ਸਤੋਜ ਪਿੰਡ ‘ਚ ਖਾਲਿਸਤਾਨ ਪੱਥੀ ਨਾਅਰੇ ਲਗਾਉਣ ਦਾ ਮਾਮਲਾ, ਪੁਲਿਸ ਨੇ 6 ਨੂੰ ਕੀਤਾ ਕਾਬੂ
ਪਿਛਲੇ ਦਿਨੀਂ ਜਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਵਿਖੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਸਬੰਧੀ ਇੱਕ ਗਤੀਵਿਧੀ ਹੋਈ ਸੀ। ਇਸ ਤੋਂ ਬਾਅਦ ਅੱਜ ਸੰਗਰੂਰ ਪੁਲਿਸ ਵੱਲੋਂ ਇਹਨਾਂ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪਿੰਡ ਸਤੌਜ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਪਿੰਡ ਹੈ, ਉੱਥੇ ਇਹ ਘਟਨਾ ਹੋਣਾ ਇੱਕ ਵੱਡਾ ਮਸਲਾ ਬਣ ਗਿਆ ਹੈ।

ਜਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਵਿਖੇ 12 ਫਰਵਰੀ ਨੂੰ ਖਾਲਿਸਥਾਨ ਪੱਥੀ ਨਾਅਰੇ ਲਗਾਏ ਗਏ ਹਨ। ਇਹ ਨਾਅਰੇ ਲਗਾਉਣ ਵਾਲਿਆਂ ਵਿੱਚੋਂ ਪੁਲਿਸ ਨੇ 6 ਮੁਲਜ਼ਮ ਨੂੰ ਗ੍ਰਿਫ਼ਤਾਰ ਗਿਆ ਕਾਬੂ ਕੀਤੇ ਗਏ ਹਨ। ਇਹ ਗੁਰਪਤਵੰਤ ਪੰਨੂ ਵੱਲੋਂ ਚਲਾਈ ਜਾ ਰਹੀ ਸਿੱਖ ਫੋਰ ਜਸਟਿਸ ਨਾਲ ਸੰਬੰਧਿਤ ਦੱਸ ਜਾ ਰਹੇ ਹਨ। ਗੁਰਪਤਵੰਤ ਸਿੰਘ ਪੰਨੂ ਜੋ ਕਿ ਕੇਂਦਰ ਸਰਕਾਰ ਵੱਲੋਂ ਧਾਰਮਿਕ ਗਤੀਵਿਧੀਆਂ ਕਰਨ ਦੇ ਸੰਬੰਧਿਤ ਭਾਰਤ ਦੇ ਵਿੱਚ ਭਗੋੜਾ ਹੈ।
ਜਾਣਕਾਰੀ ਮਿਲੀ ਹੈ ਕਿ ਪਿਛਲੇ ਦਿਨੀਂ ਜਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਵਿਖੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਸਬੰਧੀ ਇੱਕ ਗਤੀਵਿਧੀ ਹੋਈ ਸੀ। ਇਸ ਤੋਂ ਬਾਅਦ ਅੱਜ ਸੰਗਰੂਰ ਪੁਲਿਸ ਵੱਲੋਂ ਇਹਨਾਂ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪਿੰਡ ਸਤੌਜ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਪਿੰਡ ਹੈ, ਉੱਥੇ ਇਹ ਘਟਨਾ ਹੋਣਾ ਇੱਕ ਵੱਡਾ ਮਸਲਾ ਬਣ ਗਿਆ ਹੈ।
ਅੱਜ ਸੰਗਰੂਰ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਜੋ ਕਿ ਸਿੱਖ ਫੋਰ ਜਸਟਿਸ ਨਾਮ ਦੀ ਇੱਕ ਸੰਸਥਾ ਚਲਾ ਰਿਹਾ ਹੈ। ਇਹ ਭਾਰਤ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ਾਂ ਕਰਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਉਸ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਹੈ।
ਪੁਲਿਸ ਨੇ 6 ਨੂੰ ਕੀਤਾ ਕਾਬੂ
ਉੱਥੇ ਹੀ ਇਹ 6 ਮੁਲਜ਼ਮ ਉਸੇ ਸੰਸਥਾ ਦੇ ਨਾਲ ਜੁੜੇ ਹੋਏ ਸਨ। ਇਹਨਾਂ 6 ਮੁਲਜ਼ਮਾਂ ਵਿੱਚ ਜਗਰਾਜ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ ਅਤੇ ਅਤਰਵੀਰ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦਕਿ ਗੁਰਪਤਵੰਤ ਸਿੰਘ ਪੰਨੂ ਵਿਦੇਸ਼ ਵਿੱਚ ਬੈਠ ਕੇ ਇਹ ਗਤੀਵਿਧੀਆਂ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਇਹਨਾਂ ਮੁਲਜ਼ਮਾਂ ਤੋਂ ਘਟਨਾ ਨੂੰ ਅੰਜਾਮ ਦੇਣ ਵੇਲੇ ਇਸਤੇਮਾਲ ਕੀਤੀ ਗਈ ਮੋਟਰਸਾਈਕਲ ਮੋਬਾਈਲ ਪੇਂਟ ਸਪਰੇ ਅਤੇ ਕੇਸਰੀ ਰੰਗ ਦਾ ਝੰਡਾ ਵੀ ਬਰਾਮਦ ਕੀਤਾ ਹੈ। ਉੱਥੇ ਹੀ ਪੁਲਿਸ ਨੇ ਦੱਸਿਆ ਹੈ ਕਿ ਇਹਨਾਂ ਮੁਲਜ਼ਮਾਂ ਨੂੰ ਕੋਟ ਵਿੱਚ ਹਾਜ਼ਰ ਕੀਤਾ ਜਾਵੇਗਾ ਅਤੇ ਰਿਮਾਂਡ ਤੇ ਲੈ ਕੇ ਅੱਗੇ ਪੁੱਛਗਿਛ ਕੀਤੀ ਜਾਵੇਗੀ ਕਿ ਇਹਨਾਂ ਦੇ ਅੱਗੇ ਦੇ ਮਨਸੂਬੇ ਹੋਰ ਕੀ ਸਨ।