀ ਮੁੜ ਚਰਚਾ ਵਿੱਚ ਲਿਆ ਦਿੱਤਾ।
ਉਨ੍ਹਾਂ ਦੀ ਟੀਮ ਅਨੁਸਾਰ ਇਹ ਕਿਸੇ ਭਾਰਤੀ ਕਲਾਕਾਰ ਦਾ ਪਹਿਲਾ ਹੋਲੋਗ੍ਰਾਮ-ਆਧਾਰਿਤ ਵਰਲਡ ਟੂਰ ਹੈ। ਇਸ ਤਕਨਾਲੋਜੀ ਰਾਹੀਂ ਸਿੱਧੂ ਮੂਸੇਵਾਲਾ ਦੀ ਸਟੇਜ ਤੇ ਮੌਜੂਦਗੀ ਦਾ ਅਜਿਹਾ ਅਹਿਸਾਸ ਪੈਦਾ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੀ ਆਵਾਜ਼, ਸਿਨੇਮੈਟਿਕ ਵਿਜ਼ੂਅਲਸ ਅਤੇ ਸਟੇਜ ਦੇ ਵਿਸ਼ੇਸ਼ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਗਿਆ। ਇਸ ਨਵੇਂ ਤਜਰਬੇ ਨੇ ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਗਾਇਕ ਦੀਆਂ ਯਾਦਾਂ ਨਾਲ ਮੁੜ ਜੋੜਨ ਦਾ ਮੌਕਾ ਦਿੱਤਾ।
ਪਹਿਲੇ 30 ਮਿੰਟਾਂ ਦੇ ਅੰਦਰ ਹੀ ਵੀਡੀਓ 2.8 ਲੱਖ ਤੋਂ ਪਾਰ
ਇਸ ਖ਼ਾਸ ਮੌਕੇ ਤੇ ਸਿੱਧੂ ਮੂਸੇਵਾਲਾ ਦੇ ਪ੍ਰਸਿੱਧ ਗੀਤ 295 ਦੀ ਵੀਡੀਓ ਵੀ ਰਿਲੀਜ਼ ਕੀਤੀ ਗਈ। ਵੀਡੀਓ ਵਿੱਚ ਗਾਇਕ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ, ਪਿਤਾ ਅਤੇ ਛੋਟਾ ਭਰਾ ਸ਼ਾਮਲ ਹਨ। ਉਨ੍ਹਾਂ ਨੂੰ ਵੀ ਦਿਖਾਇਆ ਗਿਆ ਹੈ। ਪਰਿਵਾਰ ਨਾਲ ਜੁੜੇ ਦ੍ਰਿਸ਼ਾਂ ਨੇ ਇਸ ਵੀਡੀਓ ਨੂੰ ਹੋਰ ਭਾਵੁਕ ਬਣਾ ਦਿੱਤਾ ਹੈ। ਛੋਟੇ ਸਿੱਧੂ ਨੇ ਸਟੇਜ ‘ਤੇ ਆਪਣਾ SWAG ਦਿਖਾਇਆ। ਉਸ ਨੇ ਆਪਣੇ ਵੱਡੀ ਵੀਰ ਦੀ ਤਰ੍ਹਾਂ ਪੱਟ ‘ਤੇ ਥਾਪੀ ਮਾਰੀ। ਜਾਣਕਾਰੀ ਅਨੁਸਾਰ ਯੂਟਿਊਬ ਤੇ ਰਿਲੀਜ਼ ਹੋਣ ਤੋਂ ਬਾਅਦ ਪਹਿਲੇ 30 ਮਿੰਟਾਂ ਦੇ ਅੰਦਰ ਹੀ ਵੀਡੀਓ ਨੂੰ 2.8 ਲੱਖ ਤੋਂ ਵੱਧ ਵਾਰ ਦੇਖਿਆ ਗਿਆ। ਇਹ ਅੰਕੜਾ ਦਰਸਾਉਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਸੰਗੀਤ ਪ੍ਰਤੀ ਪ੍ਰਸ਼ੰਸਕਾਂ ਦਾ ਪਿਆਰ ਅੱਜ ਵੀ ਬਰਕਰਾਰ ਹੈ।
295 ਗੀਤ ਮੂਸੇਵਾਲਾ ਦੇ ਸਭ ਤੋਂ ਮਸ਼ਹੂਰ ਗੀਤ
