ਫਲਾਪ ਹੋਣਾ ਅਤੇ ਬੁਲੰਦੀਆਂ ਨੂੰ ਛੂਹਣਾ ਸੱਬ ਰੱਬ ਦੀ ਮਰਜੀ : ਦਲੇਰ ਮਹਿੰਦੀ
ਆਪਣੇ ਗੀਤ ਬੋਲੋ ਤਾ-ਰਾ-ਤਾ-ਰਾ ਨਾਲ ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਦਲੇਰ ਮਹਿੰਦੀ ਦਾ ਕੈਰੀਅਰ ਵਿਵਾਦਾਂ ਵਿੱਚ ਘਿਰਿਆ ਰਿਹਾ
ਪੰਜਾਬੀ ਪੌਪ ਸਟਾਰ ਦਲੇਰ ਮਹਿੰਦੀ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਆਪਣੇ ਗੀਤ ਬੋਲੋ ਤਾ-ਰਾ-ਤਾ-ਰਾ ਨਾਲ ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਇਸ ਗਾਇਕ ਦਾ ਕੈਰੀਅਰ ਵਿਵਾਦਾਂ ਵਿੱਚ ਘਿਰਿਆ ਰਿਹਾ। ਸਮੇਂ-ਸਮੇਂ ‘ਤੇ ਉਨ੍ਹਾਂ ‘ਤੇ ਕਈ ਗੰਭੀਰ ਦੋਸ਼ ਲਗਾਏ ਗਏ। ਇਸ ਨੇ ਜਿੱਥੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ, ਉੱਥੇ ਹੀ ਉਨ੍ਹਾਂ ਦੇ ਕਰੀਅਰ ‘ਤੇ ਵੀ ਇਸ ਦਾ ਬੁਰਾ ਪ੍ਰਭਾਵ ਪਿਆ। ਇਸ ਪੰਜਾਬੀ ਗਾਇਕ ‘ਤੇ ਗੈਰ-ਕਾਨੂੰਨੀ ਢੰਗ ਨਾਲ ਫਾਰਮ ਹਾਊਸ ਬਣਾਉਣ ਦਾ ਦੋਸ਼ ਲੱਗਾ। ਇਸ ਵਿੱਚ ਗਾਇਕ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਕੁਝ ਸਮਾਂ ਪਹਿਲਾਂ ਦਲੇਰ ਮਹਿੰਦੀ ਨੂੰ 18 ਸਾਲ ਪੁਰਾਣੇ ਮਾਮਲੇ ‘ਚ ਬਰੀ ਕਰ ਦਿੱਤਾ ਗਿਆ। ਹਾਲ ਹੀ ‘ਚ ਜਦੋਂ ਕੁਝ ਪੱਤਰਕਾਰ ਦਲੇਰ ਮਹਿੰਦੀ ਨੂੰ ਮਿਲੇ ਤਾਂ ਉਨ੍ਹਾਂ ਨੇ ਖੁੱਲ੍ਹ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਜੋ ਵੀ ਹੁੰਦਾ ਹੈ, ਰੱਬ ਦੀ ਮਰਜ਼ੀ ਮੁਤਾਬਕ ਹੁੰਦਾ ਹੈ। ਸਭ ਕੁਝ ਚੰਗਾ ਮਾੜਾ ਉਸ ਦੇ ਅਨੁਸਾਰ ਹੀ ਵਾਪਰਦਾ ਹੈ, ਇਸ ਲਈ ਸਾਨੂੰ ਪ੍ਰਮਾਤਮਾ ਦਾ ਹਰ ਹੁਕਮ ਮੰਨਣਾ ਚਾਹੀਦਾ ਹੈ।


