BOLLYWOOD: ਸਾਲ 2020 ਮੇਰੀ ਜ਼ਿੰਦਗੀ ਦਾ ਸਭ ਤੋਂ ਖਰਾਬ ਸਾਲ ਸੀ: ਸਾਰਾ ਅਲੀ
Sara Ali: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਸਾਰਾ ਅਲੀ ਖਾਨ ਨੇ ਥੋੜ੍ਹੇ ਸਮੇਂ 'ਚ ਹੀ ਆਪਣਾ ਚੰਗਾ ਨਾਮ ਬਣਾ ਲਿਆ ਹੈ। ਸਾਰਾ ਬਾਲੀਵੁੱਡ 'ਚ ਆਪਣੀ ਫਿਟਨੈੱਸ ਅਤੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸਨੂੰ ਬਾਲੀਵੁੱਡ ਦੀ ਸਭ ਤੋਂ ਸਮਰੱਥ ਨੌਜਵਾਨ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

BOLLYWOOD: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਸਾਰਾ ਅਲੀ ਖਾਨ ਨੇ ਥੋੜ੍ਹੇ ਸਮੇਂ ‘ਚ ਹੀ ਆਪਣਾ ਚੰਗਾ ਨਾਮ ਬਣਾ ਲਿਆ ਹੈ। ਸਾਰਾ ਬਾਲੀਵੁੱਡ ‘ਚ ਆਪਣੀ ਫਿਟਨੈੱਸ ਅਤੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਸਾਰਾ ਨੂੰ ਬਾਲੀਵੁੱਡ ਦੀ ਸਭ ਤੋਂ ਸਮਰੱਥ ਨੌਜਵਾਨ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਉਸ ਦਾ ਜ਼ਿਕਰ ਕਿਸੇ ਨਾ ਕਿਸੇ ਨਾਲ ਜੁੜਿਆ ਰਹਿੰਦਾ ਹੈ, ਜਿਸ ਕਾਰਨ ਉਹ ਲਗਾਤਾਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਜਦੋਂ ਸਾਰਾ ਅਲੀ ਨੂੰ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਦੇਖਿਆ ਗਿਆ ਤਾਂ ਦੋਵਾਂ ਦਾ ਕ੍ਰਿਕਟ ਜਗਤ ਤੋਂ ਲੈ ਕੇ ਫਿਲਮੀ ਦੁਨੀਆ ਤੱਕ ਕਾਫੀ ´ਜਿਕਰ ਹੋਇਆ। ਸਾਰਾ ਅਲੀ ਖਾਨ ਆਪਣੀ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਇਸ ਦੀ ਮਿਸਾਲ ਉਨ੍ਹਾਂ ਨੇ ਪਿਛਲੇ ਦਿਨੀਂ ਆਪਣੇ ਇਕ ਇੰਟਰਵਿਊ ‘ਚ ਦਿੱਤੀ। ਇਸ ਦੌਰਾਨ ਸਾਰਾ ਅਲੀ ਖਾਨ ਨੇ ਹਰ ਸਵਾਲ ਦਾ ਖੁੱਲ੍ਹ ਕੇ ਜਵਾਬ ਦਿੱਤਾ। ਤਾਂ ਆਓ ਜਾਣਦੇ ਹਾਂ ਸਾਰਾ ਅਲੀ ਖਾਨ ਨੇ ਕੀ ਕਿਹਾ।
2020 ‘ਚ ਹੋਇਆ ਸੀ ਮੇਰਾ ਬ੍ਰੇਕਅਪ-ਸਾਰਾ
ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਦੇ ਅਫੇਅਰ ਦੀ ਬਾਲੀਵੁੱਡ ਗਲਿਆਰਿਆਂ ‘ਚ ਕਾਫੀ ਚਰਚਾ ਹੁੰਦੀ ਸੀ। ਪਰ ਸਾਲ 2020 ਦੀ ਸ਼ੁਰੂਆਤ ‘ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਇਸ ਬਾਰੇ ਸਾਰਾ ਅਲੀ ਖਾਨ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਸਾਲ ਚ ਮੇਰੇ ਨਾਲ ਇੰਨਾ ਬੁਰਾ ਹੋਵੇਗਾ। ਸਾਰਾ ਨੇ ਕਿਹਾ ਕਿ 2020 ਦੀ ਸ਼ੁਰੂਆਤ ਚ ਮੇਰਾ ਅਤੇ ਕਾਰਤਿਕ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਮੇਰੀਆਂ ਕਈ ਫਿਲਮਾਂ ਇਕ ਤੋਂ ਬਾਅਦ ਇਕ ਫਲਾਪ ਹੋ ਗਈਆਂ। ਜਦੋਂ ਸਿਰਫ ਇੱਕ ਸਾਲ ਵਿੱਚ ਤੁਹਾਡੇ ਨਾਲ ਬਹੁਤ ਕੁਝ ਬੁਰਾ ਵਾਪਰਦਾ ਹੈ, ਤਾਂ ਯਕੀਨਨ ਤੁਸੀਂ ਬਹੁਤ ਨਿਰਾਸ਼ ਮਹਿਸੂਸ ਕਰਦੇ ਹੋ।
ਕਈ ਵਾਰ ਟ੍ਰੋਲਿੰਗ ਨਾਲ ਕੋਈ ਫਰਕ ਨਹੀਂ ਪੈਂਦਾ
ਫਿਲਮ ਦੇ ਫਲਾਪ ਹੋਣ ਤੋਂ ਬਾਅਦ ਪ੍ਰਸ਼ੰਸਕ ਦੁਆਰਾ ਟ੍ਰੋਲ ਕੀਤੇ ਜਾਣ ਦੀ ਗੱਲ ਕਰਦੇ ਹੋਏ ਸਾਰਾ ਨੇ ਕਿਹਾ ਕਿ ਕਈ ਵਾਰ ਜਦੋਂ ਤੁਹਾਡਾ ਪ੍ਰਦਰਸ਼ਨ ਚੰਗਾ ਨਹੀਂ ਹੁੰਦਾ ਹੈ ਤਾਂ ਤੁਸੀਂ ਹਰ ਚੀਜ਼ ਲਈ ਤਿਆਰ ਹੋ ਜਾਂਦੇ ਹੋ। ਤੁਸੀਂ ਜਾਣਦੇ ਹੋ ਕਿ ਤੁਸੀਂ ਬੁਰੀਆਂ ਗੱਲਾਂ ਸੁਣਨ ਜਾ ਰਹੇ ਹੋ। ਇਸ ਲਈ ਕਦੇ-ਕਦੇ ਟ੍ਰੋਲਿੰਗ ਨਾਲ ਮੈਨੂੰ ਬਹੁਤਾ ਫਰਕ ਨਹੀਂ ਪੈਂਦਾ। ਪਰ ਕਈ ਵਾਰ ਜਦੋਂ ਤੁਸੀਂ ਆਪਣੀ ਜਗ੍ਹਾ ‘ਤੇ ਸਹੀ ਹੁੰਦੇ ਹੋ ਅਤੇ ਤੁਹਾਨੂੰ ਟ੍ਰੋਲ ਕੀਤਾ ਜਾਂਦਾ ਹੈ ਤਾਂ ਯਕੀਨਨ ਬੁਰਾ ਮਹਿਸੂਸ ਹੁੰਦਾ ਹੈ।
‘ਕਈ ਵਾਰ ਅਸੀਂ ਗਲਤ ਫਿਲਮ ਚੁਣਦੇ ਹਾਂ’
ਲਵ ਆਜ ਕਲ ਅਤੇ ਕੁਲੀ ਨੰਬਰ 1 ਦੇ ਫਲਾਪ ਹੋਣ ਤੋਂ ਬਾਅਦ ਸਾਰਾ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਕਿਹਾ ਕਿ ਹੁਣ ਮੇਰੀ ਗਲਤੀ ਕਰਨ ਦੀ ਉਮਰ ਹੈ। ਦੱਸ ਦੇਈਏ ਕਿ ਸਾਰਾ ਅਗਲੀ ਫਿਲਮ ਗੈਸਲਾਈਟ ‘ਚ ਨਜ਼ਰ ਆਵੇਗੀ, ਜਿਸ ‘ਚ ਉਨ੍ਹਾਂ ਨਾਲ ਵਿਕਰਾਂਤ ਮੈਸੀ ਨਜ਼ਰ ਆਉਣਗੇ।