ਸਾਲ 2021 ਵਿੱਚ ਰਿਲੀਜ਼ ਹੋਇਆ 295 ਗੀਤ ਮੂਸੇਵਾਲਾ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚੋਂ ਇੱਕ ਹੈ। ਇਸ ਗੀਤ ਨੂੰ ਉਸ ਦੇ ਬੋਲਾਂ, ਸਮਾਜਿਕ ਸੰਦੇਸ਼ ਅਤੇ ਗਾਇਕ ਦੀ ਵਿਲੱਖਣ ਪੇਸ਼ਕਾਰੀ ਕਾਰਨ ਵੱਡੀ ਪਛਾਣ ਮਿਲੀ। ਗੀਤ ਨੇ ਪੰਜਾਬੀ ਸੰਗੀਤ ਤੋਂ ਬਾਹਰ ਵੀ ਵੱਡੀ ਗਿਣਤੀ ਵਿੱਚ ਸਰੋਤੇ ਬਣਾਏ। ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਨੂੰ ਯੂਟਿਊਬ ਤੇ 1.28 ਕਰੋੜ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਹੋਲੋਗ੍ਰਾਫਿਕ ਤਕਨਾਲੋਜੀ ਇਸ ਟੂਰ ਦਾ ਮੁੱਖ ਆਕਰਸ਼ਣ
ਇਸ ਟੂਰ ਦਾ ਮੁੱਖ ਆਕਰਸ਼ਣ ਹੋਲੋਗ੍ਰਾਫਿਕ ਤਕਨਾਲੋਜੀ ਹੈ, ਜਿਸ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਦੀ ਸਟੇਜ ਤੇ ਮੌਜੂਦਗੀ ਦਾ ਦ੍ਰਿਸ਼ ਤਿਆਰ ਕੀਤਾ ਗਿਆ। ਇਸ ਵਿੱਚ ਉਨ੍ਹਾਂ ਦੀ ਅਸਲ ਆਵਾਜ਼ ਅਤੇ ਸਿਨੇਮੈਟਿਕ ਦ੍ਰਿਸ਼ਾਂ ਨੂੰ ਸਟੇਜ ਪ੍ਰਭਾਵਾਂ ਨਾਲ ਜੋੜਿਆ ਗਿਆ ਹੈ। ਹੋਲੋਗ੍ਰਾਮ ਤਕਨਾਲੋਜੀ ਰਾਹੀਂ ਕਿਸੇ ਵਿਅਕਤੀ ਦੀ ਤਿੰਨ-ਆਯਾਮੀ ਦਿੱਖ ਵਰਗਾ ਦ੍ਰਿਸ਼ ਪੇਸ਼ ਕੀਤਾ ਜਾ ਸਕਦਾ ਹੈ। ਸੰਗੀਤਕ ਸ਼ੋਅ ਵਿੱਚ ਇਸ ਦੀ ਵਰਤੋਂ ਦਰਸ਼ਕਾਂ ਨੂੰ ਅਜਿਹਾ ਅਨੁਭਵ ਦੇਣ ਲਈ ਕੀਤੀ ਜਾਂਦੀ ਹੈ, ਜਿਸ ਨਾਲ ਕਲਾਕਾਰ ਦੀ ਮੌਜੂਦਗੀ ਦਾ ਅਹਿਸਾਸ ਹੋਵੇ। ਹਾਲਾਂਕਿ, ਇਹ ਅਸਲ ਵਿੱਚ ਲਾਈਵ ਸਟੇਜ ਤੇ ਕਲਾਕਾਰ ਦੀ ਸਰੀਰਕ ਮੌਜੂਦਗੀ ਨਹੀਂ ਹੁੰਦੀ।
ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨਾਲ ਕੰਮ ਕਰ ਚੁੱਕੇ ਕੁਝ ਹੋਰ ਗਾਇਕਾਂ ਨੇ ਵੀ ਸਟੇਜ ਤੇ ਆਪਣੀ ਪੇਸ਼ਕਾਰੀ ਦਿੱਤੀ। ਸੋਸ਼ਲ ਮੀਡੀਆ ਤੇ ਕਈ ਪ੍ਰਸ਼ੰਸਕਾਂ ਨੇ ਇਸ ਤਜਰਬੇ ਨੂੰ ਭਾਵੁਕ ਅਤੇ ਯਾਦਗਾਰ ਦੱਸਿਆ। ਕੁਝ ਲੋਕਾਂ ਨੇ ਟਿੱਪਣੀ ਕੀਤੀ ਕਿ ਹੋਲੋਗ੍ਰਾਮ ਵਿੱਚ ਮੂਸੇਵਾਲਾ ਦੀ ਦਿੱਖ ਇੰਨੀ ਅਸਲੀ ਲੱਗ ਰਹੀ ਸੀ ਕਿ ਉਨ੍ਹਾਂ ਨੂੰ ਗਾਇਕ ਦੇ ਮੁੜ ਲਾਈਵ ਪਰਫਾਰਮ ਕਰਨ ਵਰਗਾ ਅਹਿਸਾਸ ਹੋਇਆ।
