Pollywood News: ਪੰਜਾਬੀ ਫਿਲਮ ਜੱਟ ਐਂਡ ਰੋਮੀਓ ਚ ਨਜ਼ਰ ਆਉਣਗੇ ਸੀਆਈਡੀ ‘ਚ ਕੰਮ ਕਰ ਚੁੱਕੇ ਪੰਜਾਬੀ ਐਕਟਰ ਜਗਜੀਤ ਅਟਵਾਲ
2014 -2015 ਤੱਕ ਸੀਆਈਡੀ ਸੀਰੀਅਲ ਚ ਕੰਮ ਕਰਨ ਤੋਂ ਬਾਅਦ ਜਗਜੀਤ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ। ਉੱਥੇ ਪੀਆਰ ਲੈਣ ਤੋਂ ਬਾਅਦ ਉਹ ਪੰਜਾਬ ਵਾਪਸ ਆ ਗਏ ਅਤੇ ਖੁਸ਼ਕਿਸਮਤੀ ਨਾਲ ਨਿਰਮਾਤਾ-ਨਿਰਦੇਸ਼ਕ ਮਨੋਜ ਕੁੰਜ ਨੂੰ ਮਿਲੇ।
ਟੈਲੀਵਿਜ਼ਨ ਦੇ ਮਸ਼ਹੂਰ ਸੀਰੀਅਲ CID ਵਿੱਚ ਇੰਸਪੈਕਟਰ (ਵੰਸ਼) ਜਗਜੀਤ ਅਟਵਾਲ ਹੁਣ ਪੰਜਾਬੀ ਫਿਲਮ ਜੱਟ ਐਂਡ ਰੋਮੀਓ ਕਰਨ ਜਾ ਰਹੇ ਹਨ, ਜਿਸ ਨੂੰ ਨਿਰਮਾਤਾ ਨਿਰਦੇਸ਼ਕ ਮਨੋਜ ਪੁੰਜ ਆਪਣੀ ਨਵੀਂ ਫਿਲਮ ਜੱਟ ਐਂਡ ਰੋਮੀਓ ਵਿੱਚ ਲਾਂਚ ਕਰ ਰਹੇ ਹਨ। ਨਿਰਮਾਤਾ ਨਿਰਦੇਸ਼ਕ ਮਨੋਜ ਪੁੰਜ ਨੇ TV9 ਪੰਜਾਬੀ ਦੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਘਰ ਬੁਲਾਇਆ ਅਤੇ ਆਪਣੀ ਨਵੀਂ ਫਿਲਮ ਬਾਰੇ ਗੱਲਬਾਤ ਕੀਤੀ। ਸੀਆਈਡੀ ਸੀਰੀਅਲ ਵਿੱਚ ਇੰਸਪੈਕਟਰ ਵੰਸ਼ ਦੀ ਭੂਮਿਕਾ ਨਿਭਾਉਣ ਵਾਲੇ ਜਗਜੀਤ ਅਟਵਾਲ ਆਪਣੀ ਪਹਿਲੀ ਪੰਜਾਬੀ ਫਿਲਮ ਜੱਟ ਐਂਡ ਰੋਮੀਓ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ TV9 ਟੀਮ ਨੂੰ ਵਿਸਥਾਰ ਨਾਲ ਆਪਣੇ ਕਰੀਅਰ ਨੂੰ ਲੈ ਗੱਲਬਾਤ ਕੀਤੀ।
ਜਗਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਅਰ 2003 ਵਿੱਚ ਮਾਡਲਿੰਗ ਅਤੇ ਬਾਡੀ ਬਿਲਡਿੰਗ ਨਾਲ ਸ਼ੁਰੂ ਹੋਇਆ ਸੀ। ਬਾਡੀ ਬਿਲਡਿੰਗ ਮੁਕਾਬਲੇ ਵਿੱਚ 3 ਵਾਰ ਨੈਸ਼ਨਲ ਗੋਲਡ ਮੈਡਲ ਜਿੱਤਿਆ ਅਤੇ ਏਸ਼ੀਆ ਵਿੱਚ ਗੋਲਡ ਮੈਡਲ ਵੀ ਜਿੱਤਿਆ ਪਰ ਮਾਡਲਿੰਗ ਦਾ ਵੀ ਸ਼ੌਕ ਸੀ ਅਤੇ ਇਸੇ ਮਾਡਲਿੰਗ ਕਾਰਨ ਉਨ੍ਹਾਂ ਨੇ 2013 ਚ ਆਏ ਦ ਬੈਚੁਲਰ ਇੰਡੀਆਂ ਮਾਡਲਿੰਗ ਮੁਕਾਬਲੇ, ਮੇਰੇ ਖਿਆਲੋ ਕੀ ਮੱਲਿਕਾ ਸੀ, ਵਿੱਚ ਹਿੱਸਾ ਲਿਆ ਅਤੇ ਫਿਰ 2014 ਤੋਂ 2016 ਤੱਕ ਸੀਆਈਡੀ ਸੀਰੀਅਲ ਵਿੱਚ ਇੰਸਪੈਕਟਰ ਵੰਸ਼ ਦੀ ਭੂਮਿਕਾ ਨਿਭਾਈ।


