ਗਦਰ-2 ਇਸ ਸਾਲ ਅਗਸਤ ‘ਚ ਹੋਵੇਗੀ ਰਿਲੀਜ਼, ਪੋਸਟਰ ਵਿੱਚ ਦਿਖਿਆ ਸਨੀ ਦਾ ਦਮਦਾਰ ਲੁੱਕ
ਸੰਨੀ ਦਿਓਲ ਨੇ ਹਿੰਦੀ ਫਿਲਮ ਇੰਡਸਟਰੀ ਨੂੰ ਅਨੇਕਾਂ ਐਕਸ਼ਨ ਭਰਪੂਰ ਹਿੱਟ ਫਿਲਮਾਂ ਦਿੱਤੀਆਂ ਹਨ। ਸੰਨੀ ਦੀ ਸੁਪਰਹਿੱਟ ਫਿਲਮਾਂ 'ਚੋਂ ਇਕ ਦਾ ਨਾਂ ਗਦਰ ਹੈ। ਇਹ ਫਿਲਮ ਸਾਲ 2001 ਵਿੱਚ ਰਿਲੀਜ਼ ਹੋਈ ਸੀ।

ਜਦੋਂ ਵੀ ਅਸੀਂ ਹਿੰਦੀ ਸਿਨੇਮਾ ਵਿੱਚ ਸੰਨੀ ਦਿਓਲ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਇੱਕ ਚਿਹਰਾ ਉੱਭਰਦਾ ਹੈ ਜਿਸ ਦੀਆਂ ਅੱਖਾਂ ਲਾਲ ਹਨ, ਬਾਹਾਂ ਲਹਿਰਾਉਂਦੀਆਂ ਹਨ ਅਤੇ ਖਲਨਾਇਕ ਉਸ ਦੇ ਸਾਹਮਣੇ ਜ਼ਿੰਦਗੀ ਦੀ ਭੀਖ ਮੰਗ ਰਿਹਾ ਹੁੰਦਾ ਹੈ। ਸੰਨੀ ਦਿਓਲ ਨੇ ਹਿੰਦੀ ਫਿਲਮ ਇੰਡਸਟਰੀ ਨੂੰ ਅਨੇਕਾਂ ਐਕਸ਼ਨ ਭਰਪੂਰ ਹਿੱਟ ਫਿਲਮਾਂ ਦਿੱਤੀਆਂ ਹਨ। ਸੰਨੀ ਦੀ ਸੁਪਰਹਿੱਟ ਫਿਲਮਾਂ ‘ਚੋਂ ਇਕ ਦਾ ਨਾਂ ਗਦਰ ਹੈ।
ਇਹ ਫਿਲਮ ਸਾਲ 2001 ਵਿੱਚ ਰਿਲੀਜ਼ ਹੋਈ ਸੀ। ਭਾਰਤ ਦੀ ਵੰਡ ਦੇ ਦੁਖਾਂਤ ਨੂੰ ਬਿਆਨ ਕਰਦੀ ਇਹ ਫਿਲਮ ਜ਼ਬਰਦਸਤ ਹਿੱਟ ਸਾਬਤ ਹੋਈ। ਉਸ ਫਿਲਮ ਵਿੱਚ ਸੰਨੀ ਦਿਓਲ ਨੇ ਇੱਕ ਸਿੱਖ ਨੌਜਵਾਨ ਦੀ ਭੂਮਿਕਾ ਨਿਭਾਈ ਸੀ ਜੋ ਆਪਣਾ ਪਿਆਰ ਲੱਭਣ ਲਈ ਸਰਹੱਦ ਪਾਰ ਕਰਦਾ ਹੈ ਅਤੇ ਵਾਪਸ ਪਰਤਦਾ ਹੈ। ਫਿਲਮ ਦਾ ਜਾਦੂ ਦਰਸ਼ਕਾਂ ‘ਤੇ ਇਸ ਤਰ੍ਹਾਂ ਚੱਲਿਆ ਕਿ ਫਿਲਮ ਨੇ ਕਈ ਰਿਕਾਰਡ ਬਣਾਏ। ਉਸ ਫਿਲਮ ਵਿੱਚ ਸੰਨੀ ਦਿਓਲ ਨੇ ਤਾਰਾ ਸਿੰਘ ਨਾਂ ਦੇ ਨੌਜਵਾਨ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਅੱਜ ਵੀ ਲੱਖਾਂ ਸਿਨੇਮਾ ਪ੍ਰੇਮੀ ਯਾਦ ਕਰਦੇ ਹਨ।