ਪਹਿਲੇ ਪੜਾਅ ਵਿੱਚ ਹੋਣਗੇ 10 ਸ਼ੋਅ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਟੂਰ ਦੇ ਪਹਿਲੇ ਪੜਾਅ ਵਿੱਚ 10 ਸ਼ੋਅ ਹੋਣਗੇ। ਪਰਿਵਾਰ ਵੀ ਇਸ ਟੂਰ ਨਾਲ ਜੁੜਿਆ ਹੋਇਆ ਹੈ। ਬਲਕੌਰ ਸਿੰਘ ਆਪਣੀ ਪਤਨੀ ਅਤੇ ਛੋਟੇ ਪੁੱਤਰ ਦੇ ਨਾਲ ਇਨ੍ਹਾਂ ਸ਼ੋਅ ਵਿੱਚ ਸ਼ਿਰਕਤ ਕਰ ਰਹੇ ਹਨ। ਪਰਿਵਾਰ ਦੇ ਛੋਟੇ ਪੁੱਤਰ ਨੂੰ ਪਿਆਰ ਨਾਲ ਨਿੱਕਾ ਸਿੱਧੂ ਵੀ ਕਿਹਾ ਜਾਂਦਾ ਹੈ।
ਇਸ ਟੂਰ ਨੂੰ ਕੈਨੇਡਾ, ਅਮਰੀਕਾ, ਯੂਨਾਈਟਿਡ ਕਿੰਗਡਮ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਭਾਰਤ ਸਮੇਤ ਕਈ ਦੇਸ਼ਾਂ ਤੱਕ ਲਿਜਾਣ ਦੀ ਉਮੀਦ ਹੈ। ਹਾਲਾਂਕਿ, ਵੱਖ-ਵੱਖ ਸ਼ਹਿਰਾਂ ਵਿੱਚ ਸ਼ੋਅ ਦੀਆਂ ਤਰੀਕਾਂ ਅਤੇ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੀ ਪੁਸ਼ਟੀ ਕਰਨੀ ਅਜੇ ਬਾਕੀ ਹੈ।
ਇਸ ਟੂਰ ਦਾ ਮਕਸਦ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ, ਸਗੋਂ ਸਿੱਧੂ ਮੂਸੇਵਾਲਾ ਦੀ ਸੰਗੀਤਕ ਵਿਰਾਸਤ ਨੂੰ ਨਵੀਂ ਤਕਨਾਲੋਜੀ ਰਾਹੀਂ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਵੀ ਹੈ। ਇਸ ਪਹਿਲਕਦਮੀ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦੇ ਸੰਗੀਤ ਨਾਲ ਜੁੜਨ ਦਾ ਇੱਕ ਨਵਾਂ ਮੌਕਾ ਮਿਲੇਗਾ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਟੀਮ ਵੱਲੋਂ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਰਿਕਾਰਡ ਕੀਤੇ ਗਏ ਗੀਤਾਂ ਨੂੰ ਸਮੇਂ-ਸਮੇਂ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਦਾ ਸੰਗੀਤਕ ਸਫ਼ਰ ਅਜੇ ਵੀ ਜਾਰੀ ਹੈ ਅਤੇ ਨਵੇਂ ਗੀਤਾਂ ਤੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਕਲਾ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ।


