Gadar-2: ਪ੍ਰਸ਼ੰਸਕਾਂ ਨੂੰ ਪਸੰਦ ਆਈ ਗਦਰ ਲੁੱਕ ‘ਚ ਸੰਨੀ ਅਤੇ ਅਮੀਸ਼ਾ ਦੀ ਜੋੜੀ
Bollywood News: ਗਦਰ ਦਾ ਸੀਕਵਲ 22 ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਹੈ। ਹਰ ਸਿਨੇਮਾ ਪ੍ਰੇਮੀ ਸੰਨੀ ਦਿਓਲ ਨੂੰ ਉਸੇ ਐਕਸ਼ਨ ਭੂਮਿਕਾ ਵਿੱਚ ਦੇਖਣਾ ਚਾਹੁੰਦਾ ਹੈ। ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ।
ਬਾਲੀਵੁੱਡ ਨਿਊਜ : ਐਕਸ਼ਨ ਸਟਾਰ ਸੰਨੀ ਦਿਓਲ (Sunny Deol) ਇਕ ਵਾਰ ਫਿਰ ਆਪਣੇ ਐਕਸ਼ਨ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਜਾ ਰਹੇ ਹਨ। ਉਨ੍ਹਾਂ ਦੀ ਫਿਲਮ ਗਦਰ 2 ਇਸ ਸਾਲ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ । ਇਸ ਫਿਲਮ ‘ਚ ਸੰਨੀ ਅਤੇ ਅਮੀਸ਼ਾ ਪਟੇਲ (Amisha Patel) ਦੀ ਜੋੜੀ ਇਕ ਵਾਰ ਫਿਰ ਨਜ਼ਰ ਆਵੇਗੀ। ਇਸ ਦੌਰਾਨ ਦੋਵਾਂ ਨੇ ਹਾਲ ਹੀ ‘ਚ ਇਕੱਠੇ ਇਕ ਐਵਾਰਡ ਫੰਕਸ਼ਨ ‘ਚ ਸ਼ਿਰਕਤ ਕੀਤੀ, ਜਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਨ੍ਹਾਂ ਦੋਹਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋਏ। ਇਸ ਵੀਡੀਓ ‘ਚ ਜਿੱਥੇ ਸੰਨੀ ਹੈੰਡਸਮ ਲਗ ਰਿਹੇ ਹਨ, ਉੱਥੇ ਹੀ ਅਮੀਸ਼ਾ ਗੋਲਡਨ ਲਹਿੰਗੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਦੋਹਾਂ ਨੇ ਪਾਪਰਾਜ਼ੀ ਨੂੰ ਖੂਬ ਪੋਜ਼ ਦਿੱਤੇ ।
22 ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਸੀਕਵਲ
ਫਿਲਮ ਦਾ ਪੋਸਟਰ 26 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ। ਹੁਣ ਇਸ ਫਿਲਮ ਦੀ ਸ਼ੂਟਿੰਗ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਲੀਕ ਹੋਇਆ ਹੈ। ਇਸ ‘ਚ ਸੰਨੀ ਦਿਓਲ ਨਲਕਾ ਨਹੀਂ ਸਗੋਂ ਸੀਮਿੰਟ ਦੇ ਖੰਭੇ ਨੂੰ ਉਖਾੜਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਨੇਮਾ ਪ੍ਰੇਮੀਆਂ ਨੂੰ ਪਤਾ ਲੱਗਾ ਹੈ ਕਿ ਸੰਨੀ ਦਿਓਲ ਗਦਰ 2 ‘ਚ ਵੀ ਖਤਰਨਾਕ ਐਕਸ਼ਨ ਸੀਨ ਕਰਦੇ ਨਜ਼ਰ ਆਉਣ ਵਾਲੇ ਹਨ।
ਅਗਸਤ 2023 ਵਿੱਚ ਰਿਲੀਜ਼ ਹੋਵੇਗੀ ਗਦਰ 2
ਦੱਸ ਦੇਈਏ ਕਿ ਸਾਲ 2001 ਵਿੱਚ ਆਈ ਗਦਰ ਦੇ ਦੂਜੇ ਭਾਗ ਦਾ ਪੋਸਟਰ 26 ਜਨਵਰੀ ਨੂੰ ਰਿਲੀਜ਼ ਹੋਇਆ ਸੀ। ਇਹ ਫਿਲਮ 11 ਅਗਸਤ 2023 ਨੂੰ ਰਿਲੀਜ਼ ਹੋਵੇਗੀ। ਇਸ ਵਾਰ ਵੀ ਮੁੱਖ ਕਿਰਦਾਰਾਂ ‘ਚ ਉਹੀ ਚਿਹਰੇ ਨਜ਼ਰ ਆਉਣ ਵਾਲੇ ਹਨ। ਪਰ ਅਸ਼ਰਫ ਅਲੀ (ਅਮਰੀਸ਼ ਪੁਰੀ ਦੁਆਰਾ ਨਿਭਾਇਆ ਗਿਆ) ਸਮੇਤ ਕੁਝ ਲੋਕ ਉਥੇ ਨਹੀਂ ਹੋਣਗੇ। ਇਸ ਫਿਲਮ ‘ਚ ਸੰਨੀ ਦਿਓਲ ਤੋਂ ਇਲਾਵਾ ਅਮੀਸ਼ਾ ਪਟੇਲ, ਸਿਮਰਤ ਕੌਰ, ਲਵ ਸਿਨਹਾ ਅਤੇ ਮਨੀਸ਼ ਵਾਧਵਾ ਵੀ ਨਜ਼ਰ ਆਉਣਗੇ।
ਸੰਨੀ ਦਿਓਲ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਸੀ ਗਦਰ
ਸਾਲ 2001 ਵਿੱਚ ਆਈ ਫਿਲਮ ਗਦਰ ਨੇ ਸਿਨੇਮਾ ਘਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਫਿਲਮ ਨੇ ਉਸ ਸਮੇਂ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਉਸ ਸਮੇਂ ਅਜਿਹਾ ਕਰਨ ਵਾਲੀ ਇਹ ਇਕਲੌਤੀ ਫਿਲਮ ਸੀ। ਫਿਲਮ ਗਦਰ ਸੰਨੀ ਦਿਓਲ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ। ਇਸ ਫਿਲਮ ਦਾ ਅਜਿਹਾ ਕ੍ਰੇਜ਼ ਸੀ ਕਿ ਕਈ ਹਫਤਿਆਂ ਤੱਕ ਦਰਸ਼ਕਾਂ ਨੂੰ ਸਿਨੇਮਾਘਰਾਂ ‘ਚ ਟਿਕਟਾਂ ਲਈ ਲੜਦੇ ਦੇਖਿਆ ਗਿਆ। ਇਸ ਫਿਲਮ ਨੂੰ ਦੇਖਣ ਲਈ ਸਿਨੇਮਾ ਪ੍ਰੇਮੀਆਂ ਨੇ ਕਈ ਥਾਵਾਂ ‘ਤੇ ਭੰਨਤੋੜ ਕੀਤੀ ਅਤੇ ਕਈ ਥਾਵਾਂ ‘ਤੇ ਪੁਲਸ ਨੂੰ ਸਥਿਤੀ ਨੂੰ ਸੰਭਾਲਣ ਲਈ ਆਉਣਾ ਪਿਆ। ਫਿਲਮ ਦੇ ਸੀਕਵਲ ‘ਤੇ 15 ਸਾਲਾਂ ਤੋਂ ਕੰਮ ਚੱਲ ਰਿਹਾ ਹੈ। ਗਦਰ ਦੀ ਕਹਾਣੀ ਜਿੱਥੋਂ ਖਤਮ ਹੋਈ ਸੀ ਗਦਰ 2 ਦੀ ਕਹਾਣੀ ਓਥੋਂ ਅੱਗੇ ਚੱਲੇਗੀ ